5.18C Vancouver
ADS

Apr 14, 2026 2:51 PM - Connect Newsroom - Ramandeep Kaur with files from The Canadian Press

ਪੀਅਰ ਪੌਲੀਐਵ ਨੇ ਜ਼ਿਮਨੀ ਚੋਣਾਂ ਦੇ ਨਤੀਜੇ ਮਗਰੋਂ ਕਾਰਨੀ ਸਰਕਾਰ 'ਤੇ ਬੋਲਿਆ ਤਿੱਖਾ ਹਮਲਾ

Share On
poilievre-criticizes-liberal-government-following-byelection-results-questions-legitimacy-of-majority
Conservative Leader Pierre Poilievre speaks to media following byelection results in Ottawa.(Photo: The Canadian Press)

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਜ਼ਿਮਨੀ ਚੋਣਾਂ ਦੇ ਨਤੀਜੇ ਮਗਰੋਂ ਕਾਰਨੀ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ, ਉਨ੍ਹਾਂ ਕਿ ਲਿਬਰਲਜ਼ ਨੂੰ ਮਿਲਿਆ ਬਹੁਮਤ ਨਾ ਤਾਂ ਆਮ ਚੋਣਾਂ ਅਤੇ ਨਾ ਹੀ ਜ਼ਿਮਨੀ ਚੋਣਾਂ ਜ਼ਰੀਏ ਹਾਸਲ ਹੋਇਆ ਹੈ ਬਲਕਿ ਇਹ ਬੈਕਰੂਮ ਡੀਲਾਂ ਰਾਹੀਂ ਸ਼ਾਮਲ ਕੀਤੇ ਗਏ ਉਨ੍ਹਾਂ ਐਮ.ਪੀ. ਦਾ ਨਤੀਜਾ ਹੈ, ਜਿਹਨਾਂ ਨੇ ਆਪਣੀ ਰਾਈਡਿੰਗ ਦੇ ਵੋਟਰਾਂ ਨਾਲ ਵਿਸ਼ਵਾਸਘਾਤ ਕੀਤਾ ਹੈ।

ਪ੍ਰਧਾਨ ਮੰਤਰੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਜਦੋਂ ਕਾਰਨੀ ਬਹੁਮਤ ਲਈ ਜੋੜ-ਤੋੜ ਦੀ ਸਿਆਸਤ ਵਿਚ ਰੁਝੇ ਹੋਏ ਸਨ, ਉਸ ਵੇਲੇ ਦੇਸ਼ ਦਾ ਘਾਟਾ ਦੁੱਗਣਾ ਹੋ ਗਿਆ, ਅੱਜ ਹਾਲਾਤ ਇਹ ਹਨ ਕਿ ਜੀ 7 ਦੇਸ਼ਾਂ ਵਿਚੋਂ ਸਭ ਤੋਂ ਮਹਿੰਗੀ ਗਰੋਸਰੀ ਅਤੇ ਮਹਿੰਗੇ ਘਰ ਕੈਨੇਡਾ ਵਿਚ ਹਨ।

ਉਨ੍ਹਾਂ ਕਿਹਾ ਕਿ ਲਿਬਰਲ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਕੋਈ ਕਟਿਹਰੇ ਵਿਚ ਨਾ ਖੜ੍ਹਾ ਕਰੇ ਪਰ ਉਹ ਅਜਿਹਾ ਹੋਣ ਨਹੀਂ ਦੇਣਗੇ। ਪੌਲੀਐਵ ਨੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਲੋਕਾਂ ਦੇ ਹੱਕ ਲਈ ਲੜਾਈ ਜਾਰੀ ਰੱਖੇਗੀ। ਇਸ ਦੇ ਨਾਲ ਹੀ ਉਹਨਾਂ ਸਾਫ ਕੀਤਾ ਕਿ ਅਗਲੀਆਂ ਫੈਡਰਲ ਚੋਣਾਂ ਵਿਚ ਵੀ ਉਹ ਪਾਰਟੀ ਨੂੰ ਲੀਡ ਕਰਨਗੇ।

Latest news

vancouver-canucks-fire-gm-patrik-allvin-after-last-place-nhl-finish
Punjabi

ਵੈਨਕੂਵਰ ਕੈਨਕਸ ਨੇ ਜਨਰਲ ਮੈਨੇਜਰ ਪੈਟ੍ਰਿਕ ਐਲਵਿਨ ਨੂੰ ਅਹੁਦੇ ਤੋਂ ਕੀਤਾ ਬਰਖਾਸਤ

ਵੈਨਕੂਵਰ ਕੈਨਕਸ ਨੇ ਸ਼ੁੱਕਰਵਾਰ ਨੂੰ ਆਪਣੇ ਜਨਰਲ ਮੈਨੇਜਰ ਪੈਟ੍ਰਿਕ ਐਲਵਿਨ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ। ਐਨ.ਐਚ.ਐਲ. ਇਤਿਹਾਸ ਦੇ ਪਹਿਲੇ ਸਵੀਡਿਸ਼ ਮੂਲ ਦੇ ਜੀ.ਐੱਮ. ਵਜੋਂ ਪੰਜ ਸੀਜ਼ਨਾਂ ਤੱਕ ਟੀਮ ਦੀ ਕਮਾਨ ਸੰਭਾਲਣ ਵਾਲੇ ਐਲਵਿਨ ਦਾ ਸਫਰ ਮੈਦਾਨ 'ਤੇ ਉਮੀਦ ਮੁਤਾਬਕ ਨਤੀਜੇ ਨਾ ਮਿਲਣ ਕਾਰਨ ਖ਼ਤਮ ਹੋ ਗਿਆ ਹੈ। ਉਨ੍ਹਾਂ ਜਨਵਰੀ 2022 ਵਿਚ ਟੀਮ ਦੀ ਕਮਾਨ ਸੰਭਾਲੀ ਸੀ ਪਰ ਇਸ ਸੀਜ਼ਨ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਫਰੈਂਚਾਈਜ਼ੀ ਨੇ ਉਨ੍ਹਾਂ ਨੂੰ ਹਟਾਉਣ ਦਾ ਸਖ਼ਤ ਫੈਸਲਾ ਲਿਆ ਹੈ।
one-time-federal-affordability-payment-to-be-issued-june-5-ottawa-says
Punjabi

ਫੈਡਰਲ ਸਰਕਾਰ ਇੱਕ ਵਾਰ ਦਾ ਮਹਿੰਗਾਈ ਸਹਾਇਤਾ ਭੁਗਤਾਨ 5 ਜੂਨ ਨੂੰ ਕਰੇਗੀ ਜਾਰੀ

ਕੈਨੇਡਾ ਦੇ ਲਗਭਗ 12 ਮਿਲੀਅਨ ਲੋਕਾਂ ਨੂੰ 5 ਜੂਨ ਨੂੰ ਗ੍ਰੋਸਰੀ ਬੈਨੀਫਿੱਟ ਪ੍ਰੋਗਰਾਮ ਦੀ ਵੰਨ-ਟਾਈਮ ਟੌਪ ਅੱਪ ਪੇਮੈਂਟ ਮਿਲੇਗੀ। ਇਹ ਮਾਰਕ ਕਾਰਨੀ ਸਰਕਾਰ ਦੇ ਨਵੇਂ ਕੈਨੇਡਾ ਗ੍ਰੋਸਰੀ ਐਂਡ Essentials ਬੈਨੀਫਿੱਟ ਐਕਟ ਦਾ ਹਿੱਸਾ ਹੈ, ਜੋ ਜੁਲਾਈ ਵਿਚ ਪੁਰਾਣੇ ਜੀ.ਐਸ.ਟੀ. ਰਿਬੇਟ ਪ੍ਰੋਗਰਾਮ ਦੀ ਥਾਂ ਲਵੇਗਾ।
youth-arrested-after-alleged-snapchat-threats-targeting-alberta-high-school
Punjabi

ਐਲਬਰਟਾ ਦੇ ਇੱਕ ਸਕੂਲ ਨੂੰ ਧਮਕੀ ਦੇਣ ਦੇ ਮਾਮਲੇ ਵਿੱਚ ਨੌਜਵਾਨ ਨੂੰ ਕੀਤਾ ਗਿਆ ਗ੍ਰਿਫ਼ਤਾਰ

ਐਲਬਰਟਾ ਦੇ ਇੱਕ ਸਕੂਲ ਵਿੱਚ ਵਿਦਿਆਰਥੀਆਂ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਰਾਤ 10:15 ਵਜੇ ਦੇ ਕਰੀਬ ਉਹਨਾਂ ਨੂੰ ਸੂਚਨਾ ਮਿਲੀ ਕਿ ਇੱਕ ਨੌਜਵਾਨ ਵੱਲੋਂ ਸਟੈਟਲਰ ਦੇ ਵਿਲੀਅਮ ਈ. ਹੇਅ ਸਟੈਟਲਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਨੈਪਚੈਟ ‘ਤੇ ਗੋਲੀ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
court-orders-amritpal-singh-to-remain-in-assam-jail-after-nsa-term-ends
Punjabi

ਹਾਈਕੋਰਟ ਦਾ ਅੰਤਰਿਮ ਆਦੇਸ਼ ਡਿਬਰੂਗੜ੍ਹ ਜੇਲ੍ਹ ਵਿੱਚ ਹੀ ਰਹੇਗਾ ਅੰਮ੍ਰਿਤਪਾਲ

ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਮਿਆਦ ਖਤਮ ਹੋਣ ਜਾਣ ਤੋਂ ਬਾਅਦ ਵੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ । ਉਸ ਦੀ ਪੰਜਾਬ ਵਾਪਸੀ ਨਹੀਂ ਹੋ ਸਕੇਗੀ। ਹਾਈਕੋਰਟ ਨੇ ਪੰਜਾਬ ਸਰਕਾਰ ਵਲੋਂ ਪਾਈ ਅਰਜ਼ੀ 'ਤੇ ਅੰਤਰਿਮ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਨਾ ਸਿਰਫ ਡਿਬਰੂਗੜ੍ਹ ਜੇਲ੍ਹ ਵਿੱਚ ਰੱਖਿਆ ਜਾਵੇਗਾ।
carney-announces-toronto-investment-summit-targeting-1t-in-projects-over-five-years
Punjabi

ਕਾਰਨੀ ਵੱਲੋਂ ਟੌਰੋਂਟੋ ਵਿੱਚ ਨਿਵੇਸ਼ ਸਮਿਟ ਦਾ ਐਲਾਨ, ਪੰਜ ਸਾਲਾਂ ਵਿੱਚ $1 ਟ੍ਰਿਲੀਅਨ ਨਿਵੇਸ਼ ਦਾ ਟੀਚਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੁਨੀਆ ਦੇ 100 ਸਭ ਤੋਂ ਵੱਡੇ ਨਿਵੇਸ਼ਕਾਂ ਨੂੰ ਸਤੰਬਰ ਵਿਚ ਟੌਰੋਂਟੋ ਵਿਖੇ ਹੋਣ ਵਾਲੀ ਇਨਵੈਸਟ ਇਨ ਕੈਨੇਡੀ ਸਮਿਟ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਇਸ ਦਾ ਮਕਸਦ ਕੈਨੇਡਾ ਵਿਚ $1 ਟ੍ਰਿਲੀਅਨ ਦੇ ਗਲੋਬਲ ਨਿਵੇਸ਼ ਨੂੰ ਸੁਰੱਖਿਅਤ ਕਰਨਾ ਹੈ। ਜਾਣਕਾਰੀ ਮੁਤਾਬਕ, ਸੱਦੇ ਗਏ ਨਿਵੇਸ਼ਕਾਂ ਵਿਚ ਬਲੈਕਰੌਕ ਵਰਗੀਆਂ ਨਿੱਜੀ ਨਿਵੇਸ਼ ਫਰਮ ਅਤੇ ਸਿੰਗਾਪੁਰ ਦੀ ਜੀ.ਆਈ.ਸੀ. ਵਰਗੇ ਦੁਨੀਆ ਦੇ ਸਭ ਤੋਂ ਵੱਡੇ Sovereign ਵੈਲਥ ਫੰਡ ਸ਼ਾਮਲ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link