Jul 29, 2025 4:36 PM - The Canadian Press

ਬੀ. ਸੀ. ਵਿਚ ਲਿਟਨ ਨੇੜੇ ਤੇਜ਼ੀ ਨਾਲ ਫੈਲ ਰਹੀ ਜੰਗਲੀ ਅੱਗ ਕਾਰਨ ਨੇੜਲੇ ਘਰਾਂ ਨੂੰ ਨਿਕਾਸੀ ਦੀ ਚਿਤਾਵਨੀ 'ਤੇ ਰੱਖਿਆ ਗਿਆ ਹੈ। ਲਿਟਨ ਤੋਂ ਕਰੀਬ 10 ਕਿਲੋਮੀਟਰ ਸਾਊਥ ਵਿਚ ਜੰਗਲ ਵਿਚ ਅੱਗ ਲੱਗੀ ਹੋਈ ਹੈ, ਇਹ ਸੋਮਵਾਰ ਦੁਪਹਿਰ ਨੂੰ ਸ਼ੁਰੂ ਹੋਈ ਸੀ।
ਵਾਈਲਡ ਫਾਇਰ ਡਿਪਾਰਟਮੈਂਟ ਮੁਤਾਬਕ, ਇਹ ਇਲਾਕੇ ਵਿਚ ਫਰੇਜ਼ਰ ਰਿਵਰ ਦੀ ਵੈਸਟ ਸਾਈਡ ਵਿਚ ਹੈ, ਜੋ ਟਰਾਂਸ ਕੈਨੇਡਾ ਹਾਈਵੇਅ ਤੋਂ ਵੀ ਵਿਖਾਈ ਦੇ ਰਹੀ ਹੈ। ਫਰੇਜ਼ਰ ਕੈਨਿਯਨ ਵਿਚ ਸਪੈਂਸਰ ਰੋਡ 'ਤੇ ਸਥਿਤ ਪੰਜ ਜਾਇਦਾਦਾਂ ਨਿਕਾਸੀ ਦੀ ਚਿਤਾਵਨੀ 'ਤੇ ਹਨ। ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਕਿਸੇ ਵੀ ਸਮੇਂ ਸੂਚਨਾ ਮਿਲਣ 'ਤੇ ਘਰ ਛੱਡਣ ਲਈ ਤਿਆਰ ਰਹਿਣ।
ਬੀ.ਸੀ. ਵਾਈਲਡ ਫਾਇਰ ਸਰਵਿਸ ਦੇ ਅਧਿਕਾਰੀਆਂ ਮੁਤਾਬਕ, ਇਹ ਅੱਗ ਸ਼ੁਰੂ ਹੋਣ ਦੇ ਕੁਝ ਘੰਟਿਆਂ ਮਗਰੋਂ ਰਾਤ 10 ਵਜੇ ਤੱਕ 150 ਹੈਕਟੇਅਰ ਤੱਕ ਫੈਲ ਚੁੱਕੀ ਸੀ। ਇਸ ਨੂੰ ਕਾਬੂ ਕਰਨ ਲਈ ਤਿੰਨ ਹੈਲੀਕਾਪਟਰ ਵੀ ਤਾਇਨਾਤ ਕੀਤੇ ਗਏ ਹਨ।




