Dec 4, 2024 5:23 PM - Connect Newsroom

ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰਨ ਵਾਲਾ ਨਰਾਇਣ ਸਿੰਘ ਚੌੜਾ ਨੂੰ ਲੈ ਕੇ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਮੁਲਜ਼ਮ ਕੱਲ੍ਹ ਵੀ ਸ੍ਰੀ ਦਰਬਾਰ ਸਾਹਿਬ ਆਇਆ ਸੀ ਅਤੇ ਪੁਲਿਸ ਵਲੋਂ ਪਹਿਲਾਂ ਤੋਂ ਹੀ ਉਸ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਸੀ।
ਪੁਲਿਸ ਕਮਸ਼ਿਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਘਟਨਾ ਦੀ ਹਰ ਨਜ਼ਰੀਏ ਤੋਂ ਜਾਂਚ ਕੀਤੀ ਜਾ ਰਹੀ ਹੈ, ਇਸ ਏਂਗਲ ਤੋਂ ਵੀ ਜਾਂਚ ਕੀਤੀ ਜਾਵੇਗੀ ਕਿ ਇਹ ਮਾਮਲਾ ਹਮਦਰਦੀ ਲੈਣ ਨਾਲ ਸਬੰਧਤ ਤਾਂ ਨਹੀਂ ਸੀ।
ਕਮਸ਼ਿਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੱਤਰਕਾਰਾਂ ਨੂੰ ਇਹ ਵੀ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਵਿਚ ਸਿਵਲ ਡਰੈੱਸ ਵਿਚ ਪੁਲਿਸ ਲਗਾਈ ਗਈ ਸੀ ਅਤੇ ਜਿਸ ਵਿਅਕਤੀ ਨੇ ਹਮਲੇ ਨੂੰ ਨਾਕਾਮ ਕੀਤਾ ਉਹ ਪੰਜਾਬ ਪੁਲਿਸ ਦਾ ਹੀ ਏ.ਐੱਸ.ਆਈ. ਜਸਬੀਰ ਸਿੰਘ ਸੀ।




