17.18C Vancouver
ADS

Sep 29, 2023 5:50 PM - The Canadian Press

ਵੈਸਟ ਕਲੋਨਾ ਦੇ ਲੋਕਾਂ ਨੂੰ ਮਿਲੀ ਰਾਹਤ, ਸਟੇਟ ਆਫ਼ ਐਮਰਜੈਂਸੀ ਹਟੀ

Share On
people-of-west-kelowna-relieved-state-of-emergency-lifted
West Kelowna was put under the state of emergency on Aug. 16 as the 139 square kilometre McDougall Creek fire destroyed or damaged nearly 190 properties.(Photo: The Canadian Press)

ਸੈਂਟਰਲ ਓਕਾਨਾਗਨ ਐਮਰਜੈਂਸੀ ਓਪਰੇਸ਼ਨਜ਼ ਨੇ ਵੈਸਟ ਕਲੋਨਾ ਵਿੱਚ ਸਥਾਨਕ ਐਮਰਜੈਂਸੀ ਨੂੰ ਹਟਾ ਦਿੱਤਾ ਹੈ।

ਇੱਥੇ ਮੈਕਡਗਲ ਕ੍ਰੀਕ ਜੰਗਲ ਦੀ ਅੱਗ ਨੇ ਇੱਕ ਵੱਡੇ ਖੇਤਰ ਨੂੰ ਤਬਾਹ ਕਰ ਦਿੱਤਾ ਸੀ ।

ਇਸ ਅੱਗ ਕਾਰਨ ਬਾਕੀ ਸਾਰੇ ਇਵੈਕੁਏਸ਼ਨ ਆਰਡਰਸ ਵੀ ਰੱਦ ਕਰ ਦਿੱਤੇ ਗਏ ਹਨ।

ਵੈਸਟ ਕਲੋਨਾ ਵਿੱਚ 16 ਅਗਸਤ ਨੂੰ ਐਮਰਜੈਂਸੀ ਲਗਾਈ ਗਈ ਸੀ। ਮੈਕਡਗਲ ਕ੍ਰੀਕ ਅੱਗ ਨੇ ਲਗਭਗ 190 ਸੰਪਤੀਆਂ ਨੂੰ ਤਬਾਹ ਕਰ ਦਿੱਤਾ ਸੀ।

ਇਸ ਜੰਗਲ ਦੀ ਅੱਗ ਨੇ 10,000 ਤੋਂ ਵੱਧ ਸੰਪਤੀਆਂ ਨੂੰ ਖਾਲੀ ਕਰਨ ਲਈ ਮਜ਼ਬੂਰ ਕੀਤਾ ਅਤੇ ਹੋਰ 10,000 ਘਰਾਂ ਨੂੰ ਅਲਰਟ 'ਤੇ ਰੱਖਿਆ ਗਿਆ ਸੀ।

ਓਪਰੇਸ਼ਨ ਸੈਂਟਰ ਦਾ ਕਹਿਣਾ ਹੈ ਕਿ ਅੱਗ ਨੇ ਵੈਸਟਬੈਂਕ ਫਸਟ ਨੇਸ਼ਨ ਅਤੇ ਕਲੋਨਾ ਸ਼ਹਿਰ ਤੋਂ ਲੈ ਕੇ ਪੀਚਲੈਂਡ ਅਤੇ ਲੇਕ ਕੰਟਰੀ ਦੇ ਜ਼ਿਲ੍ਹਿਆਂ ਤੱਕ ਦੇ ਖੇਤਰ ਵਿੱਚ ਹਰੇਕ ਭਾਈਚਾਰੇ ਨੂੰ ਪ੍ਰਭਾਵਿਤ ਕੀਤਾ ਹੈ ।

ਬੀ.ਸੀ. ਦੇ ਰਿਕਾਰਡ ਤੋੜ ਅੱਗ ਦੇ ਸੀਜ਼ਨ ਵਿੱਚ ਹੁਣ ਤੱਕ ਤਬਾਹ ਹੋਏ 400 ਇਮਾਰਤਾਂ ਜਾਂ ਘਰਾਂ ਵਿੱਚੋਂ ਅੱਧੇ ਕਲੋਨਾ ਖੇਤਰ ਵਿੱਚ ਨਸ਼ਟ ਹੋ ਗਏ ਹਨ।

Latest news

mark-carney-announces-new-canadian-consul-general-appointments-in-the-united-states
Punjabi

ਪੀ.ਐਮ. ਕਾਰਨੀ ਨੇ ਅਮਰੀਕਾ 'ਚ ਕੈਨੇਡਾ ਦੇ ਕੌਂਸਲਰ ਅਹੁਦਿਆਂ ਦੀਆਂ ਨਵੀਆਂ ਨਿਯੁਕਤੀਆਂ ਦਾ ਕੀਤਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਵਿਚ ਕੈਨੇਡੀਅਨ ਕੌਂਸਲਰ ਨਿਯੁਕਤੀਆਂ ਵਿਚ ਫੇਰਬਦਲ ਕਰਦਿਆਂ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਹੈ, ਜਿਸ ਤਹਿਤ ਬਰੈਂਪਟਨ ਵੈਸਟ ਤੋਂ ਪੰਜਾਬੀ ਮੂਲ ਦੀ ਸਾਬਕਾ ਲਿਬਰਲ ਐਮ.ਪੀ. ਅਤੇ ਕੈਬਨਿਟ ਮੰਤਰੀ ਰਹੀ ਕਮਲ ਖਹਿਰਾ ਨੂੰ ਲਾਸ ਏਂਜਲਸ ਵਿਚ ਨਵੀਂ ਕੌਂਸਲ ਜਨਰਲ ਨਿਯੁਕਤ ਕੀਤਾ ਗਿਆ ਹੈ।
ottawa-announces-30m-drone-defence-innovation-centre-in-quebec
Punjabi

ਕੈਨੇਡਾ ਕਿਊਬੈਕ ਵਿਚ ਡਰੋਨ-ਟੈਸਟਿੰਗ ਸਹੂਲਤ ਕਰੇਗਾ ਸਥਾਪਤ

ਕੈਨੇਡਾ ਸਰਕਾਰ ਨੇ ਨੈਸ਼ਨਲ ਡਿਫੈਂਸ ਰਣਨੀਤੀ ਤਹਿਤ ਕਿਊਬੈਕ ਦੇ ਮੀਰਾਬੇਲ ਵਿਚ ਡਰੋਨ-ਟੈਸਟਿੰਗ ਸਹੂਲਤ ਸਥਾਪਤ ਕੀਤੇ ਜਾਣ ਦਾ ਐਲਾਨ ਕੀਤਾ ਹੈ। ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਆਧੁਨਿਕ ਫੌਜੀ ਕਾਰਵਾਈਆਂ ਵਿਚ ਡਰੋਨ ਦੀ ਭੂਮਿਕਾ ਤੇਜ਼ੀ ਨਾਲ ਬਦਲ ਰਹੀ ਹੈ, ਜਿਸ ਕਾਰਨ ਕੈਨੇਡਾ ਲਈ ਇਨ੍ਹਾਂ ਤਕਨਾਲੋਜੀਆਂ ਦਾ ਤੇਜ਼ੀ ਨਾਲ ਪ੍ਰੀਖਣ ਅਤੇ ਵਿਕਾਸ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ।
west-vancouver-man-charged-in-alleged-northgate-break-ins-police-seek-publics-help-to-locate-him
Punjabi

ਵੈਸਟ ਵੈਨਕੂਵਰ ਦੇ 35 ਸਾਲਾ ਵਿਅਕਤੀ ਖ਼ਿਲਾਫ਼ ਘਰਾਂ ਚੋਰੀਆਂ ਕਰਨ ਦੇ ਦੋਸ਼ ਤਹਿਤ ਕਈ ਮਾਮਲੇ ਦਰਜ

ਵੈਸਟ ਵੈਨਕੂਵਰ ਵਿਚ ਇੱਕ 35 ਸਾਲਾ ਮੁਲਜ਼ਮ 'ਤੇ ਘਰਾਂ ਵਿਚ ਚੋਰੀਆਂ ਕਰਨ ਦੇ ਦੋਸ਼ ਤਹਿਤ ਕਈ ਮਾਮਲੇ ਦਰਜ ਕੀਤੇ ਗਏ ਹਨ। ਖਾਸ ਗੱਲ ਇਹ ਹੈ ਕਿ ਇੱਕ ਹੋਰ ਵੱਖਰੇ ਮਾਮਲੇ ਵਿਚ ਵੀ ਉਸ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਹਨ ਅਤੇ ਭਲਕੇ ਪੇਸ਼ੀ ਤੋਂ ਪਹਿਲਾਂ ਪੁਲਿਸ ਉਸ ਦੀ ਭਾਲ ਵਿਚ ਜਨਤਾ ਤੋਂ ਮਦਦ ਮੰਗ ਰਹੀ ਹੈ। ਔਫੀਸਰ ਮੁਤਾਬਕ, ਇਹ ਮਾਮਲੇ 23 ਅਪ੍ਰੈਲ ਨੂੰ ਹੋਏ ਸਨ।
israeli-strikes-in-gaza-kill-at-least-nine-palestinians-including-child-and-hamas-police-official
Punjabi

ਗਾਜ਼ਾ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ 10 ਸਾਲਾ ਬੱਚੇ ਸਮੇਤ ਮਾਰੇ ਗਏ 9 ਫ਼ਲਸਤੀਨੀ

ਗਾਜ਼ਾ ਪੱਟੀ ਵਿੱਚ ਮੰਗਲਵਾਰ ਨੂੰ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਅਤੇ ਗੋਲੀਬਾਰੀ ਵਿੱਚ 10 ਸਾਲਾ ਬੱਚੇ ਸਮੇਤ ਲਗਭਗ 9 ਫ਼ਲਸਤੀਨੀ ਮਾਰੇ ਗਏ। ਮ੍ਰਿਤਕਾਂ ਵਿੱਚ ਹਮਾਸ ਪੁਲਿਸ ਦਾ ਇੱਕ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੈ। ਇਹ ਜਾਣਕਾਰੀ ਗਾਜ਼ਾ ਦੇ ਸਿਹਤ ਅਤੇ ਪੁਲਿਸ ਅਧਿਕਾਰੀਆਂ ਨੇ ਦਿੱਤੀ।
canada-post-awarded-nearly-30-million-in-performance-bonuses-despite-record-annual-loss
Punjabi

ਘਾਟੇ ਦੇ ਬਾਵਜੂਦ ਕੈਨੇਡਾ ਪੋਸਟ ਨੇ ਕਾਰਜਕਾਰੀਆਂ ਅਤੇ ਮੈਨੇਜਰਾਂ ਨੂੰ ਕਰੀਬ $30 ਮਿਲੀਅਨ ਦੇ ਦਿੱਤੇ ਬੋਨਸ

ਕੈਨੇਡਾ ਪੋਸਟ ਵਲੋਂ ਰਿਕਾਰਡ ਘਾਟੇ ਦੇ ਬਾਵਜੂਦ ਆਪਣੇ ਕਾਰਜਕਾਰੀ ਅਤੇ ਮੈਨੇਜਰ ਨੂੰ ਸਾਲ 2025 ਲਈ ਕਰੀਬ $30 ਮਿਲੀਅਨ performance-based ਬੋਨਸ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਉਦੋਂ ਹੈ ਜਦੋਂ ਕੈਨੇਡਾ ਪੋਸਟ ਨੇ ਸਾਲ 2025 ਵਿਚ before tax $1.57 ਬਿਲੀਅਨ ਦਾ ਨੁਕਸਾਨ ਦਰਜ ਕੀਤਾ ਸੀ, ਜੋ ਕਿ ਇਸ ਦੇ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਘਾਟਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link