Apr 2, 2022 12:10 AM - The Canadian Press

ਸਰੀ ਦੇ ਵਿੱਚ ਗੋਲੀ ਚੱਲਣ ਦੀ ਘਟਨਾ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।
ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਇੱਕ ਸ਼ੱਕੀ ਨਾਲ ਹੋਏ ਕਿਸੇ ਪ੍ਰਕਾਰ ਦੇ ਟਾਕਰੇ 'ਚ ਸਰੀ ਦੇ ਪੁਲਿਸ ਅਫ਼ਸਰ ਨੇ ਗੋਲੀ ਚਲਾ ਦਿੱਤੀ।
ਸ਼ੂਟਿੰਗ ਅੱਜ ਸਵੇਰੇ ਕਰੀਬ 7 ਵਜੇ 142ਏ ਸਟ੍ਰੀਟ ਅਤੇ 87ਏ ਐਵੀਨਿਊ ਕੋਲ ਵਾਪਰੀ ਸੀ।
ਸਰੀ ਆਰ.ਸੀ.ਐਮ.ਪੀ. ਦੇ ਅਫ਼ਸਰ ਨੇ ਅੱਜ ਸਵੇਰੇ ਇੱਕ ਆਦਮੀ ਨੂੰ ਲੋਕੇਟ ਕੀਤਾ ਸੀ।
ਸ਼ੱਕੀ ਨੇ ਭੱਜਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਅਫ਼ਸਰ ਨੇ ਸ਼ੱਕੀ ਦਾ ਪਿੱਛਾ ਕੀਤਾ।
ਇਸ ਤੋਂ ਬਾਅਦ ਦੋਵਾਂ ਵਿਚਾਲੇ ਕਿਸੇ ਪ੍ਰਕਾਰ ਦਾ ਟਾਕਰਾ ਹੋਇਆ ਤੇ ਇਸੇ ਵਿਚਾਲੇ ਸ਼ੱਕੀ ਆਦਮੀ ਨੂੰ ਗੋਲੀ ਮਾਰ ਦਿੱਤੀ ਗਈ।
ਹਾਲਾਂਕਿ ਟਾਕਰਾ ਕਿਸ ਪ੍ਰਕਾਰ ਦਾ ਸੀ ਇਸ ਸੰਬੰਧੀ ਪੁਲਿਸ ਨੇ ਵੇਰਵੇ ਸਾਂਝੇ ਨਹੀਂ ਕੀਤੇ।
ਮਾਮਲੇ ਦੀ ਜਾਂਚ ਇੰਡੀਪੈਂਡੈਂਟ ਇਨਵੈਸਟੀਗੇਸ਼ਨਸ ਆਫਿਸ ਯਾਨੀ ਕਿ ਆਈ.ਆਈ.ਓ. ਕੋਲ ਪਹੁੰਚ ਗਈ ਹੈ।




