Aug 1, 2023 8:41 PM - The Canadian Press
ਪਾਰਲੀਮੈਂਟ ਹਿੱਲ 'ਤੇ ਬੋਲਦੇ ਹੋਏ ਪੀਅਰ ਪੌਏਲੀਐਵ ਨੇ ਇਮੀਗ੍ਰੇਸ਼ਨ ਸਿਸਟਮ ਨੂੰ ਲੈ ਕੇ ਕਈ ਸਵਾਲ ਚੁੱਕੇ ਹਨ।
ਉਹਨਾਂ ਨੇ ਕਿਹਾ ਕਿ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਟੁੱਟ ਗਿਆ ਪਰ ਕੰਜ਼ਰਵੇਟਿਵ ਨੇਤਾ ਇਸ ਬਾਰੇ ਸਵਾਲਾਂ ਨੂੰ ਟਾਲ ਰਹੇ ਹਨ ਕਿ ਕੀ ਉਹ ਮੌਜੂਦਾ ਟੀਚਿਆਂ ਨੂੰ ਬਦਲਣਗੇ ਜਾਂ ਨਹੀਂ।
ਪੌਏਲੀਐਵ ਨੇ ਹਾਊਸਿੰਗ 'ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਤਾਜ਼ਾ ਟਿੱਪਣੀਆਂ ਦੀ ਆਲੋਚਨਾ ਕੀਤੀ ਜਿਸ 'ਚ ਬਿਲਡਿੰਗ ਟਰੇਡਸ ਚ ਹੁਨਰਮੰਦ ਪ੍ਰਵਾਸੀਆਂ ਦੀ ਐਂਟਰੀ 'ਚ ਤੇਜ਼ੀ ਲਿਆਉਣ ਦਾ ਵਾਅਦਾ ਕੀਤਾ ਸੀ।
ਪੌਲੀਐਵ ਨੇ ਨਵੇਂ ਡੈਂਟਲ ਕੇਅਰ ਪ੍ਰੋਗਰਾਮ ਦਾ ਵੀ ਵਿਰੋਧ ਕੀਤਾ ਹੈ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਦੀ 2025 ਤੱਕ ਹਰ ਸਾਲ 500000 ਪਰਵਾਸੀਆਂ ਨੂੰ ਕੈਨੇਡਾ 'ਚ ਪੱਕੇ ਕਰਨ ਦੀ ਯੋਜਨਾ, ਕਾਮਿਆਂ ਦੀ ਘਾਟ ਨੂੰ ਦੂਰ ਕਰਨ ਅਤੇ ਵਿਕਾਸ ਪੈਦਾ ਕਰਨ ਲਈ ਜ਼ਰੂਰੀ ਹੈ।




