12.08C Vancouver
ADS

Mar 22, 2023 7:37 PM - B.C. Govenment

ਬੀ.ਸੀ. ਦੇ 100 ਤੋਂ ਵੱਧ ਲੋਕ ਅਤੇ ਸੰਸਥਾਵਾਂ ਬਹੁ-ਸੱਭਿਆਚਾਰਵਾਦ ਅਤੇ ਨਸਲਵਾਦ ਵਿਰੋਧੀ ਪੁਰਸਕਾਰ ਲਈ ਨਾਮਜ਼ਦ

Share On
over-100-people-organisations-nominated-for-b-c-multiculturalism-anti-racism-awards
The B.C. Multiculturalism and Anti-Racism Awards were held last night in Vancouver to honour the people and organizations that are addressing racism and promoting inclusivity in their communities. Due to the pandemic, the 2023 ceremony is the first in-person event since 2019.

100 ਤੋਂ ਵੱਧ ਲੋਕਾਂ ਅਤੇ ਸੰਸਥਾਵਾਂ ਨੂੰ ਨਸਲਵਾਦ ਨੂੰ ਹੱਲ ਕਰਨ ਅਤੇ ਹਰ ਕਿਸੇ ਲਈ ਵਧੇਰੇ ਨਿਰਪੱਖਤ ਬੀ.ਸੀ. ਬਣਾਉਣ ਦੇ ਯਤਨਾਂ ਲਈ ਇਸ ਸਾਲ ਦੇ ‘ਬੀ.ਸੀ. ਮਲਟੀਕਲਚਰਲਿਜ਼ਮ ਐਂਡ ਐਂਟੀ-ਰੇਸਿਜ਼ਮ ਅਵਾਰਡਜ਼’ ਲਈ ਨਾਮਜ਼ਦ ਕੀਤਾ ਗਿਆ ਹੈ।

"ਬੀ.ਸੀ. ਅਤੇ ਕੈਨੇਡਾ ਵਿੱਚ ਇੰਡੀਜਨਸ (ਮੂਲਵਾਸੀ), ਕਾਲੇ ਅਤੇ ਰੰਗ ਵਾਲੇ ਲੋਕਾਂ ਨੂੰ ਹਰ ਰੋਜ਼ ਨਫ਼ਰਤ ਅਤੇ ਵਿਤਕਰੇ ਨਾਲ ਨੁਕਸਾਨ ਪਹੁੰਚਦਾ ਹੈ," ਅਟਰਨੀ ਜਨਰਲ ਨਿੱਕੀ ਸ਼ਰਮਾ ਨੇ ਕਿਹਾ। "ਮੈਨੂੰ ਉਹਨਾਂ ਅਵਾਰਡ ਜੇਤੂਆਂ ਅਤੇ ਨਾਮਜ਼ਦ ਵਿਅਕਤੀਆਂ ਨੂੰ ਮਾਨਤਾ ਦੇਣ ਵਿੱਚ ਬਹੁਤ ਫ਼ਖਰ ਮਹਿਸੂਸ ਹੋ ਰਿਹਾ ਹੈ ਜੋ ਪ੍ਰਣਾਲੀਗਤ ਨਸਲਵਾਦ ਨੂੰ ਖਤਮ ਕਰਨ ਅਤੇ ਸਾਡੇ ਭਾਈਚਾਰਿਆਂ ਨੂੰ ਹਰੇਕ ਲਈ ਵਧੇਰੇ ਨਿਰਪੱਖ, ਨਿਆਂਪੂਰਨ ਅਤੇ ਬਰਾਬਰ ਬਣਾਉਣ ਲਈ ਕੰਮ ਕਰ ਰਹੇ ਹਨ।"

‘ਬੀ.ਸੀ. ਮਲਟੀਕਲਚਰਲਿਜ਼ਮ ਐਂਡ ਐਂਟੀ-ਰੇਸਿਜ਼ਮ ਅਵਾਰਡਜ਼’ ਦਾ ਆਯੋਜਨ ਬੀਤੀ ਰਾਤ ਵੈਨਕੂਵਰ ਵਿੱਚ ਉਹਨਾਂ ਲੋਕਾਂ ਅਤੇ ਸੰਸਥਾਵਾਂ ਦਾ ਸਨਮਾਨ ਕਰਨ ਲਈ ਕੀਤਾ ਗਿਆ ਜੋ ਨਸਲਵਾਦ ਨੂੰ ਸੰਬੋਧਿਤ ਕਰ ਰਹੇ ਹਨ ਅਤੇ ਆਪਣੇ ਭਾਈਚਾਰਿਆਂ ਵਿੱਚ ਸ਼ਮੂਲੀਅਤ ਨੂੰ ਉਤਸ਼ਾਹਤ ਕਰ ਰਹੇ ਹਨ। 2023 ਦਾ ਇਹ ਸਮਾਰੋਹ ਮਹਾਂਮਾਰੀ ਦੇ ਕਾਰਨ, 2019 ਤੋਂ ਬਾਅਦ ਆਯੋਜਿਤ ਕੀਤਾ ਗਿਆ ਪਹਿਲਾ ਅਜਿਹਾ ਵਿਅਕਤੀਗਤ ਸਮਾਗਮ ਹੈ।

ਆਰਿਆ ਲਾਅ ਬਰਨਬੀ ਦੀ ਇੱਕ 15 ਸਾਲ ਦੀ ਵਿਦਿਆਰਥਣ ਹੈ ਜਿਸ ਨੇ ਆਪਣੇ ਗੁਆਂਢ ਵਿੱਚ ਨਸਲਵਾਦ ਦਾ ਸ਼ਿਕਾਰ ਹੋਏ ਬਜ਼ੁਰਗਾਂ ਪ੍ਰਤੀ ਨਫ਼ਰਤ ਨੂੰ ਹੱਲ ਕਰਨ ਦੇ ਆਪਣੇ ਕੰਮ ਲਈ ‘ਈਮਰਜਿੰਗ ਲੀਡਰ’ ਦਾ ਅਵਾਰਡ ਜਿੱਤਿਆ ਹੈ। ਸੋਸ਼ਲ ਮੀਡੀਆ ਰਾਹੀਂ ਨਸਲਵਾਦ ਵਿਰੋਧੀ ਸੰਦੇਸ਼ਾਂ ਦੇ ਨਾਲ ਬਾਓ ਬੰਜ਼ ਵੇਚ ਕੇ ਉਸਨੇ ਸਥਾਨਕ ਬਜ਼ੁਰਗਾਂ ਅਤੇ ਨੌਜਵਾਨਾਂ ਨੂੰ ਇੱਕ ਸਾਂਝਾ ਆਧਾਰ ਲੱਭਣ ਦੇ ਯੋਗ ਬਣਾਉਣ ਵਿੱਚ ਮਦਦ ਕੀਤੀ ਹੈ। ਉਸ ਦੇ ਅਵਾਰਡ ਦੇ ਹਿੱਸੇ ਵਜੋਂ, ਲਾਅ ਨੂੰ ਉਸ ਦੀ ਪਸੰਦ ਦੀ ਚੈਰਿਟੀ ਲਈ $5000 ਦੀ ਗ੍ਰਾਂਟ ਮਿਲੇਗੀ। ਉਸ ਨੇ ‘ਕੈਨੇਡਾ ਕੇਅਰਿੰਗ ਕਮਿਊਨਿਟੀ ਅਲਾਇੰਸ’ ਨੂੰ ਚੁਣਿਆ ਹੈ, ਜੋ ਕਿ ਇੱਕ ਗੈਰ-ਮੁਨਾਫ਼ਾ ਸੰਸਥਾ ਹੈ ਜੋ ਬਰਨਬੀ ਵਿੱਚ ਨਸਲੀ ਪਿਛੋਕੜ ਵਾਲੇ ਬਜ਼ੁਰਗਾਂ ਨਾਲ ਕੰਮ ਕਰਦੀ ਹੈ।

Latest news

b-c-conservatives-face-another-blow-as-skeena-mla-claire-rattée-leaves-party
Punjabi

ਸਕੀਨਾ MLA ਕਲੇਅਰ ਰੈਟੀ ਨੇ ਛੱਡਿਆ ਬੀ.ਸੀ.ਕੰਜ਼ਰਵੇਟਿਵ ਕਾਕਸ, ਆਜ਼ਾਦ ਧੜੇ ’ਚ ਸ਼ਾਮਲ

ਬੀ.ਸੀ.ਕੰਜ਼ਰਵੇਟਿਵ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸਕੀਨਾ ਰਾਈਡਿੰਗ ਦੀ MLA Claire Rattée ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਉਹ ਆਜ਼ਾਦ ਵਿਧਾਇਕਾਂ ਦੇ ਧੜੇ ਵਿਚ ਸ਼ਾਮਲ ਹੋ ਗਏ ਹਨ। ਅਗਸਤ ਤੋਂ ਹੁਣ ਤੱਕ ਬੀ. ਸੀ.ਕੰਜ਼ਰਵੇਟਿਵ ਕਾਕਸ ਨੂੰ ਛੱਡਣ ਵਾਲੀ ਉਹ 10ਵੀਂ ਵਿਧਾਇਕ ਹਨ।
car-motorcycle-collision-in-kelowna-rider-killed
Punjabi

ਕੇਲੋਨਾ ’ਚ ਕਾਰ-ਮੋਟਰਸਾਈਕਲ ਦੀ ਟੱਕਰ, ਰਾਈਡਰ ਦੀ ਹੋਈ ਮੌਤ

ਕੇਲੋਨਾ ਆਰ.ਸੀ.ਐਮ.ਪੀ. ਨੇ ਹਾਈਵੇਅ 97 'ਤੇ ਵੀਰਵਾਰ ਰਾਤ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਰਾਈਡਰ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਹਾਦਸਾ ਰਾਤ ਤਕਰੀਬਨ 10 ਵਜੇ ਹਾਰਵੀ ਐਵੇਨਿਊ ਅਤੇ ਈਥਲ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਇੱਕ ਕਾਲੇ ਰੰਗ ਦੀ ਸੇਡਾਨ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ ਸੀ, ਜਿਸ ਤੋਂ ਤੁਰੰਤ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ।
steps-toward-mexico-u-s-trade-deal-after-trump-sheinbaum-talks
Punjabi

ਟਰੰਪ-ਸ਼ੇਨਬੌਮ ਗੱਲਬਾਤ ਮਗਰੋਂ ਮੈਕਸੀਕੋ-ਅਮਰੀਕਾ ਟਰੇਡ ਡੀਲ ਵੱਲ ਵਧੇ ਕਦਮ

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਟਰੇਡ ਡੀਲ ਦੇ ਸਬੰਧ ਵਿਚ ਕੁਝ ਅਹਿਮ ਮੁੱਦਿਆਂ 'ਤੇ ਸਹਿਮਤੀ ਬਣਨ ਦੀ ਗੱਲ ਆਖੀ ਹੈ। ਸ਼ੇਨਬੌਮ ਮੁਤਾਬਕ, ਉਨ੍ਹਾਂ ਨੇ ਬੁੱਧਵਾਰ ਨੂੰ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ, ਜਿਸ ਦੌਰਾਨ ਦੋਵਾਂ ਲੀਡਰਸ ਵਿਚਕਾਰ ਕੁਝ ਅਹਿਮ ਸਹਿਮਤੀਆਂ ਬਣੀਆਂ।
advance-voting-begins-in-abbotsford-mission-byelection
Punjabi

ਐਬਟਸਫੋਰਡ-ਮਿਸ਼ਨ ਜ਼ਿਮਨੀ ਚੋਣ ਲਈ ਐਡਵਾਂਸ ਵੋਟਿੰਗ ਸ਼ੁਰੂ

ਐਬਟਸਫੋਰਡ-ਮਿਸ਼ਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਲਈ ਅੱਜ ਤੋਂ ਐਡਵਾਂਸ ਵੋਟਿੰਗ ਸ਼ੁਰੂ ਹੋ ਗਈ ਹੈ। ਇਲੈਕਸ਼ਨ ਬੀ.ਸੀ. ਮੁਤਾਬਕ, ਇਸ ਚੋਣ ਖੇਤਰ ਦੇ ਸਾਰੇ ਯੋਗ ਵੋਟਰ 18 ਸਤੰਬਰ ਤੋਂ 23 ਸਤੰਬਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕਿਸੇ ਵੀ ਨਿਰਧਾਰਤ ਲੋਕੇਸ਼ਨ 'ਤੇ ਜਾ ਕੇ ਆਪਣੀ ਵੋਟ ਦੇ ਸਕਦੇ ਹਨ। ਇਸ ਜ਼ਿਮਨੀ ਚੋਣ ਲਈ ਅੰਤਿਮ ਵੋਟਿੰਗ 26 ਸਤੰਬਰ ਨੂੰ ਹੋਵੇਗੀ।
abbotsford-man-sentenced-to-11-5-years-for-drug-trafficking-and-gun-offences
Punjabi

ਐਬਟਸਫੋਰਡ ’ਚ ਨਸ਼ਾ ਤਸਕਰੀ ਤੇ ਹਥਿਆਰ ਮਾਮਲੇ ’ਚ 36 ਸਾਲਾ ਵਿਅਕਤੀ ਨੂੰ ਸਾਢੇ 11 ਸਾਲ ਦੀ ਸਜ਼ਾ

ਐਬਟਸਫੋਰਡ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਚਾਰਜ ਕੀਤੇ ਗਏ ਇੱਕ 36 ਸਾਲਾ ਨੌਜਵਾਨ ਨੂੰ ਸਾਢੇ ਗਿਆਰਾਂ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਂਚ ਅਪ੍ਰੈਲ 2025 ਵਿਚ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਪੁਲਿਸ ਨੇ ਟਾਈਲਰ ਮਿਸਨ ਨਾਂ ਦੇ ਸ਼ੱਕੀ ਨੂੰ ਡਰਾਈਵਿੰਗ ਤੋਂ ਪਾਬੰਦੀ ਦੇ ਬਾਵਜੂਦ ਗੱਡੀ ਚਲਾਉਂਦੇ ਹੋਏ ਦੇਖ ਕੇ ਗ੍ਰਿਫ਼ਤਾਰ ਕੀਤਾ ਸੀ, ਉਸ ਦੌਰਾਨ ਉਸ ਕੋਲੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਅਤੇ ਇੱਕ ਹੈਂਡਗਨ ਬਰਾਮਦ ਹੋਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link