19.54C Vancouver
ADS

Jan 29, 2020 9:54 PM -

ਵੁਹਾਨ ਤੋਂ ਕਨੇਡੀਅਨ ਨਾਗਰਿਕਾਂ ਨੂੰ ਕੱਢਣ ਲਈ ਖਾਸ ਫਲਾਈਟ ਦਾ ਪ੍ਰਬੰਧ

Share On
plane-arragend-to-get-canadians-out-of-wuhan
A Japanese chartered plane carrying evacuees from Wuhan, China, landed at Haneda international airport in Tokyo Wednesday, Jan. 29, 2020, in Tokyo. (AP Photo/Eugene Hoshiko)

ਫੈਡਰਲ ਸਰਕਾਰ ਨੇ ਇੱਕ ਫਲਾਈਟ ਬਾਰੇ ਐਲਾਨ ਕੀਤਾ ਹੈ, ਜੋ ਕਿ ਚੀਨ 'ਚ ਫਸੇ ਕਨੇਡੀਅਨਸ ਨੂੰ ਵਾਪਿਸ ਲਿਆਉਣ ਦੇ ਲਈ ਵਰਤੀ ਜਾਵੇਗੀ।

ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਫਲਾਈਟ ਉਡਾਣ ਕਦ ਭਰੇਗੀ, ਅਤੇ ਵੁਹਾਨ ਤੋਂ ਕਨੇਡੀਅਨਸ ਨੂੰ ਵਾਪਿਸ ਕਦ ਲਿਆਂਦਾ ਜਾਵੇਗਾ।

ਯਾਦ ਰਹੇ 150 ਤੋਂ ਵਧ ਕਨੇਡੀਅਨਸ ਨੇ ਮਦਦ ਮੰਗੀ ਸੀ।

ਇਸੇ ਦਰਮਿਆਨ ਕਨੇਡੀਅਨਸ ਨੂੰ ਚੌਕਸੀ ਵਰਤਣ ਲਈ ਵੀ ਆਖਿਆ ਜਾ ਰਿਹਾ ਹੈ, ਅਤੇ ਚੀਨ ਦੀ ਕਿਸੇ ਵੀ ਗੈਰ ਜਰੂਰੀ ਯਾਤਰਾ ਨੂੰ ਹਾਲ ਦੀ ਘੜੀ ਰੱਦ ਕਰਨ ਦੀ ਗੱਲ ਆਖੀ ਜਾ ਰਹੀ ਹੈ।

ਇਹ ਜਾਣਕਾਰੀਆਂ ਫੈਡਰਲ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਨੇ ਜਾਰੀ ਕੀਤੀਆਂ।

ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ, ਵੁਹਾਨ ਇਲਾਕੇ 'ਚ ਫਸੇ ਘਟੋ ਘਟ 126 ਕਨੇਡੀਅਨਸ ਤਕ, ਮਦਦ ਪਹੁੰਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਪਰ ਉਨ੍ਹਾਂ ਇਸ ਸਥਿਤੀ ਨੂੰ ਥੋੜਾ ਉਲਝਿਆ ਹੋਇਆ ਦੱਸਿਆ।

ਉਨ੍ਹਾਂ ਆਖਿਆ ਕਿ ਓਹ ਇਲਾਕੇ 'ਚ ਫਸੇ ਕਨੇਡੀਅਨਸ ਨੂੰ ਲੈਕੇ ਫਿਕਰਮੰਦ ਹਨ।

Latest news

four-arrested-after-stolen-truck-rams-police-vehicles-in-quesnel
Punjabi

Quesnel ’ਚ ਚੋਰੀ ਦੇ ਟਰੱਕ ਨੇ ਪੁਲਿਸ ਵਾਹਨਾਂ ਨੂੰ ਮਾਰੀ ਟੱਕਰ, 4 ਗ੍ਰਿਫ਼ਤਾਰ

ਬੀ.ਸੀ. ਦੇ ਅੰਦਰੂਨੀ ਖੇਤਰ ਵਿਚ Quesnel ਆਰਸੀਐਮਪੀ ਨੇ ਇੱਕ ਚਿੱਟੇ ਰੰਗ ਦੇ ਚੋਰੀ ਦੇ ਫੋਰਡ F-350 ਟਰੱਕ ਵੱਲੋਂ ਪੁਲਿਸ ਦੀਆਂ ਗੱਡੀਆਂ ਨੂੰ ਟੱਕਰ ਮਾਰਨ ਤੋਂ ਬਾਅਦ ਦੋ ਨਾਬਾਲਗ ਲੜਕੀਆਂ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਵੀਰਵਾਰ ਸਵੇਰੇ ਲਗਭਗ 5 ਵਜੇ Quesnel ਸ਼ਹਿਰ ਵਿਚ ਵਾਪਰੀ।
70-year-old-man-sentenced-to-4-5-years-for-sexually-interfering-with-granddaughter
Punjabi

ਪੋਤੀ ਨਾਲ ਜਿਨਸੀ ਛੇੜਛਾੜ ਦੇ ਦੋਸ਼ ’ਚ 70 ਸਾਲਾ ਬਜ਼ੁਰਗ ਨੂੰ ਸਾਢੇ 4 ਸਾਲ ਦੀ ਕੈਦ

ਪ੍ਰਿੰਸ ਜਾਰਜ ਦੀ ਕੋਰਟ ਨੇ ਇੱਕ 70 ਸਾਲਾ ਬਜ਼ੁਰਗ ਨੂੰ ਆਪਣੀ ਪੋਤੀ ਨਾਲ sexual interference ਦੇ ਦੋਸ਼ ਵਿਚ ਸਾਢੇ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਫ਼ੈਸਲਾ ਸ਼ਹਿਰ ਦੀ ਬੀ.ਸੀ. ਸੁਪਰੀਮ ਕੋਰਟ ਵਲੋਂ ਪਿਛਲੇ ਹਫ਼ਤੇ ਸੁਣਾਇਆ ਗਿਆ। ਅਦਾਲਤ ਨੇ ਕਿਹਾ ਕਿ ਇਸ ਵਿਅਕਤੀ ਨੇ 2016 ਤੋਂ 2021 ਵਿਚਕਾਰ ਬੱਚੀ ਨਾਲ ਗਲਤ ਹਰਕਤਾਂ ਕੀਤੀਆਂ, ਜਿਸ ਨਾਲ ਪੀੜਤ ਬੱਚੀ ਨੂੰ ਗੰਭੀਰ ਮਾਨਸਿਕ ਅਤੇ ਭਾਵਨਾਤਮਕ ਨੁਕਸਾਨ ਪਹੁੰਚਿਆ।
edmonton-gurdwara-attack-charges-expected-to-be-laid-against-suspect
Punjabi

ਐਡਮਿੰਟਨ ਦੇ ਗੁਰਦੁਆਰਾ ਸਾਹਿਬ 'ਤੇ ਹੋਏ ਹਮਲੇ ਸਬੰਧੀ ਪੁਲਿਸ ਜਾਰੀ ਕਰੇਗੀ ਨਵੀਂ ਅਪਡੇਸ਼ਨ

ਐਡਮਿੰਡਨ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿੱਚ ਚਾਕੂ ਮਾਰਨ ਦੀ ਘਟਨਾ ਦੀ ਜਾਂਚ ਬਾਰੇ ਪੁਲਿਸ ਵੱਲੋਂ ਅੱਜ ਦੁਪਹਿਰ ਨੂੰ ਇੱਕ ਪ੍ਰੈੱਸ ਕਾਨਫਰੰਸ ਕਰਕੇ ਨਵੇਂ ਅੱਪਡੇਟ ਸਾਂਝੇ ਕੀਤੇ ਜਾਣਗੇ। ਜਾਂਚਕਰਤਾਵਾਂ ਮੁਤਾਬਕ 27 ਸਾਲਾ ਇੱਕ ਨੌਜਵਾਨ ਖ਼ਿਲਾਫ਼ ਦੋਸ਼ ਤੈਅ ਕੀਤੇ ਜਾਣ ਦੀ ਤਿਆਰੀ ਹੈ, ਜਿਸ ਨੇ ਜੇਲ੍ਹ ਤੋਂ ਰਿਹਾਅ ਹੋਣ ਦੇ ਸਿਰਫ ਇੱਕ ਦਿਨ ਬਾਅਦ 21 ਅਗਸਤ ਨੂੰ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋ ਕੇ ਪੇਚਕਸ ਨਾਲ ਦੋ ਵਿਅਕਤੀਆਂ'ਤੇ ਹਮਲਾ ਕੀਤਾ ਸੀ।
gulzar-singh-suicide-case-channi-seeks-cbi-probe-cheemas-resignation-and-arrest
Punjabi

ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲਾ: ਚੰਨੀ ਵੱਲੋਂ CBI ਜਾਂਚ ਅਤੇ ਚੀਮਾ ਦੇ ਅਸਤੀਫ਼ੇ ਤੇ ਗ੍ਰਿਫ਼ਤਾਰੀ ਦੀ ਮੰਗ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਗਰੂਰ ਜ਼ਿਲ੍ਹੇ ਵਿੱਚ ਮਜ਼ਦੂਰ ਗੁਲਜ਼ਾਰ ਸਿੰਘ ਦੀ ਆਤਮ-ਹੱਤਿਆ ਦੇ ਮਾਮਲੇ ਵਿੱਚ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਅਸਤੀਫ਼ੇ ਅਤੇ ਗ੍ਰਿਫ਼ਤਾਰੀ ਦੀ ਮੰਗ ਵੀ ਕੀਤੀ ਹੈ। ਕਾਂਗਰਸੀ ਆਗੂਆਂ ਦੇ ਵਫ਼ਦ ਦੀ ਅਗਵਾਈ ਕਰਦਿਆਂ ਚੰਨੀ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਗੰਭੀਰ ਦੋਸ਼ ਲਾਏ।
maninder-dhaliwal-and-satinder-gill-murder-case-two-accused-plead-not-guilty
Punjabi

ਮਨਿੰਦਰ ਧਾਲੀਵਾਲ ਤੇ ਸਤਿੰਦਰ ਗਿੱਲ ਕਤਲ ਮਾਮਲਾ: ਦੋ ਮੁਲਜ਼ਮਾਂ ਨੇ ਦੱਸਿਆ ਖੁਦ ਨੂੰ ਬੇਕਸੂਰ

ਬੀ.ਸੀ. ਦੇ ਵਿਸਲਰ ਵਿਲੇਜ ਵਿਖੇ Sundial ਹੋਟਲ ਦੇ ਬਾਹਰ ਜੁਲਾਈ 2022 ਵਿਚ ਮਨਿੰਦਰ ਧਾਲੀਵਾਲ ਅਤੇ ਸਤਿੰਦਰ ਗਿੱਲ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਵੈਨਕੂਵਰ ਲਾਅ ਕੋਰਟ ਵਿਚ ਜਿਊਰੀ ਮੁਕੱਦਮੇ ਦਾ ਸਾਹਮਣਾ ਕਰ ਰਹੇ 28 ਸਾਲਾ ਗੁਰਸਿਮਰਨ ਸਹੋਤਾ ਤੇ 24 ਸਾਲਾ ਤਨਵੀਰ ਖੱਖ ਨੇ ਫਸਟ ਡਿਗਰੀ ਮਰਡਰ ਦੇ ਦੋਸ਼ ਵਿਚ ਖੁਦ ਨੂੰ ਬੇਕਸੂਰ ਦੱਸਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link