Sep 19, 2024 5:48 PM - The Canadian Press

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵਿਚ ਟਰਾਂਸਪੋਰਟ ਮੰਤਰੀ ਪਾਬਲੋ ਰੋਡਰਿਗਜ਼ ਨੇ ਕਿਊਬੈਕ ਵਿਚ ਲਿਬਰਲ ਪਾਰਟੀ ਦੀ ਪ੍ਰਧਾਨਗੀ ਦੀ ਚੋਣ ਲੜਨ ਲਈ ਮੰਤਰੀ ਮੰਡਲ ਅਤੇ ਟਰੂਡੋ ਦੇ ਕਿਊਬੈਕ ਲੈਫਟੀਨੈਂਟ ਵਜੋਂ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ, ਜਲਦ ਇੱਕ ਹੋਰ ਜ਼ਿਮਨੀ ਚੋਣ ਹੋਣ ਤੋਂ ਬਚਣ ਲਈ ਉਹ ਆਪਣੀ ਸੰਸਦੀ ਸੀਟ ਬਰਕਰਾਰ ਰੱਖ ਰਹੇ ਹਨ। ਰੋਡਰਿਗਜ਼ ਨੇ ਕਿਹਾ ਕਿ ਉਹ ਕਿਊਬੈਕ ਲਿਬਰਲ ਪਾਰਟੀ ਦੀ ਲੀਡਰਸ਼ਿਪ ਚੋਣ ਸ਼ੁਰੂ ਹੋਣ ਤੱਕ ਐੱਮ.ਪੀ. ਬਣੇ ਰਹਿਣਗੇ ਅਤੇ ਹੁਣ ਤੋਂ ਸੰਸਦ ਵਿਚ ਆਜ਼ਾਦ ਐੱਮ.ਪੀ. ਵਜੋਂ ਬੈਠਣਗੇ।
ਗੌਰਤਲਬ ਹੈ ਕਿ ਹਾਲ ਹੀ ਵਿਚ ਹੋਈਆਂ ਜ਼ਿਮਨੀ ਚੋਣਾਂ ਵਿਚ ਲਿਬਰਲ ਪਾਰਟੀ ਨੇ ਆਪਣੇ ਦੋ ਇਤਿਹਾਸਕ ਗੜ੍ਹ ਹਾਰੇ ਹਨ। ਜੇ ਰੋਡਰਿਗਜ਼ ਵੀ ਕਿਊਬੈਕ ਤੋਂ ਆਪਣੀ ਹੋਨੋਮਰਸੀਆ ਸੀਟ ਖਾਲੀ ਕਰਦੇ ਤਾਂ ਇੱਥੇ ਵੀ ਜਨਰਲ ਇਲੈਕਸ਼ਨ ਤੋਂ ਪਹਿਲਾਂ ਜ਼ਿਮਨੀ ਚੋਣ ਹੋ ਸਕਦੀ ਸੀ।
ਜ਼ਿਮਨੀ ਚੋਣ ਪਹਿਲੀ ਵਾਰ 2004 ਵਿਚ ਸਾਂਸਦ ਚੁਣੇ ਗਏ ਸਨ ਪਰ ਐੱਨ.ਡੀ.ਪੀ. ਦੀ ਵੇਵ ਦੌਰਾਨ ਉਹ ਹਾਰ ਗਏ ਸਨ ਤੇ 2015 ਵਿਚ ਦੁਬਾਰਾ ਉਨ੍ਹਾਂ ਨੇ ਇਹ ਸੀਟ ਵਾਪਸ ਹਾਸਲ ਕੀਤੀ ਅਤੇ ਉਦੋਂ ਤੋਂ ਉਹ ਹਾਊਸ ਆਫ਼ ਕਾਮਨ ਵਿਚ ਸਰਕਾਰ ਲੀਡਰ ਸਮੇਤ ਕੈਬਨਿਟ ਵਿਚ ਕਈ ਅਹੁਦੇ ਸੰਭਾਲ ਚੁੱਕੇ ਹਨ।




