Dec 6, 2024 5:27 PM - Connect Newsroom
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਵਿਚ ਤਾਨਾਸ਼ਾਹੀ ਹਾਵੀ ਹੋਣ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਦੇ ਐਕਸ ਅਕਾਊਂਟ ਤੋਂ ਵੀਰਵਾਰ ਰਾਤ ਨੂੰ ਪਾਈ ਗਈ ਇੱਕ ਲੰਬੀ ਪੋਸਟ ਵਿਚ ਇਮਰਾਨ ਦੇ ਹਵਾਲੇ ਨਾਲ ਇਹ ਗੱਲ ਆਖੀ ਗਈ ਹੈ।
ਉਨ੍ਹਾਂ ਦੀ ਪਾਰਟੀ ਪੀਟੀਆਈ ਵਲੋਂ ਆਉਣ ਵਾਲੇ ਦਿਨਾਂ ਵਿਚ ਆਪਣੇ ਅੰਦੋਲਨ ਦੀ ਰੂਪਰੇਖਾ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਵੀਰਵਾਰ ਰਾਤ ਨੂੰ ਕੀਤੀ ਗਈ ਪੋਸਟ ਵਿਚ ਲਿਖਿਆ ਗਿਆ ਹੈ, ਕਿ ਦੇਸ਼ ਵਿਚ ਤਾਨਾਸ਼ਾਹੀ ਸਥਾਪਤ ਹੋ ਚੁੱਕੀ ਹੈ।
ਸਰਕਾਰੀ ਅੱਤਵਾਦ ਕਾਰਨ ਬੇਕਸੂਰ ਅਤੇ ਸ਼ਾਂਤਮਈ ਸਿਆਸੀ ਵਰਕਰਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਜਾ ਰਿਹਾ ਹੈ। ਸਾਡੇ ਹਜ਼ਾਰਾਂ ਵਰਕਰ ਲਾਪਤਾ ਹਨ, ਅਜਿਹੇ ਵਿਚ ਸੁਪਰੀਮ ਕੋਰਟ ਨੂੰ ਹੁਣ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਸੰਵਿਧਾਨਕ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਇਸ ਸੰਦੇਸ਼ ਰਾਹੀਂ ਇਮਰਾਨ ਖਾਨ ਨੇ 9 ਮਈ ਅਤੇ 26 ਨਵੰਬਰ ਦੀਆਂ ਘਟਨਾਵਾਂ ਦੀ ਪਾਰਦਰਸ਼ੀ ਜਾਂਚ ਲਈ ਅੰਡਰ ਟਰਾਇਲ ਸਿਆਸੀ ਕੈਦੀਆਂ ਦੀ ਰਿਹਾਈ ਅਤੇ ਨਿਆਂਇਕ ਕਮਿਸ਼ਨ ਦੇ ਗਠਨ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ 14 ਦਸੰਬਰ ਤੋਂ ਅੰਦੋਲਨ ਕੀਤਾ ਜਾਵੇਗਾ।