Apr 8, 2021 5:21 PM -

ਬੀ.ਸੀ. ਦੇ ਐਸਕੀਮਾਲਟ ਇਲਾਕੇ 'ਚ ਇੱਕ 12 ਸਾਲਾ ਲੜਕੇ 'ਤੇ ਹਮਲਾ ਕੀਤਾ ਗਿਆ ਹੈ।
ਹਾਲਾਂਕਿ ਅਫ਼ਸਰਾਂ ਦਾ ਕਹਿਣਾ ਹੈ ਕਿ ਹਮਲਾਵਰ ਨੂੰ ਕਿਸੇ ਪ੍ਰਕਾਰ ਨਾਲ ਉਕਸਾਇਆ ਨਹੀਂ ਗਿਆ ਸੀ ਅਤੇ ਲੜਕੇ ਨੂੰ ਕਿਸੇ ਕਿਸਮ ਦੀਆਂ ਸ਼ਰੀਰਕ ਸੱਟਾਂ ਤੋਂ ਬਚਾਅ ਰਿਹਾ ਹੈ।
ਵਿਕਟੋਰੀਆ ਪੁਲਿਸ ਦਾ ਕਹਿਣਾ ਹੈ ਕਿ ਲੜਕਾ ਬੁੱਧਵਾਰ ਸਵੇਰੇ ਕਰੀਬ 8 ਵਜੇ ਸਕੂਲ ਜਾ ਰਿਹਾ ਸੀ, ਜਦ ਉਸ ਨੂੰ ਇੱਕ ਵਿਅਕਤੀ ਨੇ ਬਾਈਕ ਤੋਂ ਉਤਾਰ ਲਿਆ ਅਤੇ ਉਸ ਨੂੰ ਜੱਫਾ ਪਾ ਲਿਆ।
ਪੁਲਿਸ ਅਨੁਸਾਰ ਬੱਚਾ ਜ਼ਮੀਨ 'ਤੇ ਲਿਟ ਗਿਆ ਅਤੇ ਉਸ ਨੇ ਆਪਣਾ ਚਿਹਰਾ ਢਕ ਲਿਆ ਅਤੇ ਹਮਲਾਵਰ ਨੇ ਉਸ ਦਾ ਬੈਕਪੈਕ ਖੋਹਣ ਦੀ ਕੋਸ਼ਿਸ਼ ਕੀਤੀ।
ਦੱਸਿਆ ਗਿਆ ਕਿ ਇੱਕ ਹੋਰ ਵਿਅਕਤੀ ਨੇ ਅੱਗੇ ਵਧ ਕੇ ਲੜਕੇ ਦਾ ਬਚਾਅ ਕੀਤਾ ਅਤੇ ਹਮਲਾਵਰ ਨੂੰ ਲੜਕੇ ਤੋਂ ਦੂਰ ਧੱਕ ਦਿੱਤਾ।
ਲੜਕਾ ਸਕੂਲ ਚਲਾ ਗਿਆ ਸੀ ਅਤੇ ਪੁਲਿਸ ਨੂੰ ਉਸ ਵੇਲੇ ਸੂਚਿਤ ਕੀਤਾ ਗਿਆ ਜਦ ਉਸ ਨੇ ਵਾਪਿਸ ਘਰ ਪਰਤ ਕੇ ਘਟਨਾ ਬਾਰੇ ਪਰਿਵਾਰ ਨੂੰ ਦੱਸਿਆ।




