26.75C Vancouver
ADS

Jul 1, 2020 2:03 AM -

ਆਈ.ਵਾਈ.ਸੀ. ਤੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਦੇਸ਼ ਨੂੰ ਸੰਬੋਧਨ ਤੋਂ ਬਾਅਦ ਚੁੱਕੇ ਸਵਾਲ

Share On
pm-did-not-speak-on-border-tensions-fuel-price-hike-during-address-to-nation-iyc
Indian Youth Congress (IYC) on Tuesday said that Prime Minister Narendra did not speak on India-China border tensions, unemployment, increasing price of petrol and diesel and "businesses going down" during his address to the nation.Photo-ANI

ਭਾਰਤੀ ਯੂਥ ਕਾਂਗਰਸ (ਆਈ.ਵਾਈ.ਸੀ.) ਨੇ ਮੰਗਲਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿਦੰਰ ਮੋਦੀ 'ਤੇ ਸਵਾਲ ਚੁੱਕੇ ਹਨ।

ਭਾਰਤੀ ਯੂਥ ਕਾਂਗਰਸ ਦਾ ਕਹਿਣਾ ਹੈ ਕਿ ਅੱਜ ਦੇ ਸੰਬੋਧਨ ਦੌਰਾਨ ਮੋਦੀ ਨੇ ਦੇਸ਼ ਨੂੰ ਭਾਰਤ-ਚੀਨ ਤਣਾਅ, ਬੇਰੁਜ਼ਗਾਰੀ, ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਕੋਈ ਜਵਾਬ ਨਹੀਂ ਦਿੱਤੇ।

ਆਈ.ਵਾਈ.ਸੀ. ਨੇ ਇੱਕ ਟਵੀਟ 'ਚ ਲਿਖਿਆ, 'ਜਿਵੇਂ ਕਿ ਉਮੀਦ ਸੀ, ਪ੍ਰਧਾਨ ਮੰਤਰੀ ਮੋਦੀ ਨੇ ਭਾਰਤ-ਚੀਨ ਤਣਾਅ 'ਤੇ ਕੋਈ ਗੱਲ ਨਹੀਂ ਕੀਤੀ! ਕਿਉਂ?

ਇੱਕ ਹੋਰ ਟਵੀਟ 'ਚ ਲਿਖਿਆ, 'ਚੀਨ ਨਾਲ ਤਣਾਅ 'ਤੇ ਕੁਝ ਨਹੀਂ ਕਿਹਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਵੀ ਕੋਈ ਗੱਲ ਨਹੀਂ ਕੀਤੀ, ਵਪਾਰਾਂ ਨੂੰ ਹੋ ਰਹੇ ਘਾਟੇ ਬਾਰੇ ਵੀ ਚੁੱਪੀ ਬਣਾ ਕੇ ਰੱਖੀ, ਯੁਵਾ ਵਰਗ ਦੀ ਬੇਰੁਜ਼ਗਾਰੀ 'ਤੇ ਵੀ ਗੱਲ ਨਹੀਂ ਕੀਤੀ।

ਮੋਦੀ ਜੀ ਆਏ ਅਤੇ ਇੱਕ ਤਿਆਰ ਕੀਤੀ ਸਪੀਚ ਦੇ ਕੇ ਚਲੇ ਗਏ।'

ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਮੁਖੀ ਰਾਹੁਲ ਗਾਂਧੀ ਨੇ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਚੀਨ ਦੀ ਸੇਨਾ ਨੂੰ ਲੱਦਾਖ ਤੋਂ ਕਿਵੇਂ ਕੱਢਣਗੇ।

ਉਨ੍ਹਾਂ ਇੱਕ ਵੀਡੀਓ 'ਚ ਪੁੱਛਿਆ, "ਸਾਰੇ ਦੇਸ਼ ਜਾਣਦਾ ਹੈ ਕਿ ਚੀਨ ਨੇ ਭਾਰਤ ਦੀ ਜ਼ਮੀਨ ਹਥਿਆਈ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਚੀਨੀ, ਲੱਦਾਖ 'ਚ ਚਾਰ ਥਾਵਾਂ 'ਤੇ ਹਨ। ਤੁਸੀਂ ਦੇਸ਼ ਨੂੰ ਦੱਸੋ ਕਿ ਤੁਸੀਂ ਚੀਨ ਦੀ ਸੇਨਾ ਨੂੰ ਲੱਦਾਖ ਤੋਂ ਬਾਹਰ ਕਦੋਂ ਤੇ ਕਿਵੇਂ ਕੱਢਣ ਜਾ ਰਹੇ ਹੋ?

ਉਨ੍ਹਾਂ ਭਾਜਪਾ ਸਰਕਾਰ ਨੂੰ ਇਹ ਕਹਿ ਕੇ ਵੀ ਘੇਰਿਆ ਸੀ ਕਿ ਚੀਨ ਤੋਂ ਹੋਣ ਵਾਲੇ ਇੰਪੋਰਟ ਦਾ ਇਸ ਸਰਕਾਰ 'ਚ ਵਾਧਾ ਹੋਇਆ ਹੈ।

Latest news

alberta-constitutional-affairs-adviser-jason-stephan-resigns-from-role
Punjabi

ਐਲਬਰਟਾ ਦੇ ਸੰਵਿਧਾਨਕ ਮਾਮਲਿਆਂ ਦੇ ਸਲਾਹਕਾਰ ਜੇਸਨ ਸਟੀਫਨ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਸੰਵਿਧਾਨਕ ਮਾਮਲਿਆਂ ਦੇ ਸੰਸਦੀ ਸਲਾਹਕਾਰ ਜੇਸਨ ਸਟੀਫਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।ਸਟੀਫਨ ਰੈਡ ਡੀਅਰ ਸਾਊਥ ਤੋਂ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਵਿਧਾਇਕ ਹਨ ਅਤੇ ਉਹ ਅਜੇ ਵੀ ਕਾਕਸ ਮੈਂਬਰ ਬਣੇ ਰਹਿਣਗੇ।
firearms-prohibited-weapons-seized-after-lake-country-rcmp-search-warrant
Punjabi

ਲੇਕ ਕੰਟਰੀ ਵਿੱਚ ਸਰਚ ਵਾਰੰਟ ਦੌਰਾਨ ਕਈ ਹਥਿਆਰ ਬਰਾਮਦ

ਬੀ.ਸੀ. ਦੇ ਓਕਾਨਾਗਨ ਵੈਲੀ ਦੇ ਲੇਕ ਕੰਟਰੀ ਇਲਾਕੇ ਵਿਚ ਆਰ.ਸੀ.ਐਮ.ਪੀ. ਨੇ ਸਾਊਥ ਈਸਟ ਡਿਸਟ੍ਰਿਕ ਐਮਰਜੈਂਸੀ ਰਿਸਪਾਂਸ ਟੀਮ ਦੀ ਮਦਦ ਨਾਲ ਸੋਮਵਾਰ ਨੂੰ ਸ਼ੋਰਲਾਈਨ ਡਰਾਈਵ ਦੇ 12000 ਬਲੌਕ ਵਿਚ ਸਥਿਤ ਇੱਕ ਘਰ 'ਤੇ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿਚ ਹਥਿਆਰ ਬਰਾਮਦ ਕੀਤੇ ਹਨ। ਇਹ ਕਾਰਵਾਈ ਇਸ ਮਹੀਨੇ ਦੇ ਸ਼ੁਰੂ ਵਿਚ ਇਸੇ ਇਲਾਕੇ ਵਿਚ ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਚੱਲ ਰਹੀ ਜਾਂਚ ਦੇ ਸਬੰਧ ਵਿਚ ਮਿਲੇ ਸਰਚ ਵਾਰੰਟ ਦੇ ਅਧਾਰ 'ਤੇ ਕੀਤੀ ਗਈ।
israeli-airstrike-in-eastern-lebanon-kills-12-ahead-of-planned-u-s-talks
Punjabi

ਪੂਰਬੀ ਲੇਬਨਾਨ ਦੇ ਪਿੰਡ ‘ਤੇ ਇਜ਼ਰਾਈਲੀ ਹਵਾਈ ਹਮਲੇ ਵਿੱਚ 12 ਲੋਕਾਂ ਦੀ ਮੌਤ

ਇਜ਼ਰਾਈਲ ਅਤੇ ਲੇਬਨਾਨ ਵਿਚਕਾਰ ਜੰਗਬੰਦੀ ਦੇ ਬਾਵਜੂਦ ਲਗਾਤਾਰ ਇੱਕ ਦੂਜੇ ‘ਤੇ ਹਮਲੇ ਕੀਤੇ ਅੰਕਾਂ ਰਹੇ ਹਨ। ਇਸ ਦੌਰਾਨ ਲੇਬਨਾਨ ਦੇ ਪੂਰਬੀ ਇਲਾਕੇ ਵਿੱਚ ਇਜ਼ਰਾਈਲ ਵੱਲੋਂ ਕੀਤੇ ਗਏ ਤਾਜ਼ਾ ਹਵਾਈ ਹਮਲਿਆਂ ਵਿੱਚ ਲਗਭਗ 12 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ ਸੋਮਵਾਰ ਦੇਰ ਰਾਤ ਬੇਕਾ ਵੈਲੀ ਦੇ ਮਸ਼ਘਾਰਾ ਪਿੰਡ ਨੂੰ ਨਿਸ਼ਾਨਾ ਬਣਾਇਆ ਗਿਆ।
officer-involved-shooting-under-investigation-in-surrey
Punjabi

ਸਰੀ ਵਿੱਚ ਪੁਲਿਸ ਸ਼ੂਟਿੰਗ ਵਿਚ ਇੱਕ ਵਿਅਕਤੀ ਜ਼ਖਮੀ, ਕੀਤੀ ਜਾ ਰਹੀ ਜਾਂਚ

ਸਰੀ ਦੇ ਵੈਸਟ ਨਿਊਟਨ ਇਲਾਕੇ ਵਿਚ ਬੀਤੀ ਸ਼ਾਮ ਪੁਲਿਸ ਸ਼ੂਟਿੰਗ ਵਿਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਜਾਂਚ ਇਨਡੀਪੈਂਡੈਂਟ ਇਨਵੈਸਟੀਗੇਸ਼ਨ ਔਫਿਸ ਵਲੋਂ ਸੰਭਾਲੀ ਗਈ ਹੈ। ਸੋਮਵਾਰ ਸ਼ਾਮ ਲਗਭਗ 7:34 ਵਜੇ ਸਰੀ ਪੁਲਿਸ ਸਰਵਿਸਸ ਨੂੰ ਸਾਊਥਪਾਰਕ ਕ੍ਰੇਸੈਂਟ ਦੇ 12200 ਬਲਾਕ ਵਿਚ ਇੱਕ ਘਰ ਵਿਚ ਇੱਕ ਸ਼ੱਕੀ ਵਿਅਕਤੀ ਵਲੋਂ ਦਾਖ਼ਲ ਹੋਣ ਦੀ ਕੋਸ਼ਿਸ਼ ਦੀ ਇਤਲਾਹ ਮਿਲੀ ਸੀ।
ihit-launches-homicide-investigation-after-woman-found-dead-in-mission-home
Punjabi

ਮਿਸ਼ਨ ਸ਼ਹਿਰ ਦੇ ਇੱਕ ਘਰ ਵਿਚ ਮ੍ਰਿਤਕ ਮਿਲੀ ਮਹਿਲਾ, IHIT ਨੇ ਜਾਂਚ ਕੀਤੀ ਸ਼ੁਰੂ

ਮਿਸ਼ਨ ਸ਼ਹਿਰ ਦੇ ਇੱਕ ਘਰ ਵਿਚ ਇੱਕ ਮਹਿਲਾ ਦੀ ਲਾਸ਼ ਮਿਲਣ ਦੇ ਸਬੰਧ ਵਿਚ ਪੁਲਿਸ ਨੇ ਇਸ ਮਾਮਲੇ ਨੂੰ ਅਪਰਾਧਿਕ ਮੰਨਦਿਆਂ ਕਤਲ ਦੀ ਜਾਂਚ ਸ਼ੁਰੂ ਕੀਤੀ ਹੈ।ਆਰ.ਸੀ.ਐਮ.ਪੀ. ਮੁਤਾਬਕ, ਐਤਵਾਰ ਰਾਤ ਕਰੀਬ 11:30 ਵਜੇ ਡਿਊਡਨੀ ਟਰੰਕ ਰੋਡ ਦੇ 33600 ਬਲੌਕ ਵਿਚ ਸਥਿਤ ਇੱਕ ਘਰ ਵਿਚ ਕਿਸੇ ਵਿਅਕਤੀ ਦੇ ਜ਼ਖਮੀ ਹੋਣ ਦੀ ਇਤਲਾਹ ਮਿਲੀ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link