Sep 20, 2022 10:07 PM - The Canadian Press

ਕੰਜ਼ਰਵੇਟਿਵ ਪਾਰਟੀ ਦੇ ਨਵੇਂ ਲੀਡਰ ਪੀਅਰ ਪੌਲੀਐਵ ਨੇ ਪਾਰਟੀ ਲੀਡਰਸ਼ਿਪ ਹਾਸਿਲ ਕਰਨ ਤੋਂ ਬਾਅਦ ਪਹਿਲੀ ਵਾਰ ਹਾਊਸ ਆਫ ਕਾਮਨਜ਼ ਵਿੱਚ ਪਾਰਟੀ ਦੀ ਕਮਾਂਡ ਸੰਭਾਲੀ।
ਇਸ ਮੌਕੇ ਪੀਅਰ ਪੌਲੀਐਵ ਨੇ ਲਿਬਰਲ ਸਰਕਾਰ ਨੂੰ ਹਾਊਸਿੰਗ ਕੀਮਤਾਂ ਅਤੇ ਇੰਫਲੇਸ਼ਨ ਜਿਹੇ ਮਸਲਿਆਂ 'ਤੇ ਘਰਿਆ।
ਆਪਣੇ ਲੀਡਰਸ਼ਿਪ ਡੈਬਿਊ ਮੌਕੇ ਪੌਲੀਐਵ ਨੇ ਕਿਹਾ ਕਿ ਸਰਕਾਰ ਨੂੰ ਕਾਰਬਨ ਕੀਮਤਾਂ ਰੱਦ ਕਰਨੀਆਂ ਚਾਹੀਦੀਆਂ ਹਨ ਅਤੇ ਕੈਨੇਡਾ ਪੈਨਸ਼ਨ ਪਲੈਨ ਅਤੇ ਐਂਪਲਾਇਮੈਂਟ ਇੰਸ਼ੋਰੈਂਸ ਜਿਹੇ ਪੇਰੋਲ ਟੈਕਸ ਵਧਾਉਣੇ ਬੰਦ ਕਰਨੇ ਚਾਹੀਦੇ ਹਨ।
ਪੌਲੀਐਵ ਸਾਲ 2015 ਤੋਂ ਕੰਜ਼ਰਵੇਟਿਵ ਪਾਰਟੀ ਦੇ ਤੀਜੇ ਲੀਡਰ ਬਣ ਗਏ ਹਨ।




