24.84C Vancouver
ADS

Jul 27, 2022 12:18 AM - The Canadian Press

ਪੁਲਿਸ ਨੇ ਲੈਂਗਲੀ 'ਚ ਸ਼ੂਟਿੰਗ ਦੀ ਜਾਨਲੇਵਾ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਯੁਵਕ ਦੀਆਂ ਤਸਵੀਰਾਂ ਕੀਤੀਆਂ ਜਾਰੀ, ਲੋਕਾਂ ਤੋਂ ਮੰਗੀ ਮਦਦ

Share On
police-release-photos-of-gunman-and-seek-witnesses-to-shootings-in-langley-b-c
Police have released photographs of a 28-year-old gunman, as they seek witnesses to Monday's shooting rampage in Langley, B.C., that left two victims dead and two wounded. (Photo - The Canadian Press)

ਲੈਂਗਲੀ 'ਚ ਸੋਮਵਾਰ ਨੂੰ ਵਾਪਰੀ ਮਲਟੀਪਲ ਸ਼ੂਟਿੰਗ ਦੀ ਘਟਨਾ 'ਚ ਪੁਲਿਸ ਵੱਲੋਂ ਜਾਂਚ ਜਾਰੀ ਹੈ।

ਜਾਂਚ ਅਧਿਕਾਰੀ ਜੁਟੇ ਹਨ ਕਿ ਘਟਨਾ ਪਿੱਛੇ ਦੇ ਇਰਾਦੇ ਦਾ ਪਤਾ ਲਗਾਇਆ ਜਾ ਸਕੇ।

ਇਸ ਘਟਨਾ 'ਚ ਸ਼ੂਟਰ ਸਮੇਤ 3 ਲੋਕਾਂ ਦੀ ਮੌਤ ਹੋ ਗਈ।

ਮਲਟੀਪਲ ਲੋਕੇਸ਼ਨਸ 'ਤੇ ਵਾਪਰੀ ਸ਼ੂਟਿੰਗ ਦੀ ਇਸ ਵਾਰਦਾਤ 'ਚ 2 ਲੋਕ ਜਖਮੀ ਵੀ ਹੋਏ ਸਨ।

ਅਧਿਕਾਰੀਆਂ ਨੇ ਸੋਮਵਾਰ ਨੂੰ ਹੀ ਸ਼ੂਟਰ ਦੀ ਪਛਾਣ ਜਾਰੀ ਕਰ ਦਿੱਤੀ ਸੀ।

ਹਾਲਾਂਕਿ ਅੱਜ ਸ਼ੂਟਰ ਦੀ ਤਸਵੀਰ ਵੀ ਜਾਰੀ ਕਰ ਦਿੱਤੀ ਗਈ ਹੈ।

ਆਈ.ਹਿਟ ਨੇ ਸ਼ੂਟਰ ਦੀ ਤਸਵੀਰ ਜਾਰੀ ਕਰ ਲੋਕਾਂ ਤੋਂ ਵੀ ਮਦਦ ਦੀ ਅਪੀਲ ਕੀਤੀ ਹੈ।

ਸਾਰਜੈਂਟ ਡੇਵਿਡ ਲੀ ਨੇ ਕਿਹਾ ਹੈ ਕਿ ਜਾਣਕਾਰੀ ਰੱਖਣ ਵਾਲੇ ਸੰਪਰਕ ਕਰਨ ਤਾਂ ਜੋ ਸ਼ੂਟਰ ਦੇ ਇਰਾਦੇ ਸੰਬੰਧੀ ਕੁਝ ਤਸਵੀਰ ਸਪਸ਼ਟ ਹੋ ਸਕੇ।

ਸ਼ੂਟਰ ਦੀ ਉਮਰ 28 ਸਾਲ ਅਤੇ ਉਸ ਦਾ ਨਾਮ ਜੌਰਡਨ ਡੈਨੀਅਲ ਗੌਗਿਨ ਦੱਸਿਆ ਗਿਆ ਸੀ।

ਇਸ ਵਿਅਕਤੀ ਦੀ ਪੁਲਿਸ ਦੀ ਗੋਲੀ ਨਾਲ ਮੌਤ ਹੋ ਗਈ ਸੀ।

ਯਾਦ ਰਹੇ ਇਸ ਘਟਨਾ ਦੌਰਾਨ ਸੋਮਵਾਰ ਨੂੰ 3 ਐਮਰਜੈਂਸੀ ਐਲਰਟ ਭੇਜੇ ਗਏ ਸਨ।

ਇਹ ਬੀ.ਸੀ. ਦੇ ਵਿੱਚ ਕਿਸੇ ਸ਼ੂਟਿੰਗ ਸੰਬੰਧੀ ਵਾਰਦਾਤ 'ਚ ਐਲਰਟ ਭੇਜੇ ਜਾਣ ਦਾ ਸਿਰਫ ਦੂਜਾ ਮੌਕਾ ਸੀ।

ਇਸ ਤੋਂ ਪਹਿਲਾਂ ਨਵੰਬਰ 2021 'ਚ ਵੈਂਡਰਹੂਫ 'ਚ ਵਾਪਰੀ ਸ਼ੂਟਿੰਗ ਦੀ ਘਟਨਾ 'ਚ ਪਬਲਿਕ ਸੇਫਟੀ ਐਲਰਟ ਭੇਜਿਆ ਗਿਆ ਸੀ।

ਪੁਲਿਸ ਦਾ ਮੰਨਣਾ ਹੈ ਕਿ ਸ਼ੂਟਿੰਗ ਦੀ ਵਾਰਦਾਤ ਨੂੰ ਇੱਕੋ ਸ਼ੱਕੀ ਨੇ ਇਕੱਲਿਆਂ ਅੰਜਾਮ ਦਿੱਤਾ ਸੀ ਅਤੇ ਘਟਨਾ 'ਚ ਉਸ ਦਾ ਕੋਈ ਸਾਥੀ ਨਹੀਂ ਸੀ।

ਸੋਮਵਾਰ ਸਵੇਰ ਦੇ ਸਮੇਂ ਸੈਲਫੋਨਸ 'ਤੇ ਐਮਰਜੈਂਸੀ ਐਲਰਟ ਭੇਜਿਆ ਗਿਆ ਸੀ।

ਸਵੇਰ ਕਰੀਬ 6.30 ਵਜੇ ਪਹਿਲਾ ਐਮਰਜੈਂਸੀ ਐਲਰਟ ਭੇਜਿਆ ਗਿਆ ਸੀ ਅਤੇ ਇਸ 'ਚ ਸ਼ੂਟਿੰਗ ਬਾਰੇ ਦੱਸਣ ਤੋਂ ਇਲਾਵਾ ਇੱਕ ਸ਼ੱਕੀ ਨਾਲ ਕਿਸੇ ਪ੍ਰਕਾਰ ਦੀ ਇੰਟਰੈਕਸ਼ਨ ਦੀ ਜਾਣਕਾਰੀ ਦਿੱਤੀ ਗਈ ਸੀ।

ਇਸ ਤੋਂ ਬਾਅਦ ਦੂਜਾ ਐਲਰਟ ਸਵੇਰ ਕਰੀਬ 7.30 ਵਜੇ ਭੇਜਿਆ ਗਿਆ ਸੀ ਅਤੇ ਦੱਸਿਆ ਗਿਆ ਕਿ ਮਾਮਲੇ 'ਚ ਸ਼ਾਮਿਲ ਸ਼ੱਕੀ ਨੂੰ ਹੁਣ ਖਤਰਾ ਨਹੀਂ ਮੰਨਿਆ ਜਾ ਰਿਹਾ।

ਫਿਰ ਦੁਪਹਿਰ ਕਰੀਬ 3.30 ਵਜੇ ਤੀਜਾ ਐਲਰਟ ਭੇਜਿਆ ਗਿਆ ਅਤੇ ਸੂਚਨਾ ਦਿੱਤੀ ਗਈ ਕਿ ਲੈਂਗਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਸੇਫਟੀ ਐਲਰਟ ਰੱਦ ਕੀਤਾ ਜਾ ਰਿਹਾ ਹੈ।

Latest news

two-drivers-killed-in-head-on-crash-in-kootenay-national-park
Punjabi

ਬੀ.ਸੀ. ਦੇ ਕੂਟੇਨੇ ਨੈਸ਼ਨਲ ਪਾਰਕ 'ਚ ਆਹਮੋ-ਸਾਹਮਣੇ ਦੀ ਟੱਕਰ ਦੌਰਾਨ ਦੋ ਡਰਾਈਵਰਾਂ ਦੀ ਮੌਤ

ਬੀ.ਸੀ. ਦੇ ਕੂਟੇਨੇ ਨੈਸ਼ਨਲ ਪਾਰਕ ਵਿਚ ਬੁੱਧਵਾਰ ਨੂੰ ਇੱਕ ਆਹਮੋ-ਸਾਹਮਣੇ ਦੀ ਟੱਕਰ ਵਿਚ ਦੋ ਗੱਡੀਆਂ ਦੇ ਡਰਾਈਵਰਾਂ ਦੀ ਮੌਤ ਹੋ ਗਈ। ਆਰ.ਸੀ.ਐਮ.ਪੀ. ਅਨੁਸਾਰ, ਪੁਲਿਸ ਨੂੰ ਸ਼ਾਮ 5:30 ਵਜੇ ਹਾਈਵੇ 93 'ਤੇ ਸਥਿਤ ਸਿੰਪਸਨ Monument ਦੇ ਨੇੜੇ ਇੱਕ ਗੰਭੀਰ ਸੜਕ ਹਾਦਸੇ ਦੀ ਸੂਚਨਾ ਮਿਲੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇੱਕ ਵੈਸਟ ਬਾਊਂਡ ਜਾ ਰਹੀ ਗੱਡੀ ਮੋੜ ਕੱਟਦੇ ਸਮੇਂ ਸੜਕ ਦੀ ਸੈਂਟਰ ਲਾਈਨ ਪਾਰ ਕਰਕੇ ਸਾਹਮਣੇ ਤੋਂ ਆ ਰਹੀ ਦੂਜੀ ਗੱਡੀ ਨਾਲ ਤੇਜ਼ ਰਫ਼ਤਾਰ ਵਿਚ ਟਕਰਾ ਗਈ।
raja-warring-calls-for-punjab-cm-dgp-to-resign-after-grenade-blast-at-moga-police-station
Punjabi

ਮੋਗਾ ਪੁਲਿਸ ਥਾਣੇ 'ਤੇ ਗ੍ਰਨੇਡ ਹਮਲੇ ਤੋਂ ਬਾਅਦ ਰਾਜਾ ਵੜਿੰਗ ਨੇ ਮੁੱਖ ਮੰਤਰੀ ਅਤੇ ਡੀਜੀਪੀ ਦੇ ਅਸਤੀਫ਼ੇ ਦੀ ਕੀਤੀ ਮੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੋਗਾ ਪੁਲਿਸ ਥਾਣੇ ਵਿੱਚ ਬੀਤੇ ਦਿਨ ਹੋਏ ਹੈਂਡ ਗ੍ਰਨੇਡ ਧਮਾਕੇ ਦੇ ਮੁੱਦੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਦੇ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਪੁਲਿਸ ਥਾਣੇ ਹੀ ਸੁਰੱਖਿਅਤ ਨਹੀਂ ਹਨ, ਤਾਂ ਆਮ ਨਾਗਰਿਕ ਕਿਵੇਂ ਸੁਰੱਖਿਅਤ ਰਹਿ ਸਕਦਾ ਹੈ।
two-men-charged-in-windsor-child-grooming-human-trafficking-investigation-police-seek-two-more-suspects
Punjabi

ਵਿੰਡਸਰ ਪੁਲਿਸ ਨੇ ਦੋ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ, ਲੱਗੇ 17 ਦੋਸ਼

ਓਨਟਾਰੀਓ ਦੀ ਵਿੰਡਸਰ ਪੁਲਿਸ ਨੇ ਦੋ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਦੋ ਨਾਬਾਲਗ ਲੜਕੀਆਂ ਨੂੰ ਆਪਣੇ ਜਾਲ ਵਿਚ ਫਸਾਉਣ, ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਮਨੁੱਖੀ ਤਸਕਰੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ 27 ਸਾਲਾ ਸਿਮਰਨਜੀਤ ਸਿੰਘ ਅਤੇ 26 ਸਾਲਾ ਹਰੀਓਮ ਯਾਦਵ ਵਜੋਂ ਸਾਹਮਣੇ ਆਈ ਹੈ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ 17 ਚਾਰਜ਼ਿਜ਼ ਦਾਇਰ ਕੀਤੇ ਹਨ ਅਤੇ ਇਸੇ ਮਾਮਲੇ ਵਿਚ ਦੋ ਹੋਰ ਸ਼ੱਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
109-people-died-from-unregulated-drugs-in-b-c-during-may-preliminary-coroner-data-shows
Punjabi

ਬੀ.ਸੀ. ਵਿਚ ਗੈਰ-ਨਿਯੰਤ੍ਰਿਤ ਦਵਾਈਆਂ ਕਾਰਨ 109 ਲੋਕਾਂ ਦੀ ਹੋਈ ਮੌਤ

ਬੀ. ਸੀ. ਵਿਚ ਗੈਰ-ਨਿਯੰਤ੍ਰਿਤ ਦਵਾਈਆਂ ਕਾਰਨ ਮਈ ਵਿਚ 109 ਲੋਕਾਂ ਦੀਆਂ ਮੌਤਾਂ ਹੋਈਆਂ ਹਨ, ਯਾਨੀ ਰੋਜ਼ਾਨਾ ਔਸਤਨ 3.5 ਲੋਕਾਂ ਨੇ ਨਸ਼ੇ ਕਾਰਨ ਜਾਨ ਗੁਆਈ ਹੈ। ਕੋਰੋਨਰ ਸਰਵਿਸਸ ਡਿਪਾਰਟਮੈਂਟ ਦੇ ਅੰਕੜਿਆਂ ਮੁਤਾਬਕ, ਫਰਵਰੀ 2020 ਵਿਚ ਦਰਜ ਹੋਈਆਂ 79 ਮੌਤਾਂ ਤੋਂ ਬਾਅਦ ਇਹ ਕਿਸੇ ਇੱਕ ਮਹੀਨੇ ਵਿਚ ਗੈਰ-ਨਿਯੰਤ੍ਰਿਤ ਦਵਾਈਆਂ ਕਾਰਨ ਮੌਤਾਂ ਦੀ ਸਭ ਤੋਂ ਘੱਟ ਗਿਣਤੀ ਹੈ।
three-charged-after-surrey-investigation-into-alleged-3d-printed-firearms-and-drug-trafficking
Punjabi

ਸਰੀ 'ਚ 3D ਪ੍ਰਿੰਟਰ ਨਾਲ ਗੈਰ-ਕਾਨੂੰਨੀ ਹਥਿਆਰ ਬਣਾਉਣ ਦੇ ਮਾਮਲੇ 'ਚ ਤਿੰਨ ਵਿਅਕਤੀਆਂ 'ਤੇ ਲੱਗੇ ਗੰਭੀਰ ਦੋਸ਼

ਬੀ.ਸੀ. ਦੀ ਐਂਟੀ ਗੈਂਗ ਪੁਲਿਸ ਯੂਨਿਟ ਨੇ ਸਰੀ ਵਿਖੇ 3D ਪ੍ਰਿੰਟਰ ਰਾਹੀਂ ਗੈਰ-ਕਾਨੂੰਨੀ ਹਥਿਆਰ ਬਣਾਉਣ ਅਤੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਇੱਕ ਮਹਿਲਾ ਸਣੇ ਤਿੰਨ ਵਿਅਕਤੀਆਂ ਨੂੰ ਕਈ ਗੰਭੀਰ ਦੋਸ਼ਾਂ ਨਾਲ ਚਾਰਜ ਕੀਤਾ ਹੈ। ਇਹ ਕਾਰਵਾਈ ਸਤੰਬਰ 2025 ਵਿਚ ਕੀਤੀ ਇੱਕ ਛਾਪੇਮਾਰੀ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਕੀਤੀ ਗਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link