Mar 23, 2022 7:18 PM - The Canadian Press

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਯੂਰੋਪੀਅਨ ਪਾਰਲੀਅਮੈਂਟ ਨੂੰ ਸੰਬੋਧਤ ਕੀਤਾ ਹੈ।
ਸਾਲ 2017 ਤੋਂ ਬਾਅਦ ਟਰੂਡੋ ਵੱਲੋਂ ਇਹ ਯੂਰੋਪੀਅਨ ਪਾਰਲੀਅਮੈਂਟ ਨੂੰ ਸੰਬੋਧਤ ਕਰਨ ਦਾ ਪਹਿਲਾ ਮੌਕਾ ਹੈ।
ਇਸ ਮੌਕੇ ਟਰੂਡੋ ਨੇ ਯੂਰੋਪੀਅਨ ਲੀਡਰਾਂ ਨੂੰ ਅਪੀਲ ਕੀਤੀ ਕਿ ਰੂਸ ਵੱਲੋਂ ਯੂਕਰੇਨ 'ਤੇ ਕੀਤੇ ਗਏ ਹਮਲੇ ਵਿਚਾਲੇ ਸਾਰੇ ਲੋਕਤੰਤਰਾਂ ਨੂੰ ਇੱਕਜੁਟਤਾ ਨਾਲ ਖੜੇ ਰਹਿਣਾ ਚਾਹੀਦਾ ਹੈ।
ਟਰੂਡੋ ਨੇ ਕਿਹਾ ਕਿ ਪੁਤਿਨ ਤੋਂ ਗਲਤੀ ਹੋ ਗਈ ਕਿ ਸੋਚ ਬੈਠੇ ਕਿ ਯੂਰੋਪੀਅਨ ਯੂਨੀਅਨ ਅਤੇ ਨੈਟੋ 'ਚ ਪਾੜਾ ਪਾ ਦੇਣਗੇ।
ਉਨ੍ਹਾਂ ਕਿਹਾ ਕਿ ਪੁਤਿਨ ਤੋਂ 'ਮਿਸਕੈਲਕੁਲੇਸ਼ਨ' ਹੋ ਗਈ।
ਯਾਦ ਰਹੇ ਪ੍ਰਧਾਨ ਮੰਤਰੀ ਟਰੂਡੋ ਕੱਲ ਨੈਟੋ ਲੀਡਰਾਂ ਨਾਲ ਮੁਲਾਕਾਤ ਕਰਨ ਵਾਲੇ ਹਨ।
ਇਸ ਮੌਕੇ ਮਿਲਟਰੀ ਅਲਾਇੰਸ ਦੇ ਰਿਸਪਾਂਸ ਨੂੰ ਵਧੇਰੇ ਕੋਔਰਡੀਨੇਟ ਕਰਨ 'ਤੇ ਧਿਆਨ ਦਿੱਤਾ ਜਾਵੇਗਾ।
ਸ਼ੁੱਕਰਵਾਰ ਨੂੰ ਕੈਨੇਡਾ ਪਰਤਣ ਤੋਂ ਪਹਿਲਾਂ ਟਰੂਡੋ ਦੀ ਸਾਥੀ ਜੀ-7 ਲੀਡਰਾਂ ਨਾਲ ਵੀ ਮੁਲਾਕਾਤ ਹੋਵੇਗੀ।




