19.08C Vancouver
ADS

Sep 25, 2020 6:57 PM -

ਆਰ.ਸੀ.ਐੱਮ.ਪੀ. ਦੇ ਸਿੱਖ ਅਫ਼ਸਰਾਂ ਦੀਆਂ ਡਿਊਟੀਆਂ 'ਚ ਬਦਲਾਅ ਦੇ ਫ਼ੈਸਲੇ ਤੋਂ ਪ੍ਰਧਾਨ ਮੰਤਰੀ ਟਰੂਡੋ ਨਿਰਾਸ਼

Share On
pm-trudeau-disappointed-by-rcmp-treatment-of-sikh-officers-over-mask-issue
Prime Minister Justin Trudeau arrives with Chief Public Health Officer of Canada Dr. Theresa Tam, left, for a news conference on the COVID-19 pandemic on Parliament Hill in Ottawa, on Friday, Sept. 25, 2020. THE CANADIAN PRESS/Justin Tang

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹ ਬੇਹੱਦ ਨਿਰਾਸ਼ ਹਨ ਕਿ ਪੈਂਡੇਮਿਕ ਦਰਮਿਆਨ ਸਿੱਖ ਆਰ.ਸੀ.ਐੱਮ.ਪੀ. ਅਫ਼ਸਰਾਂ ਦੀਆਂ ਡਿਊਟੀਆਂ 'ਚ ਬਦਲਾਅ ਕੀਤਾ ਗਿਆ ਹੈ।

ਅਜਿਹੇ ਫੈਸਲੇ ਪਿੱਛੇ, ਸਿੱਖ ਅਫ਼ਸਰਾਂ ਦੇ ਚਿਹਰੇ ਦੇ ਵਾਲਾਂ ਕਾਰਨ ਮਾਸਕ ਨੂੰ ਚੰਗੀ ਤਰ੍ਹਾਂ ਪਹਿਨਣ 'ਚ ਪ੍ਰੇਸ਼ਾਨੀ ਨੂੰ ਵਜ੍ਹਾ ਦੱਸਿਆ ਗਿਆ ਹੈ।

ਵਰਲਡ ਸਿੱਖ ਅਰਗੇਨਾਈਜ਼ੇਸ਼ਨ ਆਫ ਕੈਨੇਡਾ ਦਾ ਕਹਿਣਾ ਹੈ ਕਿ ਅਫ਼ਸਰਾਂ ਨੂੰ ਕਰੀਬ 6 ਮਹੀਨੇ ਲਈ ਡੈਸਕ ਡਿਊਟੀ 'ਤੇ ਲਗਾਇਆ ਗਿਆ ਹੈ, ਕਿਉਂਕਿ ਆਰ.ਸੀ.ਐੱਮ.ਪੀ. ਨੇ ਵੇਖਿਆ ਕਿ ਐਨ-100 ਮਾਸਕ ਚਿਹਰੇ ਦੇ ਵਾਲਾਂ ਕਾਰਨ ਸਹੀ ਤਰ੍ਹਾਂ ਫਿੱਟ ਨਹੀਂ ਹੋ ਰਹੇ ਸਨ।

ਔਰਗੇਨਾਈਜ਼ੇਸ਼ਨ ਦਾ ਕਹਿਣਾ ਹੈ ਕਿ ਸਿੱਖ ਅਫ਼ਸਰਾਂ ਨੂੰ ਹੋਰ ਸੁਰੱਖਿਅਤ ਕਵਰਿੰਗਸ ਦੇ ਨਾਲ ਚਿਹਰੇ ਢਕਣ ਦੀ ਵਿਵਸਥਾ ਨਹੀਂ ਕੀਤੀ ਜਾ ਸਕੀ ਹੈ।

ਟਰੂਡੋ ਦਾ ਕਹਿਣਾ ਹੈ ਕਿ ਸਿਹਤ ਅਤੇ ਸੁਰੱਖਿਆ ਸੰਬੰਧੀ ਰੈਗੂਲੇਸ਼ਨਾਂ ਬੇਹੱਦ ਜ਼ਰੂਰੀ ਹਨ, ਅਤੇ ਦੇਸ਼ ਦੀਆਂ ਸਾਰੀਆਂ ਕੰਮ ਦੀਆਂ ਥਾਵਾਂ 'ਤੇ ਇਸ ਦੀ ਪਾਲਣਾ ਹੋਣੀ ਚਾਹੀਦੀ ਹੈ।

ਪਰ ਉਨ੍ਹਾਂ ਇਹ ਵੀ ਕਿਹਾ ਕਿ ਬਹੁਤ ਸਾਰੀਆਂ ਕੰਮ ਦੀਆਂ ਥਾਵਾਂ, ਬਿਨਾ ਕਿਸੇ ਕਰਮਚਾਰੀ ਨਾਲ ਪੱਖਪਾਤ ਕੀਤੇ, ਸਿਹਤ ਨਿਰਦੇਸ਼ਾਂ ਦੀ ਪਾਲਣਾ ਕਰਨ 'ਚ ਕਾਮਯਾਬ ਰਹੇ ਹਨ।

ਟਰੂਡੋ ਨੇ ਕਿਹਾ ਕਿ ਆਰ.ਸੀ.ਐੱਮ.ਪੀ. ਵੱਲੋਂ ਲਿਆ ਗਿਆ ਫੈਸਲਾ ਨਹੀਂ ਲਿਆ ਜਾਣਾ ਚਾਹੀਦਾ ਸੀ, ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ 'ਚ ਸੁਧਾਰ ਕੀਤਾ ਜਾਵੇਗਾ।

Latest news

harbour-air-to-acquire-pacific-coastal-airlines-expanding-b-c-network
Punjabi

ਹਾਰਬਰ ਏਅਰ ਖਰੀਦੇਗੀ ਪੈਸੀਫਿਕ ਕੋਸਟਲ ਏਅਰਲਾਈਨਜ਼,ਬੀ.ਸੀ.’ਚ ਵਧੇਗਾ ਹਵਾਈ ਨੈੱਟਵਰਕ

ਬੀ.ਸੀ. ਦੇ ਹਵਾਬਾਜ਼ੀ ਖੇਤਰ ਵਿਚ ਹਾਰਬਰ ਏਅਰ ਆਪਣਾ ਨੈੱਟਵਰਕ ਵਧਾਉਣ ਜਾ ਰਹੀ ਹੈ, ਕੰਪਨੀ ਨੇ ਪੈਸੀਫਿਕ ਕੋਸਟਲ ਏਅਰਲਾਈਨਜ਼ ਨੂੰ ਖਰੀਦਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਸਮਝੌਤੇ ਮੁਤਾਬਕ, ਦੋਵਾਂ ਕੰਪਨੀਆਂ ਦੇ ਬ੍ਰਾਂਡ ਅਤੇ ਪਛਾਣ ਨੂੰ ਸੁਤੰਤਰ ਤੌਰ 'ਤੇ ਬਰਕਰਾਰ ਰੱਖਿਆ ਜਾਵੇਗਾ ਪਰ ਇਨ੍ਹਾਂ ਦਾ ਸਾਂਝਾ fleet 59 ਜਹਾਜ਼ਾਂ ਦਾ ਹੋ ਜਾਵੇਗਾ।
man-who-allegedly-threatened-to-kill-pm-mark-carney-identified
Punjabi

PM ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਦੀ ਹੋਈ ਪਛਾਣ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਦੀ ਪਛਾਣ Jamie Da Costa ਵਜੋਂ ਹੋਈ ਹੈ ਜੋ ਹੁਣ ਹਿਰਾਸਤ ਵਿੱਚ ਰਹੇਗਾ। ਬੀਤੇ ਦਿਨ ਬਚਾਅ ਪੱਖ ਦੇ ਵਕੀਲ ਨੇ ਅਦਾਲਤ ਵਿੱਚ ਸੁਣਵਾਈ ਦੌਰਾਨ ਦੱਸਿਆ ਕਿ 31 ਸਾਲਾ Da Costa ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ ਗਿਆ ਸੀ। ਮੰਗਲਵਾਰ ਸਵੇਰ ਤੱਕ ਉਹ ਕੈਲਗਰੀ ਰਿਮਾਂਡ ਸੈਂਟਰ ਵਿੱਚ ਬੰਦ ਸੀ।
alberta-safeway-workers-issue-strike-notice-to-sobeys
Punjabi

ਐਲਬਰਟਾ ਦੇ ਸੇਫਵੇਅ ਕਰਮਚਾਰੀਆਂ ਵੱਲੋਂ Sobeys ਨੂੰ ਹੜਤਾਲ ਦਾ ਨੋਟਿਸ ਜਾਰੀ

ਐਲਬਰਟਾ ਵਿੱਚ ਹਜ਼ਾਰਾਂ ਸੇਫ ਵੇਅ ਕਰਮਚਾਰੀਆਂ ਦੀ ਪ੍ਰਤੀਨਿਧਤਾ ਕਰਨ ਵਾਲੀ ਯੂਨੀਅਨ UFCW ਲੋਕਲ 401 ਨੇ ਮੂਲ ਕੰਪਨੀ Sobeys ਨੂੰ ਹੜਤਾਲ ਦਾ ਨੋਟਿਸ ਜਾਰੀ ਕਰ ਦਿੱਤਾ ਹੈ। ਯੂਨੀਅਨ ਦਾ ਕਹਿਣਾ ਹੈ ਕਿ ਜੇਕਰ ਗੱਲਬਾਤ ਰਾਹੀਂ ਕੋਈ ਸਮਝੌਤਾ ਨਹੀਂ ਹੁੰਦਾ, ਤਾਂ ਕਰਮਚਾਰੀ 7 ਅਕਤੂਬਰ ਨੂੰ ਅੱਧੀ ਰਾਤ ਤੋਂ ਹੜਤਾਲ 'ਤੇ ਜਾ ਸਕਦੇ ਹਨ।
uk-may-join-canada-led-defence-security-and-resilience-bank
Punjabi

ਕੈਨੇਡਾ ਦੀ ਅਗਵਾਈ ਵਾਲੇ ਡਿਫੈਂਸ ਬੈਂਕ ਨਾਲ ਜੁੜ ਸਕਦਾ ਹੈ ਯੂ.ਕੇ.

ਕੈਨੇਡਾ ਦੀ ਅਗਵਾਈ ਵਾਲੇ Defence, Security and Resilience Bank ਵਿਚ ਯੂ. ਕੇ. ਸ਼ਾਮਲ ਹੋ ਸਕਦਾ ਹੈ। ਰਿਪੋਰਟਸ ਮੁਤਾਬਕ, ਦੋਹਾਂ ਧਿਰਾਂ ਵਿਚਾਲੇ ਉੱਚ ਪੱਧਰੀ ਗੱਲਬਾਤ ਚੱਲ ਰਹੀ ਹੈ, ਇਸ ਬੈਂਕ ਦਾ ਮੁੱਖ ਉਦੇਸ਼ ਸਹਿਯੋਗੀ ਦੇਸ਼ਾਂ ਦੇ ਰੱਖਿਆ ਪ੍ਰੋਜੈਕਟ ਲਈ ਲੰਮੇ ਸਮੇਂ ਅਤੇ ਘੱਟ ਲਾਗਤ ਵਾਲਾ ਕਰਜ਼ਾ ਮੁਹੱਈਆ ਕਰਵਾਉਣਾ ਹੈ।
stephen-harper-praises-carneys-trade-diversification-and-energy-policies
Punjabi

ਸਟੀਫਨ ਹਾਰਪਰ ਨੇ ਕਾਰਨੀ ਦੀ ਟਰੇਡ ਡਾਇਵਰਸੀਫਿਕੇਸ਼ਨ ਤੇ ਐਨਰਜੀ ਨੀਤੀਆਂ ਦੀ ਕੀਤੀ ਸ਼ਲਾਘਾ

ਕੈਨੇਡਾ ਦੇ ਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਟੋਰੌਂਟੋ ਵਿਖੇ ਸੰਪੰਨ ਹੋਏ ਦੋ-ਰੋਜ਼ਾ ਕੈਨੇਡਾ ਨਿਵੇਸ਼ ਸੰਮੇਲਨ ਦੇ ਸਮਾਪਤੀ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਵਪਾਰਕ ਵਿਭਿੰਨਤਾ ਨੀਤੀਆਂ ਦੀ ਸ਼ਲਾਘਾ ਕੀਤੀ। ਹਾਰਪਰ ਨੇ ਸਰਕਾਰ ਵੱਲੋਂ ਐਨਰਜੀ ਖੇਤਰ ਵਿਚ ਲਏ ਜਾ ਰਹੇ ਫੈਸਲਿਆਂ ਦਾ ਸਮਰਥਨ ਕੀਤਾ ਅਤੇ ਇਹ ਵੀ ਕਿਹਾ ਕਿ ਅਮਰੀਕਾ ਨਾਲ ਟ੍ਰੇਡ ਵਾਰਤਾ ਤੋਂ ਪਿੱਛੇ ਹਟਣ ਤੋਂ ਇਲਾਵਾ ਕੈਨੇਡਾ ਕੋਲ ਕੋਈ ਰਸਤਾ ਨਹੀਂ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link