14.96C Vancouver
ADS

Jun 7, 2024 5:04 PM - Connect Newsroom

ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਜੂਨ ਨੂੰ ਸ਼ਾਮ 6 ਵਜੇ ਰਾਸ਼ਟਰਪਤੀ ਭਵਨ ਵਿਚ ਚੁੱਕਣਗੇ ਸਹੁੰ

Share On
prime-minister-narendra-modi-will-take-oath-at-rashtrapati-bhavan-on-june-9-at-6-pm
In the NDA meeting held in Delhi today, PM Modi was elected as the leader of the parliamentary party.(Photo: The Canadian Press)

ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਜੂਨ ਨੂੰ ਸ਼ਾਮ 6 ਵਜੇ ਰਾਸ਼ਟਰਪਤੀ ਭਵਨ ਵਿਚ ਸਹੁੰ ਚੁੱਕਣਗੇ। ਖਬਰ ਹੈ ਕਿ ਉਨ੍ਹਾਂ ਨਾਲ ਪੂਰਾ ਮੰਤਰੀ ਮੰਡਲ ਸਹੁੰ ਚੁੱਕ ਸਕਦਾ ਹੈ। ਦਿੱਲੀ ਵਿਚ ਅੱਜ ਹੋਈ ਐੱਨਡੀਏ ਦੀ ਬੈਠਕ ਵਿਚ ਪੀਐੱਮ ਮੋਦੀ ਨੂੰ ਸੰਸਦੀ ਦਲ ਦਾ ਨੇਤਾ ਚੁਣਿਆ ਗਿਆ। ਇਹ ਬੈਠਕ ਦੋ ਘੰਟੇ ਚੱਲੀ, ਜਿਸ ਵਿਚ ਗਠਜੋੜ ਦੇ 13 ਨੇਤਾਵਾਂ ਨੇ ਭਾਸ਼ਣ ਦਿੱਤੇ ਪਰ ਸਭ ਤੋਂ ਵਧ ਚਰਚਾ ਨਿਤਿਸ਼ ਕੁਮਾਰ ਦੇ ਭਾਸ਼ਣ ਦੀ ਹੋ ਰਹੀ ਹੈ।

ਉਥੇ ਹੀ ਚਿਰਾਗ ਪਾਸਵਾਨ ਜਦੋਂ ਭਾਸ਼ਣ ਦੇ ਕੇ ਮੋਦੀ ਕੋਲ ਪਹੁੰਚੇ ਤਾਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਗਲੇ ਨਾਲ ਲਗਾ ਲਿਆ। ਨਿਤਿਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੂਰੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰਹੇਗੀ।

ਭਾਸ਼ਣ ਤੋਂ ਬਾਅਦ ਨਿਤਿਸ਼ ਨੇ ਪੀਐੱਮ ਮੋਦੀ ਦੇ ਸਨਮਾਨ ਵਿਚ ਉਨ੍ਹਾਂ ਦੇ ਪੈਰ ਛੂਹਣ ਪਹੁੰਚੇ ਗਏ, ਹਾਲਾਂਕਿ, ਮੋਦੀ ਨੇ ਉਨ੍ਹਾਂ ਦੇ ਹੱਥ ਫੜ੍ਹ ਕੇ ਸਨਮਾਨ ਸਵੀਕਾਰ ਕੀਤਾ। ਇਸ ਦੌਰਾਨ ਨਿਤਿਸ਼ ਨੇ ਕਾਂਗਰਸ ਦੀ ਅਗਵਾਈ ਵਾਲੇ ਗਠਜੋੜ ਉੱਤੇ ਨਿਸ਼ਾਨਾ ਸਾਧਿਆ, ਉਨ੍ਹਾਂ ਪੀਐੱਮ ਮੋਦੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੋ ਵਿਰੋਧੀ ਇਸ ਵਾਰ ਕੁਝ ਕੁ ਸੀਟਾਂ ਝੂਠ ਬੋਲ ਕੇ ਜਿੱਤੇ ਹਨ ਉਹ ਸਾਰੇ ਅਗਲੀ ਵਾਰ ਹਾਰਨਗੇ।

ਮੰਨਿਆ ਜਾ ਰਿਹਾ ਹੈ ਕਿ ਐੱਨ.ਡੀ.ਏ. ਵਿਚ ਸ਼ਾਮਲ ਟੀਡੀਪੀ ਨੂੰ 4, ਜੇਡੀਯੂ ਨੂੰ 3, ਐਲਜੇਪੀ ਅਤੇ ਸ਼ਿਵ ਸੈਨਾ ਨੂੰ 2-2 ਮੰਤਰੀ ਅਹੁਦੇ ਮਿਲ ਸਕਦੇ ਹਨ।

Latest news

canada-could-get-tariff-relief-on-steel-aluminum-and-automobiles
Punjabi

ਸਟੀਲ, ਐਲੂਮੀਨੀਅਮ ਤੇ ਆਟੋਮੋਬਾਈਲਜ਼ 'ਤੇ ਕੈਨੇਡਾ ਨੂੰ ਮਿਲ ਸਕਦੀ ਹੈ ਟੈਰਿਫ ਰਾਹਤ

ਕੈਨੇਡਾ ਨੂੰ ਅਮਰੀਕਾ ਨਾਲ ਤਾਜ਼ਾ ਡੀਲ ਵਿਚ ਸਟੀਲ, ਐਲੂਮੀਨੀਅਮ ਅਤੇ ਆਟੋਮੋਬਾਈਲਜ਼ 'ਤੇ ਟੈਰਿਫ ਵਿਚ ਕੁਝ ਰਾਹਤ ਮਿਲ ਸਕਦੀ ਹੈ। ਰਿਪੋਰਟਸ ਮੁਤਾਬਕ, ਅਮਰੀਕਾ ਅਤੇ ਕੈਨੇਡਾ ਵਿਚਾਲੇ ਅੰਤਿਮ ਰੂਪ ਦਿੱਤੇ ਜਾ ਰਹੇ ਨਵੇਂ ਵਪਾਰਕ ਸਮਝੌਤੇ ਦੇ ਹਿੱਸੇ ਵਜੋਂ ਵਾਸ਼ਿੰਗਟਨ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਦੇ ਕੁਝ ਨਿਰਯਾਤ 'ਤੇ ਮੌਜੂਦਾ 50 ਫੀਸਦੀ ਟੈਰਿਫ ਨੂੰ ਘਟਾ ਕੇ 25 ਫੀਸਦੀ ਕਰ ਸਕਦਾ ਹੈ।
calgary-police-officer-to-stand-trial-for-murder-after-two-die-in-slow-speed-chase
Punjabi

ਕੈਲਗਰੀ ਪੁਲਿਸ ਅਧਿਕਾਰੀ ’ਤੇ ਚੱਲੇਗਾ ਦੋਹਰੇ ਕਤਲ ਦਾ ਮੁਕੱਦਮਾ

ਕੈਲਗਰੀ ਪੁਲਿਸ ਦੇ ਇੱਕ ਅਧਿਕਾਰੀ ਵਿਰੁੱਧ ਦੋ ਵਿਅਕਤੀਆਂ ਦੇ ਸੈਕਿੰਡ ਡਿਗਰੀ ਮਰਡਰ ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਉਣ ਦਾ ਹੁਕਮ ਦਿੱਤਾ ਗਿਆ ਹੈ। ਮੰਗਲਵਾਰ ਨੂੰ ਮੁੱਢਲੀ ਪੁੱਛਗਿੱਛ ਦੀ ਸਮਾਪਤੀ ਤੋਂ ਬਾਅਦ ਜੱਜ ਨੇ ਕਾਂਸਟੇਬਲ ਕ੍ਰੇਗ ਸਟੋਥਾਰਡ ਨੂੰ ਇਸ ਮੁਕੱਦਮੇ ਦਾ ਸਾਹਮਣਾ ਕਰਨ ਦੇ ਆਦੇਸ਼ ਦਿੱਤੇ।
canada-confirms-trade-deal-with-u-s-details-expected-friday
Punjabi

ਕੈਨੇਡਾ-ਅਮਰੀਕਾ ਵਿਚਕਾਰ ਵਪਾਰਕ ਸਮਝੌਤੇ ਦੀ ਪੁਸ਼ਟੀ, ਸ਼ੁੱਕਰਵਾਰ ਨੂੰ ਸਾਹਮਣੇ ਆ ਸਕਦੇ ਹਨ ਵੇਰਵੇ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਬਿਆਨ ਜਾਰੀ ਕਰਦਿਆਂ ਪੁਸ਼ਟੀ ਕਰ ਦਿੱਤੀ ਹੈ ਕਿ ਕੈਨੇਡਾ ਅਮਰੀਕਾ ਨਾਲ ਵਪਾਰਕ ਸਮਝੌਤਾ ਕਰਨ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਵਿਚ ਦੇਸ਼ ਦੇ ਸਭ ਤੋਂ ਮਹੱਤਵਪੂਰਨ ਹਰ ਸੈਕਟਰ ਲਈ ਸਭ ਤੋਂ ਵਧੀਆ ਡੀਲ ਹੋਵੇਗੀ ਅਤੇ ਉਨ੍ਹਾਂ ਭਵਿੱਖ ਦੇ ਵਪਾਰਕ ਸਬੰਧਾਂ ਵਿਚ ਵਧੇਰੇ ਸਥਿਰਤਾ ਆਉਣ ਦੀ ਵੀ ਉਮੀਦ ਜਤਾਈ ਹੈ।
various-sikh-organisations-support-punjab-bandh-call
Punjabi

'ਪੰਜਾਬ ਬੰਦ' ਦੇ ਦਿੱਤੇ ਗਏ ਸੱਦੇ ਦਾ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਕੀਤਾ ਸਮਰਥਨ

ਪੰਜਾਬ ਦੇ ਕੌਮੀ ਇਨਸਾਫ਼ ਮੋਰਚੇ ਵੱਲੋਂ 21 ਅਗਸਤ ਨੂੰ 'ਪੰਜਾਬ ਬੰਦ' ਦੇ ਦਿੱਤੇ ਗਏ ਸੱਦੇ ਦਾ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਸਮਰਥਨ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 'ਪੰਜਾਬ ਬੰਦ' ਦਾ ਸਮਰਥਨ ਕਰਦਿਆਂ 21 ਅਗਸਤ ਨੂੰ ਕਮੇਟੀ ਦੇ ਦਫ਼ਤਰ ਅਤੇ ਸਬੰਧਤ ਸਾਰੇ ਅਦਾਰੇ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।
vancouver-granville-street-homicide-35-year-old-man-arrested
Punjabi

ਵੈਨਕੂਵਰ ਪੁਲਿਸ ਨੇ ਗ੍ਰੈਨਵਿਲ ਸਟ੍ਰੀਟ ਕਤਲ ਮਾਮਲੇ ’ਚ 35 ਸਾਲਾ ਵਿਅਕਤੀ ਕੀਤਾ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਵੱਲੋਂ ਪਿਛਲੇ ਸਾਲ ਦੇ ਅਖੀਰ ਵਿਚ ਗ੍ਰੈਨਵਿਲ ਸਟ੍ਰੀਟ 'ਤੇ ਹੋਏ ਕਤਲ ਦੇ ਮਾਮਲੇ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ 'ਤੇ ਸੈਕਿੰਡ ਡਿਗਰੀ ਮਰਡਰ ਦਾ ਚਾਰਜ ਲਗਾਇਆ ਗਿਆ ਹੈ। ਪੁਲਿਸ ਵਲੋਂ ਮੁਲਜ਼ਮ ਦੀ ਪਛਾਣ 35 ਸਾਲਾ ਜੇਮਜ਼ ਕ੍ਰਿਸਟੋਫਰ ਹੋਲਮਗ੍ਰੇਨ ਦੱਸੀ ਗਈ ਹੈ। ਇਹ ਮਾਮਲਾ 17 ਨਵੰਬਰ 2025 ਦਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link