15.64C Vancouver
ADS

Mar 28, 2025 5:27 PM - Connect Newsroom

ਪੀਅਰ ਪੌਲੀਐਵ ਨੇ ਤਸਕਰੀ ਦੇ ਅਪਰਾਧੀਆਂ ਲਈ ਸਖ਼ਤ ਸਜ਼ਾਵਾਂ ਦੇਣ ਦਾ ਕੀਤਾ ਵਾਅਦਾ

Share On
poilievre-promises-tougher-sentences-for-trafficking-offenders
The Conservative leader emphasized his commitment to ensuring that those responsible for these crimes "rot in prison forever.(Photo: The Canadian Press)

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਉਨ੍ਹਾਂ ਦੀ ਸਰਕਾਰ ਬਣਨ 'ਤੇ ਮਨੁੱਖੀ ਤਸਕਰੀ, ਗੰਨ ਸਮੱਗਲਿੰਗ ਅਤੇ ਫੈਂਟਾਨਾਇਲ ਦੀ ਤਸਕਰੀ ਦੇ ਮਾਮਲੇ ਵਿਚ ਮੁਲਜ਼ਮਾਂ ਲਈ ਉਮਰ ਕੈਦ ਦੀ ਸਜ਼ਾ ਦਾ ਕਾਨੂੰਨ ਬਣਾਉਣ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਰਿਪੀਟ ਅਪਰਾਧੀਆਂ ਲਈ ਮੌਜੂਦਾ ਕਾਨੂੰਨ ਸਖ਼ਤ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਕੁਝ ਜ਼ਮਾਨਤ ਨਿਯਮਾਂ ਵਿਚ ਸੁਧਾਰ ਕਰਨ ਦਾ ਵੀ ਵਾਅਦਾ ਕੀਤਾ।

ਪੌਲੀਐਵ ਨੇ ਕਿਹਾ ਕਿ ਮਨੁੱਖੀ ਤਸਕਰੀ ਵਿਚ ਪੰਜ ਜਾਂ ਇਸ ਤੋਂ ਵੱਧ ਦੋਸ਼ਾਂ ਵਿਚ ਦੋਸ਼ੀ ਪਾਏ ਜਾਣ ਵਾਲੇ ਮੁਲਜ਼ਮਾਂ ਅਤੇ 10 ਤੇ ਇਸ ਤੋਂ ਵੱਧ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿਚ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹੀ ਸਜ਼ਾ ਵੱਡੇ ਪੱਧਰ 'ਤੇ ਫੈਂਟਾਨਾਇਲ ਤਸਕਰੀ 'ਤੇ ਲਾਗੂ ਹੋਵੇਗੀ।

ਕੰਜ਼ਰਵੇਟਿਵ ਲੀਡਰ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਇਹ ਰਾਖਸ਼ ਹਮੇਸ਼ਾ ਲਈ ਜੇਲ੍ਹ ਵਿਚ ਸੜਨ। ਗੌਰਤਲਬ ਹੈ ਕਿ ਪੌਲੀਐਵ ਅੱਜ ਨਾਨਾਇਮੋ ਵਿਚ ਹਨ, ਬੀਤੇ ਕੱਲ੍ਹ ਉਨ੍ਹਾਂ ਸਰੀ ਦੇ ਪੋਰਟ ਕੈਲਸ ਨੇੜੇ ਇੱਕ ਉਦਯੋਗਿਕ ਇਮਾਰਤ ਵਿਚ ਇੱਥੇ ਆਪਣੀ ਪਹਿਲੀ ਰੈਲੀ ਕੀਤੀ ਸੀ, ਪਾਰਟੀ ਦਾ ਦਾਅਵਾ ਹੈ ਕਿ ਇਸ ਵਿਚ 5,000 ਲੋਕ ਸ਼ਾਮਲ ਹੋਏ ਸਨ।

Latest news

harbour-air-to-acquire-pacific-coastal-airlines-expanding-b-c-network
Punjabi

ਹਾਰਬਰ ਏਅਰ ਖਰੀਦੇਗੀ ਪੈਸੀਫਿਕ ਕੋਸਟਲ ਏਅਰਲਾਈਨਜ਼,ਬੀ.ਸੀ.’ਚ ਵਧੇਗਾ ਹਵਾਈ ਨੈੱਟਵਰਕ

ਬੀ.ਸੀ. ਦੇ ਹਵਾਬਾਜ਼ੀ ਖੇਤਰ ਵਿਚ ਹਾਰਬਰ ਏਅਰ ਆਪਣਾ ਨੈੱਟਵਰਕ ਵਧਾਉਣ ਜਾ ਰਹੀ ਹੈ, ਕੰਪਨੀ ਨੇ ਪੈਸੀਫਿਕ ਕੋਸਟਲ ਏਅਰਲਾਈਨਜ਼ ਨੂੰ ਖਰੀਦਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਸਮਝੌਤੇ ਮੁਤਾਬਕ, ਦੋਵਾਂ ਕੰਪਨੀਆਂ ਦੇ ਬ੍ਰਾਂਡ ਅਤੇ ਪਛਾਣ ਨੂੰ ਸੁਤੰਤਰ ਤੌਰ 'ਤੇ ਬਰਕਰਾਰ ਰੱਖਿਆ ਜਾਵੇਗਾ ਪਰ ਇਨ੍ਹਾਂ ਦਾ ਸਾਂਝਾ fleet 59 ਜਹਾਜ਼ਾਂ ਦਾ ਹੋ ਜਾਵੇਗਾ।
man-who-allegedly-threatened-to-kill-pm-mark-carney-identified
Punjabi

PM ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਦੀ ਹੋਈ ਪਛਾਣ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਦੀ ਪਛਾਣ Jamie Da Costa ਵਜੋਂ ਹੋਈ ਹੈ ਜੋ ਹੁਣ ਹਿਰਾਸਤ ਵਿੱਚ ਰਹੇਗਾ। ਬੀਤੇ ਦਿਨ ਬਚਾਅ ਪੱਖ ਦੇ ਵਕੀਲ ਨੇ ਅਦਾਲਤ ਵਿੱਚ ਸੁਣਵਾਈ ਦੌਰਾਨ ਦੱਸਿਆ ਕਿ 31 ਸਾਲਾ Da Costa ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ ਗਿਆ ਸੀ। ਮੰਗਲਵਾਰ ਸਵੇਰ ਤੱਕ ਉਹ ਕੈਲਗਰੀ ਰਿਮਾਂਡ ਸੈਂਟਰ ਵਿੱਚ ਬੰਦ ਸੀ।
alberta-safeway-workers-issue-strike-notice-to-sobeys
Punjabi

ਐਲਬਰਟਾ ਦੇ ਸੇਫਵੇਅ ਕਰਮਚਾਰੀਆਂ ਵੱਲੋਂ Sobeys ਨੂੰ ਹੜਤਾਲ ਦਾ ਨੋਟਿਸ ਜਾਰੀ

ਐਲਬਰਟਾ ਵਿੱਚ ਹਜ਼ਾਰਾਂ ਸੇਫ ਵੇਅ ਕਰਮਚਾਰੀਆਂ ਦੀ ਪ੍ਰਤੀਨਿਧਤਾ ਕਰਨ ਵਾਲੀ ਯੂਨੀਅਨ UFCW ਲੋਕਲ 401 ਨੇ ਮੂਲ ਕੰਪਨੀ Sobeys ਨੂੰ ਹੜਤਾਲ ਦਾ ਨੋਟਿਸ ਜਾਰੀ ਕਰ ਦਿੱਤਾ ਹੈ। ਯੂਨੀਅਨ ਦਾ ਕਹਿਣਾ ਹੈ ਕਿ ਜੇਕਰ ਗੱਲਬਾਤ ਰਾਹੀਂ ਕੋਈ ਸਮਝੌਤਾ ਨਹੀਂ ਹੁੰਦਾ, ਤਾਂ ਕਰਮਚਾਰੀ 7 ਅਕਤੂਬਰ ਨੂੰ ਅੱਧੀ ਰਾਤ ਤੋਂ ਹੜਤਾਲ 'ਤੇ ਜਾ ਸਕਦੇ ਹਨ।
uk-may-join-canada-led-defence-security-and-resilience-bank
Punjabi

ਕੈਨੇਡਾ ਦੀ ਅਗਵਾਈ ਵਾਲੇ ਡਿਫੈਂਸ ਬੈਂਕ ਨਾਲ ਜੁੜ ਸਕਦਾ ਹੈ ਯੂ.ਕੇ.

ਕੈਨੇਡਾ ਦੀ ਅਗਵਾਈ ਵਾਲੇ Defence, Security and Resilience Bank ਵਿਚ ਯੂ. ਕੇ. ਸ਼ਾਮਲ ਹੋ ਸਕਦਾ ਹੈ। ਰਿਪੋਰਟਸ ਮੁਤਾਬਕ, ਦੋਹਾਂ ਧਿਰਾਂ ਵਿਚਾਲੇ ਉੱਚ ਪੱਧਰੀ ਗੱਲਬਾਤ ਚੱਲ ਰਹੀ ਹੈ, ਇਸ ਬੈਂਕ ਦਾ ਮੁੱਖ ਉਦੇਸ਼ ਸਹਿਯੋਗੀ ਦੇਸ਼ਾਂ ਦੇ ਰੱਖਿਆ ਪ੍ਰੋਜੈਕਟ ਲਈ ਲੰਮੇ ਸਮੇਂ ਅਤੇ ਘੱਟ ਲਾਗਤ ਵਾਲਾ ਕਰਜ਼ਾ ਮੁਹੱਈਆ ਕਰਵਾਉਣਾ ਹੈ।
stephen-harper-praises-carneys-trade-diversification-and-energy-policies
Punjabi

ਸਟੀਫਨ ਹਾਰਪਰ ਨੇ ਕਾਰਨੀ ਦੀ ਟਰੇਡ ਡਾਇਵਰਸੀਫਿਕੇਸ਼ਨ ਤੇ ਐਨਰਜੀ ਨੀਤੀਆਂ ਦੀ ਕੀਤੀ ਸ਼ਲਾਘਾ

ਕੈਨੇਡਾ ਦੇ ਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਟੋਰੌਂਟੋ ਵਿਖੇ ਸੰਪੰਨ ਹੋਏ ਦੋ-ਰੋਜ਼ਾ ਕੈਨੇਡਾ ਨਿਵੇਸ਼ ਸੰਮੇਲਨ ਦੇ ਸਮਾਪਤੀ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਵਪਾਰਕ ਵਿਭਿੰਨਤਾ ਨੀਤੀਆਂ ਦੀ ਸ਼ਲਾਘਾ ਕੀਤੀ। ਹਾਰਪਰ ਨੇ ਸਰਕਾਰ ਵੱਲੋਂ ਐਨਰਜੀ ਖੇਤਰ ਵਿਚ ਲਏ ਜਾ ਰਹੇ ਫੈਸਲਿਆਂ ਦਾ ਸਮਰਥਨ ਕੀਤਾ ਅਤੇ ਇਹ ਵੀ ਕਿਹਾ ਕਿ ਅਮਰੀਕਾ ਨਾਲ ਟ੍ਰੇਡ ਵਾਰਤਾ ਤੋਂ ਪਿੱਛੇ ਹਟਣ ਤੋਂ ਇਲਾਵਾ ਕੈਨੇਡਾ ਕੋਲ ਕੋਈ ਰਸਤਾ ਨਹੀਂ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link