Mar 3, 2021 10:30 PM -

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਸ ਜਤਾਈ ਹੈ ਕਿ ਉਨ੍ਹਾਂ ਦੀ ਸਰਕਾਰ ਦੀ ਹਰ ਵੈਕਸੀਨ ਹਾਸਿਲ ਕਰਨ ਦੇ ਚਾਹਵਾਨ ਵਿਅਕਤੀ ਨੂੰ ਵੈਕਸੀਨ ਡੋਜ਼ ਹਾਸਿਲ ਕਰਵਾਉਣ ਦੀ ਟਾਈਮਲਾਈਨ 'ਚ ਹੋਰ ਤੇਜ਼ੀ ਆ ਸਕਦੀ ਹੈ।
ਉਨ੍ਹਾਂ ਕਿਹਾ ਕਿ ਫੈਡਰਲ ਸਰਕਾਰ ਦੀ ਸਭ ਨੂੰ ਵੈਕਸੀਨ ਹਾਸਿਲ ਕਰਵਾਉਣ ਦੀ ਸਿਤੰਬਰ ਦੀ ਸਮੇਂ ਸੀਮਾ 'ਚ ਨਵੀਆਂ ਵੈਕਸੀਨਾਂ ਦੇ ਆਉਣ ਨੂੰ ਇੱਕ ਫੈਕਟਰ ਨਹੀਂ ਰੱਖਿਆ ਗਿਆ ਸੀ।
ਉਨ੍ਹਾਂ ਕਿਹਾ ਕਿ ਹੁਣ ਔਕਸਫਰਡ-ਐਸਟ੍ਰਾਜ਼ੈਨਕਾ ਨੂੰ ਵੀ ਮਨਜ਼ੂਰੀ ਮਿਲ ਗਈ ਹੈ।
ਟਰੂਡੋ ਨੇ ਕਿਹਾ ਕਿ ਪਬਲਿਕ ਹੈਲਥ ਨਿਰਦੇਸ਼ਾਂ ਅਨੁਸਾਰ, ਵੈਕਸੀਨ ਖੁਰਾਕਾਂ ਦੀ ਪਹਿਲੀ ਅਤੇ ਦੂਜੀ ਡੋਜ਼ 'ਚ ਲਿਆਂਦੇ ਗਏ ਫਰਕ ਨਾਲ ਵੀ ਵੈਕਸੀਨ ਉਪਲਬਧਤਾ ਦੀ ਸਮੇਂ ਸੀਮਾ 'ਚ ਤੇਜ਼ੀ ਆ ਸਕਦੀ ਹੈ।
ਬੀ.ਸੀ. ਅਤੇ ਨਿਊਫਿਨਲੈਂਡ ਅਤੇ ਲੈਬਰੇਡੌਰ 'ਚ ਦੋਵਾਂ ਖੁਰਾਕਾਂ ਵਿਚਾਲੇ ਦੇ ਫਰਕ ਨੂੰ 4 ਮਹੀਨੇ ਤਕ ਵਧਾਇਆ ਜਾ ਰਿਹਾ ਹੈ।
ਯਾਦ ਰਹੇ ਐਸਟ੍ਰਾਜ਼ੈਨਕਾ ਵੈਕਸੀਨ ਦੀ ਪਹਿਲੀ ਸ਼ਿਪਮੈਂਟ 'ਚ 500,000 ਖੁਰਾਕਾਂ ਅੱਜ ਕੈਨੇਡਾ ਪਹੁੰਚ ਚੁੱਕੀਆਂ ਹਨ।




