19.04C Vancouver
ADS

Jan 15, 2021 4:39 PM -

ਉਤਪਾਦਨ ਵਿੱਚ ਮੁਸ਼ਕਿਲਾਂ ਕਾਰਣ ਫਾਈਜ਼ਰ ਵੱਲੋਂ ਕੈਨੇਡਾ ਕੋਵਿਡ -19 ਵੈਕਸੀਨ ਪਹੁੰਚਾਣ ਵਿੱਚ ਦੇਰੀ

Share On
pfizer-cutting-back-vaccine-deliveries-to-canada-due-to-production-issues
A health-care worker prepares a dose of the Pfizer-BioNTech COVID-19 vaccine at a vaccine clinic in Toronto on Thursday, January 7, 2021. THE CANADIAN PRESS/Nathan Denette

ਪ੍ਰੋਕਿਉਰਮੈਂਟ ਮਨਿਸਟਰ ਅਨੀਤਾ ਆਨੰਦ ਦਾ ਕਹਿਣਾ ਹੈ ਕਿ ਯੂਰੋਪ ਦੇ ਵਿੱਚ ਉਤਪਾਦਨ ਨਾਲ ਜੁੜੇ ਕੁਝ ਮਸਲਿਆਂ ਕਾਰਨ ਫਾਈਜ਼ਰ ਵੱਲੋਂ ਕੈਨੇਡਾ ਵੈਕਸੀਨ ਪਹੁੰਚਾਣ ਵਿੱਚ ਅਸਥਾਈ ਤੌਰ ’ਤੇ ਦੇਰੀ ਹੋਵੇਗੀ।

ਆਨੰਦ ਮੁਤਾਬਕ ਅਮਰੀਕੀ ਕੰਪਨੀ ਵੱਲੋਂ ਆਪਣੀਆਂ ਯੂਰੋਪੀਅਨ ਪ੍ਰੋਡਕਸ਼ਨ ਲਾਈਨਾਂ ਵਿਚ ਦਿੱਕਤਾਂ ਦੀ ਵਜ੍ਹਾ ਨਾਲ ਅਸਥਾਈ ਤੌਰ ਤੇ ਟੀਕਿਆਂ ਦੀ ਡਿਲਿਵਰੀ ਵਿਚ ਕਟੌਤੀ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਜਿੱਥੇ ਕੰਪਨੀ ਨੇ ਮਾਰਚ ਦੇ ਅਖੀਰ ਤੱਕ ਟੀਕਿਆਂ ਦੀਆਂ 4 ਮਿਲੀਅਨ ਖੁਰਾਕਾਂ ਕੈਨੇਡਾ ਭੇਜਣ ਦਾ ਵਾਅਦਾ ਕੀਤਾ ਸੀ, ਇਸ ਗੱਲ ਦੀ ਹੁਣ ਕੋਈ ਗਾਰੰਟੀ ਨਹੀਂ ਹੈ।

ਯਾਦ ਰਹੇ ਕਿ ਹੁਣ ਤੱਕ ਕੈਨੇਡਾ ਕੋਲ ਫਾਈਜ਼ਰ-ਬਾਇਓਐਨਟੈਕ ਦੇ ਟੀਕਿਆਂ ਦੀਆਂ 380,000 ਖੁਰਾਕਾਂ ਪਹੁੰਚ ਚੁੱਕੀਆਂ ਹਨ, ਇਸ ਮਹੀਨੇ 400,000 ਹੋਰ ਖੁਰਾਕਾਂ ਪਹੁੰਚਣ ਦਾ ਅਨੁਮਾਨ ਸੀ ਅਤੇ ਫਰਵਰੀ ਵਿੱਚ ਤਕਰੀਬਨ 2 ਮਿਲੀਅਨ ਖੁਰਾਕਾਂ ਪਹੁੰਚਣੀਆਂ ਸਨ।

ਕੈਨੇਡਾ ਵਿੱਚ ਕੋਵਿਡ-19 ਦੀ ਮਾਡਲਿੰਗ ਸਬੰਧੀ ਨਵੀਂ ਜਾਣਕਾਰੀ ਫੈਡਰਲ ਸਿਹਤ ਅਧਿਕਾਰੀਆਂ ਵੱਲੋਂ ਅੱਜ ਸਾਂਝੀ ਕੀਤੀ ਗਈ ਜਿਸ ਮੁਤਾਬਕ ਦੇਸ਼ ਭਰ ਵਿੱਚ ਵਾਇਰਸ ਦਾ ਫੈਲਾਅ ਤੇਜ਼ੀ ਨਾਲ ਜਾਰੀ ਹੈ।

ਚੀਫ ਪਬਲਿਕ ਹੈਲਥ ਅਫਸਰ ਡਾਕਟਰ ਟੈਰੇਸਾ ਟੈਮ ਮੁਤਾਬਕ 24 ਜਨਵਰੀ ਤੱਕ ਦੇਸ਼ ਭਰ ਵਿੱਚ ਵਾਇਰਸ ਕਾਰਣ ਮਰਨ ਵਾਲਿਆਂ ਦੀ ਗਿਣਤੀ 19,630 ਤੱਕ ਪਹੁੰਚ ਜਾਵੇਗੀ।

ਉਨ੍ਹਾਂ ਅਨੁਸਾਰ ਵਾਇਰਸ ਦੇ ਫੈਲਾਅ ਨੂੰ ਘਟਾਉਣ ਦੇ ਸਾਰੇ ਯਤਨ ਸਰਕਾਰਾਂ ਅਤੇ ਹਰ ਵਿਅਕਤੀ ਵੱਲੋਂ ਜਾਰੀ ਰੱਖਣ ਦੀ ਲੋੜ ਹੈ ਖ਼ਾਸਕਰ ਵਧੇਰੇ ਮਾਮਲਿਆਂ ਵਾਲੇ ਓਂਟੈਰੀਓ ਅਤੇ ਕਿਊਬੈਕ ਵਰਗੇ ਖੇਤਰਾਂ ਵਿਚ ਜਿੱਥੇ ਵਾਇਰਸ ਕਾਰਨ ਹਸਪਤਾਲਾਂ ਦੇ ਵਿੱਚ ਦਾਖ਼ਲ ਹੋ ਰਹੇ ਵਿਅਕਤੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਜਾਰੀ ਹੈ ਅਤੇ ਹੈਲਥ ਸਿਸਟਮ ‘ਤੇ ਬੇਹੱਦ ਦਬਾਅ ਮਹਿਸੂਸ ਕੀਤਾ ਜਾ ਰਿਹਾ ਹੈ।

Latest news

b-c-conservatives-face-another-blow-as-skeena-mla-claire-rattée-leaves-party
Punjabi

ਸਕੀਨਾ MLA ਕਲੇਅਰ ਰੈਟੀ ਨੇ ਛੱਡਿਆ ਬੀ.ਸੀ.ਕੰਜ਼ਰਵੇਟਿਵ ਕਾਕਸ, ਆਜ਼ਾਦ ਧੜੇ ’ਚ ਸ਼ਾਮਲ

ਬੀ.ਸੀ.ਕੰਜ਼ਰਵੇਟਿਵ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸਕੀਨਾ ਰਾਈਡਿੰਗ ਦੀ MLA Claire Rattée ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਉਹ ਆਜ਼ਾਦ ਵਿਧਾਇਕਾਂ ਦੇ ਧੜੇ ਵਿਚ ਸ਼ਾਮਲ ਹੋ ਗਏ ਹਨ। ਅਗਸਤ ਤੋਂ ਹੁਣ ਤੱਕ ਬੀ. ਸੀ.ਕੰਜ਼ਰਵੇਟਿਵ ਕਾਕਸ ਨੂੰ ਛੱਡਣ ਵਾਲੀ ਉਹ 10ਵੀਂ ਵਿਧਾਇਕ ਹਨ।
car-motorcycle-collision-in-kelowna-rider-killed
Punjabi

ਕੇਲੋਨਾ ’ਚ ਕਾਰ-ਮੋਟਰਸਾਈਕਲ ਦੀ ਟੱਕਰ, ਰਾਈਡਰ ਦੀ ਹੋਈ ਮੌਤ

ਕੇਲੋਨਾ ਆਰ.ਸੀ.ਐਮ.ਪੀ. ਨੇ ਹਾਈਵੇਅ 97 'ਤੇ ਵੀਰਵਾਰ ਰਾਤ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਰਾਈਡਰ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਹਾਦਸਾ ਰਾਤ ਤਕਰੀਬਨ 10 ਵਜੇ ਹਾਰਵੀ ਐਵੇਨਿਊ ਅਤੇ ਈਥਲ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਇੱਕ ਕਾਲੇ ਰੰਗ ਦੀ ਸੇਡਾਨ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ ਸੀ, ਜਿਸ ਤੋਂ ਤੁਰੰਤ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ।
steps-toward-mexico-u-s-trade-deal-after-trump-sheinbaum-talks
Punjabi

ਟਰੰਪ-ਸ਼ੇਨਬੌਮ ਗੱਲਬਾਤ ਮਗਰੋਂ ਮੈਕਸੀਕੋ-ਅਮਰੀਕਾ ਟਰੇਡ ਡੀਲ ਵੱਲ ਵਧੇ ਕਦਮ

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਟਰੇਡ ਡੀਲ ਦੇ ਸਬੰਧ ਵਿਚ ਕੁਝ ਅਹਿਮ ਮੁੱਦਿਆਂ 'ਤੇ ਸਹਿਮਤੀ ਬਣਨ ਦੀ ਗੱਲ ਆਖੀ ਹੈ। ਸ਼ੇਨਬੌਮ ਮੁਤਾਬਕ, ਉਨ੍ਹਾਂ ਨੇ ਬੁੱਧਵਾਰ ਨੂੰ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ, ਜਿਸ ਦੌਰਾਨ ਦੋਵਾਂ ਲੀਡਰਸ ਵਿਚਕਾਰ ਕੁਝ ਅਹਿਮ ਸਹਿਮਤੀਆਂ ਬਣੀਆਂ।
advance-voting-begins-in-abbotsford-mission-byelection
Punjabi

ਐਬਟਸਫੋਰਡ-ਮਿਸ਼ਨ ਜ਼ਿਮਨੀ ਚੋਣ ਲਈ ਐਡਵਾਂਸ ਵੋਟਿੰਗ ਸ਼ੁਰੂ

ਐਬਟਸਫੋਰਡ-ਮਿਸ਼ਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਲਈ ਅੱਜ ਤੋਂ ਐਡਵਾਂਸ ਵੋਟਿੰਗ ਸ਼ੁਰੂ ਹੋ ਗਈ ਹੈ। ਇਲੈਕਸ਼ਨ ਬੀ.ਸੀ. ਮੁਤਾਬਕ, ਇਸ ਚੋਣ ਖੇਤਰ ਦੇ ਸਾਰੇ ਯੋਗ ਵੋਟਰ 18 ਸਤੰਬਰ ਤੋਂ 23 ਸਤੰਬਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕਿਸੇ ਵੀ ਨਿਰਧਾਰਤ ਲੋਕੇਸ਼ਨ 'ਤੇ ਜਾ ਕੇ ਆਪਣੀ ਵੋਟ ਦੇ ਸਕਦੇ ਹਨ। ਇਸ ਜ਼ਿਮਨੀ ਚੋਣ ਲਈ ਅੰਤਿਮ ਵੋਟਿੰਗ 26 ਸਤੰਬਰ ਨੂੰ ਹੋਵੇਗੀ।
abbotsford-man-sentenced-to-11-5-years-for-drug-trafficking-and-gun-offences
Punjabi

ਐਬਟਸਫੋਰਡ ’ਚ ਨਸ਼ਾ ਤਸਕਰੀ ਤੇ ਹਥਿਆਰ ਮਾਮਲੇ ’ਚ 36 ਸਾਲਾ ਵਿਅਕਤੀ ਨੂੰ ਸਾਢੇ 11 ਸਾਲ ਦੀ ਸਜ਼ਾ

ਐਬਟਸਫੋਰਡ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਚਾਰਜ ਕੀਤੇ ਗਏ ਇੱਕ 36 ਸਾਲਾ ਨੌਜਵਾਨ ਨੂੰ ਸਾਢੇ ਗਿਆਰਾਂ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਂਚ ਅਪ੍ਰੈਲ 2025 ਵਿਚ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਪੁਲਿਸ ਨੇ ਟਾਈਲਰ ਮਿਸਨ ਨਾਂ ਦੇ ਸ਼ੱਕੀ ਨੂੰ ਡਰਾਈਵਿੰਗ ਤੋਂ ਪਾਬੰਦੀ ਦੇ ਬਾਵਜੂਦ ਗੱਡੀ ਚਲਾਉਂਦੇ ਹੋਏ ਦੇਖ ਕੇ ਗ੍ਰਿਫ਼ਤਾਰ ਕੀਤਾ ਸੀ, ਉਸ ਦੌਰਾਨ ਉਸ ਕੋਲੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਅਤੇ ਇੱਕ ਹੈਂਡਗਨ ਬਰਾਮਦ ਹੋਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link