11.58C Vancouver
ADS

Nov 19, 2022 2:40 AM - The Canadian Press

ਪ੍ਰੀਮਿਅਰ ਬਣਦੇ ਹੀ ਡੇਵਿਡ ਇਬੀ ਨੇ ਬੀ.ਸੀ. ਵਾਸੀਆਂ ਨੂੰ ਦਿੱਤੀ ਖੁਸ਼ਖਬਰੀ, ਮਿਲਣਗੇ ਕੌਸਟ ਆਫ ਲਿਵਿੰਗ ਅਤੇ ਅਫੋਰਡੇਬਿਲੀਟੀ ਕ੍ਰੈਡਿਟਸ

Share On
premier-david-eby-offers-new-relief-measures-for-bc-residents
Newly installed Premier David Eby has been fast off the mark to offer new relief measures for BC residents feeling the squeeze from higher inflation. (Photo - BC Govt.)

ਡੇਵਿਡ ਇਬੀ ਨੇ ਬੀ.ਸੀ. ਦੇ ਨਵੇਂ ਪ੍ਰੀਮਿਅਰ ਵਜੋਂ ਜਿੰਮੇਵਾਰੀ ਚੁੱਕਣ ਦੇ ਨਾਲ ਹੀ 2 ਟੈਕਸ ਕ੍ਰੈਡਿਟਸ ਦਾ ਵੀ ਐਲਾਨ ਕਰ ਦਿੱਤਾ ਹੈ।

ਡੇਵਿਡ ਇਬੀ ਨੇ ਐਲਾਨ ਕੀਤਾ ਹੈ ਕਿ ਸੂਬਾ ਵਾਸੀਆਂ ਨੂੰ ਇਲੈਕਟ੍ਰੀਸਿਟੀ ਬਿੱਲਸ 'ਤੇ $100 ਦਾ ਕੌਸਟ ਆਫ ਲਿਵਿੰਗ ਕ੍ਰੈਡਿਟ ਪ੍ਰਦਾਨ ਕੀਤੇ ਜਾਵੇਗਾ।

ਇਸ ਦੇ ਨਾਲ ਹੀ ਡੇਵਿਡ ਇਬੀ ਨੇ ਐਲਾਨ ਕੀਤਾ ਕਿ ਘੱਟ ਅਤੇ ਮਿਡਲ ਇੰਕਮ ਲੋਕਾਂ ਲਈ ਬੀ.ਸੀ. ਅਫੋਰਡੇਬਿਲਿਟੀ ਕ੍ਰੈਡਿਟ ਪ੍ਰਦਾਨ ਕੀਤਾ ਜਾ ਰਿਹਾ ਹੈ।

ਇਸ ਦੀ ਸ਼ੁਰੂਆਤ ਜਨਵਰੀ 'ਚ ਹੋਵੇਗੀ। ਇਸ ਤਹਿਤ ਐਡਲਟਸ ਨੂੰ $164 ਤੱਕ ਦੇ ਕ੍ਰੈਡਿਟਸ ਅਤੇ ਬੱਚਿਆਂ ਨੂੰ $41 ਤੱਕ ਦੇ ਕ੍ਰੈਡਿਟ ਹਾਸਿਲ ਹੋ ਸਕਣਗੇ।

ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਅਤੇ ਛੋਟੇ ਵਪਾਰਾਂ ਨੂੰ ਗਲੋਬਲ ਇੰਫਲੇਸ਼ਨ ਵਿਚਾਲੇ ਤਾਂਘ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਦੀ ਸਰਕਾਰ ਵਧੇਰੇ ਪ੍ਰਭਾਵ ਮਹਿਸੂਸ ਕਰਦੇ ਲੋਕਾਂ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ।

ਇੱਕ ਵਾਰ ਦਾ ਕੌਸਟ ਆਫ ਲਿਵਿੰਗ ਕ੍ਰੈਡਿਟ ਸੂਬੇ ਦੇ ਲੋਕਾਂ ਦੇ ਬੀ.ਸੀ. ਹਾਈਡ੍ਰੋ ਬਿੱਲਸ 'ਤੇ ਔਟੋਮੈਟਿਕ ਢੰਗ ਨਾਲ ਅਪਲਾਈ ਹੋ ਜਾਵੇਗਾ।

ਅੱਜ ਸਵੇਰ ਦੇ ਸਮੇਂ ਹੋਇਆ ਸਹੁੰ ਚੁੱਕ ਸਮਾਗਮ:

ਅੱਜ ਬੀ.ਸੀ. ਨੂੰ ਨਵਾਂ ਪ੍ਰੀਮਿਅਰ ਮਿਲ ਗਿਆ ਹੈ। ਡੇਵਿਡ ਇਬੀ ਨੇ ਬੀ.ਸੀ. ਦੇ ਨਵੇਂ ਪ੍ਰੀਮਿਅਰ ਵਜੋਂ ਸਹੁੰ ਚੁੱਕੀ ਹੈ।

ਵੈਨਕੂਵਰ 'ਚ ਮਸਕਵੈਮ ਕਮਿਊਨਿਟੀ ਸੈਂਟਰ 'ਚ ਪ੍ਰੀਮਿਅਰ ਅਹੁਦੇ ਲਈ ਸਹੁੰ ਚੁੱਕ ਸਮਾਗਮ ਹੋਇਆ।

ਡੇਵਿਡ ਇਬੀ ਸੂਬੇ ਦੇ 37ਵੇਂ ਪ੍ਰੀਮਿਅਰ ਬਣ ਗਏ ਹਨ।

ਪਹਿਲਾਂ ਆਊਟਗੋਇੰਗ ਪ੍ਰੀਮਿਅਰ ਜੌਨ ਹੌਰਗਨ ਨੇ ਇਸ ਸਮਾਗਮ ਦੌਰਾਨ ਲੋਕਾਂ ਨੂੰ ਸੰਬੋਧਤ ਕੀਤਾ ਅਤੇ ਆਪਣੇ ਸੋਬੋਧਨ ਦੇ ਅੰਤ 'ਚ ਉਨ੍ਹਾਂ ਡੇਵਿਡ ਇਬੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਸੂਬੇ ਨਵੇਂ ਪ੍ਰੀਮਿਅਰ ਡੇਵਿਡ ਇਬੀ ਦਾ ਸਵਾਗਤ ਕਰ ਰਹੇ ਹਨ।

ਇਸ ਤੋਂ ਬਾਅਦ ਲਿਊਟਨੈਂਟ ਗਵਰਨਰ ਜੈਨੇਟ ਔਸਟਿਨ ਨੇ ਡੇਵਿਡ ਇਬੀ ਨੂੰ ਸੂਬੇ ਦੇ ਪ੍ਰੀਮਿਅਰ ਵਜੋਂ ਸਹੁੰ ਚੁਕਾਈ।

ਸਹੁੰ ਚੁੱਕਣ ਤੋਂ ਬਾਅਦ ਆਪਣੇ ਸੰਬੋਧਨ ਦੌਰਾਨ ਡੇਵਿਡ ਇਬੀ ਨੇ ਆਪਣੇ ਪਰਿਵਾਰ ਅਤੇ ਸਾਥੀਆਂ ਦਾ ਧੰਨਵਾਦ ਕਰਨ ਤੋਂ ਬਾਅਦ ਉਚੇਚੇ ਤੌਰ 'ਤੇ ਜੌਨ ਹੌਰਗਨ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਹੌਰਗਨ ਨਾਲ ਮੁਲਾਕਾਤ ਹੋਈ ਸੀ ਅਤੇ ਇਸ ਮੌਕੇ ਹੌਰਗਨ ਨੇ ਪੁੱਛਿਆ ਕਿ ਸਹੁੰ ਚੁੱਕ ਸਮਾਗਮ ਦੇ ਦਿਨ ਕੀ ਡੇਵਿਡ ਇਬੀ ਉਨ੍ਹਾਂ ਦੀ ਉਪਸਥਿਤੀ ਚਾਹੁੰਦੇ ਹਨ।

ਇਬੀ ਨੇ ਕਿਹਾ, ਹੌਰਗਨ ਇਸ ਪ੍ਰਕਾਰ ਦੀ ਸ਼ਖਸੀਅਤ ਹਨ ਅਤੇ ਇੰਨੇ 'ਡਾਊਨ ਟੁ ਅਰਥ' ਹਨ।

ਉਨ੍ਹਾਂ ਹਲਕੇ ਅੰਦਾਜ 'ਚ ਕਿਹਾ ਕਿ ਲੋਕਾਂ ਨੂੰ ਲਗਦਾ ਹੈ ਕਿ ਮੇਰਾ ਕੱਦ ਬਹੁਤ ਲੰਮਾ ਹੈ ਪਰ ਉਨ੍ਹਾਂ ਕਿਹਾ ਕਿ ਇਹ ਸੱਚ ਨਹੀਂ ਹੈ ਕਿਉਂਕਿ ਮੈਂ ਹੌਰਗਨ ਦੇ ਮੋਢਿਆਂ 'ਤੇ ਖੜਾ ਹਾਂ।

ਯਾਦ ਰਹੇ ਆਮ ਤੌਰ 'ਤੇ ਵਿਕਟੋਰੀਆ 'ਚ ਗਵਰਮੈਂਟ ਹਾਊਸ ਸਹੁੰ ਚੁੱਕ ਸਮਾਗਮ ਦਾ ਟ੍ਰੈਡੀਸ਼ਨਲ ਵੈਨਿਊ ਹੁੰਦਾ ਹੈ।

ਹਾਲਾਂਕਿ ਇਸ ਵਾਰ ਟ੍ਰੈਡੀਸ਼ਨਲ ਵੈਨਿਊ ਤੋਂ ਹਟ ਕੇ ਵੱਖਰੇ ਵੈਨਿਊ ਦੀ ਚੋਣ ਕੀਤੀ ਗਈ ਹੈ।

ਸਮਾਗਮ ਦੀ ਸ਼ੁਰੂਆਤ ਵਿੱਚ ਰਿਵਾਇਤੀ ਢੰਗ ਨਾਲ ਫਰਸਟ ਨੇਸ਼ਨ ਲੋਕਾਂ ਨੇ ਕੁਝ ਸਭਿਆਚਾਰਕ ਢੋਲ ਦੀ ਗੜਗੜਾਹਟ 'ਚ ਆਪਣੇ ਵਿਚਾਰ ਸਾਂਝੇ ਕੀਤੇ।

Latest news

petition-to-remove-u-s-ambassador-pete-hoekstra-surpasses-225-000-signatures
Punjabi

ਹੋਇਕਸਟਰਾ ਨੂੰ ਹਟਾਉਣ ਦੀ ਪਟੀਸ਼ਨ ’ਤੇ ਦਸਤਖ਼ਤ 2.25 ਲੱਖ ਤੋਂ ਪਾਰ

ਕੈਨੇਡਾ ਵਿਚ ਅਮਰੀਕਾ ਦੇ ਰਾਜਦੂਤ ਪੀਟ ਹੋਇਕਸਟਰਾ ਨੂੰ ਹਟਾਉਣ ਲਈ ਚੱਲ ਰਹੀ ਪਟੀਸ਼ਨ 'ਤੇ ਦਸਤਖ਼ਤ 225,000 ਤੋਂ ਪਾਰ ਹੋ ਗਏ ਹਨ। ਹਾਲਾਂਕਿ, ਮਾਹਰਾਂ ਦਾ ਤਰਕ ਹੈ ਕਿ ਹੋਇਕਸਟਰਾ ਦੇ actions ਉਸ ਪੱਧਰ ਤੱਕ ਨਹੀਂ ਪਹੁੰਚੇ ਹਨ, ਜਿਸ ਕਾਰਨ ਉਨ੍ਹਾਂ ਨੂੰ ਹਟਾਇਆ ਜਾ ਸਕਦਾ ਹੈ।
canadian-exports-face-50-per-cent-tariff-threat-as-carney-speaks-with-trump
Punjabi

ਕੈਨੇਡੀਅਨ ਨਿਰਯਾਤ 'ਤੇ 50 ਫੀਸਦੀ ਟੈਰਿਫ ਦਾ ਖ਼ਤਰਾ, ਕਾਰਨੀ ਨੇ ਟਰੰਪ ਨਾਲ ਕੀਤੀ ਫੋਨ 'ਤੇ ਗੱਲਬਾਤ

ਕੈਨੇਡੀਅਨ ਨਿਰਯਾਤ 'ਤੇ 50 ਫੀਸਦੀ ਟੈਰਿਫ ਲੱਗਣ ਦੇ ਮੰਡਰਾ ਰਹੇ ਖ਼ਤਰੇ ਵਿਚਕਾਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਸੋਮਵਾਰ ਸ਼ਾਮ ਨੂੰ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਹੈ। ਹਾਲਾਂਕਿ, ਦੋਹਾਂ ਵਿਚਾਕਰ ਕਿਸੇ ਚਰਚਾ ਦੀ ਡਿਟੇਲਸ ਬਾਹਰ ਨਹੀਂ ਆਈ। ਕੈਨੇਡਾ 'ਤੇ ਟੈਰਿਫ ਲਾਗੂ ਹੋਣ ਵਿਚ ਹੁਣ 24 ਘੰਟੇ ਤੋਂ ਵੀ ਘੱਟ ਦਾ ਸਮਾਂ ਹੈ ਅਤੇ ਸਰਕਾਰ ਨੇ ਇਹ ਪਹਿਲਾਂ ਹੀ ਸੰਕੇਤ ਦਿੱਤਾ ਹੈ ਕਿ ਜੇ ਇਹ ਟੈਰਿਫਸ ਪ੍ਰਭਾਵੀ ਹੁੰਦੇ ਹਨ ਤਾਂ ਔਟਵਾ ਵੀ ਪਲਟਵਾਰ ਕਰ ਸਕਦਾ ਹੈ।
b-c-conservatives-slam-eby-cabinet-shuffle
Punjabi

ਬੀ.ਸੀ. ਕੰਜ਼ਰਵੇਟਿਵਜ਼ ਵੱਲੋਂ ਈਬੀ ਦੇ ਕੈਬਨਿਟ ਫੇਰਬਦਲ ਦੀ ਤਿੱਖੀ ਆਲੋਚਨਾ

ਬੀ.ਸੀ.ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਜੌਨ ਰਸਟੈਡ ਅਤੇ ਸਰੀ-ਕਲੋਵਰਡੇਲ ਦੀ ਵਿਧਾਇਕ ਏਲੇਨੋਰ ਸਟਰਕੋ ਨੇ ਪ੍ਰੀਮੀਅਰ ਡੇਵਿਡ ਈਬੀ ਦੇ ਨਵੇਂ ਕੈਬਨਿਟ ਫੇਰਬਦਲ 'ਤੇ ਤਿੱਖੇ ਹਮਲੇ ਕੀਤੇ ਹਨ। ਰਸਟੈਡ ਨੇ ਸੂਬਾ ਸਰਕਾਰ ਵਿਚ ਹੋਈਆਂ ਨਵੀਂਆਂ ਨਿਯੁਕਤੀਆਂ ਜਿਸ ਵਿਚ ਜੋਸੀ ਓਸਬੋਰਨ ਨੂੰ ਵਿੱਤ ਮੰਤਰਾਲਾ ਅਤੇ ਰਵੀ ਕਾਹਲੋਂ ਨੂੰ ਹੈਲਥ ਮਿਨਿਸਟਰੀ ਸੌਂਪੀ ਗਈ ਹੈ ਨੂੰ ਮਹਿਜ਼ ਕੁਰਸੀਆਂ ਦੀ ਅਦਲਾ-ਬਦਲੀ ਕਰਾਰ ਦਿੱਤਾ ਹੈ।
shots-fired-at-abbotsford-home-while-family-was-sleeping
Punjabi

ਐਬਟਸਫੋਰਡ ਵਿਚ ਇੱਕ ਘਰ ’ਤੇ ਚੱਲੀਆਂ ਗੋਲੀਆਂ, ਸੁੱਤੇ ਪਰਿਵਾਰ ਦਾ ਹੋਇਆ ਬਚਾਅ

ਐਬਟਸਫੋਰਡ ਵਿਚ ਇੱਕ ਘਰ 'ਤੇ ਸ਼ੂਟਿੰਗ ਦੀ ਵਾਰਦਾਤ ਹੋਈ ਹੈ। ਪੁਲਿਸ ਮੁਤਾਬਕ, ਉਨ੍ਹਾਂ ਨੂੰ ਐਤਵਾਰ ਰਾਤ ਲਗਭਗ 1 ਵਜੇ ਮੈਕਮਿਲਨ ਰੋਡ ਨੇੜੇ ਐਂਡਰਬੀ ਸਟ੍ਰੀਟ ਦੇ 2100 ਬਲਾਕ ਵਿਚ ਸਥਿਤ ਇੱਕ ਘਰ 'ਤੇ ਗੋਲੀਆਂ ਚੱਲਣ ਦੀ ਸੂਚਨਾ ਮਿਲੀ। ਜਦੋਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਗੋਲੀਆਂ ਸਿੱਧੀਆਂ ਘਰ ਦੀ ਇਮਾਰਤ 'ਤੇ ਲੱਗੀਆਂ ਸਨ।
bjp-announces-major-organisational-reshuffle-ahead-of-2027-punjab-assembly-polls
Punjabi

2027 ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਫੇਰਬਦਲ, ਮਨਪ੍ਰੀਤ ਬਾਦਲ ਤੇ ਤਰੁਣ ਚੁੱਘ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਸੰਗਠਨਾਤਮਕ ਪੱਧਰ ’ਤੇ ਵੱਡਾ ਫੇਰਬਦਲ ਕਰਦਿਆਂ ਪੰਜਾਬ ਨਾਲ ਜੁੜੇ ਦੋ ਅਹਿਮ ਚਿਹਰਿਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪਣ ਦਾ ਫੈਸਲਾ ਕੀਤਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link