Dec 31, 2020 8:09 PM -

ਬੀ.ਸੀ. ਗ੍ਰੀਨ ਪਾਰਟੀ ਦੀ ਲੀਡਰ, ਸੋਨੀਆ ਫਰਸਟੇਨਾਉ ਦਾ ਕਹਿਣਾ ਹੈ ਕਿ ਉਹ ਸਾਲ 2021 ਦੇ ਵਿੱਚ ਬਾਕੀ ਪਾਰਟੀਆਂ ਨੂੰ ਸਹਿਯੋਗ ਦਿੰਦੇ ਹੋਏ ਕੰਮ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰਨਗੇ। ਫਰਸਟੇਨਾਉ ਦਾ ਕਹਿਣਾ ਹੈ ਕਿ ਰਾਜਨੀਤਕ ਇੱਕਜੁੱਟਤਾ ਦੇ ਨਾਲ ਅਜਿਹੇ ਪੁਲ ਸਥਾਪਿਤ ਕੀਤੇ ਜਾ ਸਕਦੇ ਹਨ, ਜੋ ਕਿ ਸੂਬੇ ਦੇ ਵਧੇਰੇ ਲੋਕਾਂ ਲਈ ਚੰਗੇ ਸਾਬਿਤ ਹੋਣ।
ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਅਜੇ ਵੀ ਨਿਰਾਸ਼ ਮਹਿਸੂਸ ਕਰਦੀ ਹਨ ਕਿ ਜੌਨ ਹੌਰਗਨ ਨੇ ਇਸ ਸਾਲ ਸਮੇਂ ਸੀਮਾ ਤੋਂ ਇੱਕ ਸਾਲ ਪਹਿਲਾਂ ਸਨੈਪ ਇਲੈਕਸ਼ਨ ਕਰਵਾਏ।
ਫਰਸਟੇਨਾਉ ਨੇ ਕਿਹਾ ਕਿ ਗ੍ਰੀਨਸ ਦੀ ਪੂਰੀ ਵਚਨਬੱਧਤਾ ਸੀ ਕਿ ਨਿਊ ਡੈਮੋਕ੍ਰੈਟਸ ਦੇ ਨਾਲ ਮਾਈਨੌਰੀਟੀ ਸਰਕਾਰ ਦਾ ਕਰਾਰ ਜਾਰੀ ਰਹੇ, ਪਰ ਹੌਰਗਨ ਨੇ ਚੋਣਾਂ ਕਰਵਾਉਣ ਦਾ ਫੈਸਲਾ ਲਿਆ।
ਪਰ ਨਵੇਂ ਸਾਲ 'ਚ ਗ੍ਰੀਨਸ ਦੀ ਕੋਸ਼ਿਸ਼ ਲੈਜਿਸਲੇਚਰ, ਯਾਨੀ ਕਿ ਵਿਧਾਨ ਸਭਾ ਦੇ ਸਾਰੇ ਸਿਆਸਤਦਾਨਾਂ ਨਾਲ ਮਿਲ ਕੇ ਕੰਮ ਕਰਨ ਦੀ ਹੋਵੇਗੀ।
ਫਰਸਟੇਨਾਉ ਨੇ ਕਿਹਾ ਕਿ ਗ੍ਰੀਨਸ ਅਜਿਹੇ ਉਪਰਾਲੇ ਕਰਨ ਲਈ ਜ਼ੋਰ ਲਗਾਉਣਗੇ ਜੋ ਕਿ ਕਮਜ਼ੋਰ ਲੋਕਾਂ ਲਈ ਬਰਾਬਰਤਾ ਲਿਆਉਣ ਲਈ ਚੰਗੇ ਸਾਬਿਤ ਹੋਣ।




