14.32C Vancouver
ADS

Jul 11, 2023 6:48 PM -

ਸਰੀ ਮੈਮੋਰੀਅਲ ਹਸਪਤਾਲ ਦੇ ਈਆਰ ਬਾਥਰੂਮ ਵਿੱਚ ਅੱਗ ਲੱਗਣ ਤੋਂ ਬਾਅਦ ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ

Share On
patients-evacuated-after-fire-in-surrey-memorial-hospital-er-bathroom
The police said that the fire was not deliberately set and no criminal investigation is underway against anyone.

ਸਰੀ ਮੇਮੋਰਿਯਲ ਹੌਸਪਿਟਲ ਦੇ ਐਮਰਜੰਸੀ ਡਿਪਾਰਟਮੈਂਟ ਵਿਚ ਸੋਮਵਾਰ ਸਵੇਰੇ ਅੱਗ ਲੱਗਣ ਕਾਰਨ ਕੁਝ ਮਰੀਜ਼ਾਂ ਨੂੰ ਹੋਰ ਹਸਪਤਾਲਾਂ ਵਿਚ ਸ਼ਿਫਟ ਹੋਣਾ ਪਿਆ।

ਫਰੇਜ਼ਰ ਹੈਲਥ ਮੁਤਾਬਕ ਹਸਪਤਾਲ ਦੇ ਇਕ ਬਾਥਰੂਮ ਵਿਚ ਜਲਣਸ਼ੀਲ ਤਰਲ ਨੂੰ ਅੱਗ ਲੱਗੀ ਅਤੇ ਇਸ ਦੌਰਾਨ ਬਾਥਰੂਮ ਵਿਚ ਮੌਜੂਦ ਇਕ ਮਰੀਜ਼ ਜ਼ਖਮੀ ਹੋ ਗਿਆ ਜਿਸ ਦਾ ਇਲਾਜ ਚੱਲ ਰਿਹਾ ਹੈ।

ਪੁਲਿਸ ਨੇ ਦੱਸਿਆ ਕਿ ਅੱਗ ਜਾਣਬੁੱਝ ਕੇ ਨਹੀਂ ਲਗਾਈ ਗਈ ਸੀ ਅਤੇ ਕਿਸੇ ਖਿਲਾਫ ਅਪਰਾਧਿਕ ਜਾਂਚ ਨਹੀਂ ਚੱਲ ਰਹੀ।

ਹਸਪਤਾਲ ਦਾ ਬਾਥਰੂਮ ਇਸ ਘਟਨਾ ਵਿਚ ਬੁਰੀ ਤਰ੍ਹਾਂ ਖਰਾਬ ਹੋਣ ਦੀ ਰਿਪੋਰਟ ਹੈ।

ਗੌਰਤਲਬ ਹੈ ਕਿ ਸਟਾਫ ਦੀ ਸ਼ੌਰਟਜ ਅਤੇ ਲੰਬੀ ਦੇਰੀ ਨੂੰ ਲੈ ਕੇ ਸਰੀ ਮੇਮੋਰਿਯਲ ਹੌਸਪਿਟਲ ਕੁਝ ਮਹੀਨਿਆਂ ਤੋਂ ਚਰਚਾ ਵਿਚ ਰਿਹਾ ਹੈ।

Latest news

40-arrested-in-prince-george-retail-theft-crackdown-stolen-property-and-suspected-drugs-seized
Punjabi

ਪ੍ਰਿੰਸ ਜਾਰਜ 'ਚ ਰਿਟੇਲ ਚੋਰੀ ਵਿਰੁੱਧ ਕਾਰਵਾਈ ਦੌਰਾਨ 40 ਗ੍ਰਿਫਤਾਰ, ਹਜ਼ਾਰਾਂ ਡਾਲਰ ਦਾ ਚੋਰੀਸ਼ੁਦਾ ਸਮਾਨ ਬਰਾਮਦ

ਪ੍ਰਿੰਸ ਜਾਰਜ ਵਿਚ ਪੁਲਿਸ ਨੇ ਰਿਟੇਲ ਸਟੋਰਾਂ ਵਿਚ ਚੋਰੀ ਦੀਆਂ ਘਟਨਾਵਾਂ ਦੇ ਸਬੰਧ ਵਿਚ 40 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਸ ਕਾਰਵਾਈ ਦੌਰਾਨ 3,400 ਡਾਲਰ ਤੋਂ ਵੱਧ ਦਾ ਚੋਰੀ ਹੋਇਆ ਸਾਮਾਨ ਵੀ ਬਰਾਮਦ ਕਰਨ ਵਿਚ ਸਫਲਤਾ ਮਿਲੀ ਹੈ।
truck-crashes-into-edmonton-apartment-building-explosion-kills-one-and-injures-several
Punjabi

ਐਡਮਿੰਟਨ ਅਪਾਰਟਮੈਂਟ ਇਮਾਰਤ ਨਾਲ ਟਰੱਕ ਟਕਰਾਉਣ ਮਗਰੋਂ ਧਮਾਕਾ, ਇੱਕ ਦੀ ਮੌਤ, ਕਈ ਜ਼ਖਮੀ

ਐਡਮਿੰਟਨ ਦੀ ਤਿੰਨ-ਮੰਜ਼ਿਲਾ ਅਪਾਰਟਮੈਂਟ ਬਿਲਡਿੰਗ ਵਿੱਚ ਬੀਤੀ ਰਾਤ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਰਿਪੋਰਟ ਮੁਤਾਬਕ ਰਾਤ ਲਗਭਗ 9:20 ਵਜੇ ਇਕ ਟਰੱਕ ਅਪਾਰਟਮੈਂਟ ਬਿਲਡਿੰਗ ਅਤੇ ਗੈਸ ਲਾਈਨ ਨਾਲ ਟਕਰਾਇਆ ਜਿਸ ਤੋਂ ਬਾਅਦ ਹੋਏ ਧਮਾਕੇ ਕਾਰਨ ਅੱਗ ਲੱਗੀ ਅਤੇ ਟਰੱਕ ਡਰਾਈਵਰ ਦੀ ਮੌਤ ਹੋ ਗਈ।
congress-leadership-discusses-punjab-unit-as-speculation-grows-over-state-presidents-future
Punjabi

ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਲੈ ਕੇ ਚਰਚਾ ਤੇਜ਼, ਹਾਈਕਮਾਨ ਨੇ ਕੀਤੀ ਉੱਚ ਪੱਧਰੀ ਮੀਟਿੰਗ

ਪੰਜਾਬ ਕਾਂਗਰਸ ਵਿਚ ਚੱਲ ਰਹੇ ਕਲੇਸ਼ ਦੌਰਾਨ ਰਾਹੁਲ ਗਾਂਧੀ ਨੇ ਵਿਦੇਸ਼ ਤੋਂ ਪਰਤਦਿਆਂ ਹੀ ਸਿੱਧੇ ਮਲਿਕਾਰਜੁਨ ਖੜਗੇ ਦੇ ਘਰ ਜਾ ਕੇ ਇਕ ਉੱਚ ਪੱਧਰੀ ਮੀਟਿੰਗ ਕੀਤੀ। ਇਸ ਦੌਰਾਨ ਚਰਚੇ ਛਿੜ ਗਏ ਹਨ ਕਿ ਰਾਜਾ ਵੜਿੰਗ ਦੀ ਪ੍ਰਧਾਨ ਦੇ ਅਹੁਦੇ ਤੋਂ ਛੁੱਟੀ ਹੋ ਸਕਦੀ ਹੈ। ਨਾਲ ਹੀ ਅਜਿਹੇ ਸੰਕੇਤ ਵੀ ਮਿਲੇ ਹਨ ਕਿ ਸੁਖਜਿੰਦਰ ਰੰਧਾਵਾ ਜਾਂ ਚਰਨਜੀਤ ਚੰਨੀ ਵਿੱਚੋਂ ਵੀ ਪ੍ਰਧਾਨਗੀ ਕਿਸੇ ਨੂੰ ਨਹੀਂ ਮਿਲੇਗੀ, ਜੇ ਅਜਿਹਾ ਹੁੰਦਾ ਹੈ ਤਾਂ ਪ੍ਰਧਾਨਗੀ ਦਾ ਤਾਜ ਕਿਸੇ ਤੀਜੇ ਨੇਤਾ ਦੇ ਸਿਰ ਸੱਜ ਸਕਦਾ ਹੈ।
death-toll-rises-to-30-after-bangkok-music-bar-fire-investigation-committee-formed
Punjabi

ਬੈਂਕਾਕ ਦੇ ਮਿਊਜ਼ਿਕ ਬਾਰ ਵਿੱਚ ਅੱਗ ਕਾਰਨ ਮੌਤਾਂ ਦੀ ਗਿਣਤੀ ਹੋਈ 30

ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਇੱਕ ਮਿਊਜ਼ਿਕ ਬਾਰ ਵਿੱਚ ਐਤਵਾਰ ਦੇਰ ਰਾਤ ਨੂੰ ਲੱਗੀ ਭਿਆਨਕ ਅੱਗ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 30 ਹੋ ਗਈ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਤਾਜ਼ਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 24 ਲੋਕ ਅਜੇ ਵੀ ਹਸਪਤਾਲ ਵਿੱਚ ਨਾਜ਼ੁਕ ਹਾਲਤ ਵਿੱਚ ਇਲਾਜ ਅਧੀਨ ਹਨ, ਜਦਕਿ ਕਈ ਹੋਰ ਜ਼ਖ਼ਮੀਆਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
two-men-killed-in-toronto-festival-shooting-were-allegedly-armed-source-tells-toronto-sun
Punjabi

ਟੋਰਾਂਟੋ ਫੈਸਟੀਵਲ ਗੋਲੀਬਾਰੀ 'ਚ ਮਾਰੇ ਗਏ ਦੋ ਵਿਅਕਤੀ ਕਥਿਤ ਤੌਰ 'ਤੇ ਹਥਿਆਰਬੰਦ ਸਨ

ਟੋਰਾਂਟੋ ਵਿਚ ਲੰਘੇ ਸ਼ਨੀਵਾਰ ਰਾਤ ਨੂੰ Salsa on St. Clair ਫੈਸਟੀਵਲ ਦੌਰਾਨ ਹੋਈ ਸ਼ੂਟਿੰਗ ਦੇ ਮਾਮਲੇ ਵਿਚ ਇੱਕ ਖੁਲਾਸਾ ਸਾਹਮਣੇ ਆਇਆ ਹੈ।ਟੋਰਾਂਟੋ Sun ਨੂੰ ਇੱਕ law enforcement source ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਸ ਘਟਨਾ ਵਿਚ ਮਾਰੇ ਗਏ ਦੋਵੇਂ ਨੌਜਵਾਨਾਂ ਕੋਲ guns ਸਨ ਅਤੇ ਉਹ ਇਸ ਸ਼ੂਟਿੰਗ ਵਿਚ ਸ਼ਾਮਲ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link