17.69C Vancouver
ADS

Aug 29, 2025 7:16 PM - The Canadian Press

ਪੀਅਰ ਪੌਲੀਐਵ ਨੇ ਫੈਡਰਲ ਸਰਕਾਰ ਤੋਂ ਕ੍ਰਿਮੀਨਲ ਕੋਡ ਵਿਚ ਸੋਧ ਕਰਨ ਦੀ ਕੀਤੀ ਮੰਗ

Share On
poilievre-wants-reasonable-self-defence-defined-in-criminal-code
The alleged intruder, a 41-year-old man also from Lindsay, was airlifted to hospital in Toronto with life-threatening injuries.(Photo- The Canadian Press)

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਫੈਡਰਲ ਸਰਕਾਰ ਤੋਂ ਕ੍ਰਿਮੀਨਲ ਕੋਡ ਵਿਚ ਸੋਧ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਕੈਨੇਡੀਅਨਾਂ ਵਲੋਂ ਉਨ੍ਹਾਂ ਦੇ ਘਰਾਂ ਵਿਚ ਘੁਸਪੈਠ ਕਰਨ ਵਾਲੇ ਹਮਲਾਵਰਾਂ ਖਿਲਾਫ਼ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਦੀ ਰਾਖੀ ਲਈ ਸੈਲਫ ਡਿਫੈਂਸ ਵਿਚ ਚੁੱਕੇ ਗਏ ਕਦਮਾਂ ਨੂੰ ਕਾਨੂੰਨੀ ਮੰਨਿਆ ਜਾਵੇ।

ਉਨ੍ਹਾਂ ਕਿਹਾ ਕਿ ਸਰਕਾਰ ਕਾਨੂੰਨ ਵਿਚ ਪਰਿਵਰਤਨ ਕਰਕੇ ਇਹ ਯਕੀਨੀ ਬਣਾਵੇ ਕਿ ਜੇ ਕੋਈ ਤੁਹਾਡੇ ਘਰ ਵਿਚ ਗੈਰ-ਕਾਨੂੰਨੀ ਦਾਖ਼ਲ ਹੁੰਦਾ ਹੈ ਅਤੇ ਖਤਰਾ ਪੈਦਾ ਕਰਦਾ ਹੈ ਤਾਂ ਉਸ ਖਿਲਾਫ ਸੈਲਫ ਡਿਫੈਂਸ ਵਿਚ ਚੁੱਕਿਆ ਗਿਆ ਕਦਮ ਵਾਜਬ ਮੰਨਿਆ ਜਾਵੇਗਾ।

ਉਨ੍ਹਾਂ ਇਸ ਨੂੰ ਸਟੈਂਡ ਆਨ ਗਾਰਡ ਦਾ ਨਾਂ ਦਿੱਤਾ। ਪੌਲੀਐਵ ਨੇ ਸ਼ੁੱਕਰਵਾਰ ਨੂੰ ਬਰੈਂਪਟਨ ਦੇ ਇੱਕ ਘਰ ਦੇ ਬਾਹਰ ਨਿਊਜ਼ ਕਾਨਫਰੰਸ ਵਿਚ ਕਿਹਾ ਕਿ ਲਿਬਰਲਸ ਦੇ 10 ਸਾਲਾਂ ਦੇ ਸਾਸ਼ਨ ਤੋਂ ਬਾਅਦ ਸਿਸਟਮ ਦੀ ਹਾਲਤ ਇਹ ਹੋ ਗਈ ਹੈ ਕਿ ਪੀੜਤਾਂ ਨਾਲ ਅਪਰਾਧੀਆਂ ਵਰਗਾ ਅਤੇ ਅਪਰਾਧੀਆਂ ਨਾਲ ਨਾਲ ਪੀੜਤਾ ਵਰਗਾ ਵਰਤਾਰਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਕ੍ਰਿਮੀਨਲ ਕੋਡ ਵਿਚ ਸੋਧ ਨਹੀਂ ਕਰਦੀ ਤਾਂ ਉਨ੍ਹਾਂ ਦੀ ਪਾਰਟੀ ਇਸ ਫਾਲ ਵਿਚ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰੇਗੀ।

ਗੌਰਤਲਬ ਹੈ ਕਿ ਇਹ ਮਾਮਲਾ ਉਦੋਂ ਉੱਠਿਆ ਹੈ ਜਦੋਂ ਹਾਲ ਹੀ ਵਿਚ ਓਨਟਾਰੀਓ ਦੇ ਇੱਕ 44 ਸਾਲਾ ਵਿਅਕਤੀ ਨੇ ਉਸ ਦੇ ਘਰ ਵਿਚ ਦਾਖ਼ਲ ਹੋਏ ਸ਼ੱਕੀ ਖਿਲਾਫ ਸੈਲਫ ਡਿਫੈਂਸ ਵਿਚ ਕਦਮ ਚੁੱਕਿਆ ਸੀ, ਜਿਸ ਤੋਂ ਬਾਅਦ ਉਸ ਨੂੰ ਹਮਲੇ ਦੇ ਚਾਰਜ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Latest news

how-to-build-a-successful-business-exclusive-with-dragons-den-star-manjit-minhas
Punjabi

How to build a successful business? Exclusive with Dragon's Den star Manjit Minhas

Canada's renowned business personality Manjit Minhas was in Surrey on Thursday. She attended the Surrey and White Rock Women in Business Awards. Meanwhile, in an exclusive conversation with Connect Media Network, she discussed business, investment, start-ups, Dragon's Den and some unique problems faced by women in business.Manjit Minhas in conversation with Connect Media Network News Director, Pervez Sandhu. (Photo - Connect FM)How to make start-ups successful?In an exclusive conversation with Connect FM, when Manjit Minhas was asked about making a start-up successful, she said that many peopl
sexual-assault-charges-against-edmonton-area-spiritual-leader-wife-stayed-by-crown
Punjabi

ਐਡਮਿੰਟਨ ਇਲਾਕੇ ਦੇ ਅਧਿਆਤਮਕ ਆਗੂ ਅਤੇ ਪਤਨੀ ਖ਼ਿਲਾਫ਼ ਜਿਨਸੀ ਸ਼ੋਸ਼ਣ ਦੋਸ਼ਾਂ 'ਤੇ ਕ੍ਰਾਊਨ ਨੇ ਲਗਾਈ ਰੋਕ

ਐਡਮਿੰਟਨ ਇਲਾਕੇ ਦੇ ਇਕ ਅਧਿਆਤਮਕ ਆਗੂ ਅਤੇ ਉਸ ਦੀ ਪਤਨੀ ਵਿਰੁੱਧ ਲੱਗੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ਾਂ 'ਤੇ ਚੱਲ ਰਹੀ ਅਦਾਲਤੀ ਕਾਰਵਾਈ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ । ਜੋਹਾਨਸ (ਜੌਨ) ਡੀ ਰੂਇਟਰ ਅਤੇ ਉਸਦੀ ਪਤਨੀ ਲੀ ਐਨ ਵਿਰੁੱਧ 6-6 ਜਿਨਸੀ ਸ਼ੋਸ਼ਣ ਦੇ ਮਾਮਲੇ ਦਰਜ ਸਨ, ਜਿਨ੍ਹਾਂ ਦੀ ਸੁਣਵਾਈ ਇਸੇ ਸਾਲ ਸਤੰਬਰ ਵਿੱਚ ਸ਼ੁਰੂ ਹੋਣੀ ਸੀ।
students-abducted-after-gunmen-attack-passenger-bus-in-central-nigeria
Punjabi

ਨਾਈਜੀਰੀਆ ਵਿੱਚ ਯਾਤਰੀ ਬੱਸ 'ਤੇ ਹਮਲਾ, ਪ੍ਰੀਖਿਆ ਦੇਣ ਜਾ ਰਹੇ ਵਿਦਿਆਰਥੀ ਕੀਤੇ ਅਗਵਾ

ਨਾਈਜੀਰੀਆ ਦੇ ਬੇਨੂਏ ਰਾਜ ਵਿੱਚ ਬੰਦੂਕਧਾਰੀਆਂ ਨੇ ਇੱਕ ਯਾਤਰੀ ਬੱਸ 'ਤੇ ਹਮਲਾ ਕੀਤਾ ਅਤੇ ਯੂਨੀਵਰਸਿਟੀ ਪ੍ਰੀਖਿਆਵਾਂ ਦੇਣ ਜਾ ਰਹੇ ਕੁਝ ਵਿਦਿਆਰਥੀਆਂ ਨੂੰ ਅਗਵਾ ਕਰ ਲਿਆ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
air-canada-to-suspend-toronto-montreal-flights-to-new-york-jfk-over-fuel-costs
Punjabi

ਏਅਰ ਕੈਨੇਡਾ ਨੇ ਜੈੱਟ ਫਿਊਲ ਕੀਮਤਾਂ ਦਾ ਹਵਾਲਾ ਦਿੰਦੇ ਹੋਏ ਰੋਕੀਆਂ ਉਡਾਣਾਂ

ਏਅਰ ਕੈਨੇਡਾ ਨੇ ਜੈੱਟ ਫਿਊਲ ਕੀਮਤਾਂ ਦਾ ਹਵਾਲਾ ਦਿੰਦੇ ਹੋਏ ਟੌਰੋਂਟੋ ਅਤੇ ਮਾਂਟਰੀਅਲ ਤੋਂ ਨਿਊਯਾਰਕ ਦੇ ਜੌਨ ਐੱਫ. ਕੈਨੇਡੀ ਇੰਟਰਨੈਸ਼ਨਲ ਏਅਰਪੋਰਟ ਲਈ ਆਪਣੀਆਂ ਫਲਾਈਟ ਨੂੰ ਅਸਥਾਈ ਤੌਰ 'ਤੇ ਸਸਪੈਂਡ ਕਰਨ ਦਾ ਫੈਸਲਾ ਕੀਤਾ ਹੈ। ਏਅਰ ਲਾਈਨ ਅਨੁਸਾਰ, ਇਹ ਉਡਾਣਾਂ 1 ਜੂਨ ਤੋਂ ਬੰਦ ਕਰ ਦਿੱਤੀਆਂ ਜਾਣਗੀਆਂ ਅਤੇ 25 ਅਕਤੂਬਰ ਨੂੰ ਮੁੜ ਸ਼ੁਰੂ ਹੋਣ ਦੀ ਉਮੀਦ ਹੈ।
u-k-france-signal-joint-maritime-mission-after-leaders-meeting-on-strait-of-hormuz-access
Punjabi

ਯੂ.ਕੇ. ਅਤੇ ਫਰਾਂਸ ਦੀ ਅਗਵਾਈ ਵਿੱਚ ਅੱਜ ਕਈ ਦੇਸ਼ਾਂ ਦੇ ਨੇਤਾਵਾਂ ਦੀ ਹੋਈ ਮੀਟਿੰਗ

ਯੂ.ਕੇ. ਅਤੇ ਫਰਾਂਸ ਦੀ ਅਗਵਾਈ ਵਿੱਚ ਅੱਜ ਕਈ ਦੇਸ਼ਾਂ ਦੇ ਨੇਤਾਵਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਤੋਂ ਬਾਅਦ ਯੂ.ਕੇ. ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਹੈ ਕਿ ਵਿਸ਼ਵ ਨੇਤਾਵਾਂ ਨੇ ਇਕੱਠੇ ਹੋ ਕੇ ਈਰਾਨ ਵੱਲੋਂ ਸਟ੍ਰੇਟ ਆਫ਼ ਹੋਰਮੁਜ਼ ਖੋਲ੍ਹਣ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ ਅਤੇ ਇਹ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਨੂੰ ਬਿਨਾਂ ਕਿਸੇ ਟੋਲ ਅਤੇ ਪਾਬੰਦੀਆਂ ਦੇ ਖੁੱਲ੍ਹਾ ਰੱਖਿਆ ਜਾਣਾ ਲਾਜ਼ਮੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link