11.54C Vancouver
ADS

Jul 24, 2025 4:00 PM - The Canadian Press

ਐਬਟਸਫੋਰਡ ਦੇ ਕੇਅਰ ਹੋਮ ਵਿਚ ਮਰੀਜ਼ ਦੀ ਸ਼ੱਕੀ ਹਾਲਤ 'ਚ ਮੌਤ, ਪੁਲਿਸ ਕਰ ਰਹੀ ਜਾਂਚ

Share On
police-investigate-suspicious-death-of-care-home-patient-in-abbotsford-b-c
A statement from police says they were called on July 6 and one of the patients died on July 10.(Photo - The Canadian Press)

ਐਬਟਸਫੋਰਡ ਦੇ ਇੱਕ ਕੇਅਰ ਹੋਮ ਵਿਚ ਮਰੀਜ਼ ਦੀ ਸ਼ੱਕੀ ਹਾਲਤ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਐਬਟਸਫੋਰਡ ਪੁਲਿਸ ਨੇ ਕਿਹਾ ਕਿ ਲੋਕਲ ਹਸਪਤਾਲ ਨੇ ਪੁਲਿਸ ਨੂੰ ਦੋ ਮਰੀਜ਼ਾਂ ਨੂੰ ਮੇਨੋ ਹੋਮ ਤੋਂ ਸ਼ਿਫਟ ਕਰਨ ਦੀ ਜਾਣਕਾਰੀ ਦਿੱਤੀ ਸੀ, ਜਿਨ੍ਹਾਂ ਦੇ ਸ਼ੱਕੀ ਮੈਡੀਕਲ ਐਮਰਜੈਂਸੀ ਕਾਰਨ ਚਿੰਤਾਵਾਂ ਹੋਈਆਂ ਸਨ।

ਬਿਆਨ ਵਿਚ ਕਿਹਾ ਗਿਆ ਕਿ ਪੁਲਿਸ ਨੂੰ 6 ਜੁਲਾਈ ਨੂੰ ਬੁਲਾਇਆ ਗਿਆ ਸੀ ਅਤੇ ਇੱਕ ਮਰੀਜ਼ ਦੀ 10 ਜੁਲਾਈ ਨੂੰ ਮੌਤ ਹੋ ਗਈ। ਐਬਟਸਫੋਰਡ ਦੀ ਮੇਜਰ ਕ੍ਰਾਈਮ ਯੂਨਿਟ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਗੁੰਝਲਦਾਰ ਹੈ ਅਤੇ ਜਾਸੂਸ ਇਨ੍ਹਾਂ ਮੈਡੀਕਲ ਇਵੈਂਟਸ ਦੇ ਆਲੇ-ਦੁਆਲੇ ਦੇ ਹਾਲਾਤ ਦਾ ਪਤਾ ਲਗਾਉਣ ਲਈ ਮੇਨੋ ਹੋਮ ਨਾਲ ਮਿਲ ਕੇ ਕੰਮ ਕਰ ਰਹੇ ਹਨ।

ਜਾਣਕਾਰੀ ਮੁਤਾਬਕ, ਇਸ ਕੇਅਰ ਹੋਮ ਦਾ ਸੰਚਾਲਨ ਮੇਨੋਨਾਈਟ ਬੇਨੇਵੋਲੈਂਟ ਸੁਸਾਇਟੀ ਕਰਦੀ ਹੈ ਅਤੇ ਫਰੇਜ਼ਰ ਹੈਲਥ ਅਥਾਰਿਟੀ ਵਲੋਂ ਇਸ ਨੂੰ ਫੰਡਿੰਗ ਪ੍ਰਾਪਤ ਹੁੰਦੀ ਹੈ।

Latest news

surrey-municipal-election-nominations-close-with-seven-mayoral-candidates
Punjabi

ਸਰੀ ਨਗਰ ਪਾਲਿਕਾ ਚੋਣਾਂ: ਮੇਅਰ ਅਹੁਦੇ ਲਈ ਸੱਤ ਉਮੀਦਵਾਰ ਮੈਦਾਨ ਵਿੱਚ

ਸਰੀ ਵਿਚ ਹੋਣ ਜਾ ਰਹੀਆਂ ਨਗਰ ਪਾਲਿਕਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਖ਼ਤਮ ਹੋ ਗਈ ਹੈ ਅਤੇ ਇੱਕ ਮੇਅਰ ਤੇ 8 ਕੌਂਸਲਰ ਅਤੇ 6 ਸਕੂਲ ਟਰੱਸਟੀ ਸਮੇਤ 15 ਸੀਟਾਂ ਲਈ ਤਕਰੀਬਨ 100 ਉਮੀਦਵਾਰ ਮੈਦਾਨ ਵਿਚ ਹਨ। ਮੇਅਰ ਅਹੁਦੇ ਲਈ ਇਸ ਵਾਰ ਸੱਤ ਉਮੀਦਵਾਰ ਆਹਮੋ-ਸਾਹਮਣੇ ਹਨ, ਜਿਨ੍ਹਾਂ ਵਿਚ ਲਿੰਡਾ ਐਨਿਸ, ਬ੍ਰੈਂਡਾ ਲੌਕ, ਡੱਗ ਮੈਕਕੈਲਮ, ਹੋਂਵੀਰ ਸਿੰਘ ਰੰਧਾਵਾ, ਮਾਈਕ ਸਟਾਰਚਕ, ਟ੍ਰੌਏ ਵੈਨ-ਵਲੀਟ ਅਤੇ ਈਗਲ ਐਮਨਜ਼ ਸ਼ਾਮਲ ਹਨ। ਇਸ ਤੋਂ ਇਲਾਵਾ ਸਿਟੀ ਕੌਂਸਲ ਦੀਆਂ ਅੱਠ ਸੀਟਾਂ ਲਈ 65 ਅਤੇ ਸਕੂਲ ਬੋਰਡ ਦੀਆਂ ਛੇ ਸੀਟਾਂ ਲਈ 23 ਉਮੀਦਵਾਰ ਚੋਣ ਲੜ ਰਹੇ ਹਨ।
27-year-old-punjabi-man-arrested-in-brampton-carjacking-attempts-and-knife-attack
Punjabi

ਬ੍ਰੈਂਪਟਨ ’ਚ ਕਾਰ ਖੋਹਣ ਦੀਆਂ ਕੋਸ਼ਿਸ਼ਾਂ ਤੇ ਚਾਕੂ ਨਾਲ ਹਮਲਾ, 27 ਸਾਲਾ ਪੰਜਾਬੀ ਨੌਜਵਾਨ ਗ੍ਰਿਫਤਾਰ

ਓਨਟਾਰੀਓ ਦੀ ਪੀਲ ਪੁਲਿਸ ਨੇ ਇੱਕ 27 ਸਾਲਾ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ, ਇਹ ਗ੍ਰਿਫਤਾਰੀ ਬ੍ਰੈਂਪਟਨ ਵਿਚ ਕਾਰ ਖੋਹਣ ਦੀਆਂ ਲੜੀਵਾਰ ਕੋਸ਼ਿਸ਼ਾਂ, ਘਰ ਵਿਚ ਜਬਰਨ ਵੜਨ ਅਤੇ ਇੱਕ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਦੇ ਮਾਮਲੇ ਵਿਚ ਹੋਈ ਹੈ।
36-year-old-man-dies-in-edmonton-police-shooting-asirt-to-investigate
Punjabi

ਐਡਮਿੰਟਨ ’ਚ ਪੁਲਿਸ ਦੀ ਗੋਲੀਬਾਰੀ ਵਿੱਚ 36 ਸਾਲਾ ਵਿਅਕਤੀ ਦੀ ਮੌਤ, ASIRT ਕਰੇਗੀ ਜਾਂਚ

ਐਡਮਿੰਟਨ ਦੇ ਸਾਊਥ ਵੈਸਟ ਇਲਾਕੇ ਵਿੱਚ ਐਤਵਾਰ ਸਵੇਰੇ ਪੁਲਿਸ ਦੀ ਗੋਲੀਬਾਰੀ ਵਿੱਚ ਇੱਕ 36 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਇੱਕ ਘਰ ਵਿੱਚ ਔਰਤ ਅਤੇ ਇੱਕ ਬੱਚੇ ਨੂੰ ਗੋਲੀ ਲੱਗਣ ਦੀ ਰਿਪੋਰਟ ਤੋਂ ਬਾਅਦ ਵਾਪਰੀ। ਐਡਮਿੰਟਨ ਪੁਲਿਸ ਸਰਵਿਸਸ ਮੁਤਾਬਕ ਅਧਿਕਾਰੀਆਂ ਨੂੰ Donsdale ਡ੍ਰਾਈਵ ਅਤੇ 45 ਐਵੇਨਿਊ ਨੇੜੇ ਇੱਕ ਘਰ ਵਿੱਚ ਬੰਦੂਕਧਾਰੀ ਵਿਅਕਤੀ ਦੇ ਦਾਖਲ ਹੋਣ ਅਤੇ ਇੱਕ ਔਰਤ ਤੇ ਬੱਚੇ ਨੂੰ ਗੋਲੀ ਮਾਰਨ ਦੀ ਸੂਚਨਾ ਮਿਲੀ ਸੀ। ਪੁਲਿਸ ਜਦੋਂ ਮੌਕੇ ’ਤੇ ਪਹੁੰਚੀ ਤਾਂ ਉਨ੍ਹਾਂ ਨੂੰ ਕੁਝ ਜ਼ਖਮੀ ਲੋਕ ਘਰ ਦੇ ਬਾਹਰ ਮਿਲੇ।
calgary-shaw-byelection-voters-head-to-polls-today
Punjabi

ਕੈਲਗਰੀ-ਸ਼ਾਅ ਉਪ ਚੋਣਾਂ ਲਈ ਅੱਜ ਪੈ ਰਹੀਆਂ ਵੋਟਾਂ

ਕੈਲਗਰੀ-ਸ਼ਾਅ ਉਪ-ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਹਨ। ਇਸ ਚੋਣ ਮੈਦਾਨ ਵਿੱਚ ਪੰਜ ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ਵਿੱਚ ਯੂ.ਸੀ.ਪੀ. ਵੱਲੋਂ Mike Derry, NDP ਵੱਲੋਂ Kyle Campbell, ਪ੍ਰੋਗਰੈਸਿਵ ਟੋਰੀ ਪਾਰਟੀ ਵੱਲੋਂ Kyle Joseph, ਲਿਬਰਲ ਪਾਰਟੀ ਵੱਲੋਂ John Roggeveed ਅਤੇ independent ਉਮੀਦਵਾਰ ਵਜੋਂ Rolly Ashdown ਸ਼ਾਮਲ ਹਨ।
trump-signals-canada-u-s-trade-deal-could-be-reached-soon
Punjabi

ਟਰੰਪ ਦਾ ਸੰਕੇਤ, ਕੈਨੇਡਾ ਨਾਲ ਵਪਾਰਕ ਸਮਝੌਤਾ ਹੋ ਸਕਦਾ ਹੈ ਜਲਦ

ਕੈਨੇਡਾ ਨਾਲ ਟ੍ਰੇ਼ਡ ਵਾਰ ਵਿਚਕਾਰ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਇੱਕ ਵਪਾਰਕ ਸਮਝੌਤਾ ਬਹੁਤ ਜਲਦ ਹੋ ਸਕਦਾ ਹੈ। ਉਨ੍ਹਾਂ ਇਹ ਟਿੱਪਣੀ ਵੀਕੈਂਡ ਦੌਰਾਨ ਆਈਰਲੈਂਡ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀ। ਟਰੰਪ ਨੇ ਕਿਹਾ ਕਿ ਸਾਡੇ ਮੈਕਸੀਕੋ ਨਾਲ ਸਬੰਧ ਬਹੁਤ ਵਧੀਆ ਹੋਣ ਜਾ ਰਹੇ ਹਨ, ਕੈਨੇਡਾ ਨਾਲ ਵੀ ਸਬੰਧ ਚੰਗੇ ਹਨ ਪਰ ਪਿਛਲੇ 50 ਸਾਲਾਂ ਤੋਂ ਔਟਵਾ ਨੇ ਸਾਡੇ ਨਾਲ ਵਿਤਕਰਾ ਕੀਤਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link