23.49C Vancouver
ADS

May 28, 2026 5:59 PM - Connect Newsroom - Ramandeep Kaur with files from The Canadian Press

ਨਿਊਯਾਰਕ ਭਾਸ਼ਣ ਦੌਰਾਨ ਪੀ.ਐਮ. ਕਾਰਨੀ ਨੇ ਅਮਰੀਕਾ ਨਾਲ ਨਵੀਂ ਅਤੇ ਮਜ਼ਬੂਤ ​​ਭਾਈਵਾਲੀ ਬਣਾਉਣ ਦਾ ਦਿੱਤਾ ਸੱਦਾ

Share On
pm-mark-carney-calls-for-renewed-canada-u-s-partnership-during-new-york-speech
Prime Minister Mark Carney speaks in New York about Canada–U.S. economic cooperation and electric vehicle policy.(Photo: The Canadian Press)

ਪੀ.ਐਮ.ਮਾਰਕ ਕਾਰਨੀ ਨੇ ਨਿਊਯਾਰਕ ਵਿਚ ਇੱਕ ਅਹਿਮ ਭਾਸ਼ਣ ਦੌਰਾਨ ਅਮਰੀਕਾ ਨੂੰ ਕੈਨੇਡਾ ਨਾਲ ਇੱਕ ਨਵੀਂ ਅਤੇ ਮਜ਼ਬੂਤ ​​ਭਾਈਵਾਲੀ ਬਣਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗਲੋਬਲ ਮੁਕਾਬਲੇ ਦੇ ਇਸ ਦੌਰ ਵਿਚ ਦੋਹਾਂ ਮੁਲਕਾਂ ਨੂੰ ਸਾਂਝੇ ਭਵਿੱਖ ਲਈ ਵਿਸ਼ੇਸ਼ ਸੈਕਟਰ ਵਿਚ ਆਪਸੀ ਸਹਿਯੋਗ ਨੂੰ ਸਥਾਪਿਤ ਕਰਨ ਦੀ ਲੋੜ ਹੈ।

ਕਾਰਨੀ ਨੇ ਕਿਹਾ ਕਿ ਹੁਣ ਦਾ ਕੈਨੇਡਾ ਬਿਲਕੁਲ ਵੱਖਰਾ, ਮਜਬੂਤ ਅਤੇ ਵਧੇਰੇ ਆਤਮ-ਵਿਸ਼ਵਾਸੀ ਹੈ। Energy ਦੇ ਖੇਤਰ ਵਿਚ ਕੈਨੇਡਾ ਦੀ ਅਹਿਮੀਅਤ ਨੂੰ ਅਮਰੀਕਾ ਅੱਗੇ ਪੇਸ਼ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਇਸ ਮਾਮਲੇ ਵਿਚ ਅਮਰੀਕਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਭ ਤੋਂ ਭਰੋਸੇਮੰਦ ਸਾਥੀ ਹੈ। ਇਸ ਦੇ ਨਾਲ ਹੀ ਉਹਨਾਂ Chinese EVs ਦੇ ਕੈਨੇਡੀਅਨ ਬਾਜ਼ਾਰ ਵਿਚ ਪ੍ਰਵੇਸ਼ ਕਰਨ ਦੇ ਸੰਵੇਦਨਸ਼ੀਲ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਇਤਿਹਾਸਕ ਤੌਰ 'ਤੇ ਇਹ ਸਾਰੀਆਂ ਗੱਡੀਆਂ ਟੇਸਲਾ ਕੰਪਨੀ ਦੀਆਂ ਹੀ ਰਹੀਆਂ ਹਨ, ਜੋ ਚੀਨ ਵਿਚ ਬਣਦੀਆਂ ਹਨ।

ਉਨ੍ਹਾਂ ਕਿਹਾ ਕਿ Short term ਵਿਚ ਕੈਨੇਡਾ ਆਉਣ ਵਾਲੀਆਂ ਜ਼ਿਆਦਾਤਰ ਚਾਈਨੀਜ਼ ਈ.ਵੀ.ਵੀ ਟੇਸਲਾ ਦੀਆਂ ਹੀ ਹੋਣ ਦੀ ਉਮੀਦ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਆਉਣ ਵਾਲੇ ਸਮੇਂ ਵਿਚ ਕੈਨੇਡੀਅਨ ਨੂੰ ਲੋਅਰ ਕੋਸਟ ਅਤੇ ਵਿਸ਼ਾਲ ਰੇਂਜ ਵਾਲੀਆਂ ਗੱਡੀਆਂ ਮਿਲਣਗੀਆਂ ਪਰ ਇਹ ਸਾਰੀ ਪ੍ਰਕਿਰਿਆ ਇੱਕ ਕੰਟਰੋਲ ਵੇਅ ਨਾਲ ਚਲਾਈ ਜਾਵੇਗੀ।

Latest news

prime-minister-carney-announces-10b-investment-to-expand-port-of-vancouver-capacity
Punjabi

ਡੈਲਟਾ ਦੌਰੇ ਦੌਰਾਨ ਪੀ.ਐਮ.ਕਾਰਨੀ ਵੱਲੋਂ ਪੋਰਟ ਔਫ ਵੈਨਕੂਵਰ ਦੇ ਵਿਸਥਾਰ ਲਈ 10 ਅਰਬ ਡਾਲਰ ਦੇ ਨਿਵੇਸ਼ ਦਾ ਐਲਾਨ

ਬੀ.ਸੀ. ਵਿਚ ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਡੈਲਟਾ ਵਿਖੇ ਪੋਰਟ ਔਫ ਵੈਨਕੂਵਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਕੈਨੇਡਾ ਦੀ ਗੈਰ-ਅਮਰੀਕੀ ਬਾਜ਼ਾਰਾਂ ਤੱਕ ਖੇਤੀਬਾੜੀ ਅਤੇ ਹੋਰ ਵਸਤਾਂ ਦੇ ਮਾਹਰਾਂ ਨੂੰ ਵਧਾਉਣ ਲਈ ਪੋਰਟ ਦੀ ਸਮਰੱਥਾ ਦੇ ਵਿਸਥਾਰ 'ਤੇ ਖਾਸ ਜ਼ੋਰ ਦਿੱਤਾ।
north-york-trio-sentenced-in-1-3m-stolen-liquor-trafficking-case-in-ontario
Punjabi

ਓਨਟਾਰੀਓ ਵਿਚ ਚੋਰੀਸ਼ੁਦਾ ਸ਼ਰਾਬ ਦੀ ਤਸਕਰੀ ਕਰਨ ਮਾਮਲੇ 'ਚ 3 ਪੰਜਾਬੀਆਂ ਨੂੰ ਸੁਣਾਈ ਗਈ ਸਜ਼ਾ

ਓਨਟਾਰੀਓ ਵਿਚ $1.3 ਮਿਲੀਅਨ ਤੋਂ ਵੱਧ ਦੀ ਚੋਰੀਸ਼ੁਦਾ ਸ਼ਰਾਬ ਦੀ ਤਸਕਰੀ ਕਰਨ ਦੇ ਸਬੰਧ ਵਿਚ ਨੌਰਥ ਯੌਰਕ ਦੇ ਤਿੰਨ ਪੰਜਾਬੀ ਨਿਵਾਸੀਆਂ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ। ਹਾਲਟਨ ਪੁਲਿਸ ਮੁਤਾਬਕ, 52 ਸਾਲਾ ਪਰਮਿੰਦਰ ਸਿੱਧੂ, 56 ਸਾਲਾ ਰਾਜਿੰਦਰ ਕੌਰ ਸਿੱਧੂ ਅਤੇ 25 ਸਾਲਾ ਨਵਦੀਪ ਸਿੱਧੂ 8 ਜੁਲਾਈ ਨੂੰ ਟੋਰੌਂਟੋ ਵਿਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿਚ ਪੇਸ਼ ਹੋਏ, ਜਿੱਥੇ ਉਨ੍ਹਾਂ ਨੂੰ ਪ੍ਰੋਬੇਸ਼ਨ ਤੋਂ ਲੈ ਕੇ ਕਰੀਬ ਦੋ ਸਾਲ ਤੱਕ ਦੀ ਸਜ਼ਾ ਸੁਣਾਈ ਗਈ।
129-wildfires-active-across-b-c-as-brunswick-complex-fire-remains-out-of-control
Punjabi

ਬੀ.ਸੀ.'ਚ 129 ਜੰਗਲੀ ਅੱਗਾਂ ਸਰਗਰਮ, ਬੋਸਟਨ ਬਾਰ ਨੇੜੇ ਬਰੰਸਵਿਕ ਕੰਪਲੈਕਸ ਅੱਗ ਅਜੇ ਵੀ ਕਾਬੂ ਤੋਂ ਬਾਹਰ

ਬੀ.ਸੀ.ਦੇ ਜੰਗਲਾਤ ਅਤੇ ਵਾਈਲਡ ਫਾਇਰ ਸਰਵਿਸ ਲਈ ਮਿਨਿਸਟਰ ਰਵੀ ਪਰਮਾਰ ਮੁਤਾਬਕ, ਸੂਬੇ ਵਿਚ ਇਸ ਸਮੇਂ 129 ਜੰਗਲੀ ਅੱਗਾਂ ਸਰਗਰਮ ਹਨ, ਜਿਨ੍ਹਾਂ ਵਿਚੋਂ 9 ਅੱਗਾਂ ਪਿਛਲੇ 24 ਘੰਟਿਆਂ ਦੌਰਾਨ ਹੀ ਸ਼ੁਰੂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਗਰਮ, ਖੁਸ਼ਕ ਹਾਲਾਤ ਅਤੇ ਤੇਜ਼ ਹਵਾਵਾਂ ਵਾਲਾ ਮੌਸਮ ਅੱਗ ਬੁਝਾਉਣ ਵਿਚ ਫਾਇਰਫਾਈਟਰਜ਼ ਲਈ ਲਗਾਤਾਰ ਚੁਣੌਤੀ ਬਣਿਆ ਹੋਇਆ ਹੈ, ਜਿਸ ਕਾਰਨ ਨਵੀਂ ਅੱਗ ਲੱਗਣ ਅਤੇ ਮੌਜੂਦਾ ਅੱਗ ਦੇ ਹੋਰ ਭੜਕਣ ਦਾ ਖ਼ਤਰਾ ਬਰਕਰਾਰ ਹੈ।
supreme-court-allows-judicial-review-of-ethics-ruling-on-trudeaus-involvement-in-we-charity-decisions
Punjabi

ਸੁਪਰੀਮ ਕੋਰਟ ਨੇ ਟਰੂਡੋ–ਵੀਈ ਚੈਰਿਟੀ ਨੈਤਿਕਤਾ ਮਾਮਲੇ ਦੀ ਨਿਆਂਇਕ ਸਮੀਖਿਆ ਨੂੰ ਦਿੱਤੀ ਹਰੀ ਝੰਡੀ

ਕੈਨੇਡਾ ਦੀ ਸੁਪਰੀਮ ਕੋਰਟ ਨੇ ਡੈਮੋਕਰੇਸੀ ਵਾਚ ਨੂੰ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵੀਈ ਚੈਰਿਟੀ ਵਿਵਾਦ ਨਾਲ ਜੁੜੀ federal ethics ਰਿਪੋਰਟ ਖਿਲਾਫ ਅਦਾਲਤੀ ਚੁਣੌਤੀ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਵਿਵਾਦ ਸਾਲ 2020 ਵਿਚ ਨਾਲ ਸਬੰਧਤ ਹੈ, ਤਤਕਾਲੀਨ ਲਿਬਰਲ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਵਿਦਿਆਰਥੀਆਂ ਲਈ ਕਰੋੜਾਂ ਡਾਲਰ ਦੇ ਇੱਕ ਸਵੈ-ਸੇਵਕ ਸਰਵਿਸ ਪ੍ਰੋਗਰਾਮ ਨੂੰ ਚਲਾਉਣ ਦੀ ਜ਼ਿੰਮੇਵਾਰੀ WE ਚੈਰਿਟੀ ਨੂੰ ਸੌਂਪੀ ਸੀ।
illegal-firearm-smuggling-through-surrey-border-crossing-leads-to-jail-sentence
Punjabi

ਸਰੀ ਸਰਹੱਦ ਰਾਹੀਂ ਅਮਰੀਕਾ ਤੋਂ ਲੋਡਿਡ ਹਥਿਆਰ ਲਿਆਉਣ ਦੇ ਮਾਮਲੇ ਵਿੱਚ ਪੰਜਾਬੀ ਨੂੰ ਢਾਈ ਸਾਲ ਦੀ ਕੈਦ

ਸਰੀ ਦੀ ਸਰਹੱਦ ਰਾਹੀਂ ਅਮਰੀਕਾ ਤੋਂ ਗੈਰ-ਕਾਨੂੰਨੀ ਤਰੀਕੇ ਨਾਲ loaded firearm ਦੀ ਤਸਕਰੀ ਕਰਨ ਦੇ ਮਾਮਲੇ ਵਿਚ ਇੱਕ ਪੰਜਾਬੀ ਨੂੰ ਆਰ.ਸੀ.ਐਮ.ਪੀ. ਦੀ ਜਾਂਚ ਤੋਂ ਬਾਅਦ ਢਾਈ ਸਾਲ ਦੀ ਕੈਦ ਅਤੇ 10 ਸਾਲ ਹਥਿਆਰ ਰੱਖਣ 'ਤੇ ਪਾਬੰਦੀ ਦੀ ਸਜ਼ਾ ਸੁਣਾਈ ਗਈ ਹੈ। ਮੁਲਜ਼ਮ ਦੀ ਪਛਾਣ ਜਸਕਰਨ Banth ਵਜੋਂ ਸਾਹਮਣੇ ਆਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link