13.54C Vancouver
ADS

Apr 23, 2025 6:28 PM - Connect Newsroom

ਪੌਲੀਐਵ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਸਾਧਿਆ ਨਿਸ਼ਾਨਾ

Share On
poilievre-takes-aim-at-prime-minister-mark-carney-and-former-prime-minister-justin-trudeau
Meanwhile, the Toronto Police Association has supported Pierre Poilievre. The union represents about 8,000 uniformed and civilian members.(Photo: The Canadian Press)

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਅੱਜ ਸਵੇਰ ਹੈਮਿਲਟਨ ਵਿਚ ਚੋਣ ਕੰਪੇਨ ਦੌਰਾਨ ਲਿਬਰਲ ਪਾਰਟੀ ਦੇ ਪ੍ਰਧਾਨ ਮੰਤਰੀ ਉਮੀਦਵਾਰ ਮਾਰਕ ਕਾਰਨੀ ਅਤੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੂੰ ਕੈਨੇਡਾ ਵਿਚ ਕ੍ਰਾਈਮ ਵਧਣ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਇਹ ਹਾਲਾਤ ਸਿੱਧੇ ਲਿਬਰਲਸ ਦੀਆਂ ਡਰੱਗ ਏਜੰਡਾ ਪੌਲਿਸੀਜ਼ ਦਾ ਨਤੀਜਾ ਹਨ।

ਇਸ ਦੌਰਾਨ ਉਨ੍ਹਾਂ ਪਿਛਲੇ ਹਫ਼ਤੇ ਹੈਮਿਲਟਨ ਬੱਸ ਸਟਾਪ 'ਤੇ ਉਡੀਕ ਕਰਦੀ ਹਰਸਿਮਰਤ ਕੌਰ ਰੰਧਾਵਾ ਦੀ ਗੋਲੀ ਲੱਗਣ ਨਾਲ ਹੋਈ ਮੌਤ ਦਾ ਵੀ ਜ਼ਿਕਰ ਕੀਤਾ ਅਤੇ ਇਸ ਘਟਨਾ ਨੂੰ ਹੈਰਾਨੀਜਨਕ ਤੇ ਬੇਸਮਝ ਕਰਾਰ ਦਿੱਤਾ।

ਇਸ ਵਿਚਕਾਰ ਟੋਰਾਂਟੋ ਪੁਲਿਸ ਐਸੋਸੀਏਸ਼ਨ ਨੇ ਪੀਅਰ ਪੌਲੀਐਵ ਨੂੰ ਸਮਰਥਨ ਦਿੱਤਾ ਹੈ। ਇਹ ਯੂਨੀਅਨ ਲਗਭਗ 8,000 ਯੂਨੀਫਾਰਮ ਅਤੇ ਨਾਗਰਿਕ ਮੈਂਬਰ ਦੀ ਨੁਮਾਇੰਦਗੀ ਕਰਦੀ ਹੈ। ਇਸ ਤੋਂ ਪਹਿਲਾਂ ਡਰਹਮ, ਪੀਲ, ਬੈਰੀ ਅਤੇ ਸੌਲਟ ਸਟੀ. ਮੈਰੀ. ਦੀਆਂ ਹੋਰ ਓਨਟਾਰੀਓ ਪੁਲਿਸ ਐਸੋਸੀਏਸ਼ਨਾਂ ਵੀ ਪੌਲੀਐਵ ਸਮਰਥਨ ਕਰਨ ਦੀ ਘੋਸ਼ਣਾ ਕਰ ਚੁੱਕੀਆਂ ਹਨ।

Latest news

canada-expands-online-passport-renewal-service-to-all-eligible-adults
Punjabi

ਕੈਨੇਡਾ ਵਿੱਚ 16 ਸਾਲ ਤੋਂ ਵੱਧ ਉਮਰ ਦੇ ਸਾਰੇ ਯੋਗ ਨਾਗਰਿਕਾਂ ਲਈ ਆਨਲਾਈਨ ਪਾਸਪੋਰਟ ਰੀਨਿਊ ਸੇਵਾ ਸ਼ੁਰੂ

ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਡਾਇਬ ਨੇ ਆਨਲਾਈਨ ਪਾਸਪੋਰਟ ਰੀਨਿਊ ਕਰਵਾਉਣ ਦੀ ਲਿਮਟ ਹਟਾਉਣ ਦਾ ਐਲਾਨ ਕੀਤਾ ਹੈ। ਵੈਨਕੂਵਰ ਵਿਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਡਾਇਬ ਨੇ ਕਿਹਾ ਹੁਣ ਦੇਸ਼ ਵਿਚ ਔਨਲਾਈਨ ਪਾਸਪੋਰਟ ਨਵੀਨੀਕਰਨ ਸਰਵਿਸ 16 ਸਾਲ ਤੋਂ ਵੱਧ ਉਮਰ ਦੇ ਸਾਰੇ ਯੋਗ ਬਾਲਗ ਕੈਨੇਡੀਅਨਜ਼ ਲਈ ਉਪਲਬਧ ਹੋਵੇਗੀ।
97-year-old-kelowna-man-dies-after-mobility-scooter-collision-with-charter-bus
Punjabi

ਕੈਲੋਨਾ ਵਿੱਚ ਚਾਰਟਰ ਬੱਸ ਨਾਲ ਟੱਕਰ ਤੋਂ ਬਾਅਦ 97 ਸਾਲਾ ਵਿਅਕਤੀ ਦੀ ਮੌਤ

ਕੈਲੋਨਾ ਵਿਚ ਐਤਵਾਰ ਨੂੰ ਇੱਕ ਚਾਰਟਰ ਬੱਸ ਅਤੇ ਮੋਬਿਲਿਟੀ ਸਕੂਟਰ ਵਿਚਕਾਰ ਟੱਕਰ ਵਿਚ ਇੱਕ 97 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਹਾਦਸਾ ਦੁਪਹਿਰ ਲਗਭਗ 1:30 ਵਜੇ ਕੈਲੋਨਾ ਦੇ Benvoulin Road area ਵਿਚ ਵਾਪਰਿਆ। ਬਜ਼ੁਰਗ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਉਨ੍ਹਾਂ ਦਮ ਤੋੜ ਦਿੱਤਾ, ਜਦੋਂ ਕਿ ਬੱਸ ਵਿਚ ਸਵਾਰ ਕਿਸੇ ਵੀ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ।
halton-police-charge-nine-people-in-largest-human-trafficking-investigation-in-force-history
Punjabi

ਹਾਲਟਨ ਪੁਲਿਸ ਨੇ ਮਨੁੱਖੀ ਤਸਕਰੀ ਜਾਂਚ ਵਿੱਚ 9 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ, 85 ਅਪਰਾਧਿਕ ਦੋਸ਼ ਲਗਾਏ

ਓਨਟਾਰੀਓ ਦੀ ਹਾਲਟਨ ਰੀਜਨਲ ਪੁਲਿਸ ਨੇ ਪ੍ਰੋਜੈਕਟ ਟ੍ਰੌਬਾਡੌਰ ਤਹਿਤ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ Sexual Exploitation ਮਾਨਵ ਤਸਕਰੀ ਜਾਂਚ ਵਿਚ ਇੱਕ ਸੰਗਠਿਤ ਨੈੱਟਵਰਕ ਦਾ ਪਰਦਾਫ਼ਾਸ਼ ਕੀਤਾ ਹੈ, ਜਿਸ ਵਿਚ 4 ਔਰਤਾਂ ਸਮੇਤ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੰਗਲਵਾਰ ਨੂੰ ਨਿਊਜ਼ ਕਾਨਫਰੰਸ ਵਿਚ ਪੁਲਿਸ ਨੇ ਦੱਸਿਆ ਕਿ ਗ੍ਰੇਟਰ ਟੋਰੌਂਟੋ ਏਰੀਆ ਵਿਚ ਇਸ ਨੈੱਟਵਰਕ ਦਾ ਸ਼ਿਕਾਰ ਰਹੀ ਇੱਕ ਔਰਤ ਦੀ ਹਿੰਮਤ ਨੇ ਹਾਲਟਨ ਪੁਲਿਸ ਨੂੰ ਮਨੁੱਖੀ ਤਸਕਰੀ ਵਿਰੋਧੀ ਇਸ ਕਾਰਵਾਈ ਤੱਕ ਪਹੁੰਚਾਇਆ। ਪੀੜਤਾ ਕਰੀਬ 15 ਸਾਲਾਂ ਤੋਂ ਇਸ ਗਰੋਹ ਦੇ ਚੁੰਗਲ ਵਿਚ ਫਸੀ ਹੋਈ ਸੀ।
prince-george-police-seize-suspected-cocaine-weapons-and-cash-during-business-search
Punjabi

ਪ੍ਰਿੰਸ ਜਾਰਜ 'ਚ ਕਾਰੋਬਾਰੀ ਥਾਂ 'ਤੇ ਪੁਲਿਸ ਕਾਰਵਾਈ ਦੌਰਾਨ ਸ਼ੱਕੀ ਕੋਕੀਨ, ਹਥਿਆਰ ਅਤੇ ਨਕਦੀ ਬਰਾਮਦ

ਪ੍ਰਿੰਸ ਜਾਰਜ ਵੱਲੋਂ ਇੱਕ ਲੋਕਲ ਕਾਰੋਬਾਰੀ ਟਿਕਾਣੇ 'ਤੇ ਰੇਡ ਦੌਰਾਨ ਨਸ਼ੀਲੇ ਪਦਾਰਥ, ਨਾਜਾਇਜ਼ ਹਥਿਆਰ ਅਤੇ ਵੱਡੀ ਗਿਣਤੀ ਵਿਚ ਕੈਸ਼ ਦੀ ਬਰਾਮਦ ਕੀਤੀ ਗਈ ਹੈ। ਪੁਲਿਸ ਅਨੁਸਾਰ, 24 ਜੁਲਾਈ ਦੀ ਤੜਕਸਾਰ ਔਫੀਸਰ ਨੇ Controlled Drugs and Substances Act ਤਹਿਤ ਸਰਚ ਵਾਰੰਟ ਲਾਗੂ ਕਰਦੇ ਹੋਏ Quinn Street ਦੇ 1800-ਬਲੌਕ ਵਿਚ ਸਥਿਤ ਇੱਕ ਕਾਰੋਬਾਰ 'ਤੇ ਅਚਨਚੇਤ ਛਾਪੇਮਾਰੀ ਕੀਤੀ।
punjab-cm-bhagwant-mann-says-no-exam-papers-leaked-during-aap-governments-tenure
Punjabi

ਪੰਜਾਬ ਵਿੱਚ ਸਾਢੇ ਚਾਰ ਸਾਲਾਂ ਦੌਰਾਨ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਭਗਵੰਤ ਮਾਨ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸੰਸਦ ਦੇ ਬਾਹਰ ਅੱਜ ਭਾਜਪਾ ਸੰਸਦ ਮੈਂਬਰਾਂ ਦੇ ਪ੍ਰਦਰਸ਼ਨ ਤੋਂ ਕੁਝ ਘੰਟੇ ਬਾਅਦ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਸੂਬੇ ਵਿੱਚ ਕੋਈ ਪੇਪਰ ਲੀਕ ਨਹੀਂ ਹੋਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link