14.34C Vancouver
ADS

Dec 10, 2024 6:57 PM - The Canadian Press

ਕੈਨੇਡਾ ਭਰ ਦੇ ਪ੍ਰੀਮੀਅਰ ਬੁੱਧਵਾਰ ਨੂੰ ਪੀ. ਐੱਮ. ਜਸਟਿਨ ਟਰੂਡੋ ਨਾਲ ਕਰਨਗੇ ਮੀਟਿੰਗ

Share On
premiers-to-meet-with-trudeau-wednesday-about-trade-and-tariffs-ford-says
Trudeau recently flew to Trump's Mar-a-Lago estate in Florida to dine with the president-elect and some of his cabinet nominees for an informal discussion on trade and border security.(Photo: The Canadian Press)

ਕੈਨੇਡਾ ਭਰ ਦੇ ਪ੍ਰੀਮੀਅਰ ਬੁੱਧਵਾਰ ਨੂੰ ਪੀ. ਐੱਮ. ਜਸਟਿਨ ਟਰੂਡੋ ਨਾਲ ਮੀਟਿੰਗ ਕਰਨਗੇ, ਇਹ ਮੀਟਿੰਗ ਅਮਰੀਕਾ ਨਾਲ ਵਾਪਰ ਅਤੇ ਟੈਰਿਫ ਮੁੱਦੇ ’ਤੇ ਹੋਵੇਗੀ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਇਹ ਜਾਣਕਾਰੀ ਦਿੱਤੀ। ਪ੍ਰੀਮੀਅਰਾਂ ਨਾਲ ਟਰੂਡੋ ਦੀ ਇਹ ਮੀਟਿੰਗ ਪਿਛਲੀ ਬੈਠਕ ਦੇ ਦੋ ਹਫ਼ਤੇ ਬਾਅਦ ਹੋ ਰਹੀ ਹੈ।

ਕੈਨੇਡੀਅਨ ਆਯਾਤ ’ਤੇ ਟਰੰਪ ਵਲੋਂ 25 ਫੀਸਦੀ ਟੈਰਿਫ ਲਗਾਉਣ ਦੀ ਦਿੱਤੀ ਗਈ ਧਮਕੀ ਦੇ ਜਵਾਬ ਵਿਚ ਤਰੀਕੇ ਤਲਾਸ਼ਣ ਸਬੰਧੀ ਇਹ ਮੀਟਿੰਗਾਂ ਹੋ ਰਹੀਆਂ ਹਨ।

ਓਨਟਾਰੀਓ ਦੇ ਪ੍ਰੀਮੀਅਰ ਨੇ ਕਿਹਾ ਕਿ ਸੈਂਟਰ ਸਰਕਾਰ ਨੇ ਟਰੰਪ ਅਤੇ ਉਨ੍ਹਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਲਈ ਪ੍ਰੀਮੀਅਰ ਸਾਹਮਣੇ ਇੱਕ ਪਲੈਨ ਪੇਸ਼ ਕਰਨ ਦੀ ਵਚਨਬੱਧਤਾ ਜਤਾਈ ਸੀ।

ਫੋਰਡ ਨੇ ਕਿਹਾ ਕਿ ਉਮੀਦ ਹੈ ਕਿ ਇਸ ਪਲੈਨ ਵਿਚ ਬਾਰਡਰ ਸਕਿਓਰਟੀ ਨੂੰ ਸਖ਼ਤ ਕਰਨਾ ਅਤੇ ਡਿਫੈਂਸ ’ਤੇ ਨਾਟੋ ਟਾਰਗੇਟ ਨੂੰ ਪੂਰਾ ਕਰਨ ਦੀ ਯੋਜਨਾ ਸ਼ਾਮਲ ਹੋਵੇਗੀ।

ਦੱਸ ਦੇਈਏ ਕਿ ਟਰੰਪ ਨੇ ਕੈਨੇਡਾ ’ਤੇ ਟੈਰਿਫ ਲਈ ਜੋ ਵੱਡੇ ਮੁੱਦੇ ਕਾਰਨ ਦੱਸੇ ਹਨ, ਬਾਰਡਰ ਸਕਿਓਰਟੀ ਉਨ੍ਹਾਂ ਵਿਚੋਂ ਇੱਕ ਹੈ। ਇਸ ਦੇ ਨਾਲ ਹੀ ਟਰੰਪ ਨਾਟੋ ਟਾਰਗੇਟ ਨੂੰ ਪੂਰਾ ਨਾ ਕਰਨ ਵਾਲੇ ਮੈਂਬਰ ਦੇਸ਼ਾਂ ’ਤੇ ਵੀ ਸਖ਼ਤ ਹਨ।

Latest news

15-year-old-arrested-in-lethbridge-sexual-assault-investigation
Punjabi

ਲੈਥਬ੍ਰਿਜ ਪੁਲਿਸ ਵੱਲੋਂ 15 ਸਾਲਾ ਲੜਕਾ ਗ੍ਰਿਫ਼ਤਾਰ, ਔਰਤਾਂ ਨਾਲ ਜਿਨਸੀ ਹਮਲੇ ਤੇ ਅਸ਼ਲੀਲ ਹਰਕਤਾਂ ਦੇ ਲੱਗੇ ਦੋਸ਼

ਲੈਥਬ੍ਰਿਜ ਪੁਲਿਸ ਨੇ 15 ਸਾਲਾ ਲੜਕੇ ਨੂੰ ਸ਼ਹਿਰ ਦੇ ਇੱਕ ਗ੍ਰੀਨ ਸਟ੍ਰਿਪ ਕੋਲ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਜਿਨਸੀ ਹਮਲੇ ਅਤੇ ਅਸ਼ਲੀਲ ਹਰਕਤਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਅਨੁਸਾਰ ਇਹ ਘਟਨਾ 16 ਸਤੰਬਰ ਨੂੰ ਲੇਕਵਿਊ ਡਰਾਈਵ ਦੇ 1500 ਬਲਾਕ ਕੋਲ ਕੋਲਬੈਂਕਸ ਟ੍ਰੇਲ 'ਤੇ ਵਾਪਰੀ, ਜਿੱਥੇ ਸੈਰ ਕਰ ਰਹੀ 41 ਸਾਲਾ ਔਰਤ 'ਤੇ ਜਿਨਸੀ ਹਮਲਾ ਕੀਤਾ ਗਿਆ ਸੀ।
bank-of-canada-governor-warns-trade-war-could-slow-economic-growth
Punjabi

ਅਮਰੀਕਾ ਨਾਲ ਟਰੇਡ ਵਾਰ ਦਾ ਅਸਰ, ਕੈਨੇਡਾ ਦੀ ਆਰਥਿਕ ਵਿਕਾਸ ਦਰ ਹੋ ਸਕਦੀ ਹੈ ਸੁਸਤ

ਕੈਨੇਡਾ ਦੇ ਸੈਂਟਰਲ ਬੈਂਕ ਗਵਰਨਰ ਟਿਫ ਮੈਕਲਮ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਨਾਲ ਟਰੇਡ ਵਾਰ ਕਾਰਨ ਕੈਨੇਡੀਅਨ ਅਰਥਵਿਵਸਥਾ ਵਿਚ ਆਇਆ ਹਾਲੀਆ ਉਛਾਲ ਅੱਗੇ ਹੌਲੀ ਹੋ ਸਕਦਾ ਹੈ। ਸੋਮਵਾਰ ਨੂੰ ਹੈਲੀਫੈਕਸ ਵਿਖੇ ਇੱਕ ਭਾਸ਼ਣ ਦੌਰਾਨ ਗਵਰਨਰ ਨੇ ਕਿਹਾ ਕਿ ਮਿਡਲ ਈਸਟ ਵਿਚ ਟਕਰਾਅ ਅਤੇ ਸਪਲਾਈ ਚੇਨ ਵਿਚ ਆ ਰਹੀਆਂ ਰੁਕਾਵਟਾਂ ਹੁਣ ਆਮ ਹੋ ਰਹੀਆਂ ਹਨ।
sri-anandpur-sahib-sarai-incident-sgpc-forms-five-member-probe-panel-giani-malkit-singh-relieved-of-duties
Punjabi

ਸ੍ਰੀ ਆਨੰਦਪੁਰ ਸਾਹਿਬ ਸਰਾਂ ਮਾਮਲਾ: 5 ਮੈਂਬਰੀ ਜਾਂਚ ਕਮੇਟੀ ਗਠਿਤ, ਗਿਆਨੀ ਮਲਕੀਤ ਸਿੰਘ ਸੇਵਾਵਾਂ ਤੋਂ ਫ਼ਾਰਗ

ਪੰਜਾਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਦੀ ਸਰਾਂ ਵਿੱਚ ਵਾਪਰੀ ਘਟਨਾ ਦੇ ਮਾਮਲੇ ਨੂੰ ਲੈ ਕੇ ਇੱਕ ਪੰਜ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ 15 ਦਿਨਾਂ ਵਿੱਚ ਆਪਣੀ ਰਿਪੋਰਟ ਦੇਵੇਗੀ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਜਿਨ੍ਹਾਂ ਨੂੰ ਪਹਿਲਾਂ ਮੁਅੱਤਲ ਕੀਤਾ ਗਿਆ ਸੀ, ਨੂੰ ਉਨ੍ਹਾਂ ਦੀਆਂ ਸੇਵਾਵਾਂ ਤੋਂ ਫ਼ਾਰਗ ਕਰ ਦਿੱਤਾ ਗਿਆ ਹੈ।
pm-mark-carney-misses-un-event-after-flight-delays-in-new-york
Punjabi

ਫਲਾਈਟ ’ਚ ਦੇਰੀ ਕਾਰਨ PM ਮਾਰਕ ਕਾਰਨੀ UN ਦੇ ਅਹਿਮ ਪ੍ਰੋਗਰਾਮ ਤੋਂ ਖੁੰਝੇ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਸੋਮਵਾਰ ਨਿਊਯਾਰਕ ਸਿਟੀ ਖੇਤਰ ਦੇ ਹਵਾਈ ਅੱਡਿਆਂ 'ਤੇ ਆਈ ਤਕਨੀਕੀ ਖ਼ਰਾਬੀ ਕਾਰਨ ਫਲਾਈਟ ਵਿਚ ਦੇਰੀ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਹ ਸੰਯੁਕਤ ਰਾਸ਼ਟਰ ਦੇ ਇੱਕ ਅਹਿਮ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਖੁੰਝ ਗਏ।
two-bodies-found-in-burned-vehicles-in-separate-toronto-areas
Punjabi

ਟੋਰੌਂਟੋ ਦੇ ਦੋ ਇਲਾਕਿਆਂ ’ਚ ਸੜੀਆਂ ਗੱਡੀਆਂ ਵਿਚੋਂ ਮਿਲੀਆਂ ਦੋ ਲਾਸ਼ਾਂ, ਕੀਤੀ ਜਾ ਰਹੀ ਜਾਂਚ

ਟੋਰੌਂਟੋ ਦੇ ਦੋ ਵੱਖ-ਵੱਖ ਇਲਾਕਿਆਂ ਵਿਚ ਅੱਗ ਲਗਾਈਆਂ ਹੋਈਆਂ ਗੱਡੀਆਂ ਵਿਚੋਂ ਦੋ ਲਾਸ਼ਾਂ ਮਿਲੀਆਂ ਹਨ। ਪੁਲਿਸ ਮੁਤਾਬਕ, ਦੋਵੇਂ ਘਟਨਾਵਾਂ ਸੋਮਵਾਰ ਦੇਰ ਰਾਤ ਅਤੇ ਮੰਗਲਵਾਰ ਤੜਕੇ ਵਿਚਕਾਰ ਸਕਾਰਬਰੋ ਅਤੇ ਏਟੋਬਿਕੋਕ ਵਿਚ ਵਾਪਰੀਆਂ। ਪਹਿਲੀ ਘਟਨਾ ਰਾਤ ਲਗਭਗ 11:24 ਵਜੇ ਸਕਾਰਬਰੋ ਦੇ ਰੀਸਰ ਰੋਡ ਵਿਖੇ ਸਾਹਮਣੇ ਆਈ, ਜਿੱਥੇ ਇੱਕ ਗੱਡੀ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਅੱਗ ਬੁਝਾਉਣ ਤੋਂ ਬਾਅਦ ਇਸ ਵਿਚੋਂ ਲਾਸ਼ ਬਰਾਮਦ ਹੋਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link