Jan 19, 2021 6:42 PM -

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਕਨੇਡੀਅਨ ਲੋਕ ਅੰਤਰਰਾਸ਼ਟਰੀ ਯਾਤਰਾ ਦੀ ਪਲੈਨਿੰਗ ਕਰ ਰਹੇ ਹੋਣ ਤਾਂ ਆਪਣੇ ਪਲੈਨ ਰੱਦ ਕਰ ਦੇਣ।
ਟਰੂਡੋ ਨੇ ਲੋਕਾਂ ਨੂੰ ਸਾਵਧਾਨ ਕੀਤਾ ਹੈ ਕਿ ਲੋਕਾਂ ਦੇ ਯਾਤਰਾ ਕਰਨ ਦੇ ਅਧਿਕਾਰ ਜ਼ਰੂਰ ਹਨ, ਪਰ ਸਰਕਾਰ ਕਿਸੇ ਵੀ ਵੇਲੇ ਕੈਨੇਡਾ 'ਚ ਵਾਪਸੀ ਲਈ ਪਬੰਦੀਆਂ ਲਾਗੂ ਕਰ ਸਕਦੀ ਹੈ।
ਕੋਵਿਡ-19 ਦੇ ਨਵੇਂ ਸਟ੍ਰੇਨ ਦੇ ਚਲਦਿਆਂ ਅੰਤਰਰਾਸ਼ਟਰੀ ਯਾਤਰਾ ਕਰ ਕੈਨੇਡਾ ਦਾਖਿਲ ਹੋਣ ਵਾਲਿਆਂ ਲਈ ਦੇਸ਼ 'ਚ ਦਾਖਿਲ ਹੋਣ 'ਤੇ ਪਬੰਦੀਆਂ ਦੇ ਆਸਾਰ ਬਣ ਗਏ ਹਨ।
ਪਬਲਿਕ ਹੈਲਥ ਅਜੈਂਸੀ ਆਫ ਕੈਨੇਡਾ ਅਨੁਸਾਰ 4 ਜਨਵਰੀ ਤੋਂ ਕੈਨੇਡਾ 'ਚ ਘਟੋ-ਘੱਟ 183 ਅਜਿਹੀਆਂ ਫਲਾਈਟਸ ਪਹੁੰਚ ਚੁੱਕੀਆਂ ਹਨ, ਜਿਸ 'ਚ ਘਟੋ-ਘੱਟ ਇੱਕ ਕੋਵਿਡ-19 ਦਾ ਮਾਮਲਾ ਸਾਹਮਣੇ ਆ ਚੁੱਕਿਆ ਹੈ।
ਇਸ 'ਚ ਲੰਡਨ ਤੋਂ ਆਉਣ ਵਾਲੀਆਂ 4 ਫਲਾਈਟਸ ਸ਼ਾਮਿਲ ਹਨ।
ਯਾਦ ਰਹੇ ਯੂ.ਕੇ. 'ਤੇ ਲੱਗੇ ਕੈਨੇਡਾ 'ਚ ਦਾਖਿਲੇ ਦੇ ਬੈਨ ਨੂੰ 6 ਜਨਵਰੀ ਤੋਂ ਹਟਾ ਦਿੱਤਾ ਗਿਆ ਸੀ।




