6.94C Vancouver
ADS

Jul 7, 2025 7:29 PM - Connect Newsroom

ਪ੍ਰਿੰਸ ਜਾਰਜ: ਪਡੈਸਟ੍ਰੀਅਨ ਹਿਟ ਐਂਡ ਰੱਨ ਮਾਮਲੇ 'ਚ ਪੁਲਿਸ ਕਰ ਰਹੀ ਵਾਹਨ ਦੀ ਭਾਲ

Share On
police-looking-for-vehicle-involved-in-pedestrian-hit-and-run
Investigators currently have a large section of Ospika Boulevard blocked off in both directions from where the incident occurred.

ਪ੍ਰਿੰਸ ਜਾਰਜ ਵਿਚ ਅੱਜ ਸਵੇਰੇ ਲਗਭਗ 9:00 ਵਜੇ ਦੋ ਸਾਈਕਲ ਸਵਾਰਾਂ ਨੂੰ ਇੱਕ ਪਿਕਅੱਪ ਟਰੱਕ ਨੇ ਟੱਕਰ ਮਾਰ ਦਿੱਤੀ ਅਤੇ ਡਰਾਈਵਰ ਮੌਕੇ ਤੋਂ ਭੱਜ ਗਿਆ, ਪੁਲਿਸ ਨੇ ਕਿਹਾ ਕਿ ਘਟਨਾ ਉੱਤਰੀ ਓਸਪੀਕਾ ਬੁਲੇਵਾਰਡ ਅਤੇ ਮੈਕਰੇ ਐਵੇਨਿਊ ਦੇ ਇੰਟਰਸੈਕਸ਼ਨ 'ਤੇ ਵਾਪਰੀ, ਪੀੜਤ ਸੜਕ ਦੇ ਕਿਨਾਰੇ ਸਨ, ਦੋਵਾਂ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ।

ਪੁਲਿਸ ਨੇ ਕਿਹਾ ਕਿ ਸ਼ੱਕੀ ਗੱਡੀ ਦੀ ਪਛਾਣ ਬਲੈਕ ਡੌਜ ਰੈਮ 1500 ਵਜੋਂ ਹੋਈ ਅਤੇ ਜਾਂਚ ਦੇ ਸਬੰਧ ਵਿਚ ਡਰਾਈਵਰ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਜਾਂਚਕਰਤਾ ਵਲੋਂ ਘਟਨਾ ਸਥਾਨ ਓਸਪੀਕਾ ਬੁਲੇਵਾਰਡ ਦੇ ਇੱਕ ਵੱਡੇ ਹਿੱਸੇ ਨੂੰ ਦੋਵੇਂ ਦਿਸ਼ਾਵਾਂ ਵਿਚ ਬੰਦ ਕਰ ਦਿੱਤਾ ਗਿਆ ਅਤੇ ਇਹ ਵੀ ਕਿਹਾ ਕਿ ਜਾਂਚ ਵਿਚ ਦਿਨ ਦਾ ਜ਼ਿਆਦਾ ਸਮਾਂ ਲੱਗ ਸਕਦਾ ਹੈ।

Latest news

premier-david-eby-and-prime-minister-mark-carney-deliver-christmas-messages-focused-on-unity-and-compassion
Punjabi

ਪ੍ਰੀਮੀਅਰ ਡੇਵਿਡ ਈਬੀ ਅਤੇ ਪੀ.ਐਮ. ਮਾਰਕ ਕਾਰਨੀ ਨੇ ਕ੍ਰਿਸਮਸ ਮੌਕੇ ਦੇਸ਼ ਵਾਸੀਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

ਪ੍ਰੀਮੀਅਰ ਡੇਵਿਡ ਈਬੀ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕ੍ਰਿਸਮਸ ਮੌਕੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਇਸ ਸਾਲ ਦੌਰਾਨ ਆਈਆਂ ਆਰਥਿਕ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਕੈਨੇਡੀਅਨਜ਼ ਦੀ ਆਪਸੀ ਸਾਂਝ ਅਤੇ ਉਦਾਰਤਾ ਦੀ ਸ਼ਲਾਘਾ ਕੀਤੀ ਹੈ।
canada-affirms-greenlands-sovereignty-amid-renewed-u-s-interest
Punjabi

ਅਮਰੀਕਾ ਦੀ ਨਵੀਂ ਦਿਲਚਸਪੀ ਦੇ ਵਿਚਕਾਰ ਕੈਨੇਡਾ ਨੇ ਗ੍ਰੀਨਲੈਂਡ ਦੀ ਪ੍ਰਭੂਸੱਤਾ ਦੀ ਕੀਤੀ ਪੁਸ਼ਟੀ

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਗ੍ਰੀਨਲੈਂਡ ਦੀ ਸੁਤੰਤਰਤਾ ਅਤੇ ਖੇਤਰੀ ਅਖੰਡਤਾ ਦਾ ਪੁਰਜ਼ੋਰ ਸਮਰਥਨ ਕੀਤਾ ਹੈ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਵਾਸ਼ਿੰਗਟਨ ਵਲੋਂ ਇੱਕ ਵਾਰ ਫਿਰ ਡੈਨਮਾਰਕ ਦੇ ਇਸ ਖੇਤਰ ਨੂੰ ਅਮਰੀਕਾ ਵਿਚ ਮਿਲਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ।
federal-government-pauses-planned-ban-on-single-use-plastic-exports
Punjabi

ਕੈਨੇਡਾ ਸਰਕਾਰ ਵਲੋਂ ਸਿੰਗਲ ਯੂਜ਼ ਪਲਾਸਟਿਕ ਦੇ ਨਿਰਯਾਤ ’ਤੇ ਹਟਾਈ ਜਾ ਸਕਦੀ ਹੈ ਪਾਬੰਦੀ

ਕੈਨੇਡਾ ਸਰਕਾਰ ਵਲੋਂ ਸਿੰਗਲ ਯੂਜ਼ ਪਲਾਸਟਿਕ ਦੇ ਨਿਰਯਾਤ ’ਤੇ ਆਉਣ ਵਾਲੀ ਸੰਭਾਵੀ ਪਾਬੰਦੀ ਨੂੰ ਪੂਰੀ ਤਰ੍ਹਾਂ ਹਟਾਇਆ ਜਾ ਸਕਦਾ ਹੈ। ਹਾਲਾਂਕਿ, ਦੇਸ਼ ਦੇ ਅੰਦਰ ਅਜਿਹੇ ਪਲਾਸਟਿਕ ਦੀ ਵਰਤੋਂ 'ਤੇ ਪਾਬੰਦੀ ਜਾਰੀ ਰਹੇਗੀ ਪਰ ਸਰਕਾਰ ਇਸ ਨੂੰ ਵਿਦੇਸ਼ ਵਿਚ ਵੇਚਣ ਦੀ ਇਜਾਜ਼ਤ ਦੇਣ 'ਤੇ ਵਿਚਾਰ ਕਰ ਰਹੀ ਹੈ। ਇਸ ਫੈਸਲੇ ਪਿੱਛੇ ਮੁੱਖ ਤੌਰ 'ਤੇ ਆਰਥਿਕ ਕਾਰਨ ਦੱਸੇ ਜਾ ਰਹੇ ਹਨ। ਸਰਕਾਰ ਦਾ ਕਹਿਣਾ ਹੈ ਕਿ ਗਲੋਬਲ ਸਪਲਾਈ ਚੇਨ ਵਿਚ ਰੁਕਾਵਟਾਂ ਅਤੇ ਟੈਰਿਫ ਕਾਰਨ ਕੈਨੇਡੀਅਨ ਅਰਥਚਾਰੇ 'ਤੇ ਭਾਰੀ ਦਬਾਅ ਪੈ ਰਿਹਾ ਹੈ।
western-and-northern-canada-faces-frigid-temperatures-and-snow-ahead-of-christmas
Punjabi

ਪੱਛਮੀ ਅਤੇ ਉੱਤਰੀ ਕੈਨੇਡਾ ਵਿੱਚ ਕ੍ਰਿਸਮਸ ਤੋਂ ਪਹਿਲਾਂ ਕੜਾਕੇ ਦੀ ਠੰਡ ਅਤੇ ਬਰਫਬਾਰੀ

ਕੈਨੇਡਾ ਦੇ ਵੈਸਟਰਨ ਅਤੇ ਨੌਰਥਨ ਇਲਾਕਿਆਂ ਵਿਚ ਇਸ ਵਾਰ ਕ੍ਰਿਸਮਸ ਦਾ ਤਿਉਹਾਰ ਕੜਾਕੇ ਦੀ ਠੰਢ ਦੇ ਸਾਏ ਹੇਠ ਮਨਾਇਆ ਜਾ ਰਿਹਾ ਹੈ। ਇਨਵਾਇਰਮੈਂਟ ਕੈਨੇਡਾ ਨੇ ਚਿਤਾਵਨੀ ਦਿੱਤੀ ਹੈ ਕਿ ਐਲਬਰਟਾ, ਸਸਕੈਚਵਨ ਅਤੇ ਮੈਨੀਟੋਬਾ ਦੇ ਕੁਝ ਹਿੱਸਿਆਂ ਵਿਚ ਠੰਡੀਆਂ ਹਵਾਵਾਂ ਨਾਲ ਤਾਪਮਾਨ ਮਾਈਨਸ 45 ਤੋਂ ਮਾਈਨਸ 50 ਡਿਗਰੀ ਸੈਲਸੀਅਸ ਤੱਕ ਆ ਸਕਦਾ ਹੈ।
small-jet-crash-near-ankara-kills-eight-including-libyas-military-chief
Punjabi

ਤੁਰਕੀ ਵਿੱਚ ਛੋਟਾ ਜਹਾਜ਼ ਕਰੈਸ਼, ਲੀਬੀਆ ਦੇ ਫੌਜ ਮੁਖੀ ਸਮੇਤ ਅੱਠ ਦੀ ਮੌਤ

ਤੁਰਕੀ ਵਿੱਚ ਮੰਗਲਵਾਰ ਰਾਤ ਨੂੰ ਹੋਏ ਇੱਕ ਜਹਾਜ਼ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਲੀਬੀਆ ਦੇ ਫੌਜ ਮੁਖੀ ਮੁਹੰਮਦ ਅਲ-ਹਦਾਦ ਦੀ ਵੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਸ ਜਹਾਜ਼ ਵਿੱਚ ਅੱਠ ਲੋਕ ਸਵਾਰ ਸਨ। ਤੁਰਕੀ ਦੇ ਗ੍ਰਹਿ ਮੰਤਰੀ ਅਲੀ ਯੇਰਲਿਕਾਯਾ ਨੇ ਦੱਸਿਆ ਕਿ ਫਾਲਕਨ-50 ਜਹਾਜ਼ ਦਾ ਮਲਬਾ ਅੰਕਾਰਾ ਦੇ ਨੇੜੇ ਹੇਮਾਨਾ ਖੇਤਰ ਵਿੱਚ ਮਿਲਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link