13.63C Vancouver
ADS

May 27, 2021 7:22 PM -

ਪ੍ਰਧਾਨ ਮੰਤਰੀ ਟਰੂਡੋ ਨੇ ਅਮਰੀਕਾ ਤੇ ਹੋਰ ਦੇਸ਼ਾਂ ਵੱਲੋਂ ਕੋਵਿਡ-19 ਦੇ ਆਰੀਜਨ ਪਤਾ ਲਗਾਉਣ ਲਈ ਕੋਸ਼ਿਸ਼ਾਂ ਤੇਜ਼ ਕਰਨ ਦਾ ਕੀਤਾ ਸਵਾਗਤ

Share On
pm-trudeau-supports-the-call-by-us-and-others-to-better-understand-the-origins-of-covid-19
Prime Minister Justin Trudeau holds a press conference in Ottawa on Tuesday, May 18, 2021. THE CANADIAN PRESS/Sean Kilpatrick

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹ ਅਮਰੀਕਾ ਅਤੇ ਹੋਰ ਦੇਸ਼ਾਂ ਦੇ ਸੱਦੇ ਨਾਲ ਸਹਿਮਤ ਹਨ ਕਿ ਕੋਵਿਡ-19 ਦੇ ਆਰੀਜਨ ਨੂੰ ਬਿਹਤਰ ਤਰੀਕੇ ਨਾਲ ਸਮਝਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਇਹ ਕੋਸ਼ਿਸ਼ਾਂ ਨਾ ਸਿਰਫ ਜ਼ਿੰਮੇਵਾਰੀ ਤੈਅ ਕਰਨਗੀਆਂ ਪਰ ਇਹ ਇਸਲਈ ਵੀ ਜ਼ਰੂਰੀ ਹਨ ਕਿ ਅੱਗੇ ਲਈ ਕਿਸੇ ਪੈਂਡੈਮਿਕ ਤੋਂ ਵਿਸ਼ਵ ਨੂੰ ਕਿਵੇਂ ਬਚਾਉਣਾ ਹੈ ਇਸ ਨੂੰ ਬਿਹਤਰ ਸਮਝਿਆ ਜਾ ਸਕੇ।

ਟਰੂਡੋ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਇਸ ਵੇਲੇ ਬਹੁਤ ਸਾਰੀਆਂ ਥਿਊਰੀਸ 'ਤੇ ਗੱਲਬਾਤ ਹੋ ਰਹੀ ਹੈ ਪਰ ਉਨ੍ਹਾਂ ਕਿਹਾ ਕਿ ਬੇਹੱਦ ਜ਼ਰੂਰੀ ਹੈ ਕਿ ਤੱਥਾਂ 'ਤੇ ਆਧਾਰਿਤ ਖੋਜ ਨੂੰ ਲੋਕਾਂ ਤਕ ਪਹੁੰਚਾਇਆ ਜਾਵੇ।

ਉਨ੍ਹਾਂ ਕਿਹਾ ਕਿ ਇਸ ਨੂੰ ਬਿਹਤਰ ਤਰੀਕੇ ਨਾਲ ਸਮਝਣ 'ਤੇ ਹੀ ਦੁਬਾਰਾ ਅਜਿਹੀ ਸਥਿਤੀ ਤੋਂ ਬਚਾਅ ਕੀਤਾ ਜਾ ਸਕੇਗਾ।

ਯਾਦ ਰਹੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਯੂ.ਐਸ. ਇੰਟੈਲੀਜੈਂਸ ਅਧਿਕਾਰੀਆਂ ਨੂੰ ਕੋਵਿਡ-19 ਦੇ ਆਰੀਜਨ ਦਾ ਪਤਾ ਲਗਾਉਣ ਲਈ ਕੋਸ਼ਿਸ਼ਾਂ ਨੂੰ ਵਧਾਉਣ ਦੇ ਨਿਰਦੇਸ਼ ਦਿੱਤੇ ਹਨ।

Latest news

canada-moves-to-extend-gas-and-diesel-tax-relief-until-january-2027
Punjabi

ਪੈਟਰੋਲ-ਡੀਜ਼ਲ ਟੈਕਸ ਰਾਹਤ ਜਨਵਰੀ 2027 ਤੱਕ ਵਧਾਉਣ ਲਈ ਬਿੱਲ ਪੇਸ਼

ਕੈਨੇਡਾ ਦੇ ਵਿੱਤ ਮਿਨਿਸਟਰ ਫ੍ਰਾਂਸੋਵਾ-ਫਿਲਿਪ ਸ਼ੈਂਪੇਨ ਨੇ ਪੈਟਰੋਲ ਅਤੇ ਡੀਜ਼ਲ 'ਤੇ ਫੈਡਰਲ ਈਂਧਨ ਆਬਕਾਰੀ ਟੈਕਸ ਵਿਚ ਦਿੱਤੀ ਗਈ ਰਾਹਤ ਨੂੰ 31 ਜਨਵਰੀ 2027 ਤੱਕ ਵਧਾਉਣ ਲਈ ਅੱਜ ਪਾਰਲੀਮੈਂਟ ਵਿਚ ਬਿੱਲ ਸੀ-38 ਪੇਸ਼ ਕੀਤਾ ਹੈ। ਇਸ ਕਾਨੂੰਨ ਤਹਿਤ, ਕੈਨੇਡਾ ਵਾਸੀਆਂ ਨੂੰ ਪੈਟਰੋਲ 'ਤੇ 10 ਸੈਂਟ ਪ੍ਰਤੀ ਲਿਟਰ ਅਤੇ ਡੀਜ਼ਲ 'ਤੇ 4 ਸੈਂਟ ਪ੍ਰਤੀ ਲਿਟਰ ਦੀ ਮਿਲ ਰਹੀ ਪੂਰੀ ਰਾਹਤ ਜਨਵਰੀ ਦੇ ਅਖੀਰ ਤੱਕ ਜਾਰੀ ਰਹੇਗੀ।
b-c-premier-david-eby-expected-to-call-snap-election-today
Punjabi

ਬੀ.ਸੀ. ’ਚ ਅੱਜ ਹੋ ਸਕਦੈ ਚੋਣਾਂ ਦਾ ਐਲਾਨ, ਈਬੀ ਕਰਨਗੇ ਪ੍ਰੈੱਸ ਕਾਨਫਰੰਸ

ਬੀ.ਸੀ. ਦੀ ਸਿਆਸਤ ਤੋਂ ਇਸ ਵੇਲੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪ੍ਰੀਮੀਅਰ ਡੇਵਿਡ ਈਬੀ ਅੱਜ ਦੁਪਹਿਰ ਵਿਕਟੋਰੀਆ ਸਥਿਤ ਸਰਕਾਰੀ ਭਵਨ ਵਿਖੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਦੌਰਾਨ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰ ਸਕਦੇ ਹਨ। ਇਸ ਨਾਲ ਸੂਬੇ ਵਿਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ ਸਿਆਸੀ ਅਟਕਲਾਂ 'ਤੇ ਪੂਰੀ ਤਰ੍ਹਾਂ ਵਿਰਾਮ ਲੱਗਣ ਦੀ ਉਮੀਦ ਹੈ।
15-year-old-arrested-in-lethbridge-sexual-assault-investigation
Punjabi

ਲੈਥਬ੍ਰਿਜ ਪੁਲਿਸ ਵੱਲੋਂ 15 ਸਾਲਾ ਲੜਕਾ ਗ੍ਰਿਫ਼ਤਾਰ, ਔਰਤਾਂ ਨਾਲ ਜਿਨਸੀ ਹਮਲੇ ਤੇ ਅਸ਼ਲੀਲ ਹਰਕਤਾਂ ਦੇ ਲੱਗੇ ਦੋਸ਼

ਲੈਥਬ੍ਰਿਜ ਪੁਲਿਸ ਨੇ 15 ਸਾਲਾ ਲੜਕੇ ਨੂੰ ਸ਼ਹਿਰ ਦੇ ਇੱਕ ਗ੍ਰੀਨ ਸਟ੍ਰਿਪ ਕੋਲ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਜਿਨਸੀ ਹਮਲੇ ਅਤੇ ਅਸ਼ਲੀਲ ਹਰਕਤਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਅਨੁਸਾਰ ਇਹ ਘਟਨਾ 16 ਸਤੰਬਰ ਨੂੰ ਲੇਕਵਿਊ ਡਰਾਈਵ ਦੇ 1500 ਬਲਾਕ ਕੋਲ ਕੋਲਬੈਂਕਸ ਟ੍ਰੇਲ 'ਤੇ ਵਾਪਰੀ, ਜਿੱਥੇ ਸੈਰ ਕਰ ਰਹੀ 41 ਸਾਲਾ ਔਰਤ 'ਤੇ ਜਿਨਸੀ ਹਮਲਾ ਕੀਤਾ ਗਿਆ ਸੀ।
bank-of-canada-governor-warns-trade-war-could-slow-economic-growth
Punjabi

ਅਮਰੀਕਾ ਨਾਲ ਟਰੇਡ ਵਾਰ ਦਾ ਅਸਰ, ਕੈਨੇਡਾ ਦੀ ਆਰਥਿਕ ਵਿਕਾਸ ਦਰ ਹੋ ਸਕਦੀ ਹੈ ਸੁਸਤ

ਕੈਨੇਡਾ ਦੇ ਸੈਂਟਰਲ ਬੈਂਕ ਗਵਰਨਰ ਟਿਫ ਮੈਕਲਮ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਨਾਲ ਟਰੇਡ ਵਾਰ ਕਾਰਨ ਕੈਨੇਡੀਅਨ ਅਰਥਵਿਵਸਥਾ ਵਿਚ ਆਇਆ ਹਾਲੀਆ ਉਛਾਲ ਅੱਗੇ ਹੌਲੀ ਹੋ ਸਕਦਾ ਹੈ। ਸੋਮਵਾਰ ਨੂੰ ਹੈਲੀਫੈਕਸ ਵਿਖੇ ਇੱਕ ਭਾਸ਼ਣ ਦੌਰਾਨ ਗਵਰਨਰ ਨੇ ਕਿਹਾ ਕਿ ਮਿਡਲ ਈਸਟ ਵਿਚ ਟਕਰਾਅ ਅਤੇ ਸਪਲਾਈ ਚੇਨ ਵਿਚ ਆ ਰਹੀਆਂ ਰੁਕਾਵਟਾਂ ਹੁਣ ਆਮ ਹੋ ਰਹੀਆਂ ਹਨ।
sri-anandpur-sahib-sarai-incident-sgpc-forms-five-member-probe-panel-giani-malkit-singh-relieved-of-duties
Punjabi

ਸ੍ਰੀ ਆਨੰਦਪੁਰ ਸਾਹਿਬ ਸਰਾਂ ਮਾਮਲਾ: 5 ਮੈਂਬਰੀ ਜਾਂਚ ਕਮੇਟੀ ਗਠਿਤ, ਗਿਆਨੀ ਮਲਕੀਤ ਸਿੰਘ ਸੇਵਾਵਾਂ ਤੋਂ ਫ਼ਾਰਗ

ਪੰਜਾਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਦੀ ਸਰਾਂ ਵਿੱਚ ਵਾਪਰੀ ਘਟਨਾ ਦੇ ਮਾਮਲੇ ਨੂੰ ਲੈ ਕੇ ਇੱਕ ਪੰਜ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ 15 ਦਿਨਾਂ ਵਿੱਚ ਆਪਣੀ ਰਿਪੋਰਟ ਦੇਵੇਗੀ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਜਿਨ੍ਹਾਂ ਨੂੰ ਪਹਿਲਾਂ ਮੁਅੱਤਲ ਕੀਤਾ ਗਿਆ ਸੀ, ਨੂੰ ਉਨ੍ਹਾਂ ਦੀਆਂ ਸੇਵਾਵਾਂ ਤੋਂ ਫ਼ਾਰਗ ਕਰ ਦਿੱਤਾ ਗਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link