Mar 29, 2021 3:09 PM -

ਸ਼ਨੀਵਾਰ ਦੁਪਹਿਰ ਨੂੰ ਨੌਰਥ ਵੈਨਕੂਵਰ ਦੀ ਲਿਨ ਵੈਲੀ ਪਬਲਿਕ ਲਾਇਬ੍ਰੇਰੀ ਦੇ ਵਿੱਚ ਛੁਰੇਬਾਜ਼ੀ ਦੀ ਵਾਰਦਾਤ ਦੇ ਮਾਮਲੇ ਵਿੱਚ ਪੁਲਿਸ ਵਲੋਂ ਅੱਜ ਹੋਰ ਵੇਰਵੇ ਸਾਂਝੇ ਕੀਤੇ ਜਾਣਗੇ, ਇਹ ਉਮੀਦ ਕੀਤੀ ਜਾ ਰਹੀ ਹੈ।
ਇਸ ਘਟਨਾ ਦੇ ਸੰਬੰਧ ਵਿੱਚ ਪੁਲਿਸ ਵੱਲੋਂ ਇੱਕ 28 ਸਾਲ ਦੇ ਵਿਅਕਤੀ ਨੂੰ 'ਸੈਕਿੰਡ ਡਿਗਰੀ ਮਰਡਰ' ਨਾਲ ਚਾਰਜ ਕੀਤਾ ਗਿਆ ਹੈ।
ਇਸ ਘਟਨਾ ਵਿੱਚ ਇਕ ਔਰਤ ਦੀ ਮੌਤ ਹੋ ਗਈ ਹੈ ਅਤੇ 6 ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕੀਤਾ ਗਿਆ ਹੈ।
ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਮੁਤਾਬਕ ਹਮਲਾਵਰ ਦਾ ਨਾਂ ਯੈਨਿੱਕ ਬੈਨਡੇਆਗੋ ਹੈ ਅਤੇ ਆਪਣੇ ਆਪ ਨੂੰ ਸੱਟਾਂ ਪਹੁੰਚਾਣ ਕਾਰਨ ਸਰਜਰੀ ਹੋਣ ਤੋਂ ਬਾਅਦ ਉਹ ਪੁਲਿਸ ਦੀ ਹਿਰਾਸਤ ਵਿੱਚ ਹੈ।
ਪੁਲਿਸ ਵੱਲੋਂ ਮ੍ਰਿਤਕ ਔਰਤ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਉਨ੍ਹਾਂ ਮੁਤਾਬਕ ਔਰਤ ਦੀ ਉਮਰ ਵੀਹਵਿਆਂ ਦੀ ਸੀ।
ਜਾਂਚਕਰਤਾਵਾਂ ਵੱਲੋਂ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਹਮਲਾਵਰ ਦਾ ਪੀੜਤਾਂ ਨਾਲ ਕੋਈ ਸੰਬੰਧ ਸੀ ਜਾਂ ਨਹੀਂ
ਲਿਨ ਵੈਲੀ ਲਾਇਬ੍ਰੇਰੀ ਦੇ ਬਾਹਰ ਮ੍ਰਿਤਕ ਦੀ ਯਾਦ ਵਿੱਚ ਲੋਕ ਫੁੱਲਾਂ ਰਾਹੀਂ ਸ਼ੋਕ ਪ੍ਰਗਟ ਕਰ ਰਹੇ ਹਨ।




