Jul 12, 2022 7:16 PM - The Canadian Press

ਕੈਨੇਡਾ ਦੇ ਵੱਖੋ-ਵੱਖਰੇ ਸੂਬਿਆਂ ਅਤੇ ਟੈਰੀਟੋਰੀਸ ਦੇ ਪ੍ਰੀਮਿਅਰਸ ਨੇ ਇੱਕ ਵਾਰ ਫਿਰ ਤੋਂ ਆਪਣੀ ਮੰਗ ਦੋਹਰਾਈ ਹੈ ਕਿ ਫੈਡਰਲ ਸਰਕਾਰ ਉਨ੍ਹਾਂ ਦੇ ਨਾਲ ਬੈਠੇ ਅਤੇ ਹੈਲਥ ਕੇਅਰ ਫੰਡਿੰਗ ਦੇ ਮਸਲੇ 'ਤੇ ਚਰਚਾ ਕਰੇ।
ਕਾਉਂਸਿਲ ਆਫ ਫੈਡਰੇਸ਼ਨ ਦੇ ਪ੍ਰਧਾਨ, ਬੀ.ਸੀ. ਦੇ ਪ੍ਰੀਮਿਅਰ ਜੌਨ ਹੌਰਗਨ ਨੇ ਇਸ ਸੰਬੰਧੀ ਅੱਜ ਦੂਜੇ ਦਿਨ ਦੇ ਬੈਠਕਾਂ ਦੇ ਦੌਰ ਦੀ ਸ਼ੁਰੂਆਤ ਤੋਂ ਪਹਿਲਾਂ ਇਹ ਟਿੱਪਣੀ ਕੀਤੀ।
ਹੌਰਗਨ ਨੇ ਕਿਹਾ ਕਿ ਫੈਡਰਲ ਸਰਕਾਰ ਨੂੰ ਚਿੰਤਾ ਹੈ ਕਿ ਸੂਬਾ ਸਰਕਾਰਾਂ ਦਾ ਪੈਸਾ ਬਚੇਗਾ ਅਤੇ ਉਨ੍ਹਾਂ ਕਿਹਾ ਕਿ ਇਹ ਪੈਸਾ ਕਨੇਡੀਅਨ ਲੋਕਾਂ ਦਾ ਹੈ ਅਤੇ ਕਿਸੇ ਨਾ ਕਿਸੇ ਢੰਗ ਨਾਲ ਕੈਨੇਡਾ ਵਾਸੀਆਂ ਤਕ ਪਹੁੰਚ ਹੀ ਜਾਵੇਗਾ।
ਦੇਸ਼ ਦੇ ਪ੍ਰੀਮਿਅਰਸ ਨੇ ਸਹਿਮਤੀ ਜਾਹਿਰ ਕੀਤੀ ਹੈ ਕਿ ਫੈਡਰਲ ਸਰਕਾਰ ਨੂੰ ਹੈਲਥ ਕੇਅਰ ਫੰਡਿੰਗ ਦੇ ਸ਼ੇਅਰ ਨੂੰ 22% ਤੋਂ ਵਧਾ ਕੇ 35% ਕਰਨਾ ਚਾਹੀਦਾ ਹੈ।
ਪ੍ਰੀਮਿਅਰਸ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੂੰ ਇਸ ਸੰਬੰਧੀ ਕੀਤੇ 8 ਮਹੀਨੇ ਪਹਿਲਾਂ ਦੇ ਵਾਅਦੇ ਨੂੰ ਪੂਰਾ ਕਰਨਾ ਚਾਹੀਦਾ ਹੈ ਅਤੇ ਮੁਲਾਕਾਤ ਕਰ ਨਵੀਆਂ ਨੀਤੀਆਂ 'ਤੇ ਚਰਚਾ ਕਰਨੀ ਚਾਹੀਦੀ ਹੈ।




