13.46C Vancouver
ADS

Jun 10, 2021 8:32 PM -

ਸਰੀ ਆਰ.ਸੀ.ਐਮ.ਪੀ. ਨੇ ਵੌਲੀ ਇਲਾਕੇ 'ਚ 7 ਇਮਿਟੇਸ਼ਨ ਬੰਦੂਕਾਂ ਤੇ ਡਰੱਗਸ ਕੀਤੇ ਜ਼ਬਤ, ਟ੍ਰੈਫਿਕ ਸਟੌਪ ਦੌਰਾਨ ਕੀਤੀ ਕਾਰਵਾਈ

Share On
police-in-surrey-seize-imitation-firearms-and-pre-packaged-fentanyl
Surrey RCMP frontline officers seized seven imitation firearms and large amount of suspected fentanyl following a recent traffic stop in Whalley. (Photo - Surrey RCMP)

ਸਰੀ ਆਰ.ਸੀ.ਐਮ.ਪੀ. ਦੇ ਫਰੰਟਲਾਈਨ ਅਫ਼ਸਰਾਂ ਨੇ 7 ਇਮਿਟੇਸ਼ਨ ਫਾਇਰਆਰਮ ਅਤੇ ਵੱਡੀ ਮਾਤਰਾ 'ਚ ਸ਼ੱਕੀ ਫੈਂਟਾਨਿਲ ਬਰਾਮਦ ਕੀਤੀ ਹੈ।

ਇਹ ਬਰਾਮਦਗੀ ਵੌਲੀ ਇਲਾਕੇ 'ਚ ਇੱਕ ਟਰੈਫਿਕ ਸਟੌਪ ਦੌਰਾਨ ਹੋਈ।

4 ਜੂਨ ਨੂੰ ਦੁਪਹਿਰ ਕਰੀਬ 4.40 ਮਿੰਟ 'ਤੇ ਸਰੀ ਆਰ.ਸੀ.ਐਮ.ਪੀ. ਦੇ ਫਰੰਟਲਾਈਨ ਅਫ਼ਸਰਾਂ ਨੇ ਇੱਕ ਟਰੈਫਿਕ ਸਟੌਪ ਦੌਰਾਨ ਕਿੰਗ ਜੌਰਜ ਬੁਲੇਵਾਰਡ ਅਤੇ 94 ਐਵੀਨਿਊ ਦੇ ਇਲਾਕੇ 'ਚ ਇੱਕ ਗੱਡੀ ਨੂੰ ਰੋਕਿਆ।

ਗੱਲਬਾਤ ਦੌਰਾਨ ਅਫ਼ਸਰਾਂ ਨੂੰ ਡਰੱਗ ਤਸਕਰੀ ਨਾਲ ਸੰਬੰਧਤ ਕੁਝ ਆਈਟਮ ਹੋਣ ਦਾ ਸ਼ੱਕ ਹੋਇਆ ਅਤੇ ਇਸ ਵਿਅਕਤੀ ਅਤੇ ਸਵਾਰੀ ਨੂੰ ਹਿਰਾਸਤ 'ਚ ਲਿਆ ਗਿਆ।

ਇਸ ਤੋਂ ਬਾਅਦ ਜਾਂਚ ਕੀਤੀ ਗਈ ਤਾਂ 7 ਇਮਿਟੇਸ਼ਨ ਬੰਦੂਕਾਂ, ਇੱਕ ਤਲਵਾਰ ਅਤੇ ਚਾਕੂ ਬਰਾਮਦ ਹੋਏ।

ਇਸ ਤੋਂ ਇਲਾਵਾ 157 ਗ੍ਰਾਮ ਸ਼ੱਕੀ ਫੈਂਟਾਨਿਲ ਅਤੇ ਕਰੀਬ $250 ਕੈਸ਼ ਬਰਾਮਦ ਹੋਏ।

ਇਸ ਮਾਮਲੇ 'ਚ ਸਰੀ ਦੇ ਇੱਕ 34 ਸਾਲਾ ਆਦਮੀ ਅਤੇ ਪੋਰਟ ਕੋਕਟਲਮ ਦੀ ਇੱਕ 34 ਸਾਲਾ ਔਰਤ ਨੂੰ ਮੌਕੇ ਤੋਂ ਰਿਹਾਅ ਕਰ ਦਿੱਤਾ ਗਿਆ ਸੀ।

ਹਾਲਾਂਕਿ ਮਾਮਲੇ 'ਚ ਜਾਂਚ ਜਾਰੀ ਹੈ।

ਕਾਂਸਟੇਬਲ ਸਰਬਜੀਤ ਸੰਘਾ ਨੇ ਕਿਹਾ ਕਿ ਕੈਨੇਡਾ 'ਚ ਇਮਿਟੇਸ਼ਨ ਬੰਦੂਕਾਂ ਰੱਖਣ 'ਤੇ ਜੇਲ੍ਹ ਅਤੇ ਵਿੱਤੀ ਪੈਨਲਟੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Latest news

nijjar-murder-case-fbi-announces-reward-for-goldy-brars-arrest
Punjabi

ਨਿੱਝਰ ਕਤਲ ਮਾਮਲਾ: ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ FBI ਵੱਲੋਂ ਇਨਾਮ ਦਾ ਐਲਾਨ

ਕੈਨੇਡਾ ਦੀ ਆਰ.ਸੀ.ਐਮ.ਪੀ. ਅਤੇ ਅਮਰੀਕੀ ਜਾਂਚ ਏਜੰਸੀ ਐਫ.ਬੀ.ਆਈ. ਨੇ ਸਾਂਝੇ ਤੌਰ 'ਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿਚ ਲੋੜੀਂਦੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ 1 ਮਿਲੀਅਨ ਅਮਰੀਕੀ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ।
eby-targets-trumps-trade-war-pledges-to-double-b-c-critical-mineral-exports
Punjabi

ਈਬੀ ਵੱਲੋਂ ਟਰੰਪ ਦੀ ਟਰੇਡ ਵਾਰ 'ਤੇ ਨਿਸ਼ਾਨਾ, ਕ੍ਰਿਟੀਕਲ ਮਿਨਰਲ ਐਕਸਪੋਰਟ ਦੁੱਗਣੇ ਕਰਨ ਦਾ ਵਾਅਦਾ

ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਸੋਮਵਾਰ ਨੂੰ ਪ੍ਰਿੰਸ ਰੂਪਰਟ ਵਿਖੇ ਚੋਣ ਪ੍ਰਚਾਰ ਦੌਰਾਨ ਟਰੰਪ ਦੀ ਟਰੇਡ ਵਾਰ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਦੁਬਾਰਾ ਸੱਤਾ ਵਿਚ ਆਉਂਦੀ ਹੈ ਤਾਂ ਬੀ. ਸੀ. ਦੇ critical mineral exports ਨੂੰ ਅਗਲੇ ਪੰਜ ਸਾਲਾਂ ਵਿਚ ਦੁੱਗਣਾ ਕਰਨ ਲਈ ਕੰਮ ਕੀਤਾ ਜਾਵੇਗਾ।
one-killed-19-injured-in-russian-drone-attack-on-kyiv
Punjabi

ਕੀਵ ਵਿੱਚ ਰੂਸੀ ਡਰੋਨ ਹਮਲਾ, 1 ਦੀ ਮੌਤ ਤੇ 19 ਜ਼ਖਮੀ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਸੋਮਵਾਰ ਨੂੰ ਰੂਸ ਵੱਲੋਂ ਕੀਤੇ ਗਏ ਡਰੋਨ ਹਮਲੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 19 ਲੋਕ ਜ਼ਖਮੀ ਹੋਏ ਹਨ। ਕੀਵ ਦੇ ਮੇਅਰ ਨੇ ਦੱਸਿਆ ਕਿ ਡਰੋਨ ਹਮਲਾ ਕੇਂਦਰੀ ਕੀਵ ਸਥਿਤ ਨੈਸ਼ਨਲ ਅਕੈਡਮੀ ਆਫ ਸਾਇੰਸਜ਼ ’ਤੇ ਹੋਇਆ। ਜ਼ਖਮੀਆਂ ਵਿੱਚੋਂ 6 ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
b-c-conservatives-say-lorne-doerkson-could-remain-leader-for-years-without-leadership-vote
Punjabi

ਬੀ.ਸੀ. ਕੰਜ਼ਰਵੇਟਿਵ ਸਰਕਾਰ ਬਣੀ ਤਾਂ ਲੋਰਨ ਡੋਰਕਸਨ ਹੀ ਹੋ ਸਕਦੇ ਹਨ ਪ੍ਰੀਮੀਅਰ

ਬੀ.ਸੀ. ਕੰਜ਼ਰਵੇਟਿਵ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਦੇ ਅੰਤਰਿਮ ਲੀਡਰ ਲੋਰਨ ਡੋਰਕਸਨ ਬਿਨਾਂ ਕਿਸੇ ਲੀਡਰਸ਼ਿਪ ਵੋਟ ਦੇ ਕਈ ਸਾਲਾਂ ਤੱਕ ਪਾਰਟੀ ਦੀ ਕਮਾਨ ਸੰਭਾਲ ਸਕਦੇ ਹਨ।
bc-conservatives-centre-bc-announce-candidates-for-upcoming-election
Punjabi

ਬੀ.ਸੀ.ਚੋਣਾਂ: ਕੰਜ਼ਰਵੇਟਿਵ ਤੇ ਸੈਂਟਰ ਬੀ.ਸੀ. ਵੱਲੋਂ ਕਈ ਉਮੀਦਵਾਰਾਂ ਦਾ ਐਲਾਨ

ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਲੈਂਗਲੀ-ਐਬਟਸਫੋਰਡ ਹਲਕੇ ਤੋਂ ਹਰਮਨ ਭੰਗੂ ਨੂੰ ਮੁੜ ਚੋਣ ਮੈਦਾਨ ਵਿਚ ਉਤਾਰਨ ਦਾ ਐਲਾਨ ਕੀਤਾ ਹੈ। ਭੰਗੂ ਪਹਿਲੀ ਵਾਰ 2024 ਵਿਚ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਬਿਆਨ ਵਿਚ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਇਸ ਹਲਕੇ ਦੀ ਸੇਵਾ ਕਰਨਾ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਮਾਣ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link