13.14C Vancouver
ADS

Apr 19, 2021 8:32 PM -

ਪ੍ਰੋਜੈਕਟ 'ਚੀਤਾ' ਤਹਿਤ ਅੰਤਰਰਾਸ਼ਟਰੀ ਡਰੱਗ ਤਸਕਰੀ ਨੈਟਵਰਕ ਹੋਇਆ ਬੇਨਕਾਬ, ਕੈਨੇਡਾ ਤੋਂ ਇਲਾਵਾ ਅਮਰੀਕਾ ਤੇ ਭਾਰਤ ਨਾਲ ਜੁੜੇ ਤਾਰ

Share On
project-cheetah-dismantles-international-drug-trafficking-network
Investigators also seized 48 firearms and $730,000 in Canadian currency. (Photo - York Regional Police/Twitter)

ਟੋਰੌਂਟੋ ਦੇ ਕੋਲ, ਇੱਕ ਵੱਡੇ ਡਰੱਗ ਤਸਕਰੀ ਨੈਟਵਰਕ ਦਾ ਭੰਡਾਫੋੜ ਹੋਇਆ ਹੈ।

ਯੌਰਕ ਰੀਜਨਲ ਪੁਲਿਸ ਔਨਰਗੇਨਾਈਜ਼ਡ ਕਰਾਈਮ ਐਨਫੋਰਸਮੈਂਟ ਬਿਊਰੋ (York Regional Police Organized Crime Enforcement Bureau) ਵੱਲੋਂ ਆਰ.ਸੀ.ਐਮ.ਪੀ. (RCMP), ਪੀਲ ਰੀਜਨਲ ਪੁਲਿਸ (Peel Regional Police) ਅਤੇ ਯੂ.ਐਸ. ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ (U.S. Drug Enforcement Administration) ਆਲ ਮਿਲ ਕੇ ਇੱਕ ਵੱਡੇ ਅੰਤਰਰਾਸ਼ਟਰੀ ਡਰੱਗ ਤਸਕਰੀ ਨੈਟਵਰਕ ਨੂੰ ਖਤਮ ਕੀਤਾ ਗਿਆ ਹੈ।

ਇਸ ਦੇ ਤਾਰ ਵੈਸਟਰਨ ਕੈਨੇਡਾ, ਅਮਰੀਕਾ ਅਤੇ ਭਾਰਤ ਨਾਲ ਜੁੜੇ ਸਨ।

ਪ੍ਰੋਜੈਕਟ ਚੀਤਾ ਤਹਿਤ ਮਈ 2020 'ਚ ਇਸ ਆਪ੍ਰੇਸ਼ਨ ਦੀ ਸ਼ੁਰੂਆਤ ਹੋਈ ਸੀ।

ਇਸੇ ਸਾਲ 8 ਅਪ੍ਰੈਲ ਨੂੰ ਪੁਲਿਸ ਨੇ ਔਂਟੈਰੀਓ, ਬੀ.ਸੀ. ਅਤੇ ਕੈਲੀਫੋਰਨੀਆ 'ਚ 50 ਸਰਚ ਵਾਰੰਟਸ ਨੂੰ ਅੰਜਾਮ ਦਿੱਤਾ।

ਇਸ ਦੌਰਾਨ 33 ਲੋਕਾਂ 'ਤੇ ਦੋਸ਼ ਲੱਗੇ ਹਨ ਅਤੇ ਕੁਲ 130 ਅਪਰਾਧਿਕ ਮਾਮਲਿਆਂ 'ਚ ਦੋਸ਼ ਲਗਾਏ ਗਏ ਹਨ।

ਜਿਹੜੇ ਡਰੱਗਸ ਦੀ ਬਰਾਮਦਗੀ ਹੋਈ, ਉਨ੍ਹਾਂ ਦਾ ਬਾਜ਼ਾਰ 'ਚ ਮੁੱਲ $2.3 ਮਿਲੀਅਨ ਦੱਸਿਆ ਜਾ ਰਿਹਾ ਹੈ।

ਇਸ ਦੌਰਾਨ 10 ਕਿਲੋਗ੍ਰਾਮ ਕੋਕੇਨ, 8 ਕਿਲੋਗ੍ਰਾਮ ਕੀਟਾਮੀਨ, 3 ਕਿਲੋਗ੍ਰਾਮ ਹੀਰੋਇਨ, ਅਤੇ 2.5 ਕਿਲੋਗ੍ਰਾਮ ਓਪੀਅਮ ਬਰਾਮਦ ਹੋਈ ਹੈ।

ਜਾਂਚ ਅਧਿਕਾਰੀਆਂ ਨੇ 48 ਬੰਦੂਕਾਂ ਵੀ ਬਰਾਮਦ ਕੀਤੀਆਂ ਹਨ।

ਕਨੇਡੀਅਨ ਕਰੰਸੀ 'ਚ $730,000 ਵੀ ਬਰਾਮਦ ਕੀਤੇ ਹਨ।

ਯੌਰਕ ਰੀਜਨਲ ਪੁਲਿਸ ਦਾ ਟਵੀਟ:

With our partners,

@YRP

seized $2.3 million worth of cocaine, heroin, ketamine and opium and 48 firearms after executing more than 50 search warrants on April 8.

International drug-trafficking ring: Dismantled.

More info here: https://bit.ly/3tylJSn

Latest news

b-c-conservatives-face-another-blow-as-skeena-mla-claire-rattée-leaves-party
Punjabi

ਸਕੀਨਾ MLA ਕਲੇਅਰ ਰੈਟੀ ਨੇ ਛੱਡਿਆ ਬੀ.ਸੀ.ਕੰਜ਼ਰਵੇਟਿਵ ਕਾਕਸ, ਆਜ਼ਾਦ ਧੜੇ ’ਚ ਸ਼ਾਮਲ

ਬੀ.ਸੀ.ਕੰਜ਼ਰਵੇਟਿਵ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸਕੀਨਾ ਰਾਈਡਿੰਗ ਦੀ MLA Claire Rattée ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਉਹ ਆਜ਼ਾਦ ਵਿਧਾਇਕਾਂ ਦੇ ਧੜੇ ਵਿਚ ਸ਼ਾਮਲ ਹੋ ਗਏ ਹਨ। ਅਗਸਤ ਤੋਂ ਹੁਣ ਤੱਕ ਬੀ. ਸੀ.ਕੰਜ਼ਰਵੇਟਿਵ ਕਾਕਸ ਨੂੰ ਛੱਡਣ ਵਾਲੀ ਉਹ 10ਵੀਂ ਵਿਧਾਇਕ ਹਨ।
car-motorcycle-collision-in-kelowna-rider-killed
Punjabi

ਕੇਲੋਨਾ ’ਚ ਕਾਰ-ਮੋਟਰਸਾਈਕਲ ਦੀ ਟੱਕਰ, ਰਾਈਡਰ ਦੀ ਹੋਈ ਮੌਤ

ਕੇਲੋਨਾ ਆਰ.ਸੀ.ਐਮ.ਪੀ. ਨੇ ਹਾਈਵੇਅ 97 'ਤੇ ਵੀਰਵਾਰ ਰਾਤ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਰਾਈਡਰ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਹਾਦਸਾ ਰਾਤ ਤਕਰੀਬਨ 10 ਵਜੇ ਹਾਰਵੀ ਐਵੇਨਿਊ ਅਤੇ ਈਥਲ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਇੱਕ ਕਾਲੇ ਰੰਗ ਦੀ ਸੇਡਾਨ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ ਸੀ, ਜਿਸ ਤੋਂ ਤੁਰੰਤ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ।
steps-toward-mexico-u-s-trade-deal-after-trump-sheinbaum-talks
Punjabi

ਟਰੰਪ-ਸ਼ੇਨਬੌਮ ਗੱਲਬਾਤ ਮਗਰੋਂ ਮੈਕਸੀਕੋ-ਅਮਰੀਕਾ ਟਰੇਡ ਡੀਲ ਵੱਲ ਵਧੇ ਕਦਮ

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਟਰੇਡ ਡੀਲ ਦੇ ਸਬੰਧ ਵਿਚ ਕੁਝ ਅਹਿਮ ਮੁੱਦਿਆਂ 'ਤੇ ਸਹਿਮਤੀ ਬਣਨ ਦੀ ਗੱਲ ਆਖੀ ਹੈ। ਸ਼ੇਨਬੌਮ ਮੁਤਾਬਕ, ਉਨ੍ਹਾਂ ਨੇ ਬੁੱਧਵਾਰ ਨੂੰ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ, ਜਿਸ ਦੌਰਾਨ ਦੋਵਾਂ ਲੀਡਰਸ ਵਿਚਕਾਰ ਕੁਝ ਅਹਿਮ ਸਹਿਮਤੀਆਂ ਬਣੀਆਂ।
advance-voting-begins-in-abbotsford-mission-byelection
Punjabi

ਐਬਟਸਫੋਰਡ-ਮਿਸ਼ਨ ਜ਼ਿਮਨੀ ਚੋਣ ਲਈ ਐਡਵਾਂਸ ਵੋਟਿੰਗ ਸ਼ੁਰੂ

ਐਬਟਸਫੋਰਡ-ਮਿਸ਼ਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਲਈ ਅੱਜ ਤੋਂ ਐਡਵਾਂਸ ਵੋਟਿੰਗ ਸ਼ੁਰੂ ਹੋ ਗਈ ਹੈ। ਇਲੈਕਸ਼ਨ ਬੀ.ਸੀ. ਮੁਤਾਬਕ, ਇਸ ਚੋਣ ਖੇਤਰ ਦੇ ਸਾਰੇ ਯੋਗ ਵੋਟਰ 18 ਸਤੰਬਰ ਤੋਂ 23 ਸਤੰਬਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕਿਸੇ ਵੀ ਨਿਰਧਾਰਤ ਲੋਕੇਸ਼ਨ 'ਤੇ ਜਾ ਕੇ ਆਪਣੀ ਵੋਟ ਦੇ ਸਕਦੇ ਹਨ। ਇਸ ਜ਼ਿਮਨੀ ਚੋਣ ਲਈ ਅੰਤਿਮ ਵੋਟਿੰਗ 26 ਸਤੰਬਰ ਨੂੰ ਹੋਵੇਗੀ।
abbotsford-man-sentenced-to-11-5-years-for-drug-trafficking-and-gun-offences
Punjabi

ਐਬਟਸਫੋਰਡ ’ਚ ਨਸ਼ਾ ਤਸਕਰੀ ਤੇ ਹਥਿਆਰ ਮਾਮਲੇ ’ਚ 36 ਸਾਲਾ ਵਿਅਕਤੀ ਨੂੰ ਸਾਢੇ 11 ਸਾਲ ਦੀ ਸਜ਼ਾ

ਐਬਟਸਫੋਰਡ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਚਾਰਜ ਕੀਤੇ ਗਏ ਇੱਕ 36 ਸਾਲਾ ਨੌਜਵਾਨ ਨੂੰ ਸਾਢੇ ਗਿਆਰਾਂ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਂਚ ਅਪ੍ਰੈਲ 2025 ਵਿਚ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਪੁਲਿਸ ਨੇ ਟਾਈਲਰ ਮਿਸਨ ਨਾਂ ਦੇ ਸ਼ੱਕੀ ਨੂੰ ਡਰਾਈਵਿੰਗ ਤੋਂ ਪਾਬੰਦੀ ਦੇ ਬਾਵਜੂਦ ਗੱਡੀ ਚਲਾਉਂਦੇ ਹੋਏ ਦੇਖ ਕੇ ਗ੍ਰਿਫ਼ਤਾਰ ਕੀਤਾ ਸੀ, ਉਸ ਦੌਰਾਨ ਉਸ ਕੋਲੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਅਤੇ ਇੱਕ ਹੈਂਡਗਨ ਬਰਾਮਦ ਹੋਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link