Feb 4, 2021 4:30 PM -

ਪਿਛਲੇ ਹਫ਼ਤੇ ਲੈਂਗਲੀ ਵਿੱਚ ਗੋਲ਼ੀ ਲੱਗਣ ਕਾਰਨ ਮਾਰੇ ਗਏ ਵਿਅਕਤੀ ਦੀ ਪਛਾਣ ਪੁਲੀਸ ਵੱਲੋਂ ਕਰ ਲਈ ਗਈ ਹੈ।
ਮ੍ਰਿਤਕ 22 ਸਾਲ ਦੀ ਉਮਰ ਦਾ ਅਰਸ਼ਦੀਪ ਸਿੰਘ ਨਾਂ ਦਾ ਪੰਜਾਬੀ ਨੌਜਵਾਨ ਸੀ।
ਅਰਸ਼ਦੀਪ ਦਾ ਮ੍ਰਿਤਕ ਸਰੀਰ ਪੁਲੀਸ ਨੂੰ 26 ਜਨਵਰੀ ਨੂੰ 207 ਸਟਰੀਟ ਅਤੇ 53 A ਐਵਨਿਊ ’ਤੇ ਇੱਕ ਪਾਰਕ ਕੀਤੇ ਗਏ ਵਾਹਨ ਵਿੱਚੋਂ ਬਰਾਮਦ ਹੋਇਆ।
ਵਾਹਨ ਵਿੱਚ ਇੱਕ ਹੋਰ ਵਿਅਕਤੀ ਗੋਲੀ ਲੱਗਣ ਕਾਰਨ ਜ਼ਖ਼ਮੀ ਹਾਲਤ ਵਿੱਚ ਮਿਲਿਆ।
ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਸਾਰਜੈਂਟ ਫਰੈਂਕ ਜੈਂਗ ਅਨੁਸਾਰ ਮ੍ਰਿਤਕ ਦੀ ਪਛਾਣ ਇਸ ਲਈ ਜਨਤਕ ਕੀਤੀ ਗਈ ਹੈ ਤਾਂ ਕਿ ਇਸ ਮਾਮਲੇ ਵਿੱਚ ਚੱਲ ਰਹੀ ਜਾਂਚ ਵਿੱਚ ਮਦਦ ਮਿਲ ਸਕੇ।
ਗੋਲ਼ੀ ਚਲਣ ਦੀ ਇਸ ਵਾਰਦਾਤ ਸੰਬੰਧੀ ਗਵਾਹਾਂ ਨੇ ਦੱਸਿਆ ਕਿ ਦੇਰ ਰਾਤ ਕਈ ਗੋਲ਼ੀਆਂ ਚੱਲਣ ਦੀ ਆਵਾਜ਼ ਤੋਂ ਬਾਅਦ ਇੱਕ ਗੱਡੀ ਨੂੰ ਉੱਥੋਂ ਤੇਜ਼ੀ ਨਾਲ ਜਾਂਦੇ ਦੇਖਿਆ ਗਿਆ।
10 ਕਿਲੋਮੀਟਰ ਦੀ ਦੂਰੀ ਤੇ ਪੁਲੀਸ ਨੂੰ ਇਕ ਸੜਿਆ ਹੋਇਆ ਵਾਹਨ ਬਰਾਮਦ ਹੋਇਆ।
ਜਾਂਚ ਕਰਤਾਵਾਂ ਅਨੁਸਾਰ ਇਸ ਘਟਨਾ ਵਿੱਚ ਮ੍ਰਿਤਕ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਪੁਲਿਸ ਉਸ ਨਾਲ ਵਾਕਫ਼ ਸੀ।
ਅਧਿਕਾਰੀਆਂ ਅਨੁਸਾਰ ਇਹ ਵਾਰਦਾਤ ਲੋਅਰ ਮੇਨਲੈਂਡ ਵਿੱਚ ਚੱਲ ਰਹੀ ਗੈਂਗ ਹਿੰਸਾ ਨਾਲ ਸੰਬੰਧਤ ਪ੍ਰਤੀਤ ਹੁੰਦੀ ਹੈ।




