Mar 3, 2021 6:40 PM -

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਹ ਸਮਾਂ ਨਹੀਂ ਹੈ ਕਿ ਵਰਕਰਾਂ ਅਤੇ ਵਪਾਰੀਆਂ ਨੂੰ ਦਿੱਤਾ ਜਾ ਰਿਹਾ ਸਹਿਯੋਗ ਬੰਦ ਕੀਤਾ ਜਾਵੇ।
ਅੱਜ ਸਵੇਰੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਵਰਕਰਾਂ ਅਤੇ ਵਪਾਰਾਂ ਦੇ ਸਹਿਯੋਗ ਲਈ ਜਾਰੀ ਪ੍ਰੋਗਰਾਮਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੈਂਡੈਮਿਕ ਦੇ ਖਤਮ ਹੋਣ ਤਕ ਇਹਨਾਂ ਪ੍ਰੋਗਰਾਮਾਂ ਨੂੰ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ।
ਹੁਣ 'ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਪ੍ਰੋਗਰਾਮ' ਅਤੇ 'ਕੈਨੇਡਾ ਐਮਰਜੈਂਸੀ ਰੈਂਟ ਸਬਸਿਡੀ ਅਤੇ ਲੌਕਡਾਊਨ ਸੱਪੋਰਟ ਪ੍ਰੋਗਰਾਮ' ਆਪਣੇ ਮੌਜੂਦਾ ਹਿਸਾਬ ਨਾਲ ਹੀ ਜੂਨ ਤਕ ਜਾਰੀ ਰਹੇਗਾ।
ਟਰੂਡੋ ਨੇ ਕਿਹਾ ਕਿ ਪੈਂਡੈਮਿਕ ਖਿਲਾਫ ਲੜਾਈ 'ਚ ਅਸੀਂ ਦੂਰ ਤਕ ਆ ਗਏ ਹਾਂ ਪਰ ਉਨ੍ਹਾਂ ਕਿਹਾ ਕਿ ਅਜੇ ਖਤਰਾ ਟਲਿਆ ਨਹੀਂ ਹੈ।




