13.66C Vancouver
ADS

Dec 2, 2024 5:42 PM - Connect Newsroom

ਪੀਅਰ ਪੌਲੀਐਵ ਨੇ ਟਰੂਡੋ ਵਲੋਂ ਟਰੰਪ ਨਾਲ ਕੀਤੀ ਗਈ ਮੁਲਾਕਾਤ ’ਤੇ ਸਾਧਿਆ ਨਿਸ਼ਾਨਾ

Share On
pierre-poilievre-criticizes-trudeaus-meeting-with-trump
Poilievre emphasized that Canada is facing a growing number of refugee claims and that the government should set limits on asylum seekers.(Photo: The Canadian Press)

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਫਲੋਰੀਡਾ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਟਰੰਪ ਨਾਲ ਕੀਤੀ ਗਈ ਮੁਲਾਕਾਤ ’ਤੇ ਨਿਸ਼ਾਨਾ ਸਾਧਿਆ ਹੈ। ਪੌਲੀਐਵ ਨੇ ਕਿਹਾ ਕਿ ਟਰੂਡੋ ਕੈਨੇਡਾ ਲਈ ਖਾਲੀ ਹੱਥ ਘਰ ਆਏ ਹਨ। ਟਰੰਪ ਨੇ ਟੈਰਿਫ ਨਾ ਲਗਾਏ ਜਾਣ ਦਾ ਕੋਈ ਭਰੋਸਾ ਨਹੀਂ ਦਿੱਤਾ।

ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਲੀਡਰ ਨੇ ਟਰੂਡੋ ਨੂੰ ਕੈਨੇਡਾ ਵਿਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਸੀਮਤ ਕਰਨ ਦੀ ਮੰਗ ਕੀਤੀ ਹੈ ਅਤੇ ਇਹ ਵੀ ਕਿਹਾ ਕਿ ਸਰਕਾਰ ਬਾਰਡਰ ਸਕਿਓਰਟੀ ਵਧਾਉਣ ਬਾਰੇ ਪਾਰਲੀਮੈਂਟ ਸਾਹਮਣੇ ਪਲੈਨ ਪੇਸ਼ ਕਰੇ। ਪੌਲੀਐਵ ਨੇ ਕਿਹਾ ਕਿ ਹਕੀਕਤ ਇਹ ਹੈ ਕਿ ਟਰੂਡੋ ਦਾ ਬਜਟ ਘਾਟੇ, ਇਮੀਗ੍ਰੇਸ਼ਨ ਅਤੇ ਸਰਹੱਦਾਂ ’ਤੇ ਕੰਟਰੋਲ ਨਹੀਂ ਰਿਹਾ।

ਉਨ੍ਹਾਂ ਕਿਹਾ ਕਿ ਕੈਨੇਡਾ ਸ਼ਰਨਾਰਥੀ ਦਾਅਵਿਆਂ ਦੀ ਵੱਡੀ ਗਿਣਤੀ ਦਾ ਸਾਹਮਣਾ ਕਰ ਰਿਹਾ ਹੈ, ਅਜਿਹੇ ਵਿਚ ਸ਼ਰਣ ਮੰਗਣ ਵਾਲਿਆਂ ਦੀ ਗਿਣਤੀ ਨਿਸ਼ਚਤ ਹੋਣੀ ਚਾਹੀਦੀ ਹੈ। ਸਤੰਬਰ ਤੱਕ 250,000 ਦੇ ਕਰੀਬ ਸ਼ਰਨਾਰਥੀ ਦਾਅਵਿਆਂ ਦੀ ਕਤਾਰ ਵਿਚ ਸਨ, ਜਦੋਂ ਕਿ 33,000 ਤੋਂ ਵੱਧ ਕਲੇਮ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ।

ਪੌਲੀਐਵ ਨੇ ਕਿਹਾ ਉਹ ਉਨ੍ਹਾਂ ਸ਼ਰਨਾਰਥੀਆਂ ਦੇ ਪੱਖ ਵਿਚ ਹਨ, ਜਿਨ੍ਹਾਂ ਨੂੰ ਅਸਲ ਵਿਚ ਇਸ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਝੂਠ ਬੋਲ ਕੇ ਦੇਸ਼ ਵਿਚ ਆਉਂਦੇ ਹਨ ਉਨ੍ਹਾਂ ਲਈ ਇੱਥੇ ਕੋਈ ਥਾਂ ਨਹੀਂ ਅਤੇ ਇਹੀ ਉਹ ਸਮੱਸਿਆ ਜਿਸ ਨੂੰ ਖਤਮ ਕਰਨਾ ਹੈ।

Latest news

canadas-ndp-opposes-federal-plan-to-allow-private-investment-in-major-airports
Punjabi

ਕੈਨੇਡਾ ਦੇ ਹਵਾਈ ਅੱਡਿਆਂ ’ਚ ਨਿੱਜੀ ਨਿਵੇਸ਼ ਦੀ ਯੋਜਨਾ ਦਾ NDP ਵੱਲੋਂ ਵਿਰੋਧ

ਕੈਨੇਡਾ ਦੇ ਹਵਾਈ ਅੱਡਿਆਂ ਵਿਚ ਨਿੱਜੀ ਨਿਵੇਸ਼ ਦੀ ਇਜਾਜ਼ਤ ਦੇਣ ਦੀ ਫੈਡਰਲ ਸਰਕਾਰ ਦੀ ਯੋਜਨਾ ਵਿਰੁੱਧ ਫੈਡਰਲ ਐਨ.ਡੀ.ਪੀ. ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਦੇ ਲੀਡਰ ਐਵੀ ਲੁਈਸ ਨੇ ਕਾਰਨੀ ਸਰਕਾਰ ਦੇ ਇਸ ਕਦਮ ਨੂੰ ਨਿੱਜੀਕਰਨ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਸਰਕਾਰ ਵੱਲੋਂ ਇਸ ਨੂੰ ਸਿੱਧੇ ਤੌਰ 'ਤੇ ਨਿੱਜੀਕਰਨ ਦੀ ਯੋਜਨਾ ਨਾ ਕਹਿਣਾ ਜਨਤਾ ਨਾਲ ਧੋਖਾ ਹੈ।
belleville-synagogue-shooting-29-year-old-suspect-dies-in-hospital
Punjabi

ਬੈਲਵਿਲ ਸਿਨਾਗੌਗ ਸ਼ੂਟਿੰਗ ਮਾਮਲਾ: 29 ਸਾਲਾ ਸ਼ੱਕੀ ਹਮਲਾਵਰ ਦੀ ਹਸਪਤਾਲ ਵਿੱਚ ਮੌਤ

ਓਨਟਾਰੀਓ ਦੇ ਬੈਲਵਿਲ ਵਿਚ Sons of Jacob Synagogue ਦੇ ਬਾਹਰ ਹੋਈ ਸ਼ੂਟਿੰਗ ਦੇ ਮਾਮਲੇ ਵਿਚ 29 ਸਾਲਾ ਸ਼ੱਕੀ ਹਮਲਾਵਰ ਸ਼ਾਨ ਵਾਰਡ ਦੀ ਹਸਪਤਾਲ ਵਿਚ ਮੌਤ ਹੋਣ ਦੀ ਖ਼ਬਰ ਹੈ। ਇਹ ਘਟਨਾ ਐਤਵਾਰ ਰਾਤ ਉਸ ਸਮੇਂ ਵਾਪਰੀ ਸੀ ਜਦੋਂ Jewish ਭਾਈਚਾਰੇ ਦੇ ਲੋਕ ਪਵਿੱਤਰ ਤਿਉਹਾਰ ਯੋਮ ਕਿੱਪੁਰ ਦੀ ਪ੍ਰਾਰਥਨਾ ਲਈ synagogue ਅੰਦਰ ਇਕੱਠੇ ਹੋਏ ਸਨ।
surrey-councillor-calls-for-province-wide-e-scooter-regulations
Punjabi

ਸਰੀ ਕੌਂਸਲਰ ਦੀ ਮੰਗ, ਬੀ.ਸੀ. ਭਰ ਵਿੱਚ ਈ-ਸਕੂਟਰਾਂ ਲਈ ਬਣੇ ਇਕਸਾਰ ਨਿਯਮ

ਸਰੀ ਦੇ ਇੱਕ ਕੌਂਸਲਰ ਨੇ ਪੂਰੇ ਸੂਬੇ ਵਿਚ ਈ-ਸਕੂਟਰ ਨੂੰ ਰੈਗੂਲੇਟ ਕੀਤੇ ਜਾਣ ਦੀ ਮੰਗ ਉਠਾਈ ਹੈ। ਕੌਂਸਲਰ ਰੌਬ ਸਟੱਟ ਨੇ ਸੋਮਵਾਰ ਨੂੰ ਹੋਈ ਕੌਂਸਲ ਮੀਟਿੰਗ ਦੌਰਾਨ ਈ-ਸਕੂਟਰਾਂ ਦੀ ਵਰਤੋਂ ਸਬੰਧੀ ਰੈਗੂਲੇਟਰੀ ਫਰੇਮਵਰਕ ਤਿਆਰ ਕਰਨ ਦੀ ਤਜਵੀਜ਼ ਰੱਖੀ। ਉਨ੍ਹਾਂ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਸਿਟੀ ਸਟਾਫ਼ ਨੂੰ ਇੱਕ ਪੱਤਰ ਤਿਆਰ ਕਰਨ ਲਈ ਕਿਹਾ ਹੈ, ਜੋ ਮੇਅਰ ਵੱਲੋਂ ਸੂਬਾ ਦੀ ਆਉਣ ਵਾਲੀ ਸਰਕਾਰ ਨੂੰ ਭੇਜਿਆ ਜਾਵੇਗਾ।
canada-moves-to-extend-gas-and-diesel-tax-relief-until-january-2027
Punjabi

ਪੈਟਰੋਲ-ਡੀਜ਼ਲ ਟੈਕਸ ਰਾਹਤ ਜਨਵਰੀ 2027 ਤੱਕ ਵਧਾਉਣ ਲਈ ਬਿੱਲ ਪੇਸ਼

ਕੈਨੇਡਾ ਦੇ ਵਿੱਤ ਮਿਨਿਸਟਰ ਫ੍ਰਾਂਸੋਵਾ-ਫਿਲਿਪ ਸ਼ੈਂਪੇਨ ਨੇ ਪੈਟਰੋਲ ਅਤੇ ਡੀਜ਼ਲ 'ਤੇ ਫੈਡਰਲ ਈਂਧਨ ਆਬਕਾਰੀ ਟੈਕਸ ਵਿਚ ਦਿੱਤੀ ਗਈ ਰਾਹਤ ਨੂੰ 31 ਜਨਵਰੀ 2027 ਤੱਕ ਵਧਾਉਣ ਲਈ ਅੱਜ ਪਾਰਲੀਮੈਂਟ ਵਿਚ ਬਿੱਲ ਸੀ-38 ਪੇਸ਼ ਕੀਤਾ ਹੈ। ਇਸ ਕਾਨੂੰਨ ਤਹਿਤ, ਕੈਨੇਡਾ ਵਾਸੀਆਂ ਨੂੰ ਪੈਟਰੋਲ 'ਤੇ 10 ਸੈਂਟ ਪ੍ਰਤੀ ਲਿਟਰ ਅਤੇ ਡੀਜ਼ਲ 'ਤੇ 4 ਸੈਂਟ ਪ੍ਰਤੀ ਲਿਟਰ ਦੀ ਮਿਲ ਰਹੀ ਪੂਰੀ ਰਾਹਤ ਜਨਵਰੀ ਦੇ ਅਖੀਰ ਤੱਕ ਜਾਰੀ ਰਹੇਗੀ।
b-c-premier-david-eby-expected-to-call-snap-election-today
Punjabi

ਬੀ.ਸੀ. ’ਚ ਅੱਜ ਹੋ ਸਕਦੈ ਚੋਣਾਂ ਦਾ ਐਲਾਨ, ਈਬੀ ਕਰਨਗੇ ਪ੍ਰੈੱਸ ਕਾਨਫਰੰਸ

ਬੀ.ਸੀ. ਦੀ ਸਿਆਸਤ ਤੋਂ ਇਸ ਵੇਲੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪ੍ਰੀਮੀਅਰ ਡੇਵਿਡ ਈਬੀ ਅੱਜ ਦੁਪਹਿਰ ਵਿਕਟੋਰੀਆ ਸਥਿਤ ਸਰਕਾਰੀ ਭਵਨ ਵਿਖੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਦੌਰਾਨ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰ ਸਕਦੇ ਹਨ। ਇਸ ਨਾਲ ਸੂਬੇ ਵਿਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ ਸਿਆਸੀ ਅਟਕਲਾਂ 'ਤੇ ਪੂਰੀ ਤਰ੍ਹਾਂ ਵਿਰਾਮ ਲੱਗਣ ਦੀ ਉਮੀਦ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link