Jan 16, 2025 8:31 PM - Connect Newsroom

ਪ੍ਰੀਮੀਅਰ ਡੇਵਿਡ ਈਬੀ ਨੇ ਸੰਕੇਤ ਦਿੱਤਾ ਹੈ ਕਿ ਜੇ ਟਰੰਪ ਟੈਰਿਫ ਲਾਗੂ ਕਰਦੇ ਹਨ ਤਾਂ ਇਸ ਦੇ ਮੱਦੇਨਜ਼ਰ ਉਨ੍ਹਾਂ ਦੀ ਪਾਰਟੀ ਵਲੋਂ ਚੋਣਾਂ ਵਿਚ ਵਾਅਦਾ ਕੀਤੀ ਗਈ ਕਰਿਆਨੇ ਦੀ ਛੋਟ ਵਿਚ ਦੇਰੀ ਹੋ ਸਕਦੀ ਹੈ ਜਾਂ ਇਸ ਨੂੰ ਰੱਦ ਕੀਤਾ ਜਾ ਸਕਦਾ ਹੈ।
ਈਬੀ ਨੇ ਕਿਹਾ ਕਿ ਸਾਡੀ ਪਹਿਲੀ ਤਰਜੀਹ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਟਰੰਪ ਦੇ ਟੈਰਿਫ ਦੇ ਖਤਰੇ ਤੋਂ ਪ੍ਰੋਟੈਕਟ ਕਰਨਾ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਵਲੋਂ ਬਜਟ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਉਹ ਹਰ ਸੰਭਾਵੀ ਖ਼ਤਰੇ ਨੂੰ ਧਿਆਨ ਵਿਚ ਰੱਖ ਕੇ ਚੱਲ ਰਹੇ ਹਨ।
ਗੌਰਤਲਬ ਹੈ ਕਿ ਪ੍ਰੀਮੀਅਰ ਡੇਵਿਡ ਈਬੀ ਨੇ ਪਿਛਲੇ ਸਾਲ ਚੋਣ ਕੰਪੇਨ ਦੌਰਾਨ ਸੱਤਾ ਵਿਚ ਵਾਪਸੀ ’ਤੇ ਬੀਸੀ ਦੇ ਮਿਡਲ ਕਲਾਸ ਲੋਕਾਂ ਨੂੰ $1,000 ਤੱਕ ਦੀ ਕਰਿਆਨੇ ਦੀ ਛੋਟ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਟਰੰਪ ਦੇ ਟੈਰਿਫ ਕਾਰਨ ਬੀਸੀ ਸਰਕਾਰ ਲਈ 1.8 ਬਿਲੀਅਨ ਡਾਲਰ ਦਾ ਖ਼ਰਚ ਬਰਦਾਸ਼ਤ ਕਰਨਾ ਮੁਸ਼ਕਲ ਹੁੰਦਾ ਜਾਪ ਰਿਹਾ ਹੈ।




