18.94C Vancouver
ADS

Mar 10, 2025 7:05 PM - Connect Newsroom

ਸੰਸਦੀ ਕਮੇਟੀ ਵੱਲੋਂ ਅੰਮ੍ਰਿਤਪਾਲ ਸਿੰਘ ਲਈ 54 ਦਿਨ ਦੀ ਛੁੱਟੀ ਦੀ ਸਿਫ਼ਾਰਿਸ਼

Share On
parliamentary-committee-recommends-54-day-leave-for-amritpal-singh
According to reports, the Parliamentary Committee has recommended granting a 54-day leave to Amritpal Singh.

ਪੰਜਾਬ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰਸ਼ਿਪ 'ਤੇ ਮੰਡਰਾ ਰਿਹਾ ਖ਼ਤਰਾ ਟਲ ਸਕਦਾ ਹੈ। ਰਿਪੋਰਟਸ ਮੁਤਾਬਕ, ਸੰਸਦੀ ਕਮੇਟੀ ਵਲੋਂ ਅੰਮ੍ਰਿਤਪਾਲ ਸਿੰਘ ਲਈ 54 ਦਿਨ ਦੀ ਛੁੱਟੀ ਦੀ ਸਿਫ਼ਾਰਿਸ਼ ਕੀਤੀ ਗਈ ਹੈ।

ਹਾਲ ਹੀ ਵਿਚ ਅੰਮ੍ਰਿਤਪਾਲ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ 60 ਦਿਨ ਦੀ ਲਗਾਤਾਰ ਗ਼ੈਰਹਾਜ਼ਰੀ ਕਾਰਨ ਉਨ੍ਹਾਂ ਦੀ ਖਡੂਰ ਸਭਾ ਤੋਂ ਲੋਕ ਸਭਾ ਮੈਂਬਰਸ਼ਿਪ ਰੱਦ ਕੀਤੀ ਜਾ ਸਕਦੀ ਹੈ, ਜਿਸ ਦਾ ਪ੍ਰਭਾਵ ਉਨ੍ਹਾਂ ਦੇ ਹਲਕੇ ਦੇ ਲੋਕਾਂ 'ਤੇ ਵੀ ਪਵੇਗਾ। ਇਸ ਲਈ ਉਹਨਾਂ ਕੋਰਟ ਤੋਂ ਸੰਸਦ ਦੀ ਚੱਲ ਰਹੀ ਕਾਰਵਾਈ ਵਿਚ ਸ਼ਾਮਲ ਹੋਣ ਦੀ ਮਨਜ਼ੂਰੀ ਮੰਗੀ ਸੀ।

ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਸਿੰਘ ਨੇ 30 ਨਵੰਬਰ ਅਤੇ 16 ਦਸੰਬਰ ਨੂੰ ਗੈਰਹਾਜ਼ਰੀ ਦੀ ਛੁੱਟੀ ਲਈ ਅਰਜ਼ੀ ਦਿੱਤੀ ਸੀ। ਕੇਂਦਰ ਵੱਲੋਂ ਹੁਣ ਸੰਸਦੀ ਕਮੇਟੀ ਦੀ ਰਿਪੋਰਟ ਪੰਜਾਬ-ਹਰਿਆਣਾ ਹਾਈ ਕੋਰਟ ਸਾਹਮਣੇ ਪੇਸ਼ ਕੀਤੀ ਜਾਵੇਗੀ, ਜਿੱਥੇ ਸੰਸਦੀ ਹਾਜ਼ਰੀ ਤਹਿਤ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ’ਤੇ ਸੁਣਵਾਈ ਹੋਵੇਗੀ।

Latest news

b-c-lng-project-signs-long-term-supply-agreement-with-german-energy-company
Punjabi

ਬੀ.ਸੀ. ਦੇ Ksi Lisims LNG ਪ੍ਰੋਜੈਕਟ ਨੇ ਜਰਮਨੀ ਨਾਲ ਲੰਬੇ ਸਮੇਂ ਦਾ ਗੈਸ ਸਪਲਾਈ ਸਮਝੌਤਾ ਕੀਤਾ

ਬੀ. ਸੀ. ਲਈ ਵੱਡਾ ਦਿਨ ਹੈ, ਸੂਬੇ ਦੇ ਉੱਤਰੀ ਤੱਟ 'ਤੇ ਅਲਾਸਕਾ ਬਾਰਡਰ ਨੇੜੇ ਬਣਨ ਵਾਲੇ Ksi Lisims ਐਲ.ਐਨ.ਜੀ. ਐਕਸਪੋਰਟ ਟਰਮੀਨਲ ਤੋਂ ਜਰਮਨੀ ਨੂੰ ਤਰਲ ਕੁਦਰਤੀ ਗੈਸ ਦੀ ਸਪਲਾਈ ਕਰਨ ਲਈ ਇਤਿਹਾਸਕ ਸਮਝੌਤਾ ਸਹੀਬੱਧ ਹੋ ਗਿਆ ਹੈ। ਇਸ ਇੰਟਰਨੈਸ਼ਨਲ ਐਨਰਜੀ ਐਕਸਪੋਰਟ ਸਮਝੌਤੇ ਦਾ ਐਲਾਨ ਅੱਜ ਫੈਡਰਲ ਐਨਰਜੀ ਮੰਤਰੀ ਟਿਮ ਹਾਜਸਨ ਨੇ ਵੈਨਕੂਵਰ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
former-environment-minister-steven-guilbeault-to-resign-as-mp-later-this-summer
Punjabi

ਸਾਬਕਾ ਵਾਤਾਵਰਣ ਮੰਤਰੀ ਸਟੀਵਨ ਗਿਲਬੌਲ ਇਸ ਗਰਮੀ ਦੇ ਅਖੀਰ ਤੱਕ ਐਮਪੀ ਅਹੁਦੇ ਤੋਂ ਦੇਣਗੇ ਅਸਤੀਫ਼ਾ

ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਾਤਾਵਰਣ ਮੰਤਰੀ ਸਟੀਵਨ ਗਿਲਬੌਲ ਨੇ ਮਾਂਟਰੀਅਲ ਏਰੀਏ ਦੇ ਆਪਣੇ ਹਲਕੇ ਤੋਂ ਮੈਂਬਰ ਪਾਰਲੀਮੈਂਟ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ। ਅੱਜ ਸਵੇਰੇ ਲਿਬਰਲ ਨੈਸ਼ਨਲ ਕਾਕਸ ਦੀ ਮੀਟਿੰਗ ਦੌਰਾਨ ਆਪਣੇ ਸਾਥੀਆਂ ਨੂੰ ਇਸ ਫੈਸਲੇ ਦੀ ਜਾਣਕਾਰੀ ਦਿੰਦਿਆਂ ਗਿਲਬੌਲ ਨੇ ਦੱਸਿਆ ਕਿ ਉਹ ਇਸੇ ਗਰਮੀ ਦੇ ਅਖੀਰ ਵਿਚ ਆਪਣੀ ਸੀਟ ਛੱਡ ਦੇਣਗੇ ਪਰ ਉਦੋਂ ਤੱਕ ਕਾਕਸ ਦੇ ਮੈਂਬਰ ਬਣੇ ਰਹਿਣਗੇ।
rcmp-seize-fentanyl-mdma-and-weapons-from-suspected-drug-labs-in-abbotsford-and-chilliwack
Punjabi

ਐਬਟਸਫੋਰਡ ਅਤੇ ਚਿਲੀਵੈਕ ਵਿੱਚ ਆਰ.ਸੀ.ਐਮ.ਪੀ. ਵੱਲੋਂ ਦੋ ਸ਼ੱਕੀ ਡਰੱਗ ਲੈਬ ਦਾ ਪਰਦਾਫਾਸ਼

ਐਬਟਸਫੋਰਡ ਅਤੇ ਚਿਲੀਵੈਕ ਵਿਚ ਆਰ.ਸੀ.ਐਮ.ਪੀ. ਨੇ ਦੋ ਗੁਪਤ ਤੌਰ 'ਤੇ ਚਲਾਈਆਂ ਜਾ ਰਹੀਆਂ ਡਰੱਗ ਲੈਬ ਦਾ ਪਰਦਾਫਾਸ਼ ਕੀਤਾ ਹੈ। ਇਨ੍ਹਾਂ ਲੈਬ ਵਿਚੋਂ ਭਾਰੀ ਮਾਤਰਾ ਵਿਚ ਫੈਂਟਾਨਿਲ ਅਤੇ ਐਮ.ਡੀ.ਐਮ.ਏ. ਡਰੱਗ, ਕੰਰਸੀ ਤੇ ਹਥਿਆਰ ਵੀ ਜ਼ਬਤ ਕੀਤੇ ਗਏ। ਆਰ.ਸੀ.ਐਮ.ਪੀ. ਦੀ Pacific Region ਲਈ ਫੈਡਰਲ ਪੁਲਿਸ ਮੁਤਾਬਕ, ​ਇਸ ਕਾਰਵਾਈ ਦੌਰਾਨ ਅਧਿਕਾਰੀਆਂ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜੋ ਅਗਲੇਰੀ ਜਾਂਚ ਤੱਕ ਫਿਲਹਾਲ ਰਿਹਾਈ 'ਤੇ ਹਨ।
iran-releases-10-indian-sailors-held-since-july-2025-india-says
Punjabi

ਈਰਾਨ ਨੇ ਜੁਲਾਈ 2025 ਤੋਂ ਹਿਰਾਸਤ ਵਿੱਚ ਰਹੇ 10 ਭਾਰਤੀ ਮਲਾਹ ਕੀਤੇ ਰਿਹਾਅ

ਈਰਾਨ ਨੇ ਜੁਲਾਈ 2025 ਤੋਂ ਹਿਰਾਸਤ ਵਿੱਚ ਰੱਖੇ ਹੋਏ 10 ਭਾਰਤੀ ਮਲਾਹਾਂ ਨੂੰ ਭਾਰਤ ਵੱਲੋਂ ਕੀਤੀਆਂ ਗਈਆਂ ਲਗਾਤਾਰ ਕੂਟਨੀਤਿਕ ਕੋਸ਼ਿਸ਼ਾਂ” ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਭਾਰਤ ਦੇ ਸ਼ਿਪਿੰਗ ਅਧਿਕਾਰੀਆਂ ਨੇ ਦੱਸਿਆ ਕਿ ਇਹ ਮਲਾਹ MV Harbour Phoenix ਨਾਮ ਦੇ ਇੱਕ ਤੇਲ ਟੈਂਕਰ ‘ਤੇ ਸਵਾਰ ਸਨ, ਜਿਸਨੂੰ ਪਿਛਲੇ ਸਾਲ ਜਾਸਕ ਪੋਰਟ ਨੇੜੇ ਇਰਾਨੀ ਅਧਿਕਾਰੀਆਂ ਨੇ ਰੋਕ ਲਿਆ ਸੀ।
alberta-judge-calls-for-stronger-vaccination-outreach-improved-housing-conditions-after-death-of-first-nations-boy
Punjabi

ਐਲਬਰਟਾ ਦੇ ਜੱਜ ਨੇ ਬੱਚੇ ਦੀ ਮੌਤ ਮਗਰੋਂ ਵੈਕਸੀਨੇਸ਼ਨ ਮੁਹਿੰਮਾਂ ਅਤੇ ਰਿਹਾਇਸ਼ ਸੁਧਾਰਨ ਦੀ ਕੀਤੀ ਸਿਫਾਰਸ਼

ਨੌਰਦਰਨ ਐਲਬਰਟਾ ਵਿੱਚ 6 ਸਾਲਾ Indigenous ਬੱਚੇ ਦੀ ਮੌਤ ਦੇ ਮਾਮਲੇ ਵਿੱਚ ਜੱਜ ਨੇ ਸੂਬੇ ਵਿੱਚ ਰਿਹਾਇਸ਼ੀ ਭੀੜ ਨੂੰ ਘਟਾਉਣ ਅਤੇ ਟੀਕਾਕਰਨ ਮੁਹਿੰਮਾਂ ਨੂੰ ਬਿਹਤਰ ਬਣਾਉਣ ਦੀਆਂ ਸਿਫ਼ਾਰਸ਼ਾਂ ਕੀਤੀਆਂ ਹਨ। ਅਦਾਲਤ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਇੱਕ ਮੌਤ ਦੀ ਜਾਂਚ ਰਿਪੋਰਟ ਵਿੱਚ ਇਸ ਸਬੰਧੀ ਵੇਰਵੇ ਸਾਂਝੇ ਕੀਤੇ ਗਏ ਹਨ।13 ਨਵੰਬਰ, 2020 ਨੂੰ ਬੱਚੇ ਦੀ ਇੱਕ ਸਥਾਨਕ ਨਰਸਿੰਗ ਸਟੇਸ਼ਨ ਵਿੱਚ ਮੌਤ ਹੋ ਗਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link