12.07C Vancouver
ADS

Jun 16, 2022 12:16 AM - Connect News

ਵੈਨਕੂਵਰ 'ਚ ਪੁਲ 'ਤੇ ਟ੍ਰੈਫਿਕ ਲਈ ਅੜਿੱਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਪ੍ਰਦਰਸ਼ਨਕਾਰੀਆਂ 'ਤੇ ਲੱਗੇ ਅਪਰਾਧਿਕ ਦੋਸ਼

Share On
protesters-charged-after-attempted-bridge-blockade-in-vancouver
Three alleged protesters have been criminally charged following an attempted blockade on the Ironworkers Memorial Bridge Monday morning. (Photo - Vancouver police/Twitter)

ਵੈਨਕੂਵਰ ਪੁਲਿਸ ਦਾ ਕਹਿਣਾ ਹੈ ਕਿ ਆਇਰਨਵਰਕਰਸ ਮੈਮੋਰੀਅਲ ਬ੍ਰਿਜ 'ਤੇ ਸੋਮਵਾਰ ਸਵੇਰ ਅੜਿੱਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਵਿੱਚੋਂ 3 'ਤੇ ਦੋਸ਼ ਤੈਅ ਕੀਤੇ ਗਏ ਹਨ।

ਅਟੈਂਪਟਿਡ ਬਲੌਕੇਡ ਦੇ ਮਾਮਲੇ 'ਚ 3 ਲੋਕਾਂ 'ਤੇ ਅਪਰਾਧਿਕ ਦੋਸ਼ ਤੈਅ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ।

ਵੈਨਕੂਵਰ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰਸ਼-ਆਵਰ (rush-hour) ਦੌਰਾਨ ਗ੍ਰਿਫਤਾਰ ਕੀਤਾ ਸੀ।

ਕਥਿਤ ਤੌਰ 'ਤੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਪੁਲ ਤਕ ਇੱਕ ਗੱਡੀ 'ਤੇ ਪਹੁੰਚ ਕੀਤੀ ਸੀ ਅਤੇ ਖੁਦ ਨੂੰ ਗੱਡੀ 'ਚ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ।

ਪੁਲਿਸ ਨੇ ਦੱਸਿਆ ਕਿ 28 ਸਾਲਾ ਕੈਥਲੀਨ ਹਿਗਿਨਸ, 69 ਸਾਲਾ ਵਿਲੀਅਮ ਵਿੰਡਰ ਅਤੇ 37 ਸਾਲਾ ਡੈਬੋਰਾਹ ਟਿਨ ਟੁਨ 'ਤੇ ਮਿਸਚੀਫ ਦੇ ਦੋਸ਼ ਲੱਗੇ ਹਨ।

ਇਨ੍ਹਾਂ ਲੋਕਾਂ ਨੂੰ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਗਿਆ ਸੀ।

ਹਾਲਾਂਕਿ ਉਨ੍ਹਾਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਸੀ ਅਤੇ ਉਨ੍ਹਾਂ ਮੰਨਿਆ ਕਿ ਉਹ ਬੀ.ਸੀ. 'ਚ ਮੁੜ ਤੋਂ ਜਾਣਬੁੱਝ ਕੇ ਟਰੈਫਿਕ ਰੋਕਣ ਦੀ ਕੋਸ਼ਿਸ਼ ਨਹੀਂ ਕਰਨਗੇ।

ਸੋਮਵਾਰ ਨੂੰ 2 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿੰਨਾ ਦਾ ਕੋਰਟ 'ਚ ਪੇਸ਼ ਕੀਤਾ ਜਾਣਾ ਬਾਕੀ ਹੈ।

ਯਾਦ ਰਹੇ ਇਹ ਪ੍ਰਦਰਸ਼ਨਕਾਰੀ ਸੇਵ ਓਲਡ ਗਰੋਥ ਨਾਮ ਦੇ ਗਰੁੱਪ ਵੱਲੋਂ ਇਲਾਕੇ 'ਚ ਕੀਤੇ ਜਾ ਰਹੇ ਪ੍ਰਦਰਸ਼ਨਾਂ ਦਾ ਹਿੱਸਾ ਸਨ।

Latest news

rcmp-marine-unit-rescues-11-people-after-canoe-overturns-in-burrard-inlet
Punjabi

ਬੀ.ਸੀ. ਵਿਚ ਪਲਟੀ ਕਿਸ਼ਤੀ, ਆਰ.ਸੀ.ਐਮ.ਪੀ. ਨੇ 11 ਲੋਕਾਂ ਨੂੰ ਸੁਰੱਖਿਅਤ ਬਚਾਇਆ

ਬੀ.ਸੀ. ਵਿਚ ਇੱਕ ਹੋਰ ਕਿਸ਼ਤੀ ਪਲਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ, ਘਟਨਾ 5 ਜੁਲਾਈ ਨੂੰ ਵਾਪਰੀ, ਉਸ ਦੁਪਹਿਰ ਲਗਭਗ 3:30 ਵਜੇ ਆਰ.ਸੀ.ਐਮ.ਪੀ. ਦੀ Tactical Marine Operations Group ਦੇ ਅਧਿਕਾਰੀ ਬੁਰਾਰਡ ਇਨਲੇਟ ਵਿਚ ਸਮੁੰਦਰੀ ਗਸ਼ਤ 'ਤੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਵੈਸਟ ਵੈਨਕੂਵਰ ਦੇ ਐਂਬਲਸਾਈਡ ਬੀਚ ਨੇੜੇ ਇੱਕ Canoe ਪਲਟਣ ਦੀ ਐਮਰਜੈਂਸੀ ਸੂਚਨਾ ਮਿਲੀ।
report-says-alberta-has-widest-gender-pay-gap-in-canada
Punjabi

ਐਲਬਰਟਾ ਵਿੱਚ ਮਹਿਲਾਵਾਂ ਅਤੇ ਪੁਰਸ਼ਾਂ ਵਿਚਕਾਰ ਤਨਖ਼ਾਹ ਦਾ ਫ਼ਰਕ ਦੇਸ਼ ਵਿੱਚ ਸਭ ਤੋਂ ਵੱਧ

ਐਲਬਰਟਾ ਵਿੱਚ ਮਰਦਾਂ ਵਲੋਂ ਕਮਾਏ ਹਰ ਇੱਕ ਡਾਲਰ ਦੇ ਮੁਕਾਬਲੇ ਔਰਤਾਂ ਸਲਾਨਾ ਸਿਰਫ਼ 64 ਸੈਂਟ ਹੀ ਕਮਾਉਂਦੀਆਂ ਹਨ।ਇਸ ਦਾ ਖੁਲਾਸਾ Canadian Centre for Policy Alternatives ਵੱਲੋਂ ਜਾਰੀ ਕੀਤੀ ਗਈ ਇੱਕ ਨਵੀਂ ਰਿਪੋਰਟ ਵਿਚ ਕੀਤਾ ਗਿਆ ਹੈ।ਇਸ ਦੇ ਉਲਟ, ਜੇਕਰ ਪੂਰੇ ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਰਾਸ਼ਟਰੀ ਪੱਧਰ 'ਤੇ ਇਹ ਔਸਤ 72 ਸੈਂਟ ਹੈ।
family-distracted-store-staff-while-children-swiped-jewelry-calgary-police
Punjabi

ਕੈਲਗਰੀ ਦੇ ਮਾਰਕੀਟ ਮਾਲ 'ਚ ਗਹਿਣਿਆਂ ਦੀ ਕਥਿਤ ਚੋਰੀ ਮਾਮਲੇ ਵਿੱਚ ਇੱਕੋ ਪਰਿਵਾਰ ਦੇ ਕਈ ਮੈਂਬਰਾਂ 'ਤੇ ਲੱਗੇ ਦੋਸ਼

ਕੈਲਗਰੀ ਪੁਲਿਸ ਵੱਲੋਂ ਮਾਰਕੀਟ ਮਾਲ ਸਥਿਤ ਇੱਕ ਗਹਿਣਿਆਂ ਦੀ ਦੁਕਾਨ ਤੋਂ ਲਗਭਗ 4,000 ਡਾਲਰ ਦੇ ਗਹਿਣੇ ਚੋਰੀ ਕਰਨ ਦੇ ਮਾਮਲੇ ਵਿੱਚ ਇੱਕੋ ਪਰਿਵਾਰ ਦੇ ਕਈ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 17 ਜੂਨ ਨੂੰ ਨੌਰਥ ਵੈਸਟ ਦੇ ਮਾਰਕੀਟ ਮਾਲ ਵਿੱਚ ਸਥਿਤ ਇੱਕ ਜਿਊਲਰੀ ਸਟੋਰ ਤੋਂ ਚੋਰੀ ਦੀ ਸ਼ਿਕਾਇਤ ਮਿਲੀ ਸੀ।
u-s-tourist-in-critical-condition-after-cyclist-strikes-couple-in-downtown-vancouver-crosswalk
Punjabi

ਡਾਊਨਟਾਊਨ ਵੈਨਕੂਵਰ 'ਚ ਸਾਈਕਲ ਸਵਾਰ ਦੀ ਟੱਕਰ ਨਾਲ ਅਮਰੀਕੀ ਸੈਲਾਨੀ ਦੀ ਹੋਈ ਮੌਤ

ਵੈਨਕੂਵਰ ਵਿਚ ਪਿਛਲੇ ਮਹੀਨੇ ਇੱਕ ਸਾਈਕਲ ਸਵਾਰ ਵੱਲੋਂ ਟੱਕਰ ਮਾਰੇ ਜਾਣ ਤੋਂ ਬਾਅਦ ਗੰਭੀਰ ਰੂਪ ਵਿਚ ਜ਼ਖਮੀ ਹੋਏ ਇੱਕ ਅਮਰੀਕੀ ਸੈਲਾਨੀ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਅਮਰੀਕਾ ਤੋਂ ਵੈਨਕੂਵਰ ਘੁੰਮਣ ਆਏ ਇਹ 72 ਸਾਲਾ ਬਜ਼ੁਰਗ ਵਿਅਕਤੀ ਵੈਸਟ ਕੋਰਡੋਵਾ ਅਤੇ ਰਿਚਰਡਸ ਸਟ੍ਰੀਟ ਦੇ ਇੰਟਰ ਸੈਕਸ਼ਨ ਦੇ ਨੇੜੇ 29 ਜੂਨ ਨੂੰ ਹਾਦਸੇ ਦਾ ਸ਼ਿਕਾਰ ਹੋਏ ਸਨ।
wso-welcomes-operation-hard-ball-arrests-says-questions-remain-about-alleged-role-of-indian-authorities
Punjabi

ਡਬਲਿਊ.ਐਸ.ਓ. ਨੇ 'ਓਪਰੇਸ਼ਨ ਹਾਰਡ ਬਾਲ' ਦਾ ਕੀਤਾ ਸਵਾਗਤ, ਭਾਰਤੀ ਅਧਿਕਾਰੀਆਂ ਦੀ ਭੂਮਿਕਾ ਬਾਰੇ ਦੁਹਰਾਏ ਸਵਾਲ

ਕੈਨੇਡਾ ਦੇ ਸਿੱਖ ਸੰਗਠਨ ਡਬਲਿਊ.ਐਸ.ਓ. ਨੇ ਯੂਨਾਈਟੇਡ ਸਟੇਟ, ਕੈਨੇਡਾ ਅਤੇ ਯੂਰਪ ਦੇ ਅਧਿਕਾਰੀਆਂ ਵਲੋਂ ਲਾਰੈਂਸ ਬਿਸ਼ਨੋਈ ਨੈੱਟਵਰਕ ਅਤੇ ਹੋਰ ਇੰਡੀਆ ਬੇਸਡ ਓਰਗਨਾਈਡ ਕ੍ਰਾਈਮ ਗਰੁੱਪ ਖਿਲਾਫ ਓਪਰੇਸ਼ਨ ਹਾਰਡ ਬਾਲ ਦਾ ਸਵਾਗਤ ਕੀਤਾ ਹੈ। ਹਾਲਾਂਕਿ, ਵਰਲਡ ਸਿੱਖ ਓਰਗਨਾਈਜ਼ੇਸ਼ਨ ਔਫ ਕੈਨੇਡਾ ਨੇ ਸਟੇਟਮੈਂਟ ਵਿਚ ਕਿਹਾ ਕਿ ਕੈਨੇਡਾ ਵਿਚ ਇਸ ਨੈੱਟਵਰਕ ਦੀਆਂ ਕ੍ਰਿਮੀਨਲ ਗਤੀਵਿਧੀਆਂ ਵਿਚ ਭਾਰਤ ਸਰਕਾਰ ਦੀ ਭੂਮਿਕਾ ਨੂੰ ਲੈ ਕੇ ਸਵਾਲ ਅਜੇ ਵੀ ਬਰਕਰਾਰ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link