May 11, 2021 5:35 PM -

ਬੀ.ਸੀ. 'ਚ ਕੂਟਨੀ ਨੈਸ਼ਨਲ ਪਾਰਕ ਦੇ ਇਲਾਕੇ 'ਚ ਇੱਕ ਔਰਤ ਦਾ ਮ੍ਰਿਤ ਸ਼ਰੀਰ ਮਿਲਣ ਦੇ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ।
ਪੀੜਤ ਔਰਤ ਦੀ ਪਛਾਣ 35 ਸਾਲਾ ਬ੍ਰੈਂਡਾ ਵੇਅਰ ਵਜੋਂ ਹੋਈ ਹੈ।
ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਜਾਨਣ ਵਾਲੇ ਇੱਕ 41 ਸਾਲਾ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਦਾ ਨਾਮ ਫਿਲਿਪ ਟੋਨਰ ਦੱਸਿਆ ਗਿਆ ਹੈ।
ਪੀੜਤ ਔਰਤ ਦਾ ਮ੍ਰਿਤ ਸ਼ਰੀਰ ਬੀਤੇ ਹਫ਼ਤੇ ਵੀਰਵਾਰ ਨੂੰ ਰੇਡੀਅਮ ਤੋਂ ਉੱਤਰਪੂਰਬ 'ਚ ਕਰੀਬ 50km ਦੀ ਦੂਰੀ 'ਤੇ ਮਿਲਿਆ ਸੀ।
ਆਰ.ਸੀ.ਐਮ.ਪੀ. ਦੇ ਮੇਜਰ ਕਰਾਈਮ ਸੈਕਸ਼ਨ ਦੇ ਸੁਪਰਡੈਂਟ ਸੰਜੈ ਵਿਜੈਕੂਨ ਦਾ ਕਹਿਣਾ ਸੀ ਕਿ ਔਰਤ ਅਤੇ ਆਦਮੀ ਵਿਚਾਲੇ ਕੀ ਰਿਸ਼ਤਾ ਸੀ ਇਸ ਦੇ ਵੇਰਵੇ ਸਾਂਝੇ ਨਹੀਂ ਕੀਤੇ ਜਾ ਰਹੇ।
ਬੀ.ਸੀ. ਆਰ.ਸੀ.ਐਮ.ਪੀ. ਦਾ ਟਵੀਟ:
#BCSoutheastDistrict #ColumbiaValley - BC RCMP seeking the public's assistance in locating person of interest in suspicious death investigation




