15.3C Vancouver
ADS

Jun 26, 2024 4:36 PM - The Canadian Press

ਐਲਬਰਟਾ 2026 ਤੱਕ ਸੰਘੀ ਦੰਦਾਂ ਦੀ ਦੇਖਭਾਲ ਯੋਜਨਾ ਤੋਂ ਬਾਹਰ ਹੋਣ ਦੀ ਬਣਾ ਰਿਹੈ ਯੋਜਨਾ: ਪ੍ਰੀਮੀਅਰ ਸਮਿਥ

Share On
premier-smith-says-alberta-plans-to-opt-out-of-federal-dental-care-plan-by-2026
The $13-billion program began covering younger children and seniors in May and is being expanded to all those under 18 and people with disabilities.(Photo: The Canadian Press)

ਐਲਬਰਟਾ ਫੈਡਰਲ ਡੈਂਟਲ ਪਲੈਨ ਤੋਂ ਬਾਹਰ ਨਿਕਲਣ ਜਾ ਰਿਹਾ ਹੈ। ਐਲਬਰਟਾ ਦੀ ਪ੍ਰੀਮੀਅਰ ਡੇਨਿਅਲ ਸਮਿਥ ਨੇ ਕੱਲ੍ਹ ਦੁਪਿਹਰ ਕੈਨੇਡੀਅਨ ਸਰਕਾਰ ਨੂੰ ਦੱਸਿਆ ਕਿ ਐਲਬਰਟਾ ਫੈਡਰਲ ਡੈਂਟਲ ਪਲੈਨ ਤੋਂ ਬਾਹਰ ਨਿਕਲਣ ਦਾ ਫੈਸਲਾ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲਿਖੇ ਇਕ ਪੱਤਰ ਵਿਚ ਸਮਿਥ ਨੇ ਕਿਹਾ ਕਿ ਕੈਨੇਡੀਅਨ ਡੈਂਟਲ ਕੇਅਰ ਪਲੈਨ ਸੂਬਾਈ ਅਧਿਕਾਰ ਖੇਤਰ ਦੀ ਉਲੰਘਣਾ ਕਰਦਾ ਹੈ। ਸਮਿਥ ਨੇ ਲਿਖਿਆ ਕਿ ਫੈਡਰਲ ਸਰਕਾਰ ਵਲੋਂ ਕੋਈ ਵੀ ਨਵਾਂ ਸਿਹਤ ਪ੍ਰੋਗਰਾਮ ਸੂਬਿਆਂ ਅਤੇ ਖੇਤਰਾਂ ਦੇ ਪੂਰੇ ਸਹਿਯੋਗ ਨਾਲ ਵਿਕਸਿਤ ਕੀਤਾ ਜਾਣਾ ਚਾਹੀਦਾ ਸੀ ਅਤੇ ਅਜਿਹੇ ਐਲਾਨ ਤੋਂ ਪਹਿਲਾਂ ਵਿਚਾਰ-ਵਟਾਂਦਰੇ ਹੋਣੇ ਚਾਹੀਦੇ ਸਨ ਪਰ ਬਦਕਿਸਮਤੀ ਨਾਲ ਅਜਿਹਾ ਨਹੀਂ ਹੋਇਆ।

ਸਮਿਥ ਨੇ ਕਿਹਾ ਕਿ ਐਲਬਰਟਾ ਫੈਡਰਲ ਯੋਜਨਾ ਤੋਂ ਬਾਹਰ ਨਿਕਲਣ ਅਤੇ ਐਲਬਰਟਾ ਵਾਸੀਆਂ ਲਈ ਆਪਣੇ ਸੂਬਾਈ ਪ੍ਰੋਗਰਾਮਾਂ ਨੂੰ ਬਣਾਈ ਰੱਖਣ ਦਾ ਇਰਾਦਾ ਰੱਖਦਾ ਹੈ।

ਐਲਬਰਟਾ ਫੈਡਰਲ ਡੈਂਟਲ ਫਡਿੰਗ ਦੇ ਸੂਬੇ ਦੇ ਹਿੱਸੇ ਲਈ ਇੱਕ ਸਮਝੌਤੇ ’ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਸ ਬਿਨਾਂ ਸ਼ਰਤ ਫਡਿੰਗ ਦੀ ਵਰਤੋਂ ਵਧੇਰੇ ਘੱਟ ਆਮਦਨ ਵਾਲੇ ਐਲਬਰਟਾ ਵਾਸੀਆਂ ਲਈ ਡੈਂਟਲ ਕਵਰੇਜ ਦਾ ਵਿਸਥਾਰ ਕਰਨ ਲਈ ਕਰੇਗਾ।

ਸਮਿਥ ਨੇ ਉਮੀਦ ਜਤਾਈ ਕਿ ਸਬੰਧਤ ਅਧਿਕਾਰੀ ਦੋ ਸਾਲ ਦੀ ਸਮਾਂ ਸੀਮਾ ਦੇ ਅੰਦਰ ਆਪਸੀ ਸਹਿਮਤੀ ਵਾਲੀਆਂ ਸ਼ਰਤਾਂ ’ਤੇ ਗੱਲਬਾਤ ਕਰ ਸਕਦੇ ਹਨ ਅਤੇ 2026 ਤੱਕ ਇਸ ਤੋਂ ਬਾਹਰ ਨਿਕਲਣ ਦੀ ਯੋਜਨਾ ਬਣਾ ਸਕਦੇ ਹਨ।

Latest news

nikki-sharmas-demand-from-meta-canadian-children-deserve-the-same-online-protection-as-kids-in-the-us
Punjabi

ਮੈਟਾ ਨੂੰ ਨਿੱਕੀ ਸ਼ਰਮਾ ਦੀ ਦੋ-ਟੂਕ ਮੰਗ, ‘ਕੈਨੇਡੀਅਨ ਬੱਚਿਆਂ ਨੂੰ ਵੀ ਮਿਲੇ US ਵਰਗੀ ਸੁਰੱਖਿਆ’

ਬੀ.ਸੀ. ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਮੈਟਾ ਨੂੰ ਅਮਰੀਕਾ ਵਿਚ ਬੱਚਿਆਂ ਦੀ ਔਨਲਾਈਨ ਸੁਰੱਖਿਆ ਨੂੰ ਲੈ ਕੇ ਚੁੱਕੇ ਗਏ ਕਦਮ ਦੀ ਤਰਜ 'ਤੇ ਕੈਨੇਡਾ ਵਿਚ ਵੀ ਇਹ ਸੁਰੱਖਿਆ ਉਪਾਅ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸੋਮਵਾਰ ਨੂੰ ਬਿਆਨ ਵਿਚ ਕਿਹਾ ਕਿ ਕੈਨੇਡੀਅਨ ਬੱਚੇ ਵੀ ਅਮਰੀਕੀ ਬੱਚਿਆਂ ਵਾਂਗ ਬਰਾਬਰ ਔਨਲਾਈਨ ਸੁਰੱਖਿਆ ਦੇ ਹੱਕਦਾਰ ਹਨ।
nepal-tibet-flood-death-toll-rises-to-955-over-3-900-still-missing
Punjabi

ਨੇਪਾਲ-ਤਿੱਬਤ ਹੜ੍ਹ ’ਚ ਮੌਤਾਂ ਦੀ ਗਿਣਤੀ ਹੋਈ955, 3,900 ਤੋਂ ਵੱਧ ਲਾਪਤਾ

ਨੇਪਾਲ ਅਤੇ ਤਿੱਬਤ ਵਿੱਚ 26 ਅਗਸਤ ਨੂੰ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 955 ਹੋ ਗਈ ਹੈ। ਇਕੱਲੇ ਨੇਪਾਲ ਵਿੱਚ 939 ਮੌਤਾਂ ਹੋਈਆਂ ਹਨ, ਜਦੋਂ ਕਿ ਤਿੱਬਤ ਵਿੱਚ ਮਰਨ ਵਾਲਿਆਂ ਦੀ ਗਿਣਤੀ 16 ਤੱਕ ਪਹੁੰਚ ਗਈ ਹੈ। 3,900 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ।
bank-of-canada-expected-to-hold-interest-rate-at-2-25-rate-hikes-possible-in-2027
Punjabi

ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰ 2.25% ’ਤੇ ਰੱਖਣ ਦੀ ਉਮੀਦ, 2027 ’ਚ ਵਧ ਸਕਦੀਆਂ ਹਨ ਦਰਾਂ

ਕੈਨੇਡਾ ਦਾ ਸੈਂਟਰਲ ਬੈਂਕ ਬੁੱਧਵਾਰ ਨੂੰ ਹੋਣ ਵਾਲੀ ਆਪਣੀ ਅਹਿਮ ਮੀਟਿੰਗ ਵਿਚ ਬੈਂਚਮਾਰਕ ਇੰਟਰਸਟ ਰੇਟ 2.25 ਫ਼ੀਸਦੀ 'ਤੇ ਸਥਿਰ ਰੱਖ ਸਕਦਾ ਹੈ, ਜੋ ਕਿ ਲਗਾਤਾਰ ਸੱਤਵੀਂ ਵਾਰ ਅਜਿਹਾ ਹੋਵੇਗਾ। ਵਿੱਤੀ ਬਾਜ਼ਾਰ ਅਤੇ ਆਰਥਿਕ ਮਾਹਰ ਦਾ ਮੰਨਣਾ ਹੈ ਕਿ ਬੈਂਕ ਔਫ ਕੈਨੇਡਾ ਫਿਲਹਾਲ ਮੌਜੂਦਾ ਚੱਲ ਰਹੇ ਹਾਲਤ 'ਤੇ ਨੇੜਿਓਂ ਨਜ਼ਰ ਰੱਖਣ ਦੀ ਪਾਲਿਸੀ ਅਪਣਾਏਗਾ।
trump-warns-canada-over-venezuela-oil-deal-signals-u-s-may-no-longer-need-canadian-crude
Punjabi

ਅਮਰੀਕਾ-ਵੈਨੇਜ਼ੁਏਲਾ ਤੇਲ ਡੀਲ ਨੂੰ ਲੈ ਕੇ ਟਰੰਪ ਦੀ ਕੈਨੇਡਾ ਨੂੰ ਚੇਤਾਵਨੀ, ਕਿਹਾ- ਭਵਿੱਖ ’ਚ ਨਹੀਂ ਪਵੇਗੀ ਕੱਚੇ ਤੇਲ ਦੀ ਲੋੜ

ਕੈਨੇਡਾ ਖਿਲਾਫ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਹਮਲੇ ਜਾਰੀ ਹਨ। ਉਨ੍ਹਾਂ ਵੈਨੇਜ਼ੁਏਲਾ ਨਾਲ ਕੀਤੇ 65 ਬਿਲੀਅਨ ਬੈਰਲ ਦੇ ਤੇਲ ਸਮਝੌਤੇ ਨੂੰ ਔਟਵਾ ਲਈ ਸਿੱਧੀ ਚੇਤਾਵਨੀ ਦੱਸਿਆ ਹੈ ਅਤੇ ਸੰਕੇਤ ਦਿੱਤਾ ਕਿ ਭਵਿੱਖ ਵਿਚ ਅਮਰੀਕਾ ਨੂੰ ਕੈਨੇਡਾ ਦੇ ਕੱਚੇ ਤੇਲ ਦੀ ਲੋੜ ਨਹੀਂ ਪਵੇਗੀ।
b-c-ndp-mla-and-indigenous-leader-joan-philip-dies-at-74-vancouver-strathcona-seat-vacant
Punjabi

ਜੋਨ ਫਿਲਿਪ ਦਾ 74 ਸਾਲ ਦੀ ਉਮਰ ’ਚ ਦਿਹਾਂਤ, ਵੈਨਕੂਵਰ-ਸਟ੍ਰੈਥਕੋਨਾ ਸੀਟ ਖਾਲੀ

ਬੀ.ਸੀ. ਐਨ.ਡੀ.ਪੀ. ਦੀ ਵਿਧਾਇਕ ਅਤੇ ਪ੍ਰਮੁੱਖ Indigenous ਆਗੂ ਜੋਨ ਫਿਲਿਪ ਦਾ 74 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਹ ਵੈਨਕੂਵਰ-ਸਟ੍ਰੈਥਕੋਨਾ ਦੀ ਨੁਮਾਇੰਦਗੀ ਕਰ ਰਹੇ ਸਨ।ਯੂਨੀਅਨ ਔਫ ਬੀ.ਸੀ. ਇੰਡੀਅਨ ਚੀਫ਼ਸ ਮੁਤਾਬਕ, ਫਿਲਿਪ ਨੇ ਸ਼ੁੱਕਰਵਾਰ ਦੁਪਹਿਰ ਨੂੰ ਹਸਪਤਾਲ ਵਿਚ ਪਰਿਵਾਰ ਦੀ ਮੌਜੂਦਗੀ ਵਿਚ ਆਖਰੀ ਸਾਹ ਲਏ। ਉਹ ਪਿਛਲੇ ਕੁਝ ਸਮੇਂ ਤੋਂ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link