25.1C Vancouver
ADS

Dec 8, 2020 2:48 AM -

ਥਰੋਨ ਸਪੀਚ ਦੌਰਾਨ ਕੋਵਿਡ-19 ਨਾਲ ਲੜਾਈ ਸੰਬੰਧੀ ਪਲੈਨਸ 'ਤੇ ਰਿਹਾ ਵਧੇਰੇ ਫੋਕਸ

Share On
plans-to-fight-the-second-wave-of-covid-19-and-to-mount-a-strong-economic-recovery-focus-of-b-c-s-throne-speech
File - In a throne speech read by Lieutenant Governor Janet Austin, the government says vaccines herald better days ahead but the virus still poses urgent challenges in the short term. (B.C. Government)

ਬੀ.ਸੀ. 'ਚ ਨਵੀਂ ਚੁਣੀ ਐਨ.ਡੀ.ਪੀ. ਦੀ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਉਹ ਸੁਨਿਸ਼ਚਿਤ ਕਰਨਗੇ ਕਿ ਲੋਕ ਇਕੱਠਿਆਂ ਕੰਮ ਕਰਨ ਅਤੇ ਕੋਵਿਡ-19 ਦੀ ਦੂਜੀ ਵੇਵ ਦੌਰਾਨ ਮਜ਼ਬੂਤ ਵਿੱਤੀ ਰਿਕਵਰੀ ਕੀਤੀ ਜਾ ਸਕੇ।

ਲਿਊਟਨੈਂਟ ਗਵਰਨਰ ਜੈਨੇਟ ਔਸਟਿਨ ਨੇ ਅੱਜ ਦੀ ਥਰੋਨ ਸਪੀਚ ਪੜ੍ਹੀ।

ਸਰਕਾਰ ਦਾ ਕਹਿਣਾ ਹੈ ਕਿ ਵੈਕਸੀਨ ਦੀ ਖਬਰ ਰਾਹਤ ਭਰੀ ਹੈ ਅਤੇ ਚੰਗੇ ਦਿਨਾਂ ਦਾ ਸੰਕੇਤ ਦਿੰਦੀ ਹੈ, ਪਰ ਫ਼ਿਲਹਾਲ ਛੋਟੇ ਸਮੇਂ ਦੀਆਂ ਕਈ ਚੁਣੌਤੀਆਂ ਸਾਹਮਣੇ ਖੜੀਆਂ ਹਨ।

ਜਾਣਕਾਰੀ ਦਿੱਤੀ ਗਈ ਕਿ ਐਲੀਜੀਬਲ ਪਰਿਵਾਰਾਂ ਲਈ ਟੈਕਸ ਫ੍ਰੀ $1,000 ਦੀ ਪੇਮੈਂਟ ਅਤੇ ਇੰਡਿਵਿਜੁਅਲਸ ਲਈ $500 ਦੀ ਰਾਹਤ ਰਾਸ਼ੀ ਪਹੁੰਚ ਰਹੀ ਹੈ।

ਸਰਕਾਰ ਦਾ ਕਹਿਣਾ ਹੈ ਕਿ ਇਸ ਰਾਹਤ ਰਾਸ਼ੀ ਨਾਲ ਲੋਕਲ ਇਕਾਨਮੀ ਨੂੰ ਵੀ ਲਾਭ ਹੋਵੇਗਾ।

ਪਹਿਲਾਂ ਇਹ ਰਾਹਤ ਕ੍ਰਿਸਮਸ ਤੱਕ ਦਿੱਤੇ ਜਾਣ ਦਾ ਪਲੈਨ ਸੀ, ਪਰ ਹੁਣ ਇਸ ਦੇ ਨਵੇਂ ਸਾਲ ਤੋਂ ਪਹਿਲਾਂ ਦਿੱਤੇ ਜਾਣ ਦੀ ਸੰਭਾਵਨਾ ਰੱਦ ਕੀਤੀ ਗਈ ਹੈ।

Latest news

canada-seeks-clarity-after-u-s-proposes-annual-cusma-reviews
Punjabi

CUSMA ਦੀ ਸਲਾਨਾ ਸਮੀਖਿਆ ਦੇ ਅਮਰੀਕੀ ਪ੍ਰਸਤਾਵ ਨਾਲ ਕੈਨੇਡਾ ਵਿੱਚ ਅਨਿਸ਼ਚਿਤਤਾ ਵਧੀ: ਲੇਬਲੈਂਕ

ਕੈਨੇਡਾ-ਅਮਰੀਕਾ ਲਈ ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਟਰੰਪ ਪ੍ਰਸ਼ਾਸਨ ਵੱਲੋਂ CUSMA ਨੂੰ ਮੌਜੂਦਾ ਰੂਪ ਵਿਚ ਸਾਲ 2042 ਤੱਕ ਰੀਨਿਊ ਕਰਨ ਦੀ ਬਜਾਏ ਹਰ ਸਾਲ ਇਸ ਦਾ ਰਿਵਿਊ ਕਰਨ ਦੇ ਫੈਸਲੇ ਨੇ ਔਟਵਾ ਲਈ ਵੱਡੀ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਹੈ। ਕੈਨੇਡਾ ਅਤੇ ਮੈਕਸੀਕੋ ਚਾਹੁੰਦੇ ਸਨ ਕਿ ਇਹ ਸਮਝੌਤਾ ਅਗਲੇ 16 ਸਾਲਾਂ ਤੱਕ ਸਥਿਰ ਰਹੇ ਪਰ ਵਾਸ਼ਿੰਗਟਨ ਵੱਲੋਂ ਹੁਣ ਇਸ ਸਮਝੌਤੇ ਵਿਚ ਵੱਡੇ ਬਦਲਾਅ ਕੀਤੇ ਜਾਣ ਦੇ ਸੰਕੇਤ ਹਨ।
deadly-prison-clashes-in-sri-lanka-leave-at-least-20-dead-more-than-100-injured
Punjabi

ਸ੍ਰੀਲੰਕਾ ਦੀ ਨੇਗੋਂਬੋ ਜੇਲ੍ਹ ਵਿੱਚ ਖੂਨੀ ਝੜਪ, ਘੱਟੋ-ਘੱਟ 20 ਮੌਤਾਂ, 100 ਤੋਂ ਵੱਧ ਜ਼ਖ਼ਮੀ

ਸ਼੍ਰੀਲੰਕਾ ਦੇ ਨੇਗੋਂਬੋ ਸ਼ਹਿਰ ਦੀ ਇੱਕ ਜੇਲ੍ਹ ਵਿੱਚ ਕੈਦੀਆਂ ਦੇ ਦੋ ਸਮੂਹਾਂ ਵਿਚਕਾਰ ਇੱਕ ਭਿਆਨਕ ਹਿੰਸਕ ਝੜਪ ਹੋ ਗਈ। ਇਸ ਖੂਨੀ ਟਕਰਾਅ ਵਿੱਚ 25 ਕੈਦੀ ਅਤੇ 4 ਜੇਲ੍ਹ ਸੁਰੱਖਿਆ ਕਰਮਚਾਰੀਆਂ ਸਮੇਤ 25 ਲੋਕ ਮਾਰੇ ਗਏ, ਜਦੋਂ ਕਿ 100 ਤੋਂ ਵੱਧ ਹੋਰ ਗੰਭੀਰ ਜ਼ਖਮੀ ਹੋਏ।ਇਸ ਹਿੰਸਕ ਝੜਪ ਨੂੰ ਪਿਛਲੇ ਪੰਜ ਸਾਲਾਂ ਵਿੱਚ ਸ਼੍ਰੀਲੰਕਾ ਵਿੱਚ ਸਭ ਤੋਂ ਘਾਤਕ ਜੇਲ੍ਹ ਦੰਗੇ ਦੱਸਿਆ ਜਾ ਰਿਹਾ ਹੈ। ਇਹ ਘਟਨਾ ਰਾਜਧਾਨੀ ਕੋਲੰਬੋ ਦੇ ਉੱਤਰ ਵਿੱਚ ਸਥਿਤ ਸ਼ਹਿਰ ਨੇਗੋਂਬੋ ਦੀ ਮੁੱਖ ਜੇਲ੍ਹ ਵਿੱਚ ਵਾਪਰੀ।
smith-to-host-premiers-stampede-breakfast-following-mixed-reception-at-calgary-parade
Punjabi

ਕੈਲਗਰੀ ਪਰੇਡ 'ਚ ਪ੍ਰੀਮੀਅਰ ਸਮਿਥ ਕਰੇਗੀ ਸਟੈਂਪੀਡ ਬ੍ਰੇਕਫਾਸਟ ਦੀ ਮੇਜ਼ਬਾਨੀ

ਐਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਅੱਜ ਕੈਲਗਰੀ ਵਿੱਚ ਹੋਣ ਵਾਲੇ ਸਾਲਾਨਾ ਪ੍ਰੀਮੀਅਰਜ਼ ਸਟੈਂਪੀਡ ਬ੍ਰੇਕਫਾਸਟ ਦੀ ਮੇਜ਼ਬਾਨੀ ਕਰਨਗੇ। ਇਸ ਦੌਰਾਨ ਉਹ ਸਵੇਰੇ ਲੋਕਾਂ ਲਈ ਪੈਨਕੇਕ ਤਿਆਰ ਕਰਨਗੇ। ਮੈਕਡੌਗਲ ਸੈਂਟਰ ਵਿੱਚ ਹੋਣ ਵਾਲੇ ਇਸ ਸਾਲਾਨਾ ਸਮਾਗਮ ਵਿੱਚ ਆਮ ਤੌਰ 'ਤੇ ਸੂਬੇ ਦੇ ਕੈਬਨਿਟ ਮੰਤਰੀ ਅਤੇ ਯੂਨਾਈਟਡ ਕੰਜ਼ਰਵੇਟਿਵ ਕਾਕਸ ਦੇ ਮੈਂਬਰ ਵੀ ਸ਼ਾਮਲ ਹੁੰਦੇ ਹਨ।
out-of-control-wildfire-near-boston-bar-prompts-evacuation-alert
Punjabi

ਫਰੇਜ਼ਰ ਕੈਨਿਯਨ ਨੇੜੇ ਬੋਸਟਨ ਬਾਰ ਕੋਲ ਜੰਗਲੀ ਅੱਗ ਬੇਕਾਬੂ, ਵਸਨੀਕਾਂ ਲਈ ਨਿਕਾਸੀ ਦੇ ਹੁਕਮ ਕੀਤੇ ਗਏ ਜਾਰੀ

ਬੀ.ਸੀ.ਦੇ ਫਰੇਜ਼ਰ ਕੈਨਿਯਨ ਖੇਤਰ ਵਿਚ ਸਥਿਤ ਬੋਸਟਨ ਬਾਰ ਕਮਿਊਨਿਟੀ ਦੇ ਨਜ਼ਦੀਕ ਇੱਕ ਜੰਗਲੀ ਅੱਗ ਬੇਕਾਬੂ ਹੋ ਗਈ ਹੈ। ਇਹ ਅੱਗ ਕੱਲ ਸ਼ਾਮ ਤੱਕ 12 ਵਰਗ ਕਿਲੋਮੀਟਰ ਯਾਨੀ ਲਗਭਗ 1,230 ਹੈਕਟੇਅਰ ਤੋਂ ਵੱਧ ਖੇਤਰ ਵਿਚ ਫੈਲ ਚੁੱਕੀ ਹੈ। ਬੋਸਟਨ ਬਾਰ ਦਾ ਮੁੱਖ ਹਿੱਸਾ ਫਿਲਹਾਲ Evacuation Alert 'ਤੇ ਹੈ, ਜਿਸ ਦਾ ਮਤਲਬ ਹੈ ਕਿ ਉੱਥੋਂ ਦੇ ਵਸਨੀਕਾਂ ਨੂੰ ਬਹੁਤ ਹੀ ਘੱਟ ਸਮੇਂ ਦੇ ਨੋਟਿਸ 'ਤੇ ਨਿਕਲਣਾ ਪੈ ਸਕਦਾ ਹੈ।
channi-skips-baghel-meeting-as-divisions-surface-within-punjab-congress
Punjabi

ਪੰਜਾਬ ਕਾਂਗਰਸ ਬਵਾਲ: ਚਰਨਜੀਤ ਸਿੰਘ ਚੰਨੀ ਨੇ ਭੁਪੇਸ਼ ਬਘੇਲ ਦੀ ਮੀਟਿੰਗ ਦਾ ਕੀਤਾ ਬਾਈਕਾਟ

ਕਾਂਗਰਸ ਹਾਈਕਮਾਨ ਵੱਲੋਂ ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਢਾਂਚੇ ਵਿੱਚ ਕੀਤੇ ਪੁਨਰਗਠਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਕਈ ਆਗੂ ਖੁੱਲ੍ਹੀ ਬਗਾਵਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਦੀ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link