Nov 12, 2020 4:30 PM -

ਸਰੀ 'ਚ ਵਾਪਰੇ ਇੱਕ ਕ੍ਰੈਸ਼ 'ਚ ਇੱਕ ਪੈਦਲ ਯਾਤਰੀ ਔਰਤ ਗੰਭੀਰ ਜ਼ਖਮੀ ਹੋ ਗਈ ਹੈ।
ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਘਟਨਾ ਬੁੱਧਵਾਰ ਸ਼ਾਮ ਕਰੀਬ 4 ਵਜੇ ਕਲੋਵਰਡੇਲ ਇਲਾਕੇ 'ਚ ਵਾਪਰੀ ਸੀ।
ਪੁਲਿਸ ਨੇ ਜਾਣਕਾਰੀ ਦਿੱਤੀ ਕਿ ਜ਼ਖਮੀ ਹੋਈ ਔਰਤ ਦੀਆਂ ਸੱਟਾਂ ਜਾਨਲੇਵਾ ਸਾਬਿਤ ਹੋ ਸਕਦੀਆਂ ਹਨ।
ਵਾਹਨ ਚਾਲਕ ਮੌਕੇ 'ਤੇ ਮੌਜੂਦ ਰਿਹਾ ਅਤੇ ਪੁਲਿਸ ਨਾਲ ਸਹਿਯੋਗ ਕਰ ਰਿਹਾ ਸੀ।
ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਦੀ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸਾਂਝੀ ਕੀਤੀ ਜਾਵੇ।




