Sep 8, 2022 10:05 PM - The Canadian Press

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਵੀਨ ਐਲਿਜ਼ਾਬੈਥ II ਨੂੰ ਯਾਦ ਕੀਤਾ ਹੈ।
ਵੈਨਕੂਵਰ ਪਹੁੰਚੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਵੀਨ ਨੂੰ ਯਾਦ ਕਰਦੇ ਕਾਫੀ ਭਾਵੁਕ ਵਿਖਾਈ ਦਿੱਤੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਕਵੀਨ ਦੇ 12ਵੇਂ ਕਨੇਡੀਅਨ ਪ੍ਰਧਾਨ ਮੰਤਰੀ ਸਨ ਅਤੇ ਉਨ੍ਹਾਂ ਨੂੰ ਅੱਜ ਕਵੀਨ ਨਾਲ ਆਪਣੀ ਆਖਰੀ ਮੁਲਾਕਾਤ ਦੇ ਪਲ ਯਾਦ ਆ ਰਹੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਗੱਲ ਦਾ ਬੇਹੱਦ ਦੁੱਖ ਹੈ ਕਿ ਉਹ ਮੁਲਾਕਾਤ ਕਵੀਨ ਨਾਲ ਆਖਰੀ ਮੁਲਾਕਾਤ ਬਣ ਕੇ ਰਹਿ ਗਈ ਹੈ।
ਉਨ੍ਹਾਂ ਕਿਹਾ ਕਿ ਕਵੀਨ ਚੰਗੀ ਸੋਚ ਦੀ ਮਾਲਕ ਸਨ ਅਤੇ ਉਨ੍ਹਾਂ ਨੂੰ ਯਾਦ ਕਰ ਅੱਜ ਪੂਰਾ ਕੈਨੇਡਾ ਦੁੱਖ 'ਚ ਡੁੱਬ ਗਿਆ ਹੈ।
ਟਰੂਡੋ ਨੇ ਕਿਹਾ ਕਿ ਗੁੰਝਲਦਾਰ ਦੁਨੀਆ 'ਚ ਉਨ੍ਹਾਂ ਦੀ ਹੌਂਸਲੇ ਭਰੀ ਸ਼ਖਸੀਅਤ ਸਾਨੂੰ ਉਤਸ਼ਾਹਤ ਕਰਦੀ ਸੀ।
ਟਰੂਡੋ ਭਾਵੁਕ ਸਨ ਅਤੇ ਆਖਿਆ ਕਿ ਉਹ ਉਨ੍ਹਾਂ ਦੀ ਸਭ ਤੋਂ ਫੇਵਰਿਟ ਵਿਅਕਤੀ ਸਨ ਅਤੇ ਉਹ ਕਵੀਨ ਨੂੰ ਬਹੁਤ ਮਿਸ ਕਰਨਗੇ।




