Sep 7, 2023 5:12 PM - The Canadian Press

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਿੰਗਾਪੁਰ ਪਹੁੰਚ ਗਏ ਹਨ, ਜਿੱਥੇ ਉਨ੍ਹਾਂ ਨੇ ਸਿੰਗਾਪੁਰ ਦੇ ਬਿਜ਼ਨਸ ਲੀਡਰਾਂ ਨਾਲ ਮੁਲਾਕਾਤ ਕੀਤੀ।
ਟ੍ਰੂਡੋ ਨੇ ਬਿਜ਼ਨਸ ਲੀਡਰਾਂ ਨਾਲ 4 ਬੈਠਕਾਂ ਕੀਤੀਆਂ ਹਨ।
ਕੈਨੇਡਾ ਦੇ ਕਾਰੋਬਾਰ ਨੂੰ ਹੁਲਾਰਾ ਦੇਣ ਲਈ ਬਿਜ਼ਨਸ ਲੀਡਰਾਂ ਨਾਲ ਬੈਠਕ ਕੀਤੀ ਗਈ ਹੈ।
ਸ਼ੁੱਕਰਵਾਰ ਨੂੰ ਟਰੂਡੋ ਸਿੰਗਾਪੁਰ ਦੇ ਪ੍ਰਧਾਨ ਮੰਤਰੀ Lee Hsien Loong ਨਾਲ ਮੁਲਾਕਾਤ ਕਰਨਗੇ।
ਕੈਨੇਡੀਅਨ ਵਪਾਰ, ਕਾਰੋਬਾਰ ਅਤੇ ਨਿਰਯਾਤ ਨੂੰ ਹੁਲਾਰਾ ਦੇਣ ਅਤੇ ਏਸ਼ੀਆਈ ਦੇਸ਼ਾਂ ਨਾਲ ਆਰਥਿਕ ਰਿਸ਼ਤੇ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਹਫ਼ਤੇ ਇੰਡੋ-ਪੈਸਿਫ਼ਿਕ ਦੌਰੇ ‘ਤੇ ਹਨ।
ਹਾਲ ਹੀ ਵਿਚ ਉਹ ਇੰਡੋਨੇਸ਼ੀਆ ਵਿਚ ਆਸੀਆਨ ਸੰਮੇਲਨ ਵਿਚ ਸ਼ਾਮਲ ਹੋਏ, ਜਿੱਥੇ ਕੈਨੇਡਾ ਨੇ 10 ਦੇਸ਼ਾਂ ਦੇ ਇਸ ਗਰੁੱਪ ਨਾਲ ਇੱਕ ਰਣਨੀਤਿਕ ਭਾਈਵਾਲੀ ਸ਼ੁਰੂ ਕੀਤੀ ਹੈ।
ਟਰੂਡੋ ਨੇ ਕੈਨੇਡਾ ਨੂੰ ਸਥਿਰਤਾ, ਵਿਕਾਸ ਅਤੇ ਵਿਭਿੰਨਤਾ ਵਾਲੇ ਮੁਲਕ ਵਜੋਂ ਪੇਸ਼ ਕੀਤਾ ਜੋ ਸਿੰਗਾਪੁਰ ਨੂੰ ਭਰੋਸੇਯੋਗਤਾ ਅਤੇ ਨੌਕਰੀ ਵਿੱਚ ਵਾਧਾ ਪ੍ਰਦਾਨ ਕਰੇਗਾ।
ਸਿੰਗਾਪੁਰ ਤੋਂ ਬਾਅਦ ਟਰੂਡੋ ਇਸ ਵੀਕੈਂਡ ਭਾਰਤ ਲਈ ਰਵਾਨਾ ਹੋਣਗੇ ਅਤੇ ਨਵੀਂ ਦਿੱਲੀ ਵਿੱਚ ਜੀ-20 ਸੰਮੇਲਨ ਵਿਚ ਸ਼ਾਮਲ ਹੋਣਗੇ।




