11.82C Vancouver
ADS

Feb 18, 2022 1:23 AM - Connect News

ਐਬਟਸਫੋਰਡ 'ਚ ਇੱਕ ਸਕੂਲ ਲੌਕਡਾਊਨ ਤੇ ਇੱਕ 'ਚ ਸ਼ੈਲਟਰ ਇਨ ਪਲੇਸ ਦੇ ਨਿਰਦੇਸ਼ ਲਾਗੂ ਕਰਨ ਤੋਂ ਬਾਅਦ ਹੁਣ ਪੁਲਿਸ ਨੇ ਦਿੱਤੀ ਅਪਡੇਟ

Share On
police-incident-at-colleen-and-gordie-howe-middle-school-over-police-say-school-is-safe
School administration from Colleen & Gordie Howe contacted the Abbotsford Police Department advising that a bomb threat to the school was received. (Photo - Colleen and Gordie Howe middle school/Twitter)

ਐਬਟਸਫੋਰਡ 'ਚ ਅੱਜ 2 ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਸੀ।

ਪੁਲਿਸ ਦਾ ਕਹਿਣਾ ਹੈ ਕਿ ਅੱਜ ਸਵੇਰੇ ਕਰੀਬ 8.35 ਵਜੇ ਕੋਲੀਨ ਅਤੇ ਗੌਰਡੀ ਹਾਓ ਤੋਂ ਸਕੂਲ ਪ੍ਰਸ਼ਾਸਨ ਨੇ ਸੰਪਰਕ ਕੀਤਾ ਸੀ।

ਸਕੂਲ 'ਚ ਬੰਬ ਰੱਖਣ ਸੰਬੰਧੀ ਧਮਕੀ ਦਿੱਤੀ ਗਈ ਸੀ।

ਧਮਕੀ ਦੀ ਗੰਭੀਰਤਾ ਨੂੰ ਵੇਖਦੇ ਹੋਏ ਸਕੂਲ ਨੂੰ ਤੁਰੰਤ ਲੌਕਡਾਊਨ ਕਰ ਦਿੱਤਾ ਗਿਆ ਸੀ।

ਇਸ ਸਕੂਲ ਦੇ ਨੇੜੇ ਸਥਿਤ ਡਬਲਿਊ.ਜੇ. ਮਾਉਤ ਸੈਕੰਡਰੀ ਨੂੰ ਵੀ ਸਾਵਧਾਨੀ ਵਰਤਦੇ ਹੋਏ ਸ਼ੈਲਟਰ ਇਨ ਪਲੇਸ ਦੇ ਨਿਰਦੇਸ਼ 'ਤੇ ਰੱਖ ਦਿੱਤਾ ਗਿਆ ਸੀ।

ਪੁਲਿਸ ਨੇ ਕੌਲੀਨ ਅਤੇ ਗੌਰਡੀ ਹਾਓ ਦੇ ਵਿਦਿਆਰਥੀਆਂ ਨੂੰ ਕੰਟਰੋਲਡ ਘੰਗ ਨਾਲ ਸਕੂਲ ਤੋਂ ਬਾਹਰ ਕੱਢਿਆ ਸੀ।

ਮੌਕੇ 'ਤੇ ਫਾਇਰ ਟੀਮਾਂ ਅਤੇ ਬੀ.ਸੀ. ਐਂਬੂਲੈਂਸ ਨੇ ਵੀ ਪਹੁੰਚ ਕੀਤੀ ਸੀ।

ਇਸ ਤੋਂ ਬਾਅਦ ਲੋਅਰ ਮੇਨਲੈਂਡ ਇੰਟੈਗ੍ਰੇਟਿਡ ਪੁਲਿਸ ਡੌਗ ਸਰਵਿਸ ਦੀ ਮਦਦ ਨਾਲ ਸਕੂਲ 'ਚ ਜਾਂਚ ਕੀਤੀ ਗਈ।

ਹਾਲਾਂਕਿ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਸਕੂਲਾਂ ਨੂੰ ਸੁਰੱਖਿਅਤ ਕਰਾਰ ਦੇ ਦਿੱਤਾ ਗਿਆ ਹੈ।

ਲੌਕਡਾਊਨ ਅਤੇ ਸ਼ੈਲਟਰ ਇਨ ਪਲੇਸ ਨੂੰ ਹਟਾ ਦਿੱਤਾ ਗਿਆ ਹੈ।

ਕਿਸੇ ਦੇ ਜਖਮੀ ਹੋਣ ਦੀ ਖਬਰ ਨਹੀਂ ਹੈ।

Latest news

canada-u-s-trade-tensions-deepen-as-major-american-unions-urge-review-of-proposed-tariffs
Punjabi

ਕੈਨੇਡਾ–ਅਮਰੀਕਾ ਵਪਾਰਕ ਤਣਾਅ ਵਿਚਾਲੇ ਦੋ ਵੱਡੀਆਂ ਯੂਨੀਅਨਾਂ ਨੇ ਟੈਰਿਫ਼ਾਂ 'ਤੇ ਮੁੜ ਵਿਚਾਰ ਦੀ ਕੀਤੀ ਅਪੀਲ

ਕੈਨੇਡਾ ਅਤੇ ਵਾਸ਼ਿੰਗਟਨ ਵਿਚਕਾਰ ਵਪਾਰ ਨੂੰ ਲੈ ਕੇ ਚੱਲ ਰਹੇ ਤਣਾਅ ਵਿਚਕਾਰ ਅਮਰੀਕਾ ਦੀਆਂ ਦੋ ਪ੍ਰਮੁੱਖ ਪ੍ਰਾਈਵੇਟ ਸੈਕਟਰ ਯੂਨੀਅਨ ਨੇ ਔਟਵਾ ਨਾਲ ਸਥਿਰ ਅਤੇ ਬੈਲੰਸਡ ਸਬੰਧਾਂ ਦੀ ਵਾਪਸੀ ਲਈ ਜ਼ੋਰਦਾਰ ਮੰਗ ਕੀਤੀ ਹੈ। ਇਨ੍ਹਾਂ ਵਿਚ USW ਯਾਨੀ ਯੂਨਾਈਟਡ ਸਟੀਲਵਰਕਰ ਅਤੇ International Association of Machinists and Aerospace Workers ਸ਼ਾਮਲ ਹਨ।
westjet-flight-attendants-issue-72-hour-strike-notice-as-labour-talks-continue
Punjabi

ਵੈਸਟਜੈੱਟ ਏਅਰਲਾਈਨ ਦੇ ਫਲਾਈਟ ਅਟੈਂਡੈਂਟਾਂ ਦੀ ਯੂਨੀਅਨ ਵੱਲੋਂ ਹੜਤਾਲ ਦਾ ਨੋਟਿਸ ਜਾਰੀ

ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਵੈਸਟਜੈਟ ਦੇ 4,400 ਫਲਾਈਟ ਅਟੈਂਡੈਂਟ ਦੀ ਯੂਨੀਅਨ ਨੇ ਕੰਪਨੀ ਨੂੰ 72 ਘੰਟਿਆਂ ਦਾ ਸਟ੍ਰਾਈਕ ਨੋਟਿਸ ਦੇ ਦਿੱਤਾ ਹੈ, ਜਿਸ ਕਾਰਨ ਐਤਵਾਰ ਨੂੰ ਹੜਤਾਲ ਸ਼ੁਰੂ ਹੋ ਸਕਦੀ ਹੈ। ਇਸ ਦੇ ਜਵਾਬ ਵਿਚ ਵੈਸਟਜੈੱਟ ਨੇ ਵੀ ਯੂਨੀਅਨ ਨੂੰ ਲੌਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਹਾਲਾਂਕਿ ਦੋਵੇਂ ਧਿਰਾਂ ਵਿਚਾਲੇ ਸਮਝੌਤੇ ਲਈ ਗੱਲਬਾਤ ਅਜੇ ਵੀ ਚੱਲ ਰਹੀ ਹੈ ਪਰ ਜੇਕਰ ਨੋਟਿਸ ਸਮੇਂ ਵਿਚਕਾਰ ਕੋਈ ਹੱਲ ਨਾ ਨਿਕਲਿਆ ਤਾਂ ਸ਼ੁੱਕਰਵਾਰ ਤੋਂ ਹੀ ਫਲਾਈਟਸ ਨੂੰ ਗਰਾਊਂਡ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ।
missing-11-year-old-calgary-boy-parker-found-dead-after-extensive-two-week-search
Punjabi

ਕੈਲਗਰੀ ਵਿੱਚ ਦੋ ਹਫ਼ਤਿਆਂ ਤੋਂ ਲਾਪਤਾ 11 ਸਾਲਾ ਪਾਰਕਰ ਮ੍ਰਿਤਕ ਮਿਲਿਆ

ਕੈਲਗਰੀ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਲਾਪਤਾ ਇੱਕ 11 ਸਾਲਾ ਬੱਚਾ ਮ੍ਰਿਤਕ ਪਾਇਆ ਗਿਆ ਹੈ, ਜਿਸ ਦੀ ਪੁਸ਼ਟੀ ਪੁਲਿਸ ਚੀਫ਼ Katie McLellan ਨੇ ਕੀਤੀ ਹੈ। ਪਾਰਕਰ ਨਾਂ ਦਾ ਇਹ ਲੜਕਾ autism ਤੋਂ ਪੀੜਤ ਅਤੇ ਬੋਲਣ ਵਿੱਚ ਅਸਮਰੱਥ ਸੀ, ਜੋ 16 ਜੁਲਾਈ ਨੂੰ ਇੱਕ ਡੇਅ-ਹੋਮ ਤੋਂ ਲਾਪਤਾ ਹੋਇਆ ਸੀ। ਉਸ ਦੀ ਮ੍ਰਿਤਕ ਦੇਹ ਬੁੱਧਵਾਰ ਦੁਪਹਿਰ ਨੂੰ 2.30 ਵਜੇ ਦੇ ਕਰੀਬ ਡੀਅਰਫੁੱਟ ਟ੍ਰੇਲ ਨੇੜੇ ਟਨਲ ਵਿੱਚ ਲਗਭਗ 137 ਤੋਂ 152 metres ਅੰਦਰ ਇੱਕ ਛੋਟੇ ਜਿਹੇ ਪਾਈਪ ਵਿੱਚੋਂ ਮਿਲੀ।
metro-vancouver-transit-police-arrest-suspect-in-alleged-assault-on-senior-woman-outside-surrey-central-station
Punjabi

ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਨੇ ਇਕ ਮਹਿਲਾ 'ਤੇ ਹਮਲਾ ਕਰਨ ਵਾਲੇ ਸ਼ੱਕੀ ਨੂੰ ਕੀਤਾ ਗ੍ਰਿਫ਼ਤਾਰ

ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਨੇ ਇਕ ਮਹਿਲਾ 'ਤੇ ਹਮਲਾ ਕਰਨ ਵਾਲੇ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੰਗਲਵਾਰ 28 ਜੁਲਾਈ ਨੂੰ ਦੁਪਹਿਰ ਕਰੀਬ ਤਿੰਨ ਵਜੇ ਤੋਂ ਬਾਅਦ 78 ਸਾਲਾ ਇਕ ਮਹਿਲਾ ਸਰੀ ਸੈਂਟਰਲ ਸਟੇਸ਼ਨ ਦੇ ਬਾਹਰ ਚੱਲ ਰਹੀ ਸੀ ਉਸ ਵੇਲੇ ਇਕ ਆਦਮੀ ਉਸਦੇ ਪਿੱਛੇ ਆਇਆ ਅਤੇ ਲੰਘਦੇ ਸਮੇਂ ਉਸ ਨੂੰ ਜ਼ੋਰ ਕੇ ਧੱਕਾ ਮਾਰਿਆ। ਇਸ ਦੌਰਾਨ ਮਹਿਲਾ ਜ਼ਮੀਨ 'ਤੇ ਡਿੱਗ ਗਈ ਅਤੇ ਉਸਦਾ ਸਿਰ ਕੰਧ ਨਾਲ ਟਕਰਾ ਗਿਆ।
carney-targets-new-trade-agreements-with-asean-india-and-other-asian-partners-by-year-end
Punjabi

ਪੀ.ਐਮ.ਕਾਰਨੀ ਨੇ ASEAN, ਭਾਰਤ ਸਮੇਤ ਏਸ਼ੀਆਈ ਦੇਸ਼ਾਂ ਨਾਲ ਨਵੇਂ ਵਪਾਰਕ ਸਮਝੌਤਿਆਂ ਦਾ ਰੱਖਿਆ ਟੀਚਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਇਸ ਸਾਲ ਦੇ ਅੰਤ ਤੱਕ ASEAN ਦੇਸ਼ਾਂ, ਭਾਰਤ, ਥਾਈਲੈਂਡ ਅਤੇ ਫਿਲੀਪੀਨਜ਼ ਨਾਲ ਨਵੇਂ ਵਪਾਰਕ ਸਮਝੌਤੇ ਸਹੀਬੰਦ ਕਰਨ ਜਾ ਰਿਹਾ ਹੈ, ਜਿਸ ਨਾਲ ਕਾਰੋਬਾਰਾਂ ਨੂੰ 3 ਬਿਲੀਅਨ ਖਪਤਕਾਰ ਤੱਕ market access ਮਿਲੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਮੇਤ ਹੋਰ ਮੁਲਕਾਂ ਨਾਲ ਇਸੇ ਸਾਲ ਦੇ ਅਖੀਰ ਤੱਕ ਸਾਡਾ ਫ੍ਰੀ ਟ੍ਰੇਡ ਐਗਰੀਮੈਂਟ ਕਰਨਾ ਦਾ ਇਰਾਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link