12.75C Vancouver
ADS

May 15, 2020 8:35 PM -

ਬੀ.ਸੀ. 'ਚ ਪਹਿਲੀ ਜੂਨ ਤੋਂ ਪਾਰਟ-ਟਾਈਮ ਪੱਧਰ 'ਤੇ ਸ਼ੁਰੂ ਹੋ ਰਹੇ ਸਕੂਲ

Share On
parents-in-b-c-given-a-choice-to-allow-children-to-return-to-class-on-a-part-time-basis-from-june-1
(File) - British Columbia Premier, John Horgan giving his views during a news conference. - B.C. government

ਬੀ.ਸੀ. ਸਰਕਾਰ ਨੇ ਪਹਿਲੀ ਜੂਨ (1st June) ਤੋਂ ਵਿਦਿਆਰਥੀਆਂ ਦੀ ਸਕੂਲਾਂ ਵਿੱਚ ਪਾਰਟ-ਟਾਈਮ (part-time) ਵਾਪਸੀ ਦਾ ਐਲਾਨ ਕੀਤਾ ਹੈ।

ਵਿਕਟੋਰੀਆ ਵਿੱਚ ਇਸ ਸੰਬੰਧੀ ਐਲਾਨ ਕਰਦਿਆਂ ਬੀ.ਸੀ. ਦੇ ਪ੍ਰੀਮੀਅਰ ਜੌਨ ਹੌਰਗਨ ਨੇ ਕਿਹਾ ਕਿ ਪਹਿਲੀ ਜੂਨ ਤੋਂ ਬੱਚਿਆਂ ਨੂੰ ਸਕੂਲ ਭੇਜਣਾ ਮਾਪਿਆਂ ਦੀ ਚੋਣ ਹੋਵੇਗੀ, ਪਰ ਇਸ ਸੰਬੰਧੀ ਉਨ੍ਹਾਂ 'ਤੇ ਕੋਈ ਦਬਾਅ ਨਹੀਂ ਹੋਵੇਗਾ।

ਸਕੂਲਾਂ ਵਿੱਚ ਵਿਦਿਆਰਥੀਆਂ ਦੀ ਪੂਰੀ ਤਰ੍ਹਾਂ ਵਾਪਸੀ ਸਿਤੰਬਰ ਵਿੱਚ ਹੋਵੇਗੀ।

ਇਸ ਯੋਜਨਾ ਦੇ ਵੇਰਵੇ ਦਿੰਦੇ ਹੋਏ ਸਿੱਖਿਆ ਮੰਤਰੀ ਰੌਬ ਫਲੈਮਿੰਗ (Rob Fleming) ਨੇ ਦੱਸਿਆ ਕਿ K-6 ਵਿਦਿਆਰਥੀ ਸਿਰਫ ਅੱਧੇ ਸਮੇਂ ਲਈ, ਜਿਵੇਂ ਕਿ ਹਰ ਦੂਜੇ ਦਿਨ ਸਕੂਲ ਜਾਣਗੇ ਅਤੇ ਉਨ੍ਹਾਂ ਦੀ ਬ੍ਰੇਕਸ (breaks) ਦਾ ਪ੍ਰਬੰਧ ਵੀ ਵੱਖ-ਵੱਖ ਸਮੇਂ ਤੇ ਹੋਵੇਗਾ।

ਇਸੇ ਤਰ੍ਹਾਂ ਗਰੇਡ 6 ਤੋਂ 12 ਦੇ ਵਿਦਿਆਰਥੀ ਹਫ਼ਤੇ ਵਿੱਚ ਸਿਰਫ਼ ਇੱਕ ਦਿਨ ਸਕੂਲ ਜਾ ਸਕਣਗੇ।

ਦਿਨਾਂ ਅਤੇ ਸਮੇਂ ਸੰਬੰਧੀ ਵੇਰਵਿਆਂ ਦੇ ਲਈ ਸਕੂਲ 22 ਮਈ ਤੱਕ ਪਰਿਵਾਰਾਂ ਦੇ ਨਾਲ ਸੰਪਰਕ ਕਰਨਗੇ।

ਉਹ ਪਰਿਵਾਰ ਜੋ ਬੱਚਿਆਂ ਨੂੰ ਸਕੂਲ ਨਾ ਭੇਜਣ ਦਾ ਫ਼ੈਸਲਾ ਕਰਨਗੇ, ਘਰੋਂ ਹੀ ਐਜੂਕੇਸ਼ਨ ਜਾਰੀ ਰੱਖ ਸਕਣਗੇ।

ਇਸ ਮੌਕੇ ਪ੍ਰੋਵਿੰਸ਼ੀਅਲ ਸਿਹਤ ਅਫਸਰ ਡਾ. ਬੌਨੀ ਹੈਨਰੀ ਨੇ ਦੱਸਿਆ ਕਿ ਜੇਕਰ ਅਜਿਹੀ ਸਥਿਤੀ ਬਣਦੀ ਹੈ ਕਿ ਕੋਈ ਵਿਦਿਆਰਥੀ ਸਕੂਲ ਸਿਸਟਮ ਵਿੱਚ ਬਿਮਾਰ ਹੋ ਜਾਂਦਾ ਹੈ, ਤਾਂ ਇਸ ਦੇ ਨਾਲ ਨਜਿੱਠਣ ਲਈ ਇੱਕ ਪੂਰੀ ਯੋਜਨਾ ਤਿਆਰ ਹੈ।

ਇਸ ਮੌਕੇ ਮਿਨਿਸਟਰ ਆਫ ਸਟੇਟ ਫਾਰ ਚਾਈਲਡ ਕੇਅਰ, ਕੈਟਰੀਨਾ ਚੈਨ ਨੇ ਕਿਹਾ ਕਿ ਚਾਈਲਡ ਕੇਅਰ ਸੈਂਟਰਜ਼ ਨੂੰ ਸੁਰੱਖਿਅਤ ਤੌਰ ਤੇ ਕੰਮ ਕਰਨ ਲਈ ਸਰਕਾਰ ਵੱਲੋਂ ਮਦਦ ਪ੍ਰਦਾਨ ਕੀਤੀ ਜਾਵੇਗੀ, ਪਰ ਸੈਂਟਰਜ਼ ਵਿੱਚ ਬੱਚਿਆਂ ਨੂੰ ਭੇਜਣ ਦਾ ਫ਼ੈਸਲਾ ਸੈਂਟਰ ਅਤੇ ਪਰਿਵਾਰ ਖ਼ੁਦ ਕਰਨਗੇ।

Latest news

premier-eby-tours-progress-at-the-new-surrey-hospital-and-bc-cancer-centre-construction-site
Punjabi

ਪ੍ਰੀਮਿਅਰ ਇਬੀ ਨੇ ਸਰੀ ਦੇ ਉਸਾਰੀ ਅਧੀਨ ਨਵੇਂ ਹਸਪਤਾਲ ਦਾ ਕੀਤਾ ਦੌਰਾ

ਅੱਜ ਬੀ.ਸੀ. ਦੇ ਪ੍ਰੀਮਿਅਰ ਡੇਵਿਡ ਇਬੀ ਸਰੀ ਪਹੁੰਚੇ।
leblanc-to-meet-u-s-trade-representative-in-washington-ahead-of-cusma-review
Punjabi

ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਲਈ ਵਾਸ਼ਿੰਗਟਨ ਡੀ.ਸੀ.ਪਹੰਚੇ ਡੋਮਿਨਿਕ ਲੇਬਲੈਂਕ

ਕੈਨੇਡਾ ਦੇ ਅਮਰੀਕਾ ਨਾਲ ਵਪਾਰਕ ਸਬੰਧਾਂ ਦੇ ਮੰਤਰੀ ਡੋਮਿਨਿਕ ਲੇਬਲੈਂਕ ਸ਼ੁੱਕਰਵਾਰ ਨੂੰ ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਅਹਿਮ ਮੁਲਾਕਾਤ ਕਰਨ ਲਈ ਵਾਸ਼ਿੰਗਟਨ ਡੀ.ਸੀ. ਪਹੁੰਚ ਗਏ ਹਨ। ਪਿਛਲੇ ਸਾਲ ਦੇ ਅਖੀਰ ਵਿਚ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਟੁੱਟਣ ਤੋਂ ਬਾਅਦ ਇਹ ਪਹਿਲੀ ਉੱਚ-ਪੱਧਰੀ ਮੀਟਿੰਗ ਹੈ। ਉਹ ਟਰੰਪ ਦੇ ਵਪਾਰ ਪ੍ਰਤੀਨਿਧ ਜੈਮੀਸਨ ਗ੍ਰੀਰ ਨਾਲ ਬੈਠਕ ਕਰਨਗੇ।
b-c-legislature-passes-trade-recognition-act-allowing-goods-sold-in-canada-to-be-sold-in-province
Punjabi

ਬੀ.ਸੀ. ਦੀ ਵਿਧਾਨ ਸਭਾ ਵਿਚ ਇੱਕ ਇਤਿਹਾਸਕ ਬਿੱਲ 5 ਨੂੰ ਕੀਤਾ ਗਿਆ ਪਾਸ

ਬੀ.ਸੀ. ਦੀ ਵਿਧਾਨ ਸਭਾ ਵਿਚ ਇੱਕ ਇਤਿਹਾਸਕ ਬਿੱਲ 5, ਜਿਸ ਨੂੰ ਟਰੇਡ ਰੈਕੇਗਨੇਸ਼ਨ ਐਕਟ ਵਜੋਂ ਜਾਣਿਆ ਜਾਂਦਾ ਹੈ, ਨੂੰ ਸਾਰੀਆਂ ਪਾਰਟੀਆਂ ਦੀ ਸਹਿਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ। ਜੌਬਸ ਅਤੇ ਆਰਥਿਕ ਵਿਕਾਸ ਮੰਤਰੀ, ਰਵੀ ਕਾਹਲੋਂ ਨੇ ਇਸ ਨੂੰ ਸੂਬੇ ਅਤੇ ਦੇਸ਼ ਦੀ ਆਰਥਿਕਤਾ ਲਈ ਇੱਕ ਵੱਡੀ ਜਿੱਤ ਦੱਸਿਆ ਹੈ। ​
coroner-says-b-c-teen-drowned-after-dingo-attack-on-australian-island
Punjabi

ਆਸਟ੍ਰੇਲੀਆ ਵਿੱਚ ਡਿੰਗੋ ਹਮਲੇ ਤੋਂ ਬਾਅਦ ਬੀ.ਸੀ. ਦੀ 19 ਸਾਲਾ ਲੜਕੀ ਪਾਣੀ ਵਿੱਚ ਡੁੱਬੀ:ਕੋਰੋਨਰ

ਬੀ.ਸੀ. ਦੀ 19 ਸਾਲਾ ਪਾਈਪਰ ਜੇਮਜ਼ ਦੀ ਮੌਤ ਦੇ ਮਾਮਲੇ ਵਿਚ ਆਸਟ੍ਰੇਲੀਆ ਦੇ ਕੋਰੋਨਰ ਨੇ ਆਪਣਾ ਅੰਤਿਮ ਫੈਸਲਾ ਸੁਣਾ ਦਿੱਤਾ ਹੈ।ਕੋਰੋਨਰ ਡਿਪਾਰਟਮੈਂਟ ਅਨੁਸਾਰ, ਪਾਈਪਰ ਦੀ ਮੌਤ ਡਿੰਗੋ ਯਾਨੀ ਜੰਗਲੀ ਕੁੱਤਿਆਂ ਦੇ ਹਮਲੇ ਕਾਰਨ ਪਾਣੀ ਵਿੱਚ ਡੁੱਬਣ ਨਾਲ ਹੋਈ ਸੀ।
canada-issues-travel-advisory-warning-citizens-about-security-risks-in-pakistan
Punjabi

ਕੈਨੇਡਾ ਸਰਕਾਰ ਨੇ ਪਾਕਿਸਤਾਨ ਜਾਣ ਵਾਲੇ ਆਪਣੇ ਨਾਗਰਿਕਾਂ ਲਈ ਟਰੈਵਲ ਐਡਵਾਇਜ਼ਰੀ ਕੀਤੀ ਜਾਰੀ

ਕੈਨੇਡਾ ਸਰਕਾਰ ਨੇ ਪਾਕਿਸਤਾਨ ਜਾਣ ਵਾਲੇ ਆਪਣੇ ਨਾਗਰਿਕਾਂ ਲਈ ਟਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ, ਇਸ ਵਿਚ ਮਿਡਲ ਈਸਟ ਵਿਚ ਵਧ ਰਹੇ ਤਣਾਅ ਅਤੇ ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦ 'ਤੇ ਫੌਜੀ ਟਕਰਾਅ ਕਾਰਨ ਸੁਰੱਖਿਆ ਸਥਿਤੀ ਬੇਹੱਦ ਨਾਜ਼ੁਕ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link