13.51C Vancouver
ADS

Oct 5, 2021 9:58 AM -

ਲਖੀਮਪੁਰ ਖੀਰੀ ਦੇ ਰਾਹ 'ਚ ਪ੍ਰਿਅੰਕਾ ਗਾਂਧੀ ਦੀ ਨਜ਼ਰਬੰਦੀ ਗ਼ੈਰ-ਕਾਨੂੰਨੀ ਅਤੇ ਸ਼ਰਮਨਾਕ: ਪੀ ਚਿਦੰਬਰਮ ਨੇ ਕੀਤੀ ਯੂਪੀ ਸਰਕਾਰ ਦੀ ਨਿਖੇਧੀ

Share On
priyanka-gandhis-detention-on-way-to-lakhimpur-kheri-illegal-shameful-chidambaram-slams-up-govt
Priyanka Gandhi's detention on way to Lakhimpur Kheri illegal, shameful: Chidambaram slams UP govt

ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੇ ਅੱਜ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੀ ਸਰਕਾਰ ਦੀ ਨਿੰਦਾ ਕਰਦਿਆਂ ਆਖਿਆ ਕਿ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਹਿਰਾਸਤ ਵਿੱਚ ਲੈਣਾ "ਪੂਰੀ ਤਰਾਂ ਗ਼ੈਰ-ਕਾਨੂੰਨੀ ਅਤੇ ਬੇਹੱਦ ਸ਼ਰਮਨਾਕ ਕਾਰਾ ਹੈ"।

ਪ੍ਰਿਅੰਕਾ ਗਾਂਧੀ ਨੂੰ ਸੋਮਵਾਰ ਨੂੰ ਲਖੀਮਪੁਰ ਖੀਰੀ ਜਾਂਦਿਆਂ ਰਾਹ 'ਚੋਂ ਹੀ ਨਜ਼ਰਬੰਦ ਕਰ ਲਿਆ ਗਿਆ ਸੀ।

"ਇਹ ਪੂਰੀ ਤਰਾਂ ਗ਼ੈਰ-ਕਾਨੂੰਨੀ ਅਤੇ ਬੇਹੱਦ ਸ਼ਰਮਨਾਕ ਹੈ। ਉਹਨਾਂ ਨੂੰ ਸਵੇਰੇ 4:30 ਵਜੇ, ਸੂਰਜ ਨਿਕਲਣ ਤੋਂ ਪਹਿਲਾਂ, ਮਰਦ ਪੁਲਿਸ ਅਫ਼ਸਰ ਵੱਲੋਂ ਗਿਰਫ਼ਤਾਰ ਕੀਤਾ ਗਿਆ ਸੀ। ਹਲੇ ਤੱਕ ਉਹਨਾਂ ਨੂੰ ਨਿਆਇਕ ਮੈਜਿਸਟਰੇਟ ਕੋਲ ਨਹੀਂ ਲਿਜਾਇਆ ਗਿਆ,"ਚਿਦੰਬਰਮ ਨੇ ਆਖਿਆ।

ਯੋਗੀ ਆਦਿਤਿਆਨਾਥ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਉੱਤਰ ਪ੍ਰਦੇਸ਼ ਸਰਕਾਰ ਨੂੰ ਕਰਦੇ ਹੱਥੀਂ ਲੈਂਦਿਆਂ, ਸੀਨੀਅਰ ਕਾਂਗਰਸ ਨੇਤਾ ਨੇ ਆਖਿਆ,"ਯੂਪੀ ਵਿੱਚ ਕਾਨੂੰਨ ਅਤੇ ਪ੍ਰਬੰਧ ਦਾ ਮਤਲਬ ਸ਼੍ਰੀ ਮਾਨ ਆਦਿਤਿਆਨਾਥ ਦੇ ਕਾਨੂੰਨ ਅਤੇ ਪ੍ਰਬੰਧ, ਜੋ ਕਿ ਕ੍ਰਿਮੀਨਲ ਪ੍ਰੋਸੀਜਰ ਕੋਡ ਨਹੀਂ ਹੈ।"

ਉਹਨਾਂ ਅੱਗੇ ਇਲਜ਼ਾਮ ਲਾਉਂਦਿਆਂ ਆਖਿਆ,"ਇਹ ਪ੍ਰਿਅੰਕਾ ਗਾਂਧੀ ਅਤੇ ਹੋਰ ਨਜ਼ਰਬੰਦ ਕੀਤੇ ਗਏ ਲੋਕਾਂ ਦੇ ਮੌਲਿਕ ਅਧਿਕਾਰਾਂ ਦਾ ਘਾਣ ਹੈ। ਸੀਐੱਮ ਯੋਗੀ ਆਦਿਤਿਆਨਾਥ ਅਤੇ ਭਾਜਪਾ, ਭਾਰਤ ਨੂੰ ਆਜ਼ਾਦੀ ਰਹਿਤ ਮੁਲਕ ਬਣਾ ਰਹੇ ਹਨ।"

ਉੱਤਰ ਪ੍ਰਦੇਸ਼ ਪੁਲਿਸ ਨੇ ਅੱਜ ਮੰਗਲਵਾਰ ਨੂੰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਅਤੇ 11 ਹੋਰਾਂ ਖ਼ਿਲਾਫ਼, ਸੂਬੇ ਵਿੱਚ 'ਸ਼ਾਂਤੀ ਭੰਗ ਕਰਨ' ਦੇ ਮਾਮਲੇ 'ਚ ਮਾਮਲਾ ਦਰਜ ਕਰ ਲਿਆ ਹੈ।

ਹਰਗਾਓਂ ਪੁਲਿਸ ਥਾਣੇ ਦੇ ਐੱਸਐੱਚਓ ਬ੍ਰਿਜੇਸ਼ ਤ੍ਰਿਪਾਠੀ ਮੁਤਾਬਕ, ਪ੍ਰਿਅੰਕਾ ਗਾਂਧੀ, ਦੇਵਿੰਦਰ ਹੁੱਡਾ ਅਤੇ ਅਜੈ ਕੁਮਾਰ ਲਾਲੂ ਸਣੇ 11 ਖ਼ਿਲਾਫ਼, ਭਾਰਤੀ ਪੀਨਲ ਕੋਡ (ਆਈਪੀਸੀ) ਦੀ ਧਾਰਾ 107 /16 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਅੱਜ ਪਹਿਲਾਂ ਕਾਂਗਰਸ ਲੀਡਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਬਿਨਾ ਕਿਸੇ ਹੁਕਮ ਜਾਂ ਐੱਫਆਈਆਰ ਤੋਂ, ਬੀਤੇ 28 ਘੰਟਿਆਂ ਤੋਂ ਨਜ਼ਰਬੰਦ ਰੱਖਿਆ ਗਿਆ ਹੈ।
ਦੱਸਣਯੋਗ ਹੈ ਕਿ ਲੰਘੇ ਐਤਵਾਰ ਨੂੰ ਲਖੀਮਪੁਰ ਖੀਰੀ ਵਿੱਚ ਅੱਠ ਲੋਕਾਂ ਦੀ ਮੌਤ ਹੋਈ ਸੀ।

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਚਾਰ ਕਿਸਾਨਾਂ ਦੀ ਮੌਤ ਦੇ ਮਾਮਲੇ 'ਚ ਇਲਜ਼ਾਮ ਲਾਇਆ ਸੀ ਕਿ ਚਾਰਾਂ 'ਚੋਂ ਇੱਕ ਕਿਸਾਨ ਨੂੰ ਸੂਬੇ ਦੇ ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਪੁੱਤਰ ਨੇ ਮਾਰਿਆ ਹੈ, ਜਦਕਿ ਦੂਜਿਆਂ 'ਤੇ ਉਸਦੇ ਕਾਫ਼ਲੇ ਦੀਆਂ ਗੱਡੀਆਂ ਚੜ੍ਹੀਆਂ ਸਨ।

ਇਸੇ ਦਰਮਿਆਨ, ਸੂਬਾਈ ਮੰਤਰੀ ਟੇਨੀ ਨੇ ਐੱਸਕੇਐੱਮ ਦੇ ਇਲਜ਼ਾਮਾਂ ਨੂੰ ਨਕਾਰਦਿਆਂ ਆਖਿਆ ਕਿ ਉਹਨਾਂ ਦਾ ਪੁੱਤਰ ਮੌਕਾ-ਏ-ਵਾਰਦਾਤ 'ਤੇ ਮੌਜੂਦ ਹੀ ਨਹੀਂ ਸੀ, ਇਸਦੇ ਨਾਲ ਹੀ ਉਨ੍ਹਾਂ ਆਖਿਆ ਕਿ ਕੁਝ ਸ਼ਰਾਰਤੀ ਅਨਸਰ ਕਿਸਾਨਾਂ ਵਿੱਚ ਰਲ ਗਏ ਸਨ ਅਤੇ ਉਹਨਾਂ ਨੇ ਗੱਡੀ 'ਤੇ ਪੱਥਰ ਸੁੱਟੇ ਸਨ, ਜਿਸ ਕਰਕੇ ਇਹ 'ਮੰਦਭਾਗਾ ਹਾਦਸਾ' ਵਾਪਰਿਆ।

Latest news

woman-robbed-in-vancouvers-marpole-area-police-seek-witnesses
Punjabi

ਵੈਨਕੂਵਰ ਦੇ ਮਾਰਪੋਲ ਇਲਾਕੇ ’ਚ ਮਹਿਲਾ ਕੋਲੋਂ ਲੁੱਟ-ਖੋਹ, ਪੁਲਿਸ ਨੇ ਚਸ਼ਮਦੀਦਾਂ ਤੋਂ ਮੰਗੀ ਮਦਦ

ਵੈਨਕੂਵਰ ਦੇ ਮਾਰਪੋਲ ਇਲਾਕੇ ਵਿਚ ਇੱਕ ਮਹਿਲਾਂ ਕੋਲੋਂ ਲੁੱਟ-ਖੋਹ ਦੀ ਵਾਰਦਾਤ ਹੋਈ ਹੈ, ਜਿਸ ਦੀ ਜਾਂਚ ਦੇ ਸਬੰਧ ਵਿਚ ਪੁਲਿਸ ਵਲੋਂ ਚਸ਼ਮਦੀਦਾਂ ਕੋਲੋਂ ਮਦਦ ਮੰਗੀ ਗਈ ਹੈ। ਪੁਲਿਸ ਅਨੁਸਾਰ, ਘਟਨਾ 27 ਅਗਸਤ ਨੂੰ ਤੜਕੇ ਲਗਭਗ 1:30 ਵਜੇ ਵਾਪਰੀ, ਮਹਿਲਾ ਦੱਖਣ-ਪੱਛਮੀ ਮਰੀਨ ਡਰਾਈਵ ਨੇੜੇ ਗ੍ਰੈਨਵਿਲ ਸਟ੍ਰੀਟ ਦੇ 8600-ਬਲਾਕ ਦੀ ਵੈਸਟ ਲੇਨ ਵਿਚ ਪੈਦਲ ਜਾ ਰਹੀ ਸੀ, ਜਿਸ ਦੌਰਾਨ ਇੱਕ ਸ਼ੱਕੀ ਨੇ ਉਸ ਦੇ ਮੂੰਹ 'ਤੇ ਮੁੱਕਾ ਮਾਰ ਕੇ ਪਰਸ ਖੋਹ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
mysterious-floating-island-spotted-on-b-c-s-williston-lake-boaters-warned-to-stay-away
Punjabi

ਵਿਲਿਸਟਨ ਲੇਕ ’ਚ ਦਿਖਿਆ ਰਹੱਸਮਈ ਤੈਰਦਾ ਆਈਲੈਂਡ, ਬੋਟਿੰਗ ਕਰਨ ਵਾਲਿਆਂ ਨੂੰ ਜਾਰੀ ਕੀਤੀ ਗਈ ਚਿਤਾਵਨੀ

ਬੀ.ਸੀ. ਦੀ ਵਿਲਿਸਟਨ ਲੇਕ ਵਿਚ ਦਿਖਾਈ ਦਿੱਤੇ ਇੱਕ ਰਹੱਸਮਈ ਤੈਰਦੇ ਹੋਏ ਆਈਲੈਂਡ ਨੂੰ ਲੈ ਕੇ ਪ੍ਰਸ਼ਾਸਨ ਨੇ ਬੋਟਿੰਗ ਕਰਨ ਵਾਲਿਆਂ ਲਈ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਬੀਸੀ ਹਾਈਡਰੋ ਦੇ ਬੁਲਾਰੇ Bob Gammer ਅਨੁਸਾਰ, ਇਹ ਫਲੋਟਿੰਗ ਆਈਲੈਂਡ ਲਗਭਗ ਇੱਕ ਹੈਕਟੇਅਰ ਜਿੰਨਾ ਵੱਡਾ ਹੈ ਅਤੇ ਪੂਰੀ ਤਰ੍ਹਾਂ ਹਰੇ-ਭਰੇ ਰੁੱਖਾਂ ਅਤੇ ਹਰਿਆਵਲ ਨਾਲ ਢੱਕਿਆ ਹੋਇਆ ਹੈ।
relief-for-surrey-residents-no-new-extortion-or-shooting-cases-reported-in-august
Punjabi

ਸਰੀ ਵਾਸੀਆਂ ਲਈ ਰਾਹਤ: ਅਗਸਤ ’ਚ ਐਕਸਟੌਰਸ਼ਨ ਤੇ ਸ਼ੂਟਿੰਗ ਦਾ ਕੋਈ ਨਵਾਂ ਮਾਮਲਾ ਨਹੀਂ

ਸਰੀ ਪੁਲਿਸ ਸਰਵਿਸ ਨੇ ਸ਼ਹਿਰ ਦੇ ਵਸਨੀਕਾਂ ਅਤੇ ਕਾਰੋਬਾਰੀਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਂਝੀ ਕੀਤੀ ਹੈ। ਐਸ.ਪੀ.ਐਸ. ਵੱਲੋਂ ਜਾਰੀ ਤਾਜ਼ਾ ਬਿਆਨ ਅਨੁਸਾਰ, ਅਗਸਤ ਦੇ ਪੂਰੇ ਮਹੀਨੇ ਦੌਰਾਨ ਸਰੀ ਸ਼ਹਿਰ ਵਿਚ ਐਕਟੋਸ਼ਨ ਦੀ ਕੋਈ ਵੀ ਨਵੀਂ ਧਮਕੀ ਜਾਂ ਇਸ ਨਾਲ ਸਬੰਧਤ ਸ਼ੂਟਿੰਗ ਦਾ ਕੋਈ ਮਾਮਲਾ ਨਹੀਂ ਆਇਆ ਹੈ।
b-c-government-announces-nearly-1-200-new-child-care-spaces-across-22-school-districts
Punjabi

ਸਰੀ ਸਮੇਤ ਬੀ.ਸੀ. ਦੇ 22 ਸਕੂਲ ਜ਼ਿਲ੍ਹਿਆਂ ’ਚ 1,200 ਨਵੇਂ ਚਾਈਲਡ ਕੇਅਰ ਸਪੇਸ ਦਾ ਐਲਾਨ

ਬੀ.ਸੀ. ਸਰਕਾਰ ਵੱਲੋਂ ਸਰੀ ਸਮੇਤ ਸੂਬੇ ਦੇ 22 ਸਕੂਲ ਜ਼ਿਲ੍ਹਿਆਂ ਵਿਚ ਲਗਭਗ 1,200 ਨਵੇਂ ਲਾਇਸੰਸਸ਼ੁਦਾ before-and after-ਸਕੂਲ ਚਾਈਲਡ ਕੇਅਰ ਸਪੇਸ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਸਰੀ ਸਕੂਲ ਡਿਸਟ੍ਰਿਕਟ ਵਿਚ Peace Arch Elementary ਅਤੇ Theresa Clarke Elementary ਦੋਵਾਂ ਵਿਚੋਂ ਹਰ ਸਕੂਲ ਵਿਚ 24 ਨਵੇਂ ਚਾਈਲਡ ਕੇਅਰ ਸਪੇਸ ਤਿਆਰ ਕੀਤੇ ਜਾਣਗੇ।
nearly-400-alberta-specialist-doctors-show-interest-in-new-dual-practice-surgery-model
Punjabi

ਐਲਬਰਟਾ ਦੇ ਨਵੇਂ ਡਿਊਲ ਪ੍ਰੈਕਟਿਸ ਸਿਸਟਮ ਲਈ 400 ਦੇ ਕਰੀਬ ਮਾਹਰ ਡਾਕਟਰਾਂ ਨੇ ਦਿਖਾਈ ਦਿਲਚਸਪੀ

ਐਲਬਰਟਾ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਨਵੇਂ ਦੋਹਰੇ ਅਭਿਆਸ ਸਿਸਟਮ ਵਿੱਚ ਹਿੱਸਾ ਲੈਣ ਲਈ ਸੂਬੇ ਦੇ ਲਗਭਗ 400 ਮਾਹਰ ਡਾਕਟਰਾਂ ਨੇ ਆਪਣੀ ਦਿਲਚਸਪੀ ਜ਼ਾਹਰ ਕੀਤੀ ਹੈ। ਇਸ ਨਵੇਂ ਮਾਡਲ ਤਹਿਤ ਡਾਕਟਰਾਂ ਨੂੰ ਪਬਲਿਕ ਸਿਹਤ ਪ੍ਰਣਾਲੀ ਵਿੱਚ ਕੰਮ ਕਰਨ ਦੇ ਨਾਲ-ਨਾਲ ਚੋਣਵੀਆਂ ਸਰਜਰੀਆਂ, ਜਿਵੇਂ ਕਿ ਹਿੱਪ ਤੇ ਗੋਡੇ ਬਦਲਣ ਦੀ ਸਰਜਰੀ ਲਈ ਨਿੱਜੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਇਜਾਜ਼ਤ ਮਿਲੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link